ਅੰਗਿਆਰੇ
ਆਪਣਾ ਜਦ ਕੋਈ ਤੁਰ ਜਾਂਦਾ ਏ
ਚੁਗਦੀਆਂ ਤਦ ਅੱਖੀਆਂ ਅੰਗਿਆਰੇ
ਤਦ ਵੱਸ ਵਿੱਚ ਸਾਹ ਪ੍ਰਾਣ ਨੀ ਰਹਿੰਦੇ
ਨਾਂ ਦੇਣ ਤਸੱਲੀਆਂ ਅੱਥਰੂ ਖਾਰੇ!
ਆਪਣਾ ਜਦ ਕੋਈ ਤੁਰ ਜਾਂਦਾ ਏ
ਚੁਗਦੀਆਂ ਤਦ ਅੱਖੀਆਂ ਅੰਗਿਆਰੇ!
ਤੇਰਾ ਇਨਸਾਫ਼ ਕਿੱਦਾਂ ਦੈ ਤੂੰ ਫਸਲਾਂ ਹਰੀਆਂ ਵੱਡ ਲੈਨੈਂ
ਜੋ ਤੈਥੋਂ ਜਿੰਦਗੀ ਮੰਗਦਾ ਏ ਤੂੰ ਓਦੇ ਸਾਹ ਹੀ ਕੱਢ ਲੈਨੈਂ
ਪੱਕਣੋ ਪਹਿਲਾਂ ਹੀ ਫ਼ਸਲ 'ਤੇ ਫੇਰਦੈਂ ਆਰੇ!
ਆਪਣਾ ਜਦ ਕੋਈ ਤੁਰ ਜਾਂਦਾ ਏ
ਚੁਗਦੀਆਂ ਤਦ ਅੱਖੀਆਂ ਅੰਗਿਆਰੇ!
ਕੀਵੇਂ ਮੈਂ ਪਚਣ ਨੂੰ ਕਹਿ ਦਾਂ ਜੋ ਗੱਲਾਂ ਚੱਬ ਨਈ ਹੋਈਆਂ
ਗਵਾਚੀਆਂ ਦੋ ਰੂਹਾਂ ਰੱਬ ਜੀ ਮੇਰੇ ਤੋਂ ਲੱਭ ਨਹੀਂ ਹੋਈਆਂ
ਮੇਰੇ ਕੋਲੋਂ ਚੱਕ ਨੀ ਹੁੰਦੇ ਪਰਬਤੋਂ ਵੀ ਅੱਖਰ ਭਾਰੇ!
ਆਪਣਾ ਜਦ ਕੋਈ ਤੁਰ ਜਾਂਦਾ ਏ
ਚੁਗਦੀਆਂ ਤਦ ਅੱਖੀਆਂ ਅੰਗਿਆਰੇ!
ਮੈਨੂੰ ਸਭ ਯਾਦ ਆਉਂਦਾ ਏ ਜਦੋਂ ਜਦੋਂ ਸਾਮ ਪੈਂਦੀ ਏ
ਕਿੱਥੇ ਤੈਨੂੰ ਸਮਝਣ ਵਾਲੇ ਗਏ ਮੈਨੂੰ ਚੜੀ ਰਾਤ ਕਹਿੰਦੀ ਏ
ਜੋ ਜੋ ਓ ਆਖਦੇ ਤੁਰ ਗਏ ਓਹੋ ਈ ਬਣ ਗਏ ਲਾਰੇ
ਆਪਣਾ ਜਦ ਕੋਈ ਤੁਰ ਜਾਂਦਾ ਏ
ਚੁਗਦੀਆਂ ਤਦ ਅੱਖੀਆਂ ਅੰਗਿਆਰੇ!
ਜਿੰਨੇ ਦਿਨ ਪਾਠ ਚੱਲਣਾ ਏ ਓਨੇ ਦਿਨ ਨੈਣ ਵਰਸਣਗੇ
ਹੁਣ ਤੂੰ ਪਰਤਣਾ ਤੱਕ ਨਈ ਤੇ ਦੀਦੇ ਦੀਦ ਨੂੰ ਤਰਸਣਗੇ
ਜਿੱਤਣ ਦੀ ਆਸ ਨਾ ਕੀਤੇ ਸੀ ਸਾਰੇ ਹਾਰ ਗਏ ਚਾਰੇ
ਆਪਣਾ ਜਦ ਕੋਈ ਤੁਰ ਜਾਂਦਾ ਏ
ਚੁਗਦੀਆਂ ਤਦ ਅੱਖੀਆਂ ਅੰਗਿਆਰੇ!
ਦੁੱਖਾਂ ਦੀ ਮਾਰ ਕੀ ਹੁੰਦੀ ਅਮਨ ਨੂੰ ਪੁੱਛ ਕੇ ਦੇਖੋ
ਦੁੱਖਾਂ ਵਿੱਚ ਹਾਰ ਕੀ ਹੁੰਦੀ ਅਮਨ ਨੂੰ ਪੁੱਛ ਕੇ ਦੇਖੋ
ਨਦੀ ਕਿਨਾਰੇ ਰੁੱਖ ਦੀ ਵੀ ਲੈਂਦਾ ਨੀ ਕੋਈ ਸਾਰੇ
ਆਪਣਾ ਜਦ ਕੋਈ ਤੁਰ ਜਾਂਦਾ ਏ
ਚੁਗਦੀਆਂ ਤਦ ਅੱਖੀਆਂ ਅੰਗਿਆਰੇ!
ਅਮਨ ਢਿੱਲੋਂ ਕਸੇਲ
ਬਾਬਾ ਬਕਾਲਾ ਸਾਹਿਬ