** ਅੱਗ ਦਾ ਮੌਸਮ **
ਪੱਤਝੜ ਆਈ
ਉਹ ਪੱਤ- ਪੱਤ ਝੜ ਗਏ
ਸਰਦ ਹਵਾ ਚਲਦੀ ਰਹੀ
ਚਲਦੀ ਰਹੀ
ਉਹ ਸਭ ਜਰ ਗਏ
ਫਿਰ ਆਈ ਬਹਾਰ
ਉਹ ਕਰੂੰਬਲਾਂ ਹੋ ਕੇ ਫੁੱਟ ਪਏ
ਪੰਛੀ ਜਿਵੇਂ ਚਹਿਕ ਪਏ
ਉਹ ਜਾਪਣ ਜਿਵੇਂ ਮਹਿਕ ਪਏ
ਫਿਰ ਰੋਹੀਆਂ ਆਈਆਂ
ਜੜ੍ਹਾਂ ਜਿਵੇਂ ਤਰਿਹਾਈਆਂ
ਪਰ ਉਹ ਗਏ ਵੰਡੇਂਦੇ ਛਾਵਾਂ
ਫਿਰ ਜਿਵੇਂ ਹਨੇਰ ਗਰਦੀ ਛਾ ਗਈ
ਜੰਗਲ 'ਚ ਅੱਗ ਲਾ ਗਈ
ਪੈਰਾਂ ਵਾਲ਼ੇ ਸਭ ਨੱਸ ਗਏ
ਖੰਭਾਂ ਵਾਲ਼ੇ ਸਭ ਉੱਡ ਗਏ
ਪਰ ਉਹ ਰੁੱਖ
ਬਿਨਾਂ ਬਾਹਵਾਂ ਦੇ
ਬਿਨਾਂ ਭਰਾਵਾਂ ਦੇ
ਬਿਨਾਂ ਕਿਸੇ ਦੀਆਂ ਛਾਵਾਂ ਦੇ
ਬਿਨਾਂ ਹੌਕਿਆਂ ਹਾਵਾਂ ਦੇ
ਖਲੋਤੇ ਰਹੇ ਚੁੱਪਚਾਪ
ਜੰਗਲ ਦੀ ਅੱਗ ਦੇ ਅੱਗੇ
ਜਾਣਦੇ ਸਨ ਉਹ
ਕਿ ਇਹ ਵੀ ਹੈ ਇੱਕ ਮੌਸਮ
ਤੇ ਮੌਸਮਾਂ ਵਾਂਗ ਲੰਘ ਜਾਵੇਗਾ।
---*---*---*---*---
ਅਮਰਜੀਤ ਸਿੰਘ ਅਮਨੀਤ
8872266066