Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

ਮਹਾਂ ਪੰਚਾਇਤ

September 06, 2021 12:26 AM
ਮਹਾਂ ਪੰਚਾਇਤ 
 
ਕੀਤੀ ਕਿਸਾਨਾਂ ਨੇ ਸੀ ਤਿਆਰੀ
ਇੱਕਠ ਹੋਇਆ ਬੜਾ ਭਾਰੀ ,
ਇਤਿਹਾਸਕ ਏ ਘਟਨਾ ਬਣਾ ਦਿੱਤੀ ਏ
ਲੀਡਰਾਂ ਦੀ ਨੀਂਦ ਉਡਾ ਦਿੱਤੀ ਏ,
ਵੀਰੋ ,ਲੀਡਰਾਂ ਦੀ ਨੀਂਦ ਉਡਾ ਦਿੱਤੀ ਏ।
 
ਰੱਦ ਕਰਾਉਣੇ ਕਾਲੇ ਕਾਨੂੰਨ,
ਹਾਕਮ ਪਰਖਦੇ ਜਾਨੂੰਨ,
ਕਿਸਾਨਾਂ ਨੇ ਧਰਤੀ ਹਲਾ ਦਿੱਤੀ ਏ,
ਲੀਡਰਾਂ ਦੀ ਨੀਂਦ ਉਡਾ ਦਿੱਤੀ ਏ,
ਵੀਰੋ, ਲੀਡਰਾਂ ਦੀ ਨੀਂਦ ਉਡਾ ਦਿੱਤੀ ਏ।
 
ਬੰਨ੍ਹ ਕਾਫ਼ਲੇ ਸੀ ਆਏ,
ਕਈਆ ਲੰਗਰ ਵੀ ਲਾਏ,
ਕਿੰਨੀ ਸਾਡੀ ਏਕਤਾ ਦਿਖਾ ਦਿੱਤੀ ਏ,
ਲੀਡਰਾਂ ਦੀ ਨੀਂਦ ਉਡਾ ਦਿੱਤੀ ਏ,
ਵੀਰੋ, ਲੀਡਰਾਂ ਦੀ ਨੀਂਦ ਉਡਾ ਦਿੱਤੀ ਏ।
 
"ਬਲਕਾਰ" ਬੈਠਾ ਲਿਖੀ ਜਾਵੇ,
"ਭਾਈ ਰੂਪਾ " ਸੱਚੀਆਂ ਸੁਣਾਵੇ,
ਲਿਖ ਕੇ ਗਾਥਾ ਸੁਣਾ ਦਿੱਤੀ ਏ,
ਲੀਡਰਾਂ ਦੀ ਨੀਂਦ ਉਡਾ ਦਿੱਤੀ ਏ,
ਵੀਰੋ , ਲੀਡਰਾਂ ਦੀ ਨੀਂਦ ਉਡਾ ਦਿੱਤੀ ਏ।
ਬਲਕਾਰ ਸਿੰਘ "ਭਾਈ ਰੂਪਾ",
ਰਾਮਪੁਰਾ ਫੂਲ

Have something to say? Post your comment