ਰੂਹਾਂ ਦੇ ਹਰਫ਼
ਸ਼ਬਦਾਂ ਦੀ ਮੈਂ ਇੱਕ ਪਰੋਈ ਸੀ ਜੋ ਤੰਦ
ਰੂਹ ਦੇ ਹਰਫ਼ ਕੀਤੇ ਦਿਲਾਂ ਵਿੱਚ ਬੰਦ।
ਸਮੇਂ ਦੇ ਗੇੜ ਜਜ਼ਬਾਤਾਂ ਨੂੰ ਜਗਾਇਆ
ਨੈਣਾਂ ਵਿੱਚ ਹੜ੍ਹ ਹੰਝੂਆਂ ਦਾ ਆਇਆ।।
ਚੁੱਪ ਦੀ ਚਾਦਰ ਦਿਲ ਨੂੰ ਸੀ ਲਪੇਟੀ
ਯਾਦਾਂ ਵਿੱਚ ਲੰਘਦੀ ਜ਼ੋ ਰਾਤ ਸਮੇਟੀ।
ਧੜਕਣਾਂ ਨੇ ਗਮਾਂ ਦੀ ਸਰਗਮ ਛੇੜੀ
ਮੱਝਧਾਰ ਵਿੱਚ ਫਸੀ ਸਾਹਾਂ ਦੀ ਬੇੜੀ।।
ਉਮੀਦਾਂ ਤੇ ਦੀਵੇ ਵੀ ਹੁਣ ਬੁੱਝਦੇ ਰਹੇ
ਖਾਬ ਸੱਜਣਾਂ ਦੇ ਛੱਡ ਰਾਹ ਹੋਰੀ ਪਏ।
ਲਫਜ਼ਾਂ ਦੀ ਬੇਨਤੀ ਦੀ ਸ਼ਮਾ ਜਗਾਈ
ਟੁੱਟੇ ਸੁਫ਼ਨੇ ਬਿਰਹਾ ਚਿਣਗ ਜਗਾਈ।।
ਤਕਦੀਰਾਂ ਦੀ ਫ਼ਸਲ ਪੱਕ ਲਹਿਰਾਈ
ਚਾਨਣਾ ਨਾਪੀ ਹਨੇਰਿਆਂ ਦੀ ਗਹਿਰਾਈ।
ਅੰਦਰੋਂ ਅੰਦਰੀ ਝੱਖੜ ਤੂਫਾਨ ਚਲਦੇ ਰਹੇ
ਹਾਸਿਆਂ ਦੇ ਪਿੱਛੇ ਦੁੱਖ ਲੁੱਕ ਪਲਦੇ ਰਹੇ।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।