ਸ਼ਿਕਵਾ (ਕਵਿਤਾ)
ਚਿਰਾਂ ਬਾਅਦ ਸੀ ਮਿਲੀ ਮੋੜ ਤੇ
ਅੱਖਾਂ ਸੀ ਭਰ ਆਈਆ
ਕਹਿੰਦੀ ਜੇ ਛੱਡ ਤੁਰ ਜਾਣਾ ਸੀ
ਕਿਓਂ ਸੀ ਅੱਖੀਆ ਲਾਈਆਂ
ਸੁਣ ਕੇ ਮੈ ਵੀ ਚੁੱਪ ਹੋ ਗਿਆ
ਮੈਥੋ ਕੁਝ ਨਾ ਸਰਿਆ
ਫਿਰ ਥੋੜ੍ਹਾ ਮੁਸਕਾ ਕੇ ਕਹਿੰਦੀ
ਕਾਹਤੋਂ ਚੁੱਪ ਤੂੰ ਕਰਿਆ
ਸੁਣਕੇ ਅਸਲ ਸੱਚਾਈ ਓਹਦੀ
ਮੇਰਾ ਮਨ ਸੀ ਭਰਿਆ
ਕਹਿੰਦੀ ਮੈਂ ਕੀ ਰੱਬ ਮੰਗ ਲਿਆ
ਕਿਹੜੀ ਗੱਲੋਂ ਡਰਿਆ
ਫਿਰ ਮੂੰਹੋਂ ਮੈਂ ਬੋਲ ਪਿਆ ਸੀ
ਕਰਕੇ ਕੁਝ ਦਲੇਰੀ
ਭਾਵੇਂ 'ਦੀਵਾ' ਛੱਡ ਕੇ ਤੁਰ ਗਿਆ
ਘਾਟ ਰਹੂਗੀ ਤੇਰੀ
ਇੰਨੀ ਗੱਲ ਓੁਹ ਸੁਣ ਕੇ ਕਹਿੰਦੀ
ਸਦਕੇ 'ਰਾਜੂ' ਤੇਰੇ
ਫਿਰ ਮੂੰਹੋਂ ਓਹ ਕੁਝ ਨਾ ਬੋਲੀ
ਲੱਗ ਗਈ ਸੀ ਗਲ ਮੇਰੇ
ਲੱਗ ਗਈ ਸੀ ਗਲ ਮੇਰੇ।
ਰਾਜਵਿੰਦਰ ਸਿੰਘ ਬੈਨੀਪਾਲ