ਨਵੇਂ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਬੀਤੇ ਦਿਨ ਪਲੇਠੀ ਮੀਟਿੰਗ ਹੋਈ। ਇਸ ਦੌਰਾਨ ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਲੀਡਰ ਅਤੇ ਬੁਲਾਰੇ ਇਕਬਾਲ ਸਿੰਘ ਆਪਣੇ ਸਾਥੀ ਸਤਬੀਰ ਸਿੰਘ ਮੱਕੜ ਅਤੇ ਬਲਕਾਰ ਸਿੰਘ ਮਟੋਰ (ਜ਼ਿਲਾ ਪ੍ਰਧਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ) ਸਮੇਤ ਨਵੇਂ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।
ਗਿਆਨੀ ਹਰਪ੍ਰੀਤ ਸਿੰਘ ਨੇ ਇਕਬਾਲ ਸਿੰਘ ਦਾ ਪਾਰਟੀ ਵਿੱਚ ਸੁਆਗਤ ਕਰਦਿਆਂ ਭਰੋਸਾ ਦਿੱਤਾ ਕਿ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਸੋਚ ਵਾਲੇ ਲੋਕਾਂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ।
ਇਕਬਾਲ ਸਿੰਘ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਵੱਡੀ ਲੋੜ ਦੱਸਦਿਆਂ ਕਿਹਾ ਕਿ ਅੱਜ ਹਰ ਵਰਗ ਆਪਣੀ ਖੇਤਰੀ ਪਾਰਟੀ ਵੱਲ ਉਮੀਦ ਭਰੀ ਨਿਗਾਹ ਨਾਲ ਦੇਖ ਰਿਹਾ ਹੈ ਅਤੇ ਪੁਨਰ-ਸੁਰਜੀਤ ਨਵੇਂ ਅਕਾਲੀ ਦਲ ਦੀ ਲੀਡਰਸ਼ਿਪ ਹੀ ਇਹ ਉਮੀਦਾਂ ਪੂਰੀ ਕਰ ਸਕਦੀ ਹੈ।