Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਜੇ ਸੱਜਣਾਂ ਵੇ ! - ਹੀਰਾ ਸਿੰਘ ਤੂਤ

August 13, 2021 12:21 AM
ਜੇ ਸੱਜਣਾਂ ਵੇ !
 
ਜੇ ਸੱਜਣਾਂ ਵੇ ਲਾਈਏ ਯਾਰੀ!
ਫਿਰ ਇੱਕੋ ਥਾਂ 'ਤੇ ਲਾਈਏ
 
ਜੇ ਸੱਜਣਾਂ ਵੇ ਲਾਈਏ ਯਾਰੀ!
ਤਨ-ਮਨ ਵੀ ਭੇਂਟ ਚੜ੍ਹਾਈਏ।
 
ਜੇ ਸੱਜਣਾਂ ਵੇ ਲਾਈਏ ਯਾਰੀ!
ਤੇ ਜੱਗ ਤੋਂ ਫੇਰ ਲੁਕਾਈਏ।
 
ਜੇ ਸੱਜਣਾਂ ਵੇ ਲਾਈਏ ਯਾਰੀ!
ਫਿਰ ਹਾਂ ਵਿੱਚ ਹਾਂ ਮਿਲਾਈਏ।
 
ਜੇ ਸੱਜਣਾਂ ਵੇ ਲਾਈਏ ਯਾਰੀ!
ਕਿਸੇ ਦਾ ਭੈਅ ਨਾ ਖਾਈਏ।
 
ਜੇ ਸੱਜਣਾਂ ਵੇ ਲਾਈਏ ਯਾਰੀ!
ਓਹਨੂੰ ਪੀਰਾਂ ਵਾਂਗ ਧਿਆਈਏ।
 
ਜੇ ਸੱਜਣਾਂ ਵੇ ਲਾਈਏ ਯਾਰੀ
ਤੇ ਥਾਂ-ਥਾਂ ਖੇਹ ਨਾ ਖਾਈਏ।
 
ਹੀਰਾ ਸਿੰਘ ਤੂਤ

Have something to say? Post your comment