ਮੋਗਾ/ਚੰਡੀਗੜ੍ਹ, 15 ਅਗਸਤ — ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਤੋਂ ਹੀ ਪੰਜਾਬ ਭਰ ਵਿੱਚ ਬੇਰੁਜ਼ਗਾਰ ਅਧਿਆਪਕਾਂ, ਸੰਘਰਸ਼ੀ ਮੁਲਾਜ਼ਮਾਂ ਅਤੇ ਹੋਰ ਜਥੇਬੰਦੀਆਂ ਨਾਲ ਜੁੜੇ ਲੋਕਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਹਨ। ਇਹ ਕਾਰਵਾਈਆਂ ਉਸ ਐਲਾਨ ਤੋਂ ਬਾਅਦ ਹੋਈਆਂ ਜਿਥੇ ਵੱਖ-ਵੱਖ ਜਥੇਬੰਦੀਆਂ ਨੇ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ।
ਅੱਜ ਮੋਗਾ ਦੀ ਅਨਾਜ ਮੰਡੀ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਆਗਮਨ ਮੌਕੇ, ਬੇਰੁਜ਼ਗਾਰ ਬੀਐੱਡ-ਟੈਟ ਪਾਸ ਯੂਨੀਅਨ ਦੇ ਮੈਂਬਰਾਂ ਨੇ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਕੇਡਰ ਅਤੇ ਆਗੂਆਂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ।
ਇਸ ਕਾਰਵਾਈ ਦੌਰਾਨ ਨਛੱਤਰ ਸਿੰਘ, ਕੁਲਦੀਪ ਨਿਧਾਨਾ, ਪ੍ਰੇਮ ਲਿੰਬਾ, ਅਜੇ ਅਬੋਹਰ, ਸੋਨੂ ਅਬੋਹਰ, ਵਿਜੇ ਅਬੋਹਰ, ਨਰਿੰਦਰ ਅਬੋਹਰ, ਸਾਗਰ ਅਬੋਹਰ, ਪਵਨ ਅਤੇ ਸਤਿਨਾਮ ਸਿੰਘ ਸਮੇਤ ਕਈ ਆਗੂ ਮੌਜੂਦ ਸਨ।