Tuesday, April 23, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਬੇਰੁਜ਼ਗਾਰੀ - ਚਰਨਜੀਤ ਸਿੰਘ

August 25, 2021 11:39 PM
ਬੇਰੁਜ਼ਗਾਰੀ
 
ਸਾਡੇ ਦੇਸ਼ ਨੂੰ ਖਾ ਗਏ,ਲੀਡਰ, 
ਰਹਿ ਗਈ ਸਾਡੇ ਪੱਲੇ ਬੇਰੋਜ਼ਗਾਰੀ।
ਜੇਕਰ ਅਸੀਂ ਨੌਕਰੀ ਮੰਗਣ ਜਾਈਏ,
ਤਾਂ ਸਾਡੇ ਤੇ ਹੁੰਦੀ ਹੈ,ਲਾਠੀਚਾਰਜ।
ਹਰ ਪਾਸੇ ਚਲਦੀ ਹੈ,ਰਿਸ਼ਵਤ,
ਗਰੀਬ ਦੇ ਪੱਲੇ ਕੱਖ ਨਾ ਰਹਿ ਗਿਆ।
ਹੋ ਗਏ, ਦੋ ਵਕਤ ਦੀ ਰੋਟੀ ਲਈ ਮੁਥਾਜ।
ਸਰਕਾਰੀ ਦਫਤਰਾਂ ਵਿਚ ਗਰੀਬ ਦਾ ਕੰਮ,
ਕਦੇ ਨਾ ਹੋਵੇ,ਹੋ ਜਾਂਦੇ ਕੰਮ ਸਿਫਾਰਸ਼ ਵਾਲਿਆਂ ਦੇ,
ਲੀਡਰਾਂ ਦੇ ਬੱਚੇ ਝੱਟ ਲਗ ਜਾਂਦੇ ਨੌਕਰੀ,
ਬੇਰੁਜ਼ਗਾਰਾਂ ਦੀ ਕੋਈ ਸਾਰ ਨਾ ਲਵੇ।
ਸਰਕਾਰੀ ਦਫਤਰਾਂ ਦਾ ਸਾਰਾ ਸਿਸਟਮ ਕਰੱਪਟ ਹੋ,
ਗਿਆ। ਇਥੇ ਹੁੰਦਾ ਹੈ,ਹਰੇਕ ਤੇ ਜੁਲਮ ਅਤੇ ਧੱਕਾ।
ਕਰੋ,ਪ੍ਰਮਾਤਮਾ ਅੱਗੇ ਸਾਰੇ ਅਰਦਾਸ ਕਦੇ ਸਮੇਂ ਵਧੀਆਂ ਆਵੇ,
ਹੋ ਜਾਣ ਸਾਰੇ ਮਸਲੇ ਹੱਲ,ਕਿਸੇ ਨਾਲ ਨਾ ਹੋਵੇ,ਧੱਕਾ
ਜਾਗਦੇ ਰਹੋ ਪੰਜਾਬ ਦੁਬਾਰਾ ਸੋਨੇ ਦੀ ਚਿੜੀ ਬਣ ਜਾਵੇ।
 
 ਚਰਨਜੀਤ ਸਿੰਘ

Have something to say? Post your comment