Friday, August 29, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਇਸ਼ਾਰਾ - ਡਾ ਅਮਰੀਕ ਸਿੰਘ ਕੰਡਾ

July 11, 2023 11:52 AM

ਇਸ਼ਾਰਾ
ਅੱਜ ਦੁਪਿਹਰੇ ਡਾਕੀਆ ਹਰ ਰੋਜ਼ ਵਾਂਗ ਡਾਕ ਸੁੱਟ ਕੇ ਗਿਆ ਤਾਂ ਮੈਂ ਇਕ ਚਮਕਦਾਰ ਲਿਫਾਫਾ ਵੇਖਿਆ ਉਸ ਤੇ ਮੇਰਾ ਪੂਰਾ ਪਤਾ ਲਿਖਿਆ ਸੀ ਤੇ ਫਰੋਮ ਗਾੱਡ ਲਿਖਿਆ ਸੀ ਮੈਂ ਪੜ ਕੇ ਹੱਸ ਪਿਆ ਸ਼ਾਇਦ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਤੇ ਖਤ ਖੋਲਿਆ ਜਿਸ ਚ ਲਿਖਿਆ ਸੀ ਦਸ਼ਹਿਰਾ ਦਿਵਾਲੀ ਆਉਣ ਵਾਲੀ ਹੈ ਤੁਸੀਂ ਰਾਵਣ ਨੂੰ ਹਰ ਸਾਲ ਵਾਂਗ ਸਾੜਣਾ ਹੈ ਤੇ ਹਰ ਥਾਂ ਭਗਵਾਨ ਰਾਮ ਦੀ ਜੈ ਜੈ ਕਾਰ ਕਰਨੀ ਹੈ ਆਉ ਆਪਾਂ ਕਲਯੁੱਗ ਚ ਉਹਨਾਂ ਪਾਤਰਾਂ ਦੇ ਕੋਲੋਂ ਸਬਕ ਲਈਏ ਜਿਹੜੇ ਜਿਹੜੇ ਪਤਾਰ ਬਹੁਤ ਮਹੱਤਵ ਪੂਰਨ ਰਹੇ ਪਰ ਉਹਨਾਂ ਤੇ ਖਾਸ ਧਿਆਨ ਨਹੀਂ ਦਿੱਤਾ ਗਿਆ
ਸਰੂਪਨਖਾ-ਰੱਬ ਇਹੋ ਜਿਹੀ ਭੈਣ ਕਿਸੇ ਨੂੰ ਨਾ ਦੇਵੇ ਜਿਹੜੀ ਪੰਚਵਟੀ ਦੇ ਜੰਗਲ ਚ ਦਿਲ ਬਹਿਲਾਉਣ ਤੇ ਨੱਕ ਕਟਾਉਣ ਦੀ ਵਜਾ ਨਾਲ ਹੀ ਭਰਾ ਰਾਵਣ ਦਾ ਸਤਿਆਨਾਸ ਰਾਮ ਨਾਮ ਸੱਤ ਹੋ ਗਿਆ ।
ਮਾਮਾ ਮਰੀਚ -ਬਈ ਸਾਲਾ ਹੋਵੇ ਤਾਂ ਇਹੋ ਜਿਹਾ ਜਿਸਨੇ ਜੀਜਾ ਰਾਵਣ ਦੇ ਗੈਰ ਕਾਨੂੰਨੀ ਪ੍ਰੋਜੈਕਟ ਨੂੰ ਸਫਲ ਬਣਾਉਣ ਦੀ ਖਾਤਿਰ ਆਪਣੀ ਜਾਨ ਦੇ ਦਿੱਤੀ
ਕੁੰਭਕਰਨ-ਸਿਰਫ ਖਾਣ ਪੀਣ ਤੇ ਸੁੱਤੇ ਰਹਿਣ ਚ ਮਸਤ ਰਹਿਣ ਵਾਲੇ ਨਿੰਕਮੇ ਇਨਸਾਨ ਨੇ ਭਰਾ ਲਈ ਜਾਨ ਦੇ ਕੇ ਇਹ ਸੰਦੇਸ ਦਿੱਤਾ ਹੈ ਕਿ ਕਿਸੇ ਵੀ ਆਦਮੀ ਨੂੰ ਨਿਕੰਮਾ, ਵਿਹਲਾ ਕਹਿਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ (ਇਸ ਲਈ ਪੰਜਾਬ ਦੇ ਗਬਰੂਆਂ ਨੂੰ ਅੱਜ ਤੋਂ ਕੁਝ ਨਹੀਂ ਕਹਿਣਾ ਕੁਛ ਵੀ ਕਰਨ ਚੋਰੀ,ਡਕੈਤੀ,ਨਸ਼ਾ……..)
ਮੰਦੋਦਰੀ- ਰਾਵਣ ਵਰਗੇ ਅੱਤਵਾਦੀ (ਮੁਆਫ ਕਰਨਾ ਰਾਵਣ ਜੀ ) ਪਤੀ ਦਾ ਆਖਰੀ ਵਕਤ ਤੱਕ ਸਾਥ ਦਿੱਤਾ…….ਨਾ ਤਲਾਕ ਲਿਆ….ਨਾ ਫਰਾਰ ਹੋਈ…..ਨਾ ਆਤਮਹੱਤਿਆ ਕੀਤੀ…..ਲੰਕਾ ਚ ਹੀ ਡਟੀ ਰਹੀ……(ਅੱਜ ਵਾਂਗ ਨਹੀਂ……..)
ਮੰਥਰਾ-ਇਸਦੇ ਇੱਧਰ ਤੋਂ ਉੱਧਰ ਕਰਨ ਤੇ ਹੀ ਕਕੈਈ ਆਂਟੀ ਦਾ ਦਿਮਾਗ ਹੋਇਆ ਸੀ ਤੇ ਰਾਮ ਸੀਤਾ ਤੇ ਲਕਸ਼ਮਨ ਨੂੰ ਜੰਗਲ ਚ ਜਾਣਾ ਪਿਆ ਸੀ …………….ਤੇ ਰਾਜਾ ਦਸ਼ਰਥ ਨੂੰ  ਜਾਣ ਤੋਂ ਹੱਥ ਧੋਣੇ ਪਏ ਸੀ ।….ਇੱਥੇ ਕੰਨ ਭਰਨ ਵਾਲਿਆਂ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ……ਚਾਹੇ ਘਰ ਹੋਵੇ ਜਾਂ ਦਫ਼ਤਰ……(ਸੁਣਿਆ ਚੁਗਲਖੋਰੋ………)
ਬਾਲੀ-ਇਹਨਾਂ ਭਾਈ ਸਾਹਬ ਤੋਂ ਸਾਨੂੰ ਇਹ ਸਿਖਿਆ ਮਿਲਦੀ ਹੈ ਕਿ ਆਪਣੀ ਤਾਕਤ ਤੇ ਘਮੰਡ ਨਹੀਂ ਕਰਨਾ ਚਾਹੀਦਾ..ਨਹੀਂ ਤਾਂ ਸ਼ੇਰ ਨੂੰ ਸਵਾ ਸ਼ੇਰ ਮਿਲਦਾ ਹੀ ਹੈ……ਆਖਿਰ ਕਿਵੇਂ ਨਾ ਕਿਵੇਂ ਨਿਪਟਾ ਹੀ ਦਿੱਤਾ ਨਾ……..
ਮੇਘਨਾਥ-ਇਕ ਬਹੁਤ ਲਾਇਕ ਬੇਟਾ ਜਿਸਨੇ ਆਪਣੇ ਹੰਕਾਰੀ ਬਾਪ ਦੀ ਹਰ ਗੱਲ ਦੀ ਆਗਿਆ ਦਾ ਪਾਲਨ ਕੀਤਾ…ਅੱਜ ਦੇ ਜਮਾਨੇ ਚ ਤਾਂ ਪੁੱਤ (ਸਾਰੇ ਨਹੀਂ ) ਬਾਪੂ ਨੂੰ ਘਰੇ ਹੀ ਖਤਮ ਕਰਕੇ ਘਰੇ ਹੀ ਦੱਬ ਦੇਣ…….
ਭਰਤ-ਭਰਾ ਹੋਵੇ ਤਾਂ ਇਹੋ ਜਿਹਾ…..ਭਰਾ ਦੇ ਬਣਵਾਸ ਜਾਣ ਤੇ ਰਾਜਪਾਟ ਮਿਲਣ ਤੇ ਵੀ ਉਸਨੇ ਕੁੱਝ ਨਹੀਂ ਲਿਆ………..ਅੱਜਕਲ ਤਾਂ ਸੁਣਦੇ ਹੀ ਹਾਂ ਕਿ ਭਰਾ ਭਰਾ ਨੂੰ ਮਰਿਆ ਸਾਬਿਤ ਕਰ ਦਿੰਦੇ ਨੇ (ਖਾਸਕਰ ਐਨ.ਆਰ.ਆਈ.) ਜਾਂ ਭਰਾ ਭਰਾ ਨੂੰ ਜਾਇਦਾਦ ਲਈ ਮਾਰ ਦਿੰਦੇ ਨੇ ਇਹ ਆਮ ਹੀ ਅਖਬਾਰਾਂ ਚ ਪੜਦੇ ਹਾਂ………………….
ਕੌਸ਼ਲਿਆ- ਆਪਣੇ ਪੁੱਤ ਨੂੰ ਜੰਗਲ ਚ ਭੇਜਣ ਬਾਅਦ ਵੀ ਕੈਕਈ ਨੂੰ ਕੁੱਝ ਨਹੀਂ ਕਿਹਾ…….ਜੇ ਅੱਜ ਦੀ ਜਠਾਣੀ ਹੁੰਦੀ ਤਾਂ ਮਾਰਾਮਾਰੀ ਤੇ ਉਤਰ ਆਉਣਾ ਸੀ…….ਤੇ ਤੁਹਾਨੂੰ ਸਾਰੇ ਭਾਰਤ ਵਾਲਿਆਂ ਨੂੰ ਦਸ਼ਹਿਰੇ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ…..ਤੁਹਾਨੂੰ ਰਮਾਇਣ ਤੋਂ ਸਿੱਖਣਾ ਚਾਹੀਦਾ ਹੈ ਨਾ ਕਿ ਅਰਬਾਂ ਦੇ ਪਟਾਕੇ ਫੂਕ ਕੇ ਪਲੂਸ਼ਨ ਕਰਨਾ ਚਾਹੀਦਾ ਹੈ……ਤੇ ਨਾ ਹੀ ਕਰੋੜਾਂ ਦਾ ਤੇਲ ਫੂਕਣ ਨੂੰ ਕਿਹਾ……..ਤੇ ਨਾ ਹੀ ਅਰਬਾਂ ਦੀ ਲਾਈਟ ਫੂਕਣ ਨੂੰ…..ਪਰ ਤੁਸੀਂ ਸੁਣਦੇ ਨਹੀਂ ਨਾ ਹੀ ਸਮਝਦੇ ਹੋ…..ਕਿਉਂਕਿ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ……..
ਪਤਾ-1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001
ਮੋਬਾਈਲ -098557-35666
ਕੰਡੇ ਦਾ ਕੰਡਾ
ਡਾ ਅਮਰੀਕ ਸਿੰਘ ਕੰਡਾ 
 
 
 

Have something to say? Post your comment

More From Article

“ਭੌਤਿਕਵਾਦ – ਮਾਂ ਧਰਤੀ ਦਾ ਕਾਤਲ?”

“ਭੌਤਿਕਵਾਦ – ਮਾਂ ਧਰਤੀ ਦਾ ਕਾਤਲ?”

ਚਿੰਤਾਜਨਕ ਹੈ ਸਿੱਖਾਂ ਪ੍ਰਤੀ ਰਾਜਸਥਾਨ ਸਰਕਾਰ ਦੀ ਮੰਦ ਭਾਵਨਾ

ਚਿੰਤਾਜਨਕ ਹੈ ਸਿੱਖਾਂ ਪ੍ਰਤੀ ਰਾਜਸਥਾਨ ਸਰਕਾਰ ਦੀ ਮੰਦ ਭਾਵਨਾ

   ‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ  --  ਉਜਾਗਰ ਸਿੰਘ

   ‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ --  ਉਜਾਗਰ ਸਿੰਘ

ਜਿੱਥੇ ਸਮਾਂ ਰੁੱਕ ਗਿਆ - ਦੁਨੀਆ ਦੀ ਸਭ ਤੋਂ ਅਲੱਗ ਥਲੱਗ ਰਹੱਸਮਈ ਸੈਂਟੀਨਲੀਜ਼(Sentinels Tribe) ਜਨਜਾਤੀ

ਜਿੱਥੇ ਸਮਾਂ ਰੁੱਕ ਗਿਆ - ਦੁਨੀਆ ਦੀ ਸਭ ਤੋਂ ਅਲੱਗ ਥਲੱਗ ਰਹੱਸਮਈ ਸੈਂਟੀਨਲੀਜ਼(Sentinels Tribe) ਜਨਜਾਤੀ

ਅਲਵਿਦਾ! ਵਿਅੰਗ ਦੇ ਬਾਦਸ਼ਾਹ : ਜਸਵਿੰਦਰ ਸਿੰਘ ਭੱਲਾ  -- ਉਜਾਗਰ ਸਿੰਘ  

ਅਲਵਿਦਾ! ਵਿਅੰਗ ਦੇ ਬਾਦਸ਼ਾਹ : ਜਸਵਿੰਦਰ ਸਿੰਘ ਭੱਲਾ -- ਉਜਾਗਰ ਸਿੰਘ  

ਮਨਜੀਤ ਬੋਪਾਰਾਏ ਦੀ ‘ਕਾਫ਼ਿਰ ਹੀ ਪਵਿੱਤਰ ਮਨੁੱਖ’ ਪੁਸਤਕ ਵਿਗਿਆਨਕ ਸੋਚ ਦੀ ਲਖਾਇਕ  --  ਉਜਾਗਰ ਸਿੰਘ   

ਮਨਜੀਤ ਬੋਪਾਰਾਏ ਦੀ ‘ਕਾਫ਼ਿਰ ਹੀ ਪਵਿੱਤਰ ਮਨੁੱਖ’ ਪੁਸਤਕ ਵਿਗਿਆਨਕ ਸੋਚ ਦੀ ਲਖਾਇਕ --  ਉਜਾਗਰ ਸਿੰਘ  

ਮੀਡੀਆ ਅਦਾਰਿਆਂ ਨਾਲ ਬੇ-ਇਨਸਾਫੀ ਦਾ ਮਾਮਲਾ

ਮੀਡੀਆ ਅਦਾਰਿਆਂ ਨਾਲ ਬੇ-ਇਨਸਾਫੀ ਦਾ ਮਾਮਲਾ

ਬੱਚਿਆਂ ਦੇ ਵਿਉਹਾਰ ਵਿੱਚ ਗੁੱਸੇਖੋਰੀ ਦਾ ਵਾਧਾ

ਬੱਚਿਆਂ ਦੇ ਵਿਉਹਾਰ ਵਿੱਚ ਗੁੱਸੇਖੋਰੀ ਦਾ ਵਾਧਾ

ਸਚ ਦੀ ਅਦੁੱਤੀ ਸੱਤਾ : ਸ੍ਰੀ ਗੁਰ ਗ੍ਰੰਥ ਸਾਹਿਬ                                                                      ਡਾ. ਸਤਿੰਦਰ ਪਾਲ ਸਿੰਘ 

ਸਚ ਦੀ ਅਦੁੱਤੀ ਸੱਤਾ : ਸ੍ਰੀ ਗੁਰ ਗ੍ਰੰਥ ਸਾਹਿਬ                                                                     ਡਾ. ਸਤਿੰਦਰ ਪਾਲ ਸਿੰਘ 

“ਕੁਦਰਤ ਨਾਲ ਖਿਲਵਾੜ: ਮਨੁੱਖਤਾ ਲਈ ਕਾਲ ਦਾ ਸੰਦੇਸ਼”

“ਕੁਦਰਤ ਨਾਲ ਖਿਲਵਾੜ: ਮਨੁੱਖਤਾ ਲਈ ਕਾਲ ਦਾ ਸੰਦੇਸ਼”