Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਬਾਲ ਗੀਤ (ਯੋਗ )

August 27, 2021 12:44 AM
ਬਾਲ ਗੀਤ (ਯੋਗ )
ਉੱਠੋ ਕਰੋ ਨਿੱਤ ਸੈਰ ਸਵੇਰੇ।
 ਦਾਦਾ ਜੀ ਕਹਿੰਦੇ ਨੇ ਮੇਰੇ ।
ਸੂਰਜ ਚੜਨ ਤੋਂ ਪਹਿਲਾਂ ਉੱਠੋ,
  ਆਲਸ ਬੱਚਿਓ ਦੂਰ ਭਜਾਓ।
 ਰੋਗਮੁਕਤ ਹੋ ਜਾਊ ਸਰੀਰ,
 ਯੋਗ ਨੂੰ ਜ਼ਿੰਦਗੀ ਵਿੱਚ ਅਪਣਾਓ ।
 
ਖਾਓ ਸਿਉ ,ਸੰਤਰਾ, ਅਨਾਰ ਮਸੱਮੀ।
 ਗਰਮੀ ਦੇ ਵਿੱਚ ਪੀਓ ਬ੍ਰਹਮੀ।
 ਸਭ ਤੋਂ ਬੇਹਤਰ ਨਿੰਬੂ ਪਾਣੀ ,
ਪੀ ਕੇ ਠੰਡ ਕਾਲਜੇ ਪਾਓ।
 ਰੋਗਮੁਕਤ ਹੋ ਜਾਊ ਸਰੀਰ ,
ਯੋਗ ਨੂੰ ਜ਼ਿੰਦਗੀ ਵਿੱਚ ਅਪਣਾਓ ।
 
ਭਿਉ ਕੇ ਕੱਚੇ ਛੋਲੇ ਖਾਓ ।
ਫਾਸਟਫੂਡ ਨੂੰ ਮੂੰਹ ਨਾ ਲਾਓ।
 ਹੈ ਚਾਹ ਕੌਫੀ ਵੀ ਹਾਨੀਕਾਰਕ,
 ਦੁੱਧ ਪੀਣ ਦੀ ਆਦਤ ਪਾਓ ।
 ਰੋਗਮੁਕਤ ਹੋ ਜਾਊ ਸਰੀਰ ,
ਯੋਗ ਨੂੰ ਜ਼ਿੰਦਗੀ ਵਿੱਚ ਅਪਣਾਓ ।
 
ਹੋ ਸਮਝਦਾਰ ਉਂਝ ਤੁਸੀਂ ਬਥੇਰੇ ।
ਕੁਦਰਤ ਦੇ ਵਿੱਚ ਗੁਣ ਨੇ ਜਿਹੜੇ ।
ਆਕਸੀਜਨ ਸਾਨੂੰ ਮੁੱਲ ਨਹੀਂ ਮਿਲਣੀ ,
"ਵੀਰਪਾਲ" ਘਰਾਂ ਵਿੱਚ ਰੁੱਖ ਲਗਾਓ ।
ਰੋਗਮੁਕਤ ਹੋ ਜਾਓ ਸਰੀਰ ,
ਯੋਗ ਨੂੰ ਜ਼ਿੰਦਗੀ ਵਿੱਚ ਅਪਣਾਓ ।
 
ਵੀਰਪਾਲ" ਕੌਰ ਭੱਠਲ

Have something to say? Post your comment