Tuesday, April 23, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਕਵਿਤਾ - ਬਲਜਿੰਦਰ ਸਿੰਘ ਬਾਲੀ

August 27, 2021 10:38 PM
ਕਵਿਤਾ
 
ਵੇਚ ਜ਼ਮੀਰਾਂ ਲਿਖ ਰਹੇ, ਸ਼ਾਇਰ ਊਟ-ਪਟਾਂਗ
ਕੁੱਕੜ ਵਾਂਗੂੰ ਦੇ ਰਹੇ,  ਨਿੱਤ ਨਵੀਂ ਉਂਝ ਬਾਂਗ
 
ਸਨਮਾਨਾ ਦੀ ਲਾਲਸਾ,  ਥਾਂ-ਥਾਂ  ਫਿਰਦੇ ਹੁੰਮ
ਵਿਕਦੇ ਇਕ ਇਕ ਜਾਮ ਤੇ, ਪੂਛ ਹਿਲਾਵਣ ਘੁੰਮ
 
ਸ਼ਕਤੀ ਕੀ ਹੈ ਕਲਮ ਦੀ,  ਕੀ ਹੈ ਇਸ ਦੀ ਧਾਰ
ਇਹ ਠਰਕਾਂ ਦਾ ਬਾਣ ਨਾ, ਨਾ ਯਾਰਾਂ ਦੀ ਮਾਰ
 
ਪਰਦੇ ਪਾੜੋ ਝੂਠ ਦੇ,  ਜਾਬਰ ਦਾ ਮੂੰਹ ਭੰਨ
ਇਨਸਾਫ਼ ਨਿਆਂ ਹੱਕ ਦਾ, ਫਿਰ ਚਮਕੇਗਾ ਚੰਨ
 
ਕੂੜ ਕਪਟ ਸਭ ਸ਼ੋਹਰਤਾਂ,  ਕੂੜ ਸਭੇ ਸਨਮਾਨ
ਝੰਡੇ ਝੂਲਣ ਸੱਚ ਦੇ,  ਉੱਚੇ ਵਿੱਚ ਅਸਮਾਨ 
 
ਗਿੱਦੜ ਬੂਕਣ ਝੁੰਡ ਵਿੱਚ, ਸ਼ੇਰ ਦਹਾੜੇ  ਇਕ
ਬਾਲੀ ਲਿਖਦੈ ਰੇਤਗੜੵ,  ਜੋ ਹੈ ਅੰਦਰ ਹਿੱਕ
 
   ਬਲਜਿੰਦਰ ਸਿੰਘ ਬਾਲੀ ਰੇਤਗੜੵ 
        
     9465129168

Have something to say? Post your comment