Saturday, August 09, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ

August 04, 2025 11:43 PM

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥

ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ
 
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਮੁਖਾਰਬਿੰਦ ਤੋਂ ਸਿਰੀ ਰਾਗ ਵਿੱਚ ਉਚਾਰਿਤ ਉਪਰੋਕਤ ਪਾਵਨ ਬਾਣੀ ਦੀਆਂ ਤੁੱਕਾਂ ਰਾਹੀ ਸਿੱਖਿਆ ਦੇ ਰਹੇ ਹਨ ਕਿ ‘ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਮਨ ਵਿਚ ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।1। 
 
ਇਨਸਾਨ ਦੇ ਜੀਵਨ ਵਿੱਚ ਭੋਜਨ ਦੀ ਲੋੜ ਬੇਸ਼ੱਕ ਬਹੁਤ ਹੀ ਮਹੱਤਵਪੂਰਨ ਹੈ ਅਤੇ ਮਨੁੱਖ ਨੂੰ ਜ਼ਿੰਦਗੀ ਜਿਉਣ ਲਈ ਖਾਣ ਪੀਣ ਅਤੇ ਪਹਿਨਣ ਦੀ ਲੋੜ ਯੁੱਗਾਂ ਯੁੱਗਾਂ ਤੋਂ ਰਹੀ ਹੈ। ਇਤਿਹਾਸਿਕ ਤੱਥਾਂ ਦੇ ਹਵਾਲੇ ਤੋਂ ਇਹ ਸਿੱਧ ਹੁੰਦਾ ਹੈ ਕਿ ਜੇਕਰ ਮਨੁੱਖ ਦਾ ਖਾਣ ਪੀਣ ਸੰਤੁਲਿਤ ਨਾ ਹੋਵੇ ਤਾਂ ਉਹ ਛੋਟੀਆਂ ਵੱਡੀਆਂ ਬਿਮਾਰੀਆਂ ਦਾ ਸ਼ਿਕਾਰ ਬਣ ਜਾਂਦਾ ਹੈ। ਗੁਰੂ ਜੀ ਨੇ ਮਨੁੱਖ ਦੀ ਜ਼ਿੰਦਗੀ ਵਿਚ ਖਾਣ-ਪੀਣ, ਰਹਿਣ-ਸਹਿਣ ਅਤੇ ਆਚਰਨ ਨੂੰ ਵੀ ਆਤਮਿਕ ਉੱਚਾਈ ਨਾਲ ਜੋੜਿਆ ਹੈ। ਉਪਰੋਕਤ ਪੰਕਤੀਆਂ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਈ ਨੂੰ ਸੱਚਾ ਜੀਵਨ ਜੀਉਣ ਦੀ ਦਿਸ਼ਾ ਦਿੰਦੇ ਹਨ। ਆਪਣੀ ਬਾਣੀ ਰਾਹੀਂ ਸਤਿਗੁਰੂ ਨਾਨਕ ਦੇਵ ਜੀ ਮਨੁੱਖਾਂ ਨੂੰ ਭੋਗ-ਵਿਲਾਸ ਜਾਂ ਇੰਦਰ ਭੋਗਾਂ ਦੀ ਜ਼ਿੰਦਗੀ ਦੀ ਥਾਂ, ਆਤਮਿਕ ਖੁਰਾਕ ਅਤੇ ਸੰਤੋਖੀ ਜੀਵਨ ਜੀਣ ਦੀ ਪ੍ਰੇਰਨਾ ਦਿੰਦੇ ਹਨ।
 
 “ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ, 
ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥ 
ਅੰਮ੍ਰਿਤੁ ਲੂਟਹਿ, ਮਨਮੁਖ ਨਹੀ ਬੂਝਹਿ, 
ਕੋਇ ਨ ਸੁਣੈ ਪੂਕਾਰਾ” (ਪੰ: 500)।
 
ਗੁਰਬਾਣੀ ਅਨੁਸਾਰ ਕਾਮ ,ਕ੍ਰੋਧ ,ਲੋਭ ,ਮੋਹ ਅਤੇ ਹੰਕਾਰ ਵਿਕਾਰ ਹਨ ਅਤੇ ਇਹ ਵਿਕਾਰ ਮਨੁੱਖ ਦੇ ਅਧਿਆਤਮਕ ਜੀਵਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਗੁਰਬਾਣੀ ਮਨੁੱਖ ਨੂੰ ਇੰਨ੍ਹਾਂ ਪੰਜਾਂ ਵਿਕਾਰਾਂ ਤੋਂ ਬਚਣ ਦੀ ਤਾਕੀਦ ਕਰਦੀ ਹੈ। ਜਿਸ ਤਰਾਂ ਦੀ ਗੁਰਬਾਣੀ ਉਪਰੋਕਤ ਵਿਕਾਰਾਂ ਨੂੰ ਬਹੁਤ ਸਖਤ ਸ਼ਬਦਾਂ ਨਾਲ ਸੰਬੋਧਿਤ ਕਰਦੀ ਹੈ ।
 
“ਫਿਟੁ ਇਵੇਹਾ ਜੀਵਿਆ, 
ਜਿਤੁ ਖਾਇ ਵਧਾਇਆ ਪੇਟੁ॥ 
ਨਾਨਕ ਸਚੇ ਨਾਮ ਵਿਣੁ, 
ਸਭੋ ਦੁਸਮਨੁ ਹੇਤੁ” (ਪੰ: 790)
 
ਗੁਰਬਾਣੀ ਮਨੁੱਖ ਨੂੰ ਸਾਦਾ ਖਾਣ ਪੀਣ ਤੇ ਪਹਿਨਣ ਦੀ ਤਾਕੀਦ ਕਰਦੀ ਹੈ। ਗੁਰਬਾਣੀ ਅਨੁਸਾਰ ਖਾਣ ਪੀਣ ਦਾ ਇੱਕ ਸਾਦਾ ਜਿਹਾ ਸਿਧਾਂਤ ਦਿੱਤਾ ਗਿਆ ਹੈ ਉਹ ਖਾਣੇ ਪ੍ਰਵਾਨ ਹਨ ਜਿਸ ਨਾਲ ਇਨਸਾਨ ਦੀ ਮੱਤ ਬੁੱਧ ਉਸ ਦੇ ਕਾਬੂ ਵਿੱਚ ਹੋਵੇ ਅਤੇ ਇਨਸਾਨ ਕਦੀ ਵੀ ਉਹਨਾਂ ਖਾਣਿਆਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਨਾ ਬਣਾਵੇ ਜਿਸ ਨੂੰ ਖਾਣ ਨਾਲ ਉਸ ਦਾ ਮਨ ਵਿਕਾਰਾਂ ਆਦਿ ਨਾਲ ਭਰ ਜਾਵੇ। 
 
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
 
ਮਨੁੱਖ ਆਪਣਾ ਸਮੁੱਚਾ ਜੀਵਨ ਵੰਨ ਸੁਵੰਨੇ ਰਸਾਂ ਭਾਵ ਸੁਆਦਾਂ ਮਗਰ ਲੱਗ ਕੇ ਅਜ਼ਾਈਂ ਗਵਾ ਦਿੰਦਾ ਹੈ। ਲੋਕ ਆਪਣੇ ਲੀੜੇ ਲੱਤਿਆਂ ਦਾ ਵਿਸ਼ੇਸ਼ ਧਿਆਨ ਰੱਖਦਾ ਹੈ ਅਤੇ ਆਪਣੇ ਆਪ ਨੂੰ ਜ਼ਿਆਦਾ ਸੋਹਣਾ ਤੇ ਬਲਸ਼ਾਲੀ ਦਿਖਾਉਣ ਲਈ ਹਰ ਸੰਭਵ ਯਤਨ ਕਰਦਾ ਹੈ। ਗੁਰਬਾਣੀ ਇਸ ਸੰਦਰਭ ਵਿੱਚ ਮਨੁੱਖ ਦਾ ਮਾਰਗ ਦਰਸ਼ਨ ਕਰਦੀ ਹੈ ਕਿ ਮਨੁੱਖ ਨੂੰ ਅਧਿਆਤਮਕ ਪੈਂਡੇ ਤੇ ਤੁਰਨ ਲਈ ਕੀ ਖਾਣਾ ਚਾਹੀਦਾ ਹੈ, ਕੀ ਪਹਿਨਣਾ ਚਾਹੀਦਾ ਹੈ , ਕਿਵੇਂ ਜੀਣਾ ਚਾਹੀਦਾ ਹੈ ਆਦਿ ਅਤੇ ਗੁਰਬਾਣੀ ਉਪਰੋਕਤ ਦੀ ਜਰੂਰਤ ਕਿਉਂ ਹੈ ਬਾਬਤ ਵੀ ਮਨੁੱਖ ਨੂੰ ਸਪੱਸ਼ਟ ਰੂਪ ਵਿੱਚ ਸੇਧ ਦਿੰਦੀ ਹੈ।
 
ਅੱਜ ਦੀ ਤੇਜ਼ ਦੌੜ ਭਰੀ ਪਦਾਰਥਵਾਦੀ ਦੁਨੀਆਂ ਵਿੱਚ ‘ਖੁਸ਼ੀ’ ਦੀ ਪਰਿਭਾਸ਼ਾ ਹਰ ਕੋਈ ਆਪਣੇ-ਆਪਣੇ ਢੰਗ ਤੇ ਮਤ ਬੁੱਧ ਅਨੁਸਾਰ ਕਰ ਰਿਹਾ ਹੈ। ਕਿਸੇ ਲਈ ਖੁਸ਼ੀ ਨਵੇਂ ਲਿਬਾਸ, ਰਸ ਭਰੇ ਖਾਣੇ ਜਾਂ ਆਰਾਮਦਾਇਕ ਜੀਵਨ ਵਿਚ ਹੈ; ਕਿਸੇ ਹੋਰ ਲਈ ਇਹ ਰੁਤਬੇ, ਸ਼ੋਹਰਤ ਜਾਂ ਸੰਪਤੀ ਵਿਚ। ਪਰ ਕੀ ਇਹ ਖੁਸ਼ੀ ਚਿਰ ਸਥਾਈ ਹੁੰਦੀ ਹੈ? ਕੀ ਇਹ ਧੁਰ ਅੰਦਰ ਤੱਕ ਪਹੁੰਚਦੀ ਹੈ? ਇਸ ਸਵਾਲ ਦਾ ਗੰਭੀਰ ਉੱਤਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਮਿਲਦਾ ਹੈ, ਜੋ ਸਾਨੂੰ ਖ਼ੁਸ਼ੀ ਦੇ ਦੋ ਪੱਖਾਂ ਦੀ ਪਰਖ ਕਰਨਾ ਸਿਖਾਉਂਦੀ ਹੈ — ਸੰਸਾਰਕ (ਪਦਾਰਥਕ) ਅਤੇ ਆਤਮਿਕ (ਰੂਹਾਨੀ) ਖੁਸ਼ੀ।
 
‘ਖ਼ੁਸ਼ੀ’ ਲਫ਼ਜ਼ ਫ਼ਾਰਸੀ ਭਾਸ਼ਾ ਤੋਂ ਆਇਆ ਹੈ, ਜਿਸ ਦੇ ਅਰਥ ਹਨ:
 
1. ਪ੍ਰਸੰਨਤਾ, ਆਨੰਦ
2. ਖ਼ੂਬੀ ਜਾਂ ਨੇਕੀ
 
ਇਹ ਦੋ ਮੂਲ ਅਰਥ ਅਸੀਂ ਆਮ ਤੌਰ ‘ਮਨ ਦੀ ਹਾਲਤ’ ਅਤੇ ‘ਆਚਰਣ ਦੀ ਗੁਣਵੱਤਾ’ ਰੂਪ ਵਿੱਚ ਲੈ ਸਕਦੇ ਹਾਂ। ਪਰ ਗਹਿਰਾਈ ਨਾਲ ਵੇਖੀਏ ਤਾਂ ਖੁਸ਼ੀ ਦੇ ਵੀ ਦੋ ਸਰੋਤ ਹਨ:
 
ਸੰਸਾਰਕ ਖੁਸ਼ੀ, ਜੋ ਇੰਦਰੀਆਂ ਦੁਆਰਾ ਮਿਲਦੀ ਹੈ।
ਆਤਮਿਕ ਖੁਸ਼ੀ, ਜੋ ਮਨ ਤੇ ਆਤਮਾ ਦੀ ਗਹਿਰੀ ਜਾਗਰੂਕਤਾ ਰਾਹੀਂ ਪ੍ਰਾਪਤ ਹੁੰਦੀ ਹੈ।
 
ਸੰਸਾਰਕ ਖੁਸ਼ੀ
 
ਮਨੁੱਖ ਜਦ ਖੁਸ਼ੀ ਦੀ ਖੋਜ ਵਿਚ ਨਿਕਲਦਾ ਹੈ ਤਾਂ ਉਹ ਅਕਸਰ ਇਸਨੂੰ ਰੰਗ, ਰਸ, ਸਵਾਦ, ਗੰਧ ਅਤੇ ਸਪਰਸ਼ ਜਿਹੀਆਂ ਇੰਦਰੀ ਗਤੀਵਿਧੀਆਂ ਵਿਚ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਮਨ ਚਟਪਟੇ ਭੋਜਨ, ਕੀਮਤੀ ਲਿਬਾਸ, ਆਰਾਮਦਾਇਕ ਰਿਹਾਇਸ਼ ਜਾਂ ਆਨੰਦ ਦਾਇਕ ਸਾਧਨਾਂ ਰਾਹੀਂ ਖੁਸ਼ੀ ਦੀ ਤਲਾਸ਼ ਕਰਦਾ ਹੈ। ਪਰ ਇਹ ਇੰਦਰੀਗਤ ਆਨੰਦ ਇਕ ਗਿਣੇ ਮਿਥੇ ਸਮੇਂ ਤੱਕ ਹੀ ਬਣਿਆ ਰਹਿੰਦਾ ਹੈ — ਫਿਰ ਮਨ ਔਖਾ ਹੋ ਜਾਂਦਾ ਹੈ, ਨਵੀਂ ਲੋੜ , ਇੱਛਾ ਜਾਂ ਤਾਂਘ ਦੀ ਲਾਲਸਾ ਕਰਦਾ ਹੈ ਅਤੇ ਅਸਥਿਰਤਾ ਬਣੀ ਰਹਿੰਦੀ ਹੈ।
 
ਇਹੋ ਅਸਥਿਰਤਾ ਮਨੁੱਖ ਨੂੰ ਥਕਾ ਦਿੰਦੀ ਹੈ, ਨਿਰਾਸ਼ ਕਰ ਦਿੰਦੀ ਹੈ, ਅਤੇ ਕਈ ਵਾਰ ਰੋਗਾਂ ਦਾ ਸਰੋਤ ਬਣ ਜਾਂਦੀ ਹੈ। ਭੋਗਾਂ ਦੀ ਲਾਲਸਾ ਨਾ ਸਿਰਫ ਸਰੀਰ ਨੂੰ ਪੀੜਿਤ ਕਰਦੀ ਹੈ ਸਗੋਂ ਮਨ ਨੂੰ ਵੀ ਵਿਗਾੜ ਦਿੰਦੀ ਹੈ।
 
ਆਤਮਿਕ ਖੁਸ਼ੀ: ਨਿਰਮਲਤਾ ਦਾ ਆਨੰਦ
 
ਇਸਦੇ ਉਲਟ ਆਤਮਿਕ ਖੁਸ਼ੀ ਇੱਕ ਅਜਿਹਾ ਅਨੁਭਵ ਹੈ ਜੋ ਕਿਸੇ ਵੀ ਪਦਾਰਥ ਜਾਂ ਭੌਤਿਕ ਮਾਧਿਅਮ 'ਤੇ ਆਧਾਰਿਤ ਨਹੀਂ। ਇਹ ਅੰਦਰੋਂ ਉਤਪੰਨ ਹੁੰਦੀ ਹੈ  ਜਦ ਮਨੁੱਖ ਨਾਮ-ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਨਿਰਹੰਕਾਰ ਤੇ ਸੰਤੋਖੀ ਜੀਵਨ ਜੀਉਂਦਾ ਹੈ। ਗੁਰੂ ਨਾਨਕ ਸਾਹਿਬ ਆਤਮਿਕ ਖੁਸ਼ੀ ਨੂੰ ਸਦੀਵੀ ਆਨੰਦ ਵਜੋਂ ਵੇਖਦੇ ਹਨ, ਜਿਸ ਵਿਚ ਨਾ ਕੋਈ ਰੋਗ, ਨਾ ਕੋਈ ਵਿਕਾਰ, ਨਾ ਕੋਈ ਲਾਲਚ ਪੈਦਾ ਹੁੰਦਾ ਹੈ।
 
ਉਨ੍ਹਾਂ ਨੇ ਸਾਫ਼ ਸਿੱਖਿਆ ਦਿੱਤੀ:
 
"ਬਾਬਾ ਹੋਰ ਖਾਣਾ ਖੁਸ਼ੀ ਖੁਆਰ,
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।"
(ਗੁਰੂ ਗ੍ਰੰਥ ਸਾਹਿਬ, ਅੰਗ 16)
 
ਇਸ ਪਵਿੱਤਰ ਸ਼ਬਦ ਰਾਹੀਂ ਗੁਰੂ ਸਾਹਿਬ ਸਖ਼ਤ ਚੇਤਾਵਨੀ ਦਿੰਦੇ ਹਨ ਕਿ ਸੰਸਾਰਕ ਸੁਖਾਂ ਦੀ ਲਾਲਸਾ ਆਖ਼ਰਕਾਰ ਮਨੁੱਖ ਨੂੰ ਅੰਦਰੋਂ ਜਲਾ ਦਿੰਦੀ ਹੈ ਮਨੁੱਖ ਦਾ ਤਨ ਵਿਕਾਰਾਂ ਨਾਲ ਪੀੜਤ ਹੋ ਜਾਂਦਾ ਹੈ, ਮਨ ਵਿਚ ਵਿਕਾਰ ਉੱਪਜਦੇ ਹਨ ਤੇ ਆਤਮਾ ਲਹੂ ਲੁਹਾਣ ਹੋ ਜਾਂਦੀ ਹੈ।
 
 
ਭੁੱਲ ਚੁੱਕ ਦੀ ਖਿਮਾ 
ਦਾਸ ਸੁਰਿੰਦਰਪਾਲ ਸਿੰਘ 
ਸ੍ਰੀ ਅੰਮ੍ਰਿਤਸਰ ਸਾਹਿਬ 
ਪੰਜਾਬ

Have something to say? Post your comment

More From Article

ਕਹ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ--  ਡਾ  ਸਤਿੰਦਰ ਪਾਲ ਸਿੰਘ 

ਕਹ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ--  ਡਾ  ਸਤਿੰਦਰ ਪਾਲ ਸਿੰਘ 

ਸਾਡੀ ਜ਼ੁਬਾਨ ਵਿੱਚੋਂ ਝਲਕਦੇ ਹਨ ਸਾਡੇ ਸੰਸਕਾਰ

ਸਾਡੀ ਜ਼ੁਬਾਨ ਵਿੱਚੋਂ ਝਲਕਦੇ ਹਨ ਸਾਡੇ ਸੰਸਕਾਰ

ਦਵਿੰਦਰ ਬਾਂਸਲ ਟਰਾਂਟੋ ਦਾ ਕਾਵਿ ਸੰਗ੍ਰਹਿ ‘ਦੀਦ’ ਔਰਤ ਦੀ ਪੀੜਾ ਤੇ ਰੁਮਾਂਸਵਾਦ ਦਾ ਪ੍ਰਤੀਬਿੰਬ --- ਉਜਾਗਰ ਸਿੰਘ

ਦਵਿੰਦਰ ਬਾਂਸਲ ਟਰਾਂਟੋ ਦਾ ਕਾਵਿ ਸੰਗ੍ਰਹਿ ‘ਦੀਦ’ ਔਰਤ ਦੀ ਪੀੜਾ ਤੇ ਰੁਮਾਂਸਵਾਦ ਦਾ ਪ੍ਰਤੀਬਿੰਬ --- ਉਜਾਗਰ ਸਿੰਘ

165 ਟੈਲੀ ਫਿਲਮਾਂ ਕਰਨ ਤੋ ਬਾਅਦ ਫੀਚਰ ਫਿਲਮਾਂ ਵੱਲ ਮੁੜੇ :- 'ਅਦਾਕਾਰ ਅੰਗਰੇਜ ਮੰਨਨ '

165 ਟੈਲੀ ਫਿਲਮਾਂ ਕਰਨ ਤੋ ਬਾਅਦ ਫੀਚਰ ਫਿਲਮਾਂ ਵੱਲ ਮੁੜੇ :- 'ਅਦਾਕਾਰ ਅੰਗਰੇਜ ਮੰਨਨ '

ਧੀਆਂ ਦਾ ਮਨੋਬਲ ਵਧਾਉਂਦੀ ਫ਼ਿਲਮ “ਕੁੜੀਆਂ ਜਵਾਨ-ਬਾਪੂ ਪਰੇਸ਼ਾਨ-2”

ਧੀਆਂ ਦਾ ਮਨੋਬਲ ਵਧਾਉਂਦੀ ਫ਼ਿਲਮ “ਕੁੜੀਆਂ ਜਵਾਨ-ਬਾਪੂ ਪਰੇਸ਼ਾਨ-2”

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥

ਅਦਾਕਾਰੀ ਤੇ ਨਿਰਦੇਸ਼ਨਾ ਦਾ ਸੁਮੇਲ : ਗੋਪਾਲ ਸ਼ਰਮਾ--- ਉਜਾਗਰ ਸਿੰਘ

ਅਦਾਕਾਰੀ ਤੇ ਨਿਰਦੇਸ਼ਨਾ ਦਾ ਸੁਮੇਲ : ਗੋਪਾਲ ਸ਼ਰਮਾ--- ਉਜਾਗਰ ਸਿੰਘ

ਇੱਕ ਕਿਤਾਬ ਜਿਸਦੀ ਸ਼ੁਰੂਆਤ ਖੁਸ਼ਹਾਲ ਹੈ ਅਤੇ ਇਸਦਾ ਅੰਤ ਉਦਾਸ —- ਜ਼ਫਰ ਇਕਬਾਲ ਜ਼ਫਰ

ਇੱਕ ਕਿਤਾਬ ਜਿਸਦੀ ਸ਼ੁਰੂਆਤ ਖੁਸ਼ਹਾਲ ਹੈ ਅਤੇ ਇਸਦਾ ਅੰਤ ਉਦਾਸ —- ਜ਼ਫਰ ਇਕਬਾਲ ਜ਼ਫਰ

ਵਿਦਿਆਰਥੀ ਵਿੱਦਿਆ ਤੋਂ ਕਿਉਂ ਹੋ ਰਹੇ ਹਨ ਮਨਮੁੱਖ?   ਸੁਰਿੰਦਰਪਾਲ ਸਿੰਘ ਵਿਗਿਆਨ ਅਧਿਆਪਕ

ਵਿਦਿਆਰਥੀ ਵਿੱਦਿਆ ਤੋਂ ਕਿਉਂ ਹੋ ਰਹੇ ਹਨ ਮਨਮੁੱਖ? ਸੁਰਿੰਦਰਪਾਲ ਸਿੰਘ ਵਿਗਿਆਨ ਅਧਿਆਪਕ

ਇੱਕ ਕਿਤਾਬ ਜਿਸਦੀ ਸ਼ੁਰੂਆਤ ਖੁਸ਼ਹਾਲ ਹੈ ਅਤੇ ਇਸਦਾ ਅੰਤ ਉਦਾਸ ਹੈ।ਸਈਦ ਅਮੀਰ ਮਹਿਮੂਦ ਦੀ ਕਿਤਾਬ 'ਹਿੰਗਮ ਸਫਰ' 'ਤੇ ਮਜ਼ੇਦਾਰ ਟਿੱਪਣੀ ਟਿੱਪਣੀਕਾਰ: ਜ਼ਫਰ ਇਕਬਾਲ ਜ਼ਫਰ

ਇੱਕ ਕਿਤਾਬ ਜਿਸਦੀ ਸ਼ੁਰੂਆਤ ਖੁਸ਼ਹਾਲ ਹੈ ਅਤੇ ਇਸਦਾ ਅੰਤ ਉਦਾਸ ਹੈ।ਸਈਦ ਅਮੀਰ ਮਹਿਮੂਦ ਦੀ ਕਿਤਾਬ 'ਹਿੰਗਮ ਸਫਰ' 'ਤੇ ਮਜ਼ੇਦਾਰ ਟਿੱਪਣੀ ਟਿੱਪਣੀਕਾਰ: ਜ਼ਫਰ ਇਕਬਾਲ ਜ਼ਫਰ