ਕਾਹਦੀ ਆਈ 47ਬਟਵਾਰੇ ਹੋ ਗਏ
ਭੈਣ ਭਾਈ ਪਤਾ ਨੀ ਕਿੱਥੇ ਕਿੱਥੇ ਖੋ ਗਏ
ਟੇਸਨਾ ਦੇ ਉੱਤੇ ਭਰ ਖੜੀਆ ਲਾਰੀਆਂ
ਇੱਕ ਦੂਜੇ ਦੀਆਂ ਚੀਕਾਂ ਨਾ ਜਾਣ ਸਹਾਰੀਆ।
ਰਾਤੋ ਰਾਤ ਗੱਦਾਰਾਂ ਨੇ ਕਹਿਰ ਢਾਏ ਸੀ
ਅੱਗਾ ਲਾ ਲਾ ਕਈ ਸਾੜ ਮੁਕਾਏ ਸੀ।
ਆਪਣਿਆਂ ਨੇ ਆਪਣੇ ਦੇ ਡਾਂਗਾਂ ਮਾਰੀਆਂ
ਇੱਕ ਦੂਜੇ ਦੀਆਂ ਚੀਕਾਂ ਜਾਣ ਨਾ ਸਹਾਰੀਆ।
ਦੋ ਭਰਾ ਵੈਰੀਆਂ ਨੇ ਵੱਖੋ ਵੱਖ ਕਰਤੇ
ਮੁੜਕੇ ਨਾ ਸਰਹੱਦੋਂ ਉਹ ਪਾਰ ਪਰਤੇ
ਖੜ੍ਹੇ ਦੁਸ਼ਮਣ ਸੀ ਵਜਾਉਂਦੇ ਤਾੜੀਆਂ
ਇੱਕ ਦੂਜੇ ਦੀਆਂ ਚੀਕਾਂ ਨਾ ਜਾਣ ਸਹਾਰੀਆ।
ਇੱਕ ਦੂਜੇ ਦੇ ਦੁੱਖ ਲ਼ੈ ਗੱਡਿਆਂ ਤੇ ਸਵਾਰ ਹੋ ਗਏ
ਭੁੱਬਾਂ ਮਾਰ ਰੋਏ ਜਦ ਜੂਹੋ ਬਾਹਰ ਹੋ ਗਏ
ਸੁਖਚੈਨ, ਮੁਸੀਬਤਾਂ ਸੀ ਪਈਆਂ ਭਾਰੀਆਂ
ਇੱਕ ਦੂਜੇ ਦੀਆਂ ਚੀਕਾਂ ਨਾ ਜਾਣ ਸਹਾਰੀਆ।
ਸੁਖਚੈਨ ਸਿੰਘ,