ਬੱਦਲ ਆਇਆ,ਛਮ ਛਮ ਵਰ੍ਹਿਆ।
ਸੜਕਾਂ, ਗਲੀਆਂ ਵਿੱਚ ਪਾਣੀ ਭਰਿਆ
ਹਾਕਮ ਸ਼ਹਿਰ ਨੂੰ ਸੈਕਟਰ ਬਣਾਉਂਦੇ,
ਇਵੀ ਫੁਰਮਾਨ ਕਾਗਜ਼ੀ ਚੜ੍ਹਿਆ।
ਸਫ਼ਾਈ ਹੋਈ ਨਾ ਅੱਜ ਨਾ ਕੱਲ੍ਹ
ਆਖ਼ਿਰ ਸੀਵਰੇਜ ਹੋ ਗਏ ਬੰਦ।
ਦੁਕਾਨਾਂ, ਘਰਾਂ ਵਿੱਚ ਪਾਣੀ ਪਿਆ ਵੜ੍ਹਦਾ,
ਉਮੀਦਵਾਰ ਨਾ ਨੇੜੇ ਖੜ੍ਹਦਾ,
ਗੱਲਾਂ ਨਾਲ ਰੱਬ ਥੱਲੇ ਲਿਆਵੇ
ਮੁਫ਼ਤ ਸੌਗਾਤਾਂ ਵੰਡੀ ਜਾਵੇ ,
ਸ਼ਹਿਰ ਦੀ ਸਮੱਸਿਆ ਬੜੀ ਪੁਰਾਣੀ
ਆਫ਼ਤ ਬਣ ਗਿਆ ਮੀਂਹ ਦਾ ਪਾਣੀ
ਨੇਤਾ ਜੀ ਕੋਈ ਕਰ ਦਿਉ ਹੱਲ
ਅੱਗੋਂ ਆਖਣ ਜ਼ਰੂਰ ਕਰਾਂਗੇ,
ਕੈਬਨਿਟ ਵਿੱਚ ਪਈ ਚਲਦੀ ਗੱਲ।
ਸਮੱਸਿਆ ਦਾ ਜੇ ਹੱਲ ਤੁਸੀਂ ਚਾਹੁੰਦੇ,
ਕਿਉਂ ਨਹੀਂ ਤੁਸੀਂ ਅੱਗੇ ਆਉਂਦੇ,
ਇਕਜੁੱਟ ਹੋ ਕੇ ਆਉ ਜ਼ੋਰ ਲਗਾਈਏ
ਸਮਾਰਟ ਸਿਟੀ ਹਰ ਸ਼ਹਿਰ ਬਣਾਈਏ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969