Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

ਗੀਤ ਇੰਜਨ ਕਰਨੇ ਪੈਣੇ-------------

August 31, 2021 11:49 PM
ਗੀਤ  ਇੰਜਨ ਕਰਨੇ ਪੈਣੇ-------------
 
ਇੰਜਨ ਕਰਨੇ ਪੈਣੇ ਮਿੱਤਰੋ, ਮੁੜ ਸਰਕਾਰਾਂ ਦੇ।
ਘਪਲੇ ਕਰਦੇ ਆਏ ਨੇ ਇਹ ,ਲੱਖ ਹਜ਼ਾਰਾਂ ਦੇ।
 
ਚੌਕ ਚੁਰਾਹੇ ਵਿੱਚ ਸੱਥਾਂ ਦੇ, ਪਰਦੇ ਖੋਲ੍ਹ ਦਿਓ,
ਬਲੋਅ ਮਾਰਦੇ ਪਿਸਟਨ ਰਿੰਗ ਲੈ, ਚਾਬੀ ਟੋਲ ਦਿਓ,
ਸਰਵਿਸ ਕਰੋ ਗਰਾਰੀਆਂ ਤੋੜ ਕੁਨੈਕਸ਼ਨ ਤਾਰਾਂ ਦੇ।
ਇੰਜਨ ਕਰਨੇ ਪੈਣੇ------------.
 
ਇੰਜਨ ਪੁਰਾਣੇ ਲੁੱਟ ਖਜ਼ਾਨਾ, ਧੂੰਆਂ ਕੱਢਦੇ ਨੇ,
ਗ਼ੁਰਬਤ ਢੋਂਹਦੀ ਜਨਤਾ ਪੱਲੇ,ਕੱਖ ਨਾ ਛੱਡਦੇ ਨੇ,
70 ਸਾਲਾਂ ਤੋਂ ਭੁਗਤਦੇ ਆਦੀ,ਹੋ ਗਏ ਮਾਰਾਂ ਦੇ।
ਇੰਜਨ ਕਰਨੇ ਪੈਣੇ---------------.
 
ਆਟਾ-ਦਾਲਾਂ ਅੰਦਰੋਂ ਜੰਮੇ, ਲਾਲਚ ਕੱਢ ਦਿਓ,
ਮੁਫ਼ਤੀ ਬਿਜਲੀ ਵੋਟਾਂ ਖਾਤਰ, ਤਾਰਾਂ ਵੱਢ ਦਿਓ,
ਪੰਜ -ਪੰਜ ਖਾਹ ਪੈਂਸਨਾਂ ਦੁਸ਼ਮਣ,ਬਣੇ ਰੁਜ਼ਗਾਰਾਂ ਦੇ।
ਇੰਜਨ ਕਰਨੇ ਪੈਣੇ---------------!
 
ਵੋਟਾਂ ਨੇੜੇ ਆਉਂਦਿਆਂ ਘਰ -ਘਰ, ਇਹਨਾਂ ਢੁਕਣਾ ਏ,
ਜਿੱਤ ਕੇ ਦਿੱਲੀ ਪਹੁੰਚਦਿਆਂ ਫਿਰ, ਫੋਨ ਨਾ ਚੁੱਕਣਾ ਏ,
ਭੁੱਲਦੇ ਵਾਅਦੇ ਅਕਸਰ ਨੇ ਇਹ,ਬਹਿ ਕੇ ਕਾਰਾਂ ਦੇ।
ਇੰਜਨ ਕਰਨੇ ਪੈਣੇ--------------.
 
ਭਗਤ ਸਰਾਭਾ ਊਧਮ ਨਾ ਹੁਣ, ਲੱਭਦੇ ਭਾਲੇ ਨੇ,
ਸੰਘਰਸ਼ਾਂ ਨੇ " ਰਾਜਨ " ਅਕਲੋਂ, ਲਾਹੁਣੇ ਜਾਲੇ ਨੇ,
ਅੱਖੀਂ ਪੀੜਾ ਦਿਸਦੀ ਨਾ , ਕੁਰਸੀ ਦੇ ਯਾਰਾਂ ਦੇ।
 
ਇੰਜਨ ਕਰਨੇ ਪੈਣੇ-------------.
ਕਰ ਕਰ ਘਪਲੇ-----------------.
 
ਰਜਿੰਦਰ ਸਿੰਘ ਰਾਜਨ

Have something to say? Post your comment