ਗੁਰਦਾਸਪੁਰ, 27 ਅਗਸਤ 2025 – ਕਸਬਾ ਦੋਰਾਂਗਲਾ ਦੇ ਦਬੂੜੀ ਪਿੰਡ ਵਿੱਚ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਹੜ੍ਹ ਦੇ ਪਾਣੀ ਨਾਲ ਘਿਰ ਗਿਆ ਹੈ, ਜਿੱਥੇ ਕਰੀਬ 400 ਵਿਦਿਆਰਥੀ, 40 ਅਧਿਆਪਕ ਅਤੇ ਕਰਮਚਾਰੀ ਸਮੇਤ ਪ੍ਰਿੰਸੀਪਲ ਨਰੇਸ਼ ਕੁਮਾਰ ਅੰਦਰ ਫਸੇ ਹੋਏ ਹਨ।
ਰਾਵੀ ਦਰਿਆ ਦਾ ਪਾਣੀ ਹੱਦਾ ਟੱਪ ਕੇ ਕਰੀਬ 9 ਕਿਮੀ ਅੰਦਰ ਤੱਕ ਵਹਿ ਗਿਆ ਹੈ ਅਤੇ ਤੇਜ਼ੀ ਨਾਲ ਆਸ-ਪਾਸ ਦੇ ਪਿੰਡਾਂ ਨੂੰ ਲਪੇਟ ਵਿੱਚ ਲੈਂਦਾ ਹੋਇਆ ਕਲਾਨੋਰ ਵੱਲ ਵੱਧ ਰਿਹਾ ਹੈ। ਵਿਦਿਆਲਿਆ ਕੈਂਪਸ ਵਿੱਚ ਲਗਭਗ ਪੰਜ ਫੁੱਟ ਪਾਣੀ ਖੜ੍ਹਾ ਹੋ ਗਿਆ ਹੈ।
ਸਕੂਲ ਪ੍ਰਬੰਧਕਾਂ ਨੇ ਪ੍ਰਸ਼ਾਸਨ ਨੂੰ ਮਦਦ ਲਈ ਗੁਹਾਰ ਕੀਤੀ ਹੈ। ਜਾਣਕਾਰੀ ਮੁਤਾਬਕ ਜਲਦੀ ਹੀ ਬਚਾਅ ਕਾਰਵਾਈ ਸ਼ੁਰੂ ਕਰਨ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।