Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

ਅਣਜੰਮੀ ਧੀ - ਜਸਪ੍ਰੀਤ ਕੌਰ ਗੁਰਨਾ

August 14, 2021 11:00 PM
ਅਣਜੰਮੀ ਧੀ
 
 ਮੈਂ ਅਣਜੰਮੀ ਧੀ ਦੀ ਧੀ ਨੀ ਮਾਏ 
ਖੌਰੇ ਹੋਇਆ ਤੈਨੂੰ ਕੀ ਨੀ ਮਾਏ
 
ਕੱਪ ਸੁਣਦੀ ਨੀ ਮੇਰੀ ਚੀਕ ਨੀ ਮਾਏ 
 
ਜੱਗ ਮੈਨੂੰ ਜੇ ਤੂੰ ਦਿਖਾਉਂਦੀ
ਨਾ ਤੇਰਾ ਮੈਂ ਚਮਕਾਉਂਦੀ
 
ਕੰਮਾ ਕਾਰਾ ਤੋ ਵੇਹਲੀ ਕਰਦੀ 
ਘਰ ਦੀ ਤੈਨੂੰ ਮੈਂ ਰਾਣੀ ਬਣਾਉਂਦੀ
 
ਪੋਟਾ ਪੋਟਾ ਮੇਰਾ ਕਟਵਾਤਾ
ਆਖਰ ਵਿੱਚ ਮੈਨੂੰ ਮਰਵਾਤਾ
 
ਤੈਨੂੰ ਤਰਸ ਰਤਾ ਨਾ ਆਇਆ
ਮੇਰਾ ਅੰਗ ਅੰਗ ਤੂੰ ਕਟਵਾਇਆਂ
 
ਤੇਰੀ ਅਕਲ ਤੇ ਐਸਾ ਪੜਦਾ ਪੈ ਗਿਆ
ਜੋ ਸੁਣੀ ਨਾ ਮੇਰੀ ਪੁਕਾਰ ਤੈਨੂੰ 
 
ਕਿਉ ਤੋਤਲੇ ਜੈ ਬੋਲ ਤੈਨੂੰ ਸਤਾਉਂਦੇ ਨੀ 
ਨੀਂਦ ਰਾਤਾਂ ਦੀ ਤੇਰੀ ਉਡਾਉਂਦੇ ਨੀ 
 
ਕਾਦੇ  ਹੌਂਸਲੇ ਤੂੰ ਫਿਰਦੀ ਹੈ 
ਕੀ ਤੂੰ ਅੰਦਰੋਂ  ਅੰਦਰ ਝੂਰਦੀ ਏ ?
 
ਜੱਗ ਦੇਖਣ  ਤੋਂ ਪਹਿਲਾਂ ਮੈਂਨੂੰ ਮਰਵਾਇਆ
ਸੁਪਨੇ ਮੇਰਿਆ ਦੀ ਤੂੰ ਬਣੀ ਵੈਰਨ ਕੂੜੇ
 
ਜਿਹੜੀ ਮਮਤਾ ਦੇ ਮੋਹ ਵਿਚ ਮੈਨੂੰ ਮਰਵਾਤਾ
ਅੱਖਰ ਦੇਖੀਂ ਮਮਤਾ ਨੇ ਤੈਨੂੰ ਕਿੰਨਾ ਤੜਫਾਉਣਾ
 
ਫਿਰ ਤੈਨੂੰ ਅਣਜੰਮੀ ਧੀ ਦਾ ਚੇਤਾ ਆਉਣਾ ਏ
ਫਿਰ ਤੈਨੂੰ ਅਣਜੰਮੀ ਧੀ ਦਾ ਚੇਤਾ ਆਉਣਾ
 
ਲੇਖਕ - ਜਸਪ੍ਰੀਤ ਕੌਰ ਗੁਰਨਾ

Have something to say? Post your comment