ਅੱਜ ਸੰਸਾਰ ਅੰਦਰ ਪੂੰਜੀਵਾਦੀ ਪ੍ਰਣਾਲੀਗਤ ਸੰਕਟ ਦੇ ਸਿੱਟੇ ਵਜੋਂ ਸਾਮਰਾਜੀ ਅਮਰੀਕਾ ਸਮੇਤ ਵਿਕਸਤ ਦੇਸ਼ਾਂ ਅੰਦਰ ਵਿਕਾਸ ਦਰ ਸੁਸਤ ਚਲ ਰਹੀ ਹੈ। ਜਿਸ ਕਰਕੇ ਸਿੱਟੇ ਵਜੋਂ ਆਰਥਿਕ ਅਸਮਾਨਤਾਵਾਂ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਵਧ ਰਹੀ ਹੈ। ਉਥੇ ਅਮਰੀਕਾ ਇਸ ਸੰਕਟ ਦਾ ਬੋਝ ਅੰਤਰ-ਰਾਸ਼ਟਰੀ ਵਿਤੀ ਪੂੰਜੀ ਦੀ ਅਗਵਾਈ ਅਤੇ ਦਬਾਅ ਅਧੀਨ ਆਪਣੇ ਪੂੰਜੀ-ਸੰਗ੍ਰਹਿ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਿਹਾ ਹੈ। ਇਹ ਅਮਰੀਕਾ ਦੇ ਸਾਮਰਾਜਵਾਦੀ ਹਮਲਾਵਰੀ ਵੱਲ ਵੱਧਣ ਦੇ ਸਪਸ਼ਟ ਲੱਛਣ ਹਨ। ਅਮਰੀਕਾ ਦੀ ਅਗਵਾਈ ਵਾਲੇ ਜੀ-7 ਅਤੇ ਨਾਟੋ ‘ਤੇ ਖੁਦ ਅਮਰੀਕਾ, ਖੁਲ੍ਹੇਆਮ ਕੇਵਲ ਆਰਥਿਕ ਮੁਹਾਜ ਹੀ ਨਹੀਂ ਸਗੋਂ ਨਾ-ਸਹਿਮਤੀ ਵਾਲੇ ਦੇਸ਼ਾਂ ਅੰਦਰ ਯੁੱਧ ਅਤੇ ਆਰਥਿਕ ਧੌਸਾਂ ਰਾਹੀਂ ਅਲੱਗ-ਥਲੱਗ ਵਾਲੀਆਂ ਜ਼ਬਰੀ ਨੀਤੀਆਂ ਵੀ ਲਾਗੂ ਕਰ ਰਿਹਾ ਹੈ। ਡੋਨਾਲਡ ਟਰੰਪ ਵਲੋਂ ਚੀਨ, ਭਾਰਤ ਅਤੇ ਹੋਰ ਕਈ ਦੇਸ਼ਾਂ ਨਾਲ ਵਾਪਾਰ ਅੰਦਰ ਵਿਤੀ ਹਮਲੇ ਵੀ ਸੇਧ ਦਿੱਤੇ ਹਨ। ਕਈ ਖੇਤਰਾਂ ਅੰਦਰ ਵਾਪਾਰ ਪੂੰਜੀ ਨਿਵੇਸ਼ ਅਤੇ ਐਕਸਪੋਰਟ ਖੇਤਰ ਵਿੱਚ ਜਿਨ੍ਹਾਂ ਕਿਸੇ ਦੋ ਧਿਰੀ (ਰੀ-ਨੈਗੋਸੀਏਸ਼ਨ) ਗਲਬਾਤ, ‘ਸਿਧੇ ਟੈਰਿਫ਼ ਦੀਆਂ ਦਰਾਂ ‘ਚ ਅਥਾਹ ਵਾਧਾ ਕਰ ਦਿੱਤਾ ਹੈ। ਭਾਰਤ ਅੰਦਰ ਮੋਦੀ ਸਰਕਾਰ ਜੋ ਟਰੰਪ ਦੀ ਹੋਜਲੀ ਅਤੇ ਨੇੜਤਾ ਰੱਖਦੀ ਸੀ, ਉਤੇ 25-ਫੀਸਦ ਟੈਰਿਫ਼ (ਟੈਕਸ) ਲਗਾਇਆ ਸੀ, ਉਹ ਹੁਣ ਵਧਾ ਕੇ 50-ਫੀ ਸਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਵੇਲੇ ਦੁਨੀਆ ਦੇ 166-ਦੇਸ਼ ਸੰਸਾਰ ਵਾਪਾਰ ਸੰਸਥਾਂ ਦੇ ਮੈਂਬਰ ਹਨ। ਇਹ ਦੇਸ਼ ਆਪੋ ਆਪਣੇ ਹਿਤਾਂ ਮੁਤਾਬਕ ਅੰਦਰ ਰਹਿਕੇ ਜਾਂ ਬਾਹਰ ਰਹਿ ਕੇ ਆਪਸੀ ਸਮਝੌਤੇ ਰਾਹੀਂ ਵਾਪਾਰ ਕਰਦੇ ਆ ਰਹੇ ਹਨ। ਅਮਰੀਕਾ ਅਤੇ ਭਾਰਤ ਵਿਚਕਾਰ ਵੀ ਆਪਸੀ ਸੰਬੰਧ ਕਾਫੀ ਸੁਧਰੇ ਹੋਏ ਸਨ। ਭਾਰਤ ਜੋ ਸ਼ੁਰੂ ਤੋਂ ਹੀ ਨਿਰਪੱਖਤਾ ਵਾਲੀ ਨੀਤੀ ਅਪਣਾਉਂਦਾ ਰਿਹਾ ਸੀ। ਪਰ ਪਿਛਲੇ ਇਕ ਦਹਾਕੇ ਤੋਂ ਮੌਜੂਦਾ ਬੀ.ਜੇ.ਪੀ. ਦੀ ਮੋਦੀ ਸਰਕਾਰ ਕਾਫੀ ਹੱਦ ਤਕ ਅਮਰੀਕਾ ਪੱਖੀ ਪੈਂਤੜੇ ਲੈਂਦੀ ਆ ਰਹੀ ਹੈ। 1947-48 ਕਸ਼ਮੀਰ ਸੰਕਟ ਤੋਂ ਲੈ ਕੇ ਭਾਰਤ ਆਪਣੇ ਨਿੱਜੀ ਹਿਤਾਂ ਕਾਰਨ ਪਹਿਲਾ ਸੋਵੀਅਤ ਯੂਨੀਅਨ ਅਤੇ 1991 ਤੋਂ ਬਾਅਦ ਰੂਸ ਵਲ ਝੁਕਾਅ ਰੱਖਦਾ ਆ ਰਿਹਾ ਸੀ। ਕੁਝ ਅਰਸੇ ਤੋਂ ਕੌਮਾਂਤਰੀ ਹਲਾਤਾਂ ਦੀ ਬਦਲੀ ਹਵਾ ਅਨੁਸਾਰ ਹੁਣ ਭਾਰਤ, ਚੀਨ ਨਾਲ ਵੀ ਨੇਜ਼ਤਾ ਲਈ ਆਪਣਾ ਹੱਥ ਮਿਲਾ ਰਿਹਾ ਹੈ। ਗਾਜਾਂ ਅੰਦਰ ਇਸਰਾਇਲ ਦੇ ਵਿਸਥਾਰਵਾਦੀ ਨੀਤੀਆਂ ਅਤੇ ਲੋਕਾਂ ‘ਤੇ ਹਮਲਿਆ ਕਾਰਨ, ਯੂਕਰੇਨ-ਰੂਸ ਜੰਗ ਅਤੇ ਮੱਧ-ਪੂਰਬ ਅੰਦਰ ਸਾਮਰਾਜੀ ਹਮਲਿਆ ਦੇ ਨਤੀਜੇ ਵਜੋਂ ਭਾਰਤ ਹੁਣ ਕੌਮਾਂਤਰੀ ਸਾਖ ਅਤੇ ਏਸ਼ੀਆ ਅੰਦਰ ਆਪਣੀ ਸਥਾਪਤੀ ਲਈ ਰੂਸ ਅਤੇ ਚੀਨ ਦੇ ਹੋਰ ਨੇੜੇ ਵੀ ਆ ਰਿਹਾ ਹੈ। ਜੋ ਦੁਨੀਆ ਦੀ ਦਾਦਾਗਿਰੀ ਕਰਨ ਵਾਲੇ ਅਮਰੀਕਾ ਨੂੰ ਭਾਉਂਦਾ ਨਹੀਂ ਹੈ। ਇਹ ਤਾਂ ਭਾਰਤ ਨੇ ਦੇਖਣਾ ਹੈ ਕਿ ਉਸ ਦੇ ਆਰਥਿਕ ਅਤੇ ਕੌਮਾਂਤਰੀ ਹਿਤ ਕਿਸ ਦੇਸ਼ ਨਾਲ ਠੀਕ ਬੈਹਿੰਦੇ ਹਨ ?
ਪਰ ਅੱਜੇ ਵੀ ਭਾਰਤ ਵਲੋਂ ਆਪਣੀ ਅਮਰੀਕਾ ਪੱਖੀ ਵਿਦੇਸ਼ ਨੀਤੀ ਅਤੇ ਅਮਰੀਕੀ ਸਾਮਰਾਜਵਾਦ ਨਾਲ ਰਣਨੀਤਕ ਸਬੰਧਾਂ ਨੂੰ ਨਾ ਹੀ ਬਦਲਿਆ ਤੇ ਨਾ ਹੀ ਕੋਈ ਆਸ ਦਿੱਸਦੀ ਹੈ? ਵੱਧ ਰਹੇ ਬਹੁ-ਧਰੁਵੀ ਸੰਸਾਰ ਦੀਆਂ ਹਕੀਕਤਾਂ ਨੇ ਮੋਦੀ ਸਰਕਾਰ ਨੂੰ ਬ੍ਰਿਕਸ ਅਤੇ ਸ਼ਿੰਘਾਈ ਸਹਿਯੋਗ ਸੰਗਠਨ ਵਿੱਚ ਇਕ ਸਰਗਰਮ ਭਾਈਵਾਲ ਬਣਨ ਲਈ ਭਾਵੇਂ ਮਜਬੂਰ ਵੀ ਕੀਤਾ ਹੋਇਆ ਹੈ ਪਰ ਯੂਕਰੇੇਨ-ਰੂਸ ਜੰਗ ਨੂੰ ਛੱਡ ਕੇ ਜਿਥੇ ਭਾਰਤ ਨੇ ਨਿਰਪੱਖ ਸਥਿਤੀ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਅਜੇ ਵੀ ਭਾਰਤ ਦੀ ਵਿਦੇਸ਼ ਨੀਤੀ ਮੋਟੇ ਤੌਰ ਤੇ ਅਮਰੀਕਾ ਦੇ ਭੂਗੋਲਿਕ ਰਾਜਨੀਤਕ ਮਨਸੂਬਿਆ ਨਾਲ ਜੁੜੀ ਰਹੀ ਹੈ। ਪਿਛਲੇ 7-ਸਾਲਾਂ ਵਿੱਚ ਭਾਰਤ ਨੇ ਅਮਰੀਕਾ ਤੋਂ 15-ਬਿਲੀਅਨ ਡਾਲਰ ਦੇ ਹਥਿਆਰ ਖਰੀਦੇ ਹਨ। ਪਰ ਪਿਛਲੇ ਕੁਝ ਦਿਨਾਂ ਤੋਂ ਹੁਣ ਨਿਰਯਾਤ ‘ਤੇ ਟੈਕਸ ਅਤੇ ਟੈਰਿਫ ਦੇ ਮੁੱਦੇ ‘ਤੇ ਟਰੰਪ ਦਾ ਰੁੱਖ ਭਾਰਤ ਪ੍ਰਤੀ ਅਲੱਗ ਹੀ ਨਹੀਂ ਸਗੋਂ ਹਮਲਾਵਰੀ ਵੀ ਦਿਸ ਰਿਹਾ ਹੈ। ਉਸ ਦਾ ਕਾਰਨ ਦੁਨੀਆ ਅੰਦਜ ਸਾਮਰਾਜੀ ਅਮਰੀਕਾ ਦੀ ਅਰਥ-ਵਿਵੱਸਥਾ ਦੀ ਸਥਿਤੀ ਅੰਦਰ ਆਈ ਡਾਵਾਂਡੋਲਤਾ ਵੀ ਹੈ। ਹੁਣ ਟਰੰਪ ਨੇ ਆਪਣੇ ਵਾਪਾਰ ਸਬੰਧਾਂ ਅੰਦਰ ਕਾਫੀ ਬਦਲਾਅ ਕਰਕੇ ਆਪਣੀਅ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਟੈਰਿਫ ਦਰਾਂ ‘ਚ ਅਥਾਹ ਵਾਧਾ ਐਲਾਨਿਆ ਹੈ।
ਭਾਰਤ ਕਿਉਂਕਿ ਤੇਲ ਅਤੇ ਹਥਿਆਰ ਰੂਸ ਪਾਸੋਂ ਖਰੀਦਦਾ ਹੈ ਅਤੇ ਦੋਨੋਂ ਦੇਸ਼ਾਂ ਦੇ ਕੁਠ ਖੇਤਰਾਂ ‘ਚ ਮਜ਼ਬੂਤ ਸਬੰਧਾਂ ਕਾਰਨ, ‘ਅਮਰੀਕਾ ਨੇ ਬਖਲਾਕੇ ਭਾਰਤ ‘ਤੇ 25-ਫਰ ‘ਤੇ ਟੈਰਿਫ ਥੋਪਿਆ ਸੀ। ਬਹਾਨਾ ਇਹ ਬਣਾ ਰਿਹਾ ਹੈ, ‘ਕਿ ਭਾਰਤ ਤੇ ਰੂਸ ਦੀ ਆਰਥਿਕਤਾ ਮਰੀ ਹੋਈ ਭਾਵ ਡੁੱਬ ਰਹੀ ਹੈ। ਹੁਣ ਉਹ ਵਧਾ ਕੇ 50-ਫੀਸਦ ਕਰਨ ਦਾ ਐਲਾਨ ਕਰ ਦਿੱਤਾ ਹੈ। ਮੋਦੀ ਦੇ ਹੇਜਲੇ ਟਰੰਪ ਨੇ ਹੋਰ ਕਈ ਢੁੱਚਰਾ ਵੀ ਢਾਹੀਆ ਹਨ। ਪਰ ਇਹ ਵੀ ਐਲਾਨਿਆ ਕਿ ਭਾਰਤ-ਅਮਰੀਕਾ ਮਿੱਤਰ ਹਨ। ਪਰ ਭਾਰਤ ਨੇ ਸਾਡੇ ਨਾਲ ਘੱਟ ਵਾਪਾਰ ਕੀਤਾ ਹੈ। ਭਾਵੇਂ ਅਮਰੀਕਾ ਨੇ 70 ਤੋਂ ਵੱਧ ਦੇਸ਼ਾਂ ਤੇ 10-ਫੀ ਸਦ ਤੋਂ 41-ਫੀਸਦ ਤਕ (Reciprocal) ਦੋ ਤਰਫ਼ਾ ਆਪਸੀ ਟੈਰਿਫ ਲਾਉਣ ਦਾ ਵੀ ਐਲਾਨ ਕੀਤਾ ਹੈ। ਭਾਰਤ ਦੇ ਗੁਵਾਂਢੀ ਦੇਸ਼ ਪਾਕਿਸਤਾਨ ‘ਤੇ 19-ਫੀਸਦ ਟੈਰਿਫ਼ ਲਾਇਆ ਹੈ। ਇਹ ਵਾਪਾਰ ਟੈਕਸ ਕੀ ਹੁਣ ਗਲਬਾਤ ਰਾਹੀਂ ਘੱਟਣਗੇ ਜਾਂ ਦੋ ਦਰਫ਼ਾਂ ਟੈਕਸ ਦਬਾਅ ਅਧੀਨ ਹੋਰ ਸ਼ਕਲ ਅਖਤਿਆਰ ਕਰਨਗੇ, ਸਮਾਂ ਹੀ ਦੱਸੇਗਾ ?ਭਾਰਤ ਵਲੋਂ ਵੀ ਅਧਿਕਾਰਤ ਜਵਾਬੀ ਪ੍ਰਕਿਰਿਆ ਹੋਈ ਹੈ। ਭਾਰਤ; ਹੁਣ ਆਪਣੇ ਕੌਮੀ ਹਿਤਾਂ ਅਤੇ ਆਰਥਿਕ ਰੱਖਿਆ ਲਈ ਜ਼ਰੂਰੀ ਕਦਮ ਉਠਾਏਗਾ। ਇਹ ਵੀ ਕਿਹਾ ਕਿ ਸਾਡੇ ਤੇ ਅਲੋਚਨਾ ਕਰਨ ਵਾਲੇ ਖੁਦ ਰੂਸ ਨਾਲ ਵਾਪਾਰ ਕਰਦੇ ਹਨ। ਇਹ ਵਿਰੋਧੀਆਂ ਤੇ ਦਬਾਅ ਪਾਉਣ ਲਈ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ। ਚੀਨ ‘ਤੇ 145-ਫੀਸਦ ਟੈਕਸ ਐਲਾਨਿਆ, ਜਦ ਚੀਨ ਨੇ ਵੀ ਅੱਖਾਂ ਦਿਖਾਈਆਂ ਤਾਂ ਘੱਟ ਕਰਕੇ 35-ਫੀਸਦ ਕਰ ਦਿੱਤਾ।
ਕੂਟਨੀਤਕ ਹਲਕਿਆ ਅੰਦਰ ਇਹ ਵੀ ਇਕ ਪੱਖ ਹੈ ਕਿ ਟਰੰਪ ਇਸ ਗੱਲੋਂ ਨਰਾਜ਼ ਹੈ ਕਿ ਭਾਰਤ-ਪਾਕਿ ਜੰਗਬੰਦੀ ਲਈ ਭਾਰਤ ਸਰਕਾਰ ਟਰੰਪ ਦੀ ਵਿਚੋਲਗੀ ਤੋਂ ਇਨਕਾਰੀ ਹੋ ਰਿਹਾ ਹੈ। ਸ਼ੀਤ ਯੁੱਧ ਦੇ ਸਮੇਂ ਤੋਂ ਅੱਜ ਤੱਕ ਅਮਰੀਕਾ ਨਾਲ ਭਾਰਤ ਦੇ ਸਬੰਧ ਕਈ ਵਾਰ ਖਰਾਬ ਹੋਏ ਤੇ ਖੱਟੇ-ਮਿੱਠੇ ਰਹੇ ਹਨ। ਅਟੱਲ-ਵਾਜਪਈ ਵੇਲੇ ਤੇ ਮਨਮੋਹਨ ਸਿੰਘ ਵੇਲੇ ਪ੍ਰਮਾਣੂ ਸੰਧੀ ‘ਤੇ ਕਈ ਹੋਰ ਮੁਦਿਆਂ ‘ਤੇ ਸਬੰਧ ਸੁਧਰੇ ਤੇ ਦੂਰੀਆਂ ਵੱਧੀਆ ਵੀ: ਪਿਛੇ ਜਿਹੇ ਹੀ ਮੋਦੀ ਸਰਕਾਰ ਦੇ ਗਲਿਆਰਿਆ ਅੰਦਰ ਟਰੰਪ ਨੂੰ ਸ਼ਾਂਤੀ ਨੋਬਲ ਪ੍ਰਾਇਜ਼ ਦੇਣ ਲਈ ਚਰਚਾ ਵੀ ਹੁੰਦੀ ਸੀ। ਟਰੰਪ ਵਲੋਂ ਮਿੱਤਰ ਦੱਸ ਕੇ ਟੈਰਿਫ਼ ਦਰਾਂ ‘ਚ ਵਾਧਾ ਐਲਾਨ ਦਾ ਭਾਰਤ ਲਈ ਕਠੋਰ, ਗੈਰ-ਸਹਿਣਯੋਗ ਅਤੇ ਗੈਰ-ਮੁਦਰਿਕ ਵਾਪਾਰ ਰੋਕਾਂ ਹਨ। ਟਰੰਪ ਨੇ ਫਿਰ ਦੁਹਰਾਇਆ ਹੈ ਭਾਰਤ ਅਮਰੀਕਾ ਪ੍ਰਤੀ ਵਾਪਾਰ ਅੰਦਰ ਸੰਕੋਚ ਵਰਤ ਰਿਹਾ ਹੈ। ਉਹ ਰੂਸ ਨਾਲ ਵਾਪਾਰ ਅਤੇ ਤੇਲ ਲੈਣ ਲਈ ਨੇੜਤਾ ਜਾਰੀ ਰੱਖ ਰਿਹਾ ਹੈ। ਪਰ ਟਰੰਪ ਦਾ ਪਾਕਿ ਪ੍ਰਤੀ ਨਰਮ ਰਵੱਈਆ ਤੇ ਰੂਸ-ਭਾਰਤ ਡੈਡ-ਆਰਥਿਕਤਾ ਨੇ ਅਮਰੀਕਾ-ਭਾਰਤ ਸਬੰਧਾਂ ਤੇ ਪਾਣੀ ਫੇਰਨਾ ਤੇ ਰਾਜਨੀਤਕ ਸਬੰਧਾਂ ਨੂੰ ਫਿਕਾ ਕੀਤਾ ਹੈ। ਕੀ ਹੁਣ ਭਾਰਤ ਅਮਰੀਕਾ ਦੇ ਇਸ ਰਵੱਈਏ ਪ੍ਰਤੀ ਅਡਿੰਗ ਰਹਿ ਸੱਕੇਗਾ ?
ਭਾਰਤ ਆਪਣੀ ਤੇਲ ਦੀ ਜ਼ਰੂਰਤ ਪੂਰੀ ਕਰਨ ਲਈ 2021-22 ‘ਚ ਰੂਸ ਤੋਂ 2.10-ਫੀਸਦ ਤੇਲ ਖਰੀਦਦਾ ਸੀ ਜੋ 2022-23 ‘ਚ 19.10-ਫੀਸਦ, 2023-24 ‘ਚ ਇਹ ਵਾਧਾ 33.40-ਫੀ ਸਦ ਅਤੇ 2024-25 ਤਕ ਇਹ ਵੱਧ ਕੇ 35.10ਫੀ ਸਦ ਪੁੱਜ ਗਿਆ ਸੀ। ਇਸ ਤੋਂ ਬਿਨਾਂ ਭਾਰਤ ਇਰਾਕ, ਇਰਾਨ, ਅਰਬ ਅਤੇ ਹੋਰ ਦੇਸ਼ਾਂ ਤੋਂ ਵੀ ਜ਼ਰੂਰਤ ਲਈ ਤੇਲ ਖਰੀਦ ਰਿਹਾ ਹੈ। ਭਾਰਤ ਨੇ ਅਮਰੀਕਾ ਤੋਂ ਸਾਲ 2024-25 ਦੁਰਾਨ 4.60-ਫੀ ਤੇਲ ਖਰੀਦਿਆ ਸੀ। ਹਰ ਸਾਲ ਭਾਰਤ 11 ਲੱਖ ਕਰੋੜ ਰੁਪਏ ਦਾ ਪੈਟਰੋਲ ਤੇ ਡੀਜ਼ਲ ਦੂਸਰੇ ਦੇਸ਼ਾਂ ਤੋਂ ਖਰੀਦਦਾ ਹੈ, ਜੋ 80ਫੀ ਸਦ ਸੀ। ਭਾਰਤ ਦਾ ਰੁਪਿਆ ਡਾਲਰ ਦੇ ਮੁਕਾਬਲੇ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਪਰ ਟਰੰਪ ਵਲੋਂ ਭਾਰਤ ਨੂੰ ਕੋਈ ਰਾਹਤ ਅਤੇ ਸਹੂਲਤ ਨਹੀਂ ਮਿਲ ਰਹੀ ਹੈ।ਫਿਰ ਭਾਰਤ ਅਮਰੀਕਾ ਤੋਂ ਮਹਿੰਗਾ ਤੇਲ ਕਿਉਂ ਖਰੀਦੇਗਾ? 50-ਫੀਸਦ ਟੈਰਿਫ ਭਾਰਤ ਤੇ ਲਗਾਉਣਾ ਇਹ ਸੁਝਾਅ ਕਿਉਂ ? ਟਰੰਪ ਅੱਜੇ ਹੋਰ ਜੁਰਮਾਨਾ ਲਾਉਣ ਲਈ ਕਹਿ ਰਿਹਾ ਹੈ। ਅਮਰੀਕਾ ਵਲੋਂ ਰੂਸ ‘ਤੇ ਤੇਲ ਦੀਆਂ ਕੀਮਤਾਂ ਘੱਟ ਕਰਾਉਣ ਲਈ, ‘ ਟਰੰਪ ਦਾ ਇਹ ਇਕ ਢੰਗ ਹੈ। ਕਿਵੇਂ ਪੂਤਿਨ ਉਪਰ ਯੂਕਰੇਨ ਜੰਗ ਰੋਕਣ ਲਈ ਦਬਾਅ ਬਣਾਉਣਾ ਹੈ ? ਦੂਸਰੇ ਪਾਸੇ 2024 ਦੌਰਾਨ ਯੂਰਪੀ-ਸੰਘ ਦਾ ਰੂਸ ਨਾਲ ਵਾਪਾਰ 67.5 ਅਰਬ ਯੂਰੋ ਤਕ ਸੀ, ਜੋ ਫਰਟਾਲਾਈਜ਼ਰ, ਖਨਨ, ਕੈਮੀਕਲ, ਲੋਹਾ, ਸਟੀਲ, ਆਟੋਪਾਰਟ, ਯੂਰੇਨੀਅਮ ਗੈਸ ਆਦਿ ਖੇਤਰਾਂ ਅੰਦਰ ਹੋਇਆ।
ਅਮਰੀਕਾ ਅਤੇ ਯੂਰਪੀ ਸੰਘ ਦੇ ਉਨ੍ਹਾਂ ਯਤਨਾਂ ਦੀ ਭਾਰਤ ਨੇ ਅਲੋਚਨਾ ਕੀਤੀ ਹੈ ਜਿਹੜੇ ਭਾਰਤ ਦੀਆਂ ਰਿਫਾਈਨਰੀਆਂ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਦਾ ਆਯਾਤ ਗਲੋਬਲ ਮਾਰਕੀਟ ਦੇ ਹਲਾਤਾਂ ਅਨੁਸਾਰ ਜ਼ਰੂਰੀ ਹੈ। ਇਹ ਭਾਰਤ ਦਾ ਨਿਜੀ ਮਾਮਲਾ ਹੈ। ਭਾਰਤ ਨੇ ਆਪਣੀਆਂ ਲੋੜਾਂ ਅਨੁਸਾਰ ਆਯਾਤ-ਨਿਰਯਾਤ ਕਰਨਾ ਹੈ। ਇਸ ਨੂੰ ਰੋਕਣਾ ਕਈ ਪ੍ਰਕਾਰ ਦੀਆਂ ਉਲਝਨਾ ਪੈਦਾ ਕਰਨਾ ਹੋਵੇਗਾ ? ਤੇਲ ਅੱਜ ਦੁਨੀਆ ਅੰਦਰ ਇਕ ਯੁਧਨੀਤਕ ਹਥਿਆਰ ਹੈ। ਇਸ ਨੂੰ ਭਾਰਤ ਵਲੋ ਸੰਸਾਰ-ਵਿਆਪੀ ਘਟਨਾਕਰਮ ਅਤੇ ਭੂਗੋਲਿਕ-ਰਾਜਨੀਤਕ ਰਿਸ਼ਤਿਆ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਜਿਸ ਦਾ ਭਾਰਤ ਦੀ ਕੌਮੀ ਸਥਿਤੀ ‘ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਭਾਰਤ ਵਲੋਂ ਰੂਸ ਤੋਂ ਤੇਲ ਖਰੀਦਣਾਂ ਤੇ ਵਾਪਾਰ ਵਧਾਉਣਾ ਦੋਨੋ ਦੇਸ਼ਾਂ ਦੇ ਹਿਤਾਂ ਵਿੱਚ ਹੈ ਜੋ ਅਮਰੀਕਾ ਨੂੰ ਭਾਉਂਦਾ ਨਹੀ ਹੈ।
91-9217997445 ਜਗਦੀਸ਼ ਸਿੰਘ ਚੋਹਕਾ
001-403-285-4208 ਹੁਸ਼ਿਆਰਪੁਰ
Email-jagdishchohka@gmail.com