Thursday, October 21, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

ਧੀ-ਸੁਖਪਾਲ ਸਿੰਘ ਗਿੱਲ

September 18, 2021 11:31 PM

ਧੀ
ਵਾਹ ,ਧੀਏ ਕਿਸਾਨ ਦੀਏ ,
ਹੱਕਾਂ ਖਾਤਰ ਨਾਲ ਖੜ੍ਹੀ ਏ ।
ਨਬਜ਼ ਪਛਾਣ ਪੰਜਾਬੀ ਮਾਂ ਦੀ ,
ਸਿਰ ਚੁੰਨੀ ਦਸਤਾਰ ਬਣੀ ਏ ।
ਮਾਂ ਦੀ ਕੁੱਖ ਤੇ ਪਿਓ ਦੀ ਪੱਗ ਦੀ ,
ਹਰ ਖੇਤਰ ਵਿੱਚ ਲਾਜ ਬਣੀ ਏ ।
ਛੁਰੀ ਅਤੇ ਕਟਾਰੀਏ ਨੀਂ , ਸ਼ਰਮ ਨਹੀਂ ,
ਕੁੱਖ ਵਿੱਚ ਹੀ ਤੂੰ ਕਤਲ ਕਰੀ ਏ ।
ਕੱਪੜੇ ਦਾ ਵੀ ਸਰਫ਼ਾ ਕਰਕੇ ,
ਮੜ੍ਹੀਆਂ ਦਾ ਨਾ ਦੀਪ ਬਣੀ ਏ ।
ਮੈਂ ਤਾਂ ਤੇਰਾ ਕੁੱਝ ਨੀਂ ਕੀਤਾ ,
ਹੁਣ ਤਾਂ ਤੂੰ ਹੀ ਜਾਗ ਪਈ ਏ ।
ਜਿੱਥੇ ਵੀ ਤੂੰ ਜਾਂਦੀ ਏ ਹੁਣ ,
ਇੱਕ ਪਾਸੇ ਪਿਓ ,
ਦੂਜੇ ਪਾਸੇ ਮਾਂ ਖੜ੍ਹੀ ਏ ।
ਸੁਖਪਾਲ ਸਿੰਘ ਗਿੱਲ

Have something to say? Post your comment