Monday, August 25, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਮਨਜੀਤ ਬੋਪਾਰਾਏ ਦੀ ‘ਕਾਫ਼ਿਰ ਹੀ ਪਵਿੱਤਰ ਮਨੁੱਖ’ ਪੁਸਤਕ ਵਿਗਿਆਨਕ ਸੋਚ ਦੀ ਲਖਾਇਕ --  ਉਜਾਗਰ ਸਿੰਘ  

August 20, 2025 11:20 PM

  ਭਾਰਤੀ ਖਾਸ ਕਰਕੇ ਪੰਜਾਬੀ ਧਾਰਮਿਕ ਵਲੱਗਣਾਂ ਵਿੱਚ ਗੜੂੰਦ ਹੋਏ ਪਏ ਹਨ। ਇਥੇ ਹੀ ਵਸ ਨਹੀਂ ਸਗੋਂ ਕੱਟੜਤਾ ਵਿੱਚ ਵੀ ਗ੍ਰਸੇ ਹੋਏ ਹਨ, ਜਿਸ ਕਰਕੇ ਵਿਕਾਸ ਦੇ ਰਸਤੇ ਵਿੱਚ ਖੜ੍ਹੋਤ ਆ ਜਾਂਦੀ ਹੈ। ਇਸ ਦਾ ਖਮਿਆਜਾ ਪੰਜਾਬੀ ਭੁਗਤ ਰਹੇ ਹਨ। ਨੌਜਵਾਨ ਪੀੜ੍ਹੀ ਵਿੱਚ ਵਿਦਿਆ ਦਾ ਪਾਸਾਰ ਹੋਣ ਨਾਲ ਵਿਗਿਆਨਕ ਸੋਚ ਬਣਦੀ ਜਾ ਰਹੀ ਹੈ। ਮਨਜੀਤ ਬੋਪਾਰਾਏ ਜੋ ਖ਼ੁਦ ਵਿਗਿਆਨਕ ਸੋਚ ਦਾ ਮੁੱਦਈ ਹੈ ਤੇ ਦਲੀਲ ਨਾਲ ਗੱਲ ਕਰਨ ਦਾ ਸਮਰਥੱਕ ਹੈ, ਉਸਨੇ ਨੌਜਵਾਨਾਂ ਨੂੰ ਵਿਗਿਆਨਕ ਸੋਚ ਨਾਲ ਜੋੜਨ ਲਈ ਕੋਸ਼ਿਸ਼ ਕੀਤੀ ਹੈ। ਉਹ ਵਹਿਮਾ-ਭਰਮਾ ਤੇ ਅੰਧ-ਵਿਸ਼ਵਾਸ ਦੀ ਪਰੰਪਰਾ ਦਾ ਕੱਟੜ ਵਿਰੋਧੀ ਹੈ। ਮੁੱਢਲੇ ਤੌਰ ‘ਤੇ ਉਹ ਇੱਕ ਬਿਹਤਰੀਨ ਇਨਸਾਨ ਹੈ। ਮਨੁੱਖਤਾ ਦੀ ਭਲਾਈ ‘ਤੇ ਪਹਿਰਾ ਦੇਣਾ ਉਸਦੀ ਵਿਚਾਰਧਾਰਾ ਹੈ। ਵਹਿਮਾ-ਭਰਮਾ ਤੇ ਅੰਧ-ਵਿਸ਼ਵਾਸ  ਦੇ ਜਾਲ ਵਿੱਚ ਫਸੇ ਪੰਜਾਬੀਆਂ ਨੂੰ ਵਿਗਿਆਨਕ ਆਧਾਰ ‘ਤੇ ਵਿਚਰਣ ਦੇ ਇਰਾਦੇ ਨਾਲ ਉਸਨੇ  ਇੱਕ ਪੁਸਤਕ ‘ਜੋਤਿਸ਼ ਝੂਠ ਬੋਲਦਾ ਹੈ’ ਲਿਖੀ ਸੀ, ‘ਕਾਫ਼ਿਰ ਹੀ ਪਵਿੱਤਰ ਮਨੁੱਖ’ ਉਸਦੀ ਇਸੇ ਲੜੀ ਵਿੱਚ ਦੂਜੀ ਪੁਸਤਕ ਹੈ। ਇਸ ਪੁਸਤਕ ਨੂੰ ਮਨਜੀਤ ਬੋਪਾਰਾਏ ਨੇ 27 ਅਧਿਆਇ ਵਿੱਚ ਵੰਡਿਆ ਹੈ। ਇਹ ਸਾਰੇ ਅਧਿਆਏ ਇੰਟਰਕਨੈਕਟਡ ਤੇ ਉਦਾਹਰਨਾਂ ਭਰਪੂਰ ਅਤੇ ਵਿਗਿਆਨਕ ਤੱਥਾਂ ਵਾਲੇ ਹਨ। ਲੇਖਕ ਨੇ ਇਸ ਪੁਸਤਕ ਵਿੱਚ ਲੋਕਾਂ ਨੂੰ ਸਮਝਾਉਣ ਲਈ ਖ਼ਰੀਆਂ-ਖ਼ਰੀਆਂ ਤੇ ਕੋਰੀਆਂ-ਕੋਰੀਆਂ ਗੱਲਾਂ ਕੀਤੀਆਂ ਹਨ। ਉਸਨੇ ਮਨੁੱਖਾਂ ਨੂੰ ਅੰਧ-ਵਿਸ਼ਵਾਸਾਂ ਵਿੱਚੋਂ ਕੱਢਣ ਲਈ ਤਰਕ ਨਾਲ ਕੁਦਰਤ ਅਤੇ ਰੱਬ ਦੇ ਵਖਰੇਵੇਂ ਨੂੰ ਸਮਝਾਇਆ ਹੈ। ਰੱਬ ਦੀ ਹੋਂਦ ਨੂੰ ਦਲੀਲਾਂ ਨਾਲ ਨਕਾਰਿਆ ਹੈ। ਅਗਿਆਨਤਾ ਅੰਧ-ਵਿਸ਼ਵਾਸ, ਕੱਟੜਪੰਥੀ, ਜ਼ੁਲਮ, ਅਪਰਾਧ, ਹਫੜਾ-ਦਫੜੀ ਅਤੇ ਭ੍ਰਿਸ਼ਟਾਚਾਰ ਦਾ ਆਧਾਰ ਬਣਦੀ ਹੈ। ਅਗਿਆਨਤਾ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ। ਮੁੱਢਲੇ ਤੌਰ ‘ਤੇ ਮਨਜੀਤ ਬੋਪਾਰਾਏ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚਾ ਇੱਕ ਇਨਸਾਨ ਦੇ ਤੌਰ ‘ਤੇ ਪੈਦਾ ਹੁੰਦਾ ਹੈ, ਪ੍ਰੰਤੂ ਅਸੀਂ ਉਸਨੂੰ ਮਨੁੱਖ ਬਣਾਉਣ ਦੀ ਥਾਂ ਹਿੰਦੂ, ਸਿੱਖ, ਈਸਾਈ, ਯਹੂਦੀ ਅਤੇ ਮੁਸਲਮਾਨ ਬਣਾ ਦਿੰਦੇ ਹਾਂ। ਮਾਪੇ ਹੀ ਬੱਚਿਆਂ ਨੂੰ ਅੰਧ-ਵਿਸ਼ਵਾਸਾਂ ਵਿੱਚ ਧਕੇਲਦੇ ਹਨ। ਧਾਰਮਿਕ ਲੋਕਾਂ ਦੇ ਦੋਹਰੇ ਕਿਰਦਾਰ ਦਾ ਦਲੀਲਾਂ ਨਾਲ ਭਾਂਡਾ ਭੰਨਿਆਂ ਹੈ। ਧਾਰਮਿਕ ਲੋਕ ਆਪ ਵੀ ਵਿਗਿਆਨਕ ਤਰੀਕਿਆਂ ਨਾਲ ਇਲਾਜ਼ ਕਰਵਾਉਂਦੇ ਹਨ, ਪ੍ਰੰਤੂ ਕਹਿੰਦੇ ਹਨ ਕਿ ਰੱਬ ਨੇ ਬਚਾਇਆ ਹੈ। ਇਸ ਪੁਸਤਕ ਦਾ ਮਕਸਦ ਵਿਗਿਆਨਕ ਸੋਚ ਵਾਲੇ ਚੰਗੇ ਮਨੁੱਖ ਦੀ ਸਿਰਜਣਾ ਕਰਨਾ ਹੈ। ਇਸ ਸਾਰੇ ਕੁਝ ਨੂੰ ਸਮਝਾਉਣ ਲਈ ਮਨਜੀਤ ਬੋਪਾਰਾਏ ਨੇ ਬ੍ਰਹਿਮੰਡ ਦੀ ਉਤਪਤੀ, ਖਣਿਜ ਦਾ ਵਿਕਾਸ ਧਰਤੀ ‘ਤੇ ਜੀਵਨ ਦੀ ਉਤਪਤੀ ਤੇ ਗਿਆਨ ਵਿਗਿਆਨ ਦੇ ਵਿਕਾਸ ਦੀ ਪ੍ਰਗਤੀ ਦੀਆਂ ਪ੍ਰਸਥਿਤੀਆਂ ਬਾਰੇ ਜਾਣਕਾਰੀ ਦਿੰਦਿਆਂ, ਵਿਗਿਆਨਿਕ ਤਰਕ ਨਾਲ ਅੰਧ-ਵਿਸ਼ਵਾਸ ਨੂੰ ਅਗਿਆਨਤਾ ਦਾ ਮੁੱਖ ਕਾਰਨ ਕਿਹਾ ਹੈ, ਜਿਸ ਕਰਕੇ ਮਨੁੱਖ ਆਸਤਕ ਬਣਕੇ ਗੁੰਮਰਾਹ ਹੁੰਦਾ ਰਹਿੰਦਾ ਹੈ। ਪਹਿਲਾ ਅਧਿਆਏ ਵਧੀਆ ਮਨੁੱਖ ਬਣਨ ਲਈ ਤਸਦੀਕ ਕਰਦਾ ਹੈ ਕਿ ਜੀਵਨ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਦਿਆਨਤਦਾਰੀ ਦੇ ਗੁਣ ਹੋਣੇ ਜ਼ਰੂਰੀ ਹੁੰਦੇ ਹਨ। ਦੂਜਾ ਅਧਿਆਏ ਦੱਸਦਾ ਹੈ ਕਿ ਸੱਚ ਅਸਲੀਅਤ ਦਾ ਸਬੂਤ ਹੁੰਦਾ ਹੈ, ਸੱਚ ਗ਼ਲਤ ਅਤੇ ਠੀਕ ਵਿੱਚ ਅੰਤਰ ਵਰਣਨ ਕਰਦਾ ਹੈ, ਵਿਗਿਆਨਕ ਤਰਕ ਨਾਲ ਸੱਚ ਲੱਭਿਆ ਜਾ ਸਕਦਾ ਹੈ।  ਕੁਝ ਵੀ ਸਿੱਖਣ ਨੂੰ ਗਿਆਨ ਅਤੇ ਵਿਗਿਆਨ ਕਿਹਾ ਜਾ ਸਕਦਾ, ਪ੍ਰੰਤੂ ਇਸਦਾ ਆਧਾਰ ਤਰਕ ਹੁੰਦਾ ਹੈ। ਗਿਆਨ ਸੱਚ ਹੁੰਦਾ ਹੈ, ਗਿਆਨ ਤਰਤੀਬ ਬੰਦ ਪੜਤਾਲ ਕਰਨ ਨਾਲ ਆਉਂਦਾ ਹੈ, ਵਿਗਿਆਨਕ ਪਰਖ ਨਾਲ ਇਕੱਠੀ ਕੀਤੀ ਸੂਚਨਾ ਸਹੀ ਗਿਆਨ ਹੁੰਦਾ ਹੈ। ਵਿਗਿਆਨ ਸੱਚ ਜਾਨਣ ਦੀ ਤਰਕੀਬ ਹੈ। ਗਿਆਨ ਵਿਗਿਆਨ ਅਪਡੇਟ ਹੁੰਦਾ ਰਹਿੰਦਾ ਹੈ। ‘ਆਜ਼ਾਦੀ ਦਾ ਰੋਲ’ ਅਧਿਆਏ ਵਿੱਚ ਦੱਸਿਆ ਹੈ ਕਿ ਸੱਚ ਬੋਲਣਾ ਹੀ ਆਜ਼ਾਦੀ ਹੈ। ਆਜ਼ਾਦੀ ਤਿੰਨ ਤਰ੍ਹਾਂ ਰਾਸ਼ਟਰੀ, ਸਿਆਸੀ ਅਤੇ ਵਿਅਕਤੀਗਤ ਹੁੰਦੀ ਹੈ। ਆਜ਼ਾਦੀ ਦਾ ਅਰਥ ਸਵੈ-ਨਿਰਣਾ ਹੈ। ਕੁਦਰਤ ਦੇ ਭੇਦ ਖੋਲ੍ਹਣ ਵਿੱਚ ਆਜ਼ਾਦੀ ਦਾ ਮੁੱਖ ਰੋਲ ਹੈ। ਧਰਤੀ ’ਤੇ ਜੀਵਨ ਦੀ ਉਤਪਤੀ ਬਾਰੇ ਲੇਖਕ ਨੇ ਵਿਸਤਾਰ ਨਾਲ ਸ਼ੁਰੂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਤੀਜੇ ਗ੍ਰਹਿ ਦੀ ਵੱਖ-ਵੱਖ ਸਮੇਂ ਵਿਗਿਆਨੀਆਂ ਦੀ ਖੋਜ ਬਾਰੇ ਜਾਣਕਾਰੀ ਦਿੱਤੀ ਹੈ। ਸੰਸਾਰ ਵਿੱਚ ਆਉਣ ਤੋਂ ਬਾਅਦ ਮਨੁੱਖ, ਪੰਛੀ, ਬਨਾਸਪਤੀ, ਦਿਨ-ਰਾਤ, ਧੁੱਪ-ਛਾਂ, ਜੋ ਕੁਝ ਵੇਖਦਾ ਹੈ ਤਾਂ ਉਸਦੇ ਮਨ ਵਿੱਚ ਸਵਾਲ ਉਠਦੇ ਹਨ, ਇਹ ਸਭ ਕੁਦਰਤ ਹੈ, ਕੁਦਰਤ ਆਪਣੇ ਆਪ ਇੱਕ ਅਯੂੱਬਾ ਹੈ, ਕੁਦਰਤ ਨੂੰ ਸਿਰਸ਼ਟੀ ਵੀ ਕਿਹਾ ਜਾਂਦਾ ਹੈ। ਕਈ ਲੋਕ ਕੁਦਰਤ ਨੂੰ ਰੱਬ ਕਹਿੰਦੇ ਹਨ। ਲੇਖਕ ਨੇ ਸਮਝਾਇਆ ਹੈ ਕਿ ਸ਼ਰਧਾ, ਵਿਸ਼ਵਾਸ ਅਤੇ ਭਰੋਸਾ ਹੀ ਕੁਦਰਤ ਨੂੰ ਰੱਬ ਦਾ ਦਰਜਾ ਦਿੰਦੇ ਸਨ, ਇਨ੍ਹਾਂ ਸਾਰਿਆਂ ਦੀ ਜੜ੍ਹ ਅੰਧ-ਵਿਸ਼ਵਾਸ ਹੈ, ਲੇਖਕ ਨੇ ਉਦਾਹਰਨਾਂ ਨਾਲ ਸਮਝਾਇਆ ਹੈ ਕਿ ਅੰਧ-ਵਿਸ਼ਵਾਸ ਦੀ ਕੋਈ ਪਰਿਭਾਸ਼ਾ ਨਹੀਂ ਹੈ, ਇਸਦਾ ਅਰਥ ਆਮ ਤੌਰ ‘ਤੇ ਅਲੌਕਿਕ ਸ਼ਕਤੀਆਂ ਵਿੱਚ ਵਿਸ਼ਵਾਸ ਹੈ। ਰੱਬ ਬਾਰੇ ਹਰ ਧਰਮ ਦੀ ਵੱਖਰੀ ਪਰਿਭਾਸ਼ਾ ਹੈ, ਇਸਦਾ ਭਾਵ ਰੱਬ ਵੀ ਅਨੇਕ ਹਨ, ਅਸਲ ਵਿੱਚ ਰੱਬ ਕਾਲਨਿਕ ਹੈ, ਜੇ ਰੱਬ ਸਭ ਕੁਝ ਕਰਦਾ ਹੈ ਤਾਂ ਲੋਕਾਂ ਤੋਂ ਗ਼ਲਤ ਕੰਮ ਵੀ ਉਹ ਹੀ ਕਰਵਾਉਂਦਾ ਹੈ। ਪੁਜਾਰੀ ਸ਼ਰਧਾਲੂ ਅਤੇ ਰੱਬ ਦਰਮਿਆਨ ਵਿਚੋਲੇ ਦਾ ਕੰਮ ਕਰਦਾ ਹੈ, ਚੜ੍ਹਾਵਾ ਰੱਬ ਨੂੰ ਖ਼ੁਸ਼ ਕਰਨ ਲਈ ਚੜ੍ਹਾਉਂਦਾ ਹੈ, ਸ਼ਰਧਾਲੂ ਆਪਣੇ ਲਾਭ ਲਈ ਦੂਜੇ ਦਾ ਨੁਕਸਾਨ ਕਰ ਸਕਦਾ, ਇਸ ਲਈ ਰੱਬ ਨਿਰਪੱਖ ਨਹੀਂ ਹੋ ਸਕਦਾ। ਜੇ ਰੱਬ ਸਰਬ-ਸ਼ਕਤੀਮਾਨ, ਸਰਬ-ਉਪਕਾਰੀ, ਸਰਬ-ਗਿਆਨੀ ਤੇ ਯੁੱਗੋ ਯੁੱਗ ਅਟੱਲ ਹੈ ਤਾਂ ਹਨ੍ਹੇਰੀਆਂ, ਭੂਚਾਲ, ਬਿਮਾਰੀਆਂ ਨਾਲ ਲੋਕਾਂ ਨੂੰ ਕਿਉਂ ਮਾਰਦਾ ਹੈ। ਸਭ ਨੂੰ ਇੱਕੋ ਜਹੇ ਕਿਉਂ ਨਹੀਂ ਸਮਝਦਾ? ਇਸ ਤੋਂ ਇਲਾਵਾ ਅਨੇਕਾਂ ਅਜਿਹੇ ਕੁਕਰਮ ਹੋ ਰਹੇ ਹਨ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ? ਬੁਰਾਈ ਵੀ ਤਾਂ ਰੱਬ ਹੀ ਕਰਾਉਂਦਾ ਹੈ, ਜੇ ਉਹ ਸਰਬ-ਸ਼ਕਤੀਮਾਨ, ਸਰਬ-ਉਪਕਾਰੀ, ਸਰਬ-ਗਿਆਨੀ ਤੇ ਯੁੱਗੋ ਯੁੱਗ ਅਟੱਲ ਹੈ । ਸੰਸਾਰ ਦੇ ਸਾਰੇ ਧਰਮਾਂ ਵਿੱਚ ਇਸਤਰੀ ਨੂੰ ਬਰਾਬਰਤਾ ਦਾ ਦਰਜਾ ਪ੍ਰਾਪਤ ਨਹੀਂ, ਗੱਲਾਂ ਬਾਤਾਂ ਜਿਵੇਂ ਮਰਜ਼ੀ ਕਹੀ ਜਾਣ ਅਮਲੀ ਤੌਰ ‘ਤੇ ਇਸਤਰੀ ਨੂੰ ਦੂਜੇ ਦਰਜੇ ਦੀ ਕਿਹਾ ਜਾਂਦਾ ਹੈ। ਭਰੂਣ ਹੱਤਿਆ, ਜਿਨਸੀ ਸ਼ੋਸ਼ਣ, ਦਾਜ, ਹਿੰਸਾ, ਅਧੀਨਤਾ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ ਬੰਦਸ਼ਾਂ ਵਿੱਚ ਜਕੜਿਆ ਹੋਇਆ ਹੈ, ਇਹ ਵੀ ਅੰਧ-ਵਿਸ਼ਵਾਸ ਕਰਕੇ ਹੈ। 84 ਲੱਖ ਜੂਨਾ ਵਾਲਾ ਢਕਵੰਜ ਵੀ ਡਰ ਦੀ ਭਾਵਨਾ ਕਰਕੇ ਹੈ।  ਅਲੌਕਿਕ, ਰਹੱਸਮਈ, ਦੈਵੀ ਵਰਤਾਰੇ ਸਭ ਡਰ ਕਰਕੇ ਬਣਾਏ ਗਏ ਹਨ। ਇਨ੍ਹਾਂ ਦਾ ਵਿਗਿਆਨ ਵਿੱਚ ਕੋਈ ਆਧਾਰ ਨਹੀਂ। ਭੂਤ ਪ੍ਰੇਤ ਸਭ ਕਾਲਪਨਿਕ ਗੱਲਾਂ ਹਨ। ਇਸ ਲਈ ਇਨ੍ਹਾਂ ਨੂੰ ਮੰਨਿਆਂ ਨਹੀਂ ਜਾ ਸਕਦਾ। ਬ੍ਰਹਿਮੰਡ ਕਿਸੇ ‘ਕਰਤੇ’ ਦੀ ਕਿਰਤ ਨਹੀਂ ਹੈ, ਸਗੋਂ ਰੱਬ ‘ਮਨੁੱਖ’ ਦੇ ਮਨ ਦੀ ਕਾਢ ਹੈ। ‘ਰੱਬ ਨੂੰ ਮਨੁੱਖ ਨੇ ਹੀ ਬਣਾਇਆ ਹੈ, ਨਾ ਕਿ ਰੱਬ ਨੇ ਕੁਦਰਤ ਦੀ ਉਪਜ ਕੀਤੀ ਹੈ। ‘ਬ੍ਰਹਿਮੰਡ/ਕੁਦਰਤ ਨੂੰ ਸਮਝਣ ਲਈ ਤਰਕਸ਼ੀਲ ਸਿਧਾਂਤ ਦੀ ਲੋੜ ਹੈ, ਸੂਝਵਾਨ ਅਤੇ ਸੂਖ਼ਮ ਦਿਮਾਗ਼ ਵਾਲੇ ਮਨੁੱਖ ਨੇ ਮਨੁੱਖਾਂ ਲਈ ਦੇਵਤਿਆਂ ਦੇ ਡਰ ਦੀ ਕਾਢ ਕੱਢੀ, ਦੇਵਤੇ/ਰੱਬ ਮਨੁੱਖਾਂ ਦੀਆਂ ਕਾਲਪਨਿਕ ਧਾਰਨਾਵਾਂ ਹਨ। ਦੇਵਤੇ/ਰੱਬ ਅਗਿਆਨਤਾ ਕਰਕੇ ਮਿਥਹਾਸਕ ਕਿੱਸਿਆਂ ‘ਤੇ  ਅਧਾਰਤ ਹਨ, ਨਾ ਕਿ ਕਿਸੇ ਠੋਸ ਤਰਕ, ਨਿਰੀਖਣ ਅਤੇ ਸਬੂਤ ’ਤੇ ਅਧਾਰਤ। ਪੁਰਾਤਨ ਸਮੇਂ ਕੁਦਰਤ ਦੇ ਵਰਤਾਰੇ ਚਮਤਕਾਰ ਹੀ ਮੰਨੇ ਜਾਂਦੇ ਸਨ। 20ਵੀਂ ਸਦੀ ਵਿਗਿਆਨਕ ਯੁਗ ਸੀ। ਰੱਬ, ਦੇਵਤੇ, ਸਵਰਗ ਨਰਕ, ਭੂਤ-ਪ੍ਰੇਤ, ਚਮਤਕਾਰ, ਆਤਮਾ ਆਦਿ ਵੱਖ-ਵੱਖ ਧਾਰਮਿਕ ਗ੍ਰੰਥਾਂ ਵਿੱਚ ਹੀ ਮਿਲਦੇ ਹਨ, ਪ੍ਰੰਤੂ ਵਿਗਿਆਨ ਦੀਆਂ ਕਿਤਾਬਾਂ ਵਿੱਚ ਨਹੀਂ ਮਿਲਦੇ। ਤਰਕਸ਼ੀਲਤਾ ਮਨੁੱਖੀ ਸੋਚ ਦੀ ਦਲੀਲ ਭਰਪੂਰ ਉਹ ਪ੍ਰਕ੍ਰਿਆ ਹੈ, ਜੋ ਸਾਨੂੰ ਗ਼ਲਤ, ਸੱਚ ਅਤੇ ਝੂਠ ਵਿੱਚ ਫ਼ਰਕ ਸਮਝਾਉਣ ਦੇ ਕਾਬਲ ਬਣਾਉਂਦੀ ਹੈ। ਇਸ ਮੰਤਵ ਲਈ ਗੁਰੂ/ਟੀਚਰ/ਕੋਚ ਹੀ ਬੱਚੇ ਨੂੰ ਤੱਥਾਂ ‘ਤੇ ਅਧਾਰਤ ਜਾਣਕਾਰੀ ਦੇ ਸਕਦੇ ਹਨ। ਸਾਇੰਸ ਦੇ ਯੁਗ ਨੂੰ ਵੇਖਦੇ ਹੋਏ, ਗਿਆਨ ਵਿਗਿਆਨ ਹੀ ਇਨ੍ਹਾਂ ਦਾ ਆਧਾਰ ਹੁੰਦਾ ਹੈ। ਮਨਜੀਤ ਬੋਪਾਰਾਏ ਨੇ ਸਾਬਤ ਕੀਤਾ ਹੈ ਕਿ ਜਿਹੜੇ ਦੇਸ਼ਾਂ ਵਿੱਚ ਧਾਰਮਿਕ ਅਕੀਦਾ ਜ਼ਿਆਦਾ ਲੋਕਾਂ ਵਿੱਚ ਹੈ, ਉਨ੍ਹਾਂ ਦਾ ਵਿਕਾਸ ਨਹੀਂ ਹੋ ਸਕਿਆ। ਇਸਦੇ ਉਲਟ ਜਿਹੜੇ ਦੇਸ਼ਾਂ ਦੇ ਲੋਕ ਘੱਟ ਧਾਰਮਿਕ ਹਨ, ਉਹ ਵਿਕਾਸ ਦੀਆਂ ਸਿਖ਼ਰਾਂ ‘ਤੇ ਪਹੁੰਚੇ ਹਨ। ਉਨ੍ਹਾਂ ਵਿੱਚ ਆਸਟਰੇਲੀਆ, ਸਵੀਡਨ, ਜਰਮਨੀ, ਨਿਊਜ਼ੀਲੈਂਡ, ਲਕਜ਼ਮਬਰਗ, ਡੈਨਮਾਰਕ, ਕੈਨੇਡਾ, ਫਰਾਂਸ ਅਤੇ ਨੀਦਰਲੈਂਡ ਵਰਗੇ ਦੇਸ ਦੇਸ਼ ਸ਼ਾਮਲ ਹਨ। ਲੇਖਕ ਨੇ ਇਹ ਵੀ ਸਾਬਤ ਕੀਤਾ ਹੈ ਕਿ ਲੋਕਾਂ ਦਾ ਨੈਤਿਕ ਵਿਕਾਸ ਪਹਿਲਾਂ ਹੋਇਆ, ਧਰਮ ਬਾਅਦ ਵਿੱਚ ਆਏ ਹਨ। ਇਤਿਹਸ ਗਵਾਹੀ ਭਰਦਾ ਹੈ ਕਿ ਧਰਮਾਂ ਕਰਕੇ ਬਹੁਤੀਆਂ ਜੰਗਾਂ ਲੱਗੀਆਂ ਹਨ, ਕਿਉਂਕਿ ਧਾਰਮਿਕ ਅੱਤਵਾਦ ਇਨ੍ਹਾਂ ਲੜਾਈਆਂ ਦੀ ਜੜ੍ਹ ਰਿਹਾ ਹੈ। ਨਾਸਤਿਕ/ਆਸਤਿਕ ਦੇ 18 ਸੁਆਲ ਜਵਾਬ ਤੇਈਵੇਂ ਚੈਪਟਰ ਵਿੱਚ ਦਿੱਤੇ ਹਨ, ਇਨ੍ਹਾਂ ਦਾ ਸਾਰੰਸ਼ ਇਹ ਹੈ ਕਿ ਨਾਸਤਕ ਰੱਬ ਨੂੰ ਮੰਨਣ ਤੋਂ ਮੁਨਕਰ ਨਹੀਂ ਪ੍ਰੰਤੂ ਆਸਤਿਕ ਇਹ ਸਬੂਤ ਨਹੀਂ ਦੇ ਸਕਿਆ ਕਿ ਰੱਬ ਮੌਜੂਦ ਹੈ, ਜਿਹੜੀ ਚੀਜ਼ ਦੀ ਸਥਾਈ ਹੋਂਦ ਹੀ ਨਹੀਂ, ਅਸੀਂ ਉਸਨੂੰ ਮੰਨ ਕਿਵੇਂ ਸਕਦੇ ਹਾਂ। ਰੱਬ ਤਾਂ ਵਿਖਾਈ ਹੀ ਨਹੀਂ ਦਿੰਦਾ, ਸਥੂਲ ਹੀ ਨਹੀਂ ਹੈ। ਵਿਗਿਆਨਕ ਅਤੇ ਧਾਰਮਿਕ ਸੋਚ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਕਾਲਪਨਿਕ, ਸ਼ਕਤੀਆਂ, ਭਗਤੀਆਂ (ਰੱਬ ਦੇਵਤੇ) ਬਿਨਾ ਸਬੂਤ ਹੁੰਦੇ ਹਨ। ਵਿਗਿਆਨਕ ਸੋਚ ਸਬੂਤਾਂ ਤੇ ਸਚਾਈ ‘ਤੇ ਅਧਾਰਤ ਹੁੰਦੀ ਹੈ। ਇਹੋ ਦੋਹਾਂ ਵਿੱਚ ਅੰਤਰ ਹੈ। ਸੱਚ ਸਭ ਤੋਂ ਉਤਮ, ਮਹਾਨ ਅਤੇ ਮਹੱਤਵਪੂਰਨ ਹੁੰਦਾ ਹੈ। ਸੱਚ ਤੋਂ ਅੱਗੇ ਕੁਝ ਨਹੀਂ। ਧਾਰਮਿਕ ਸੋਚ ਸਚਾਈ ਤੋਂ ਦੂਰ ਕਾਲਪਨਿਕ ਹੁੰਦੀ ਹੈ। ਨਵੇਂ ਤੇ ਪੁਰਾਣੇ ਵਿਸ਼ਵਾਸਾਂ ਵਿੱਚ ਹਮੇਸ਼ਾ ਟਕਰਾਓ ਹੁੰਦਾ ਹੈ, ਕਿਉਂਕਿ ਪੁਰਾਣੇ ਵਿਸ਼ਵਾਸ ਸਾਡੀਆਂ ਭਾਵਨਾਵਾਂ ਤੇ ਕਦਰਾਂ-ਕੀਮਤਾਂ ਨਾਲ ਜੁੜੇ ਹੁੰਦੇ ਹਨ। ਨਵੇਂ ਵਿਚਾਰ ਮੌਜੂਦਾ ਗਿਆਨ, ਜਾਣਕਾਰੀ ਅਤੇ ਅਨੁਭਵਾਂ ਦੇ ਸੁਮੇਲ ਤੋਂ ਹੀ ਬਣਦੇ ਹਨ। ਗਿਆਨ ਅਤੇ ਵਿਗਿਆਨਕ ਤਰੱਕੀ ਪਿਛਲੀਆਂ ਖੋਜਾਂ ਨੂੰ ਅਨੁਕੂਲ ਬਣਾਉਣ ਅਤੇ ਜੋੜਨ ਦੇ ਨਤੀਜੇ ਵਜੋਂ ਹੁੰਦੀ ਹੈ। ਮਨੁੱਖ ਗਿਆਨ ਸਮੇਂ ਦੇ ਨਾਲ ਵਿਕਸਤ ਅਤੇ ਸੁਧਾਰਿਆ ਹੈ। ਕੁਦਰਤ ਦਾ ਨਿਯਮ ਤਬਦੀਲੀ ਦੀ ਪ੍ਰਕ੍ਰਿÇਆ ਵਿੱਚ ਨਿਰੰਤਰ ਸਿੱਖਣਾ, ਨਵੀਂ ਜਾਣਕਾਰੀ ਦੇ ਅਨੁਕੂਲ ਹੋਣਾ, ਨਵੇਂ ਹੁਨਰ ਅਤੇ ਨਵੇਂ ਮਾਹੌਲ ਦਾ ਵਿਕਾਸ ਹੁੰਦਾ ਰਹਿਣਾ ਸ਼ਾਮਲ ਹੈ। ਕੁਦਰਤ ਵਿੱਚ ਜੋ ਚੀਜ਼ਾਂ ਪੈਦਾ ਹੁੰਦੀਆਂ ਹਨ, ਉਹ ਕੁਦਰਤੀ ਸ਼ਕਤੀਆਂ ਨਾਲ ਬਣਦੀਆਂ ਹਨ। ਵਿਗਿਆਨ ਵਰਣਨ ਕਰਦਾ ਹੈ ਕਿ ਬ੍ਰਹਿਮੰਡ/ਕੁਦਰਤ ਕਿਵੇਂ ਸ਼ੁਰੂ ਹੋਈ। ਵਿਗਿਆਨ ਮੁਤਾਬਕ ਧਾਰਮਿਕ ਗ੍ਰੰਥਾਂ ਵਿੱਚ ‘ਕਰਤੇ ਦੀ ਕਿਰਤ ਬ੍ਰਹਿਮੰਡ’ ਦੇ ਦਾਅਵੇ ਅੰਧ-ਵਿਸ਼ਵਾਸ ਹੀ ਹਨ। ਕੁਦਰਤ ਗਿਆਨ ਵਿਗਿਆਨ ਦਾ ਦੂਜਾ ਰੂਪ ਹੈ। ਮਨੁੱਖ ਧਰਮਾ ਦੇ ਵਖਰੇਵੇਂ, ਵਰਗ, ਨਸਲ, ਰੰਗ, ਭਾਸ਼ਾਵਾਂ, Çਲੰਗ, ਵੱਖਰੇ ਰੀਤੀ-ਰਿਵਾਜ, ਰਾਜਨੀਤਕ ਅਤੇ ਆਰਥਿਕ ਪੱਧਰ ਵਿਚਕਾਰ ਵੀ ਵੰਡਿਆ ਹੋਇਆ ਹੈ। ਵੱਖ-ਵੱਖ ਧਰਮਾਂ ਵਿਚਲੀ ਕੱਟੜਪੰਥੀ ਮਨੁੱਖਤਾ ਲਈ ਸਭ ਤੋਂ ਵੱਧ ਖ਼ਤਰਨਾਕ ਸਿੱਧ ਹੋਈ ਹੈ, ਇਸ ਸੰਬੰਧੀ ਪੁਸਤਕ ਦੇ 198 ਪੰਨੇ ਤੋਂ 211 ਤੱਕ ਦਾ ਵਿਸ਼ੇਸ਼ ਟੇਬਲ ਇਹ ਸਿੱਧ ਕਰਦਾ ਹੈ। 6 ਧਰਮਾਂ ਅਤੇ ਨਾਸਤਿਕ ਦੇ 18 ਨੁਕਤਿਆਂ ਦੀ ਸੰਖੇਪ ਵਿਆਖਿਆ ਅਤੇ ਵਿਸ਼ਲੇਸ਼ਣ ਇਹ ਸਿੱਧ ਕਰਦੇ ਹਨ ਕਿ ਸਾਰੇ ਧਰਮ ਗ੍ਰੰਥ ਵੱਖ-ਵੱਖ ਨਿਰਦੇਸ਼ ਦਿੰਦੇ ਹਨ, ਫਿਰ ਸਾਰੇ ਸੱਚੇ ਤੇ ਠੀਕ ਗਿਆਨ ਕਿਵੇਂ ਹੋਏ? ਸਾਰੇ ਧਰਮ ਇੱਕੋ ਰੱਬ ਨੂੰ ਮੰਨਦੇ ਹਨ। ਕਾਫ਼ਿਰ ਹੀ ਪਵਿੱਤਰ (ਸ਼ੁੱਧ) ਮਨੁੱਖ ਹੁੰਦਾ ਹੈ। ਪਵਿੱਤਰ ਦੇ ਸ਼ਬਦੀ ਅਰਥ ਹਨ ਸ਼ੁੱਧ, ਜਿਸ ਵਿੱਚ ਕੋਈ ਮਿਲਾਵਟ ਨਾ ਹੋਵੇ। ਇਸੇ ਤਰ੍ਹਾਂ ਮਨੁੱਖੀ ਮਨ/ਸੋਚ ਵੀ ਅੰਧ-ਵਿਸ਼ਵਾਸ ਰਹਿਤ ਸ਼ੁੱਧ/ਪਵਿੱਤਰ ਹੁੰਦੀ ਹੈ। ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਇੱਕ ਤਰ੍ਹਾਂ ਮਾਨਸਿਕ ਪ੍ਰਦੂਸ਼ਣ ਹੀ ਹੁੰਦੇ ਹਨ। ਨਾਸਤਿਕ ਵਿਗਿਆਨਕ ਸੋਚ ਦਾ ਧਾਰਨੀ ਹੁੰਦਾ ਹੈ। ਇਸ ਲਈ ‘ਕਾਫ਼ਿਰ ਨੂੰ ਹੀ ਪਵਿੱਤਰ ਮਨੁੱਖ’ ਕਿਹਾ ਜਾ ਸਕਦਾ ਹੈ, ਕਿਉਂਕਿ ਵਿਗਿਆਨਕ ਵਿਧੀ ਇੱਕੋ ਇੱਕ ਭਰੋਸੇਮੰਦ ਤਰੀਕਾ ਹੈ। ਮਨਜੀਤ ਬੋਪਾਰਾਏ ਦੀ ਇਹ ਪੁਸਤਕ ਬਹੁਤ ਹੀ ਸਾਰਥਿਕ ਤੱਥਾਂ ਨਾਲ ਦਿੱਤੀ ਜਾਣਕਾਰੀ ਮਾਂਨਵਤਾ ਲਈ ਬੇਹੱਦ ਲਾਭਦਾਇਕ ਸਿੱਧ ਹੋਵੇਗੀ।

  ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

 

 

Have something to say? Post your comment

More From Article

ਜਿੱਥੇ ਸਮਾਂ ਰੁੱਕ ਗਿਆ - ਦੁਨੀਆ ਦੀ ਸਭ ਤੋਂ ਅਲੱਗ ਥਲੱਗ ਰਹੱਸਮਈ ਸੈਂਟੀਨਲੀਜ਼(Sentinels Tribe) ਜਨਜਾਤੀ

ਜਿੱਥੇ ਸਮਾਂ ਰੁੱਕ ਗਿਆ - ਦੁਨੀਆ ਦੀ ਸਭ ਤੋਂ ਅਲੱਗ ਥਲੱਗ ਰਹੱਸਮਈ ਸੈਂਟੀਨਲੀਜ਼(Sentinels Tribe) ਜਨਜਾਤੀ

ਅਲਵਿਦਾ! ਵਿਅੰਗ ਦੇ ਬਾਦਸ਼ਾਹ : ਜਸਵਿੰਦਰ ਸਿੰਘ ਭੱਲਾ  -- ਉਜਾਗਰ ਸਿੰਘ  

ਅਲਵਿਦਾ! ਵਿਅੰਗ ਦੇ ਬਾਦਸ਼ਾਹ : ਜਸਵਿੰਦਰ ਸਿੰਘ ਭੱਲਾ -- ਉਜਾਗਰ ਸਿੰਘ  

ਮੀਡੀਆ ਅਦਾਰਿਆਂ ਨਾਲ ਬੇ-ਇਨਸਾਫੀ ਦਾ ਮਾਮਲਾ

ਮੀਡੀਆ ਅਦਾਰਿਆਂ ਨਾਲ ਬੇ-ਇਨਸਾਫੀ ਦਾ ਮਾਮਲਾ

ਬੱਚਿਆਂ ਦੇ ਵਿਉਹਾਰ ਵਿੱਚ ਗੁੱਸੇਖੋਰੀ ਦਾ ਵਾਧਾ

ਬੱਚਿਆਂ ਦੇ ਵਿਉਹਾਰ ਵਿੱਚ ਗੁੱਸੇਖੋਰੀ ਦਾ ਵਾਧਾ

ਸਚ ਦੀ ਅਦੁੱਤੀ ਸੱਤਾ : ਸ੍ਰੀ ਗੁਰ ਗ੍ਰੰਥ ਸਾਹਿਬ                                                                      ਡਾ. ਸਤਿੰਦਰ ਪਾਲ ਸਿੰਘ 

ਸਚ ਦੀ ਅਦੁੱਤੀ ਸੱਤਾ : ਸ੍ਰੀ ਗੁਰ ਗ੍ਰੰਥ ਸਾਹਿਬ                                                                     ਡਾ. ਸਤਿੰਦਰ ਪਾਲ ਸਿੰਘ 

“ਕੁਦਰਤ ਨਾਲ ਖਿਲਵਾੜ: ਮਨੁੱਖਤਾ ਲਈ ਕਾਲ ਦਾ ਸੰਦੇਸ਼”

“ਕੁਦਰਤ ਨਾਲ ਖਿਲਵਾੜ: ਮਨੁੱਖਤਾ ਲਈ ਕਾਲ ਦਾ ਸੰਦੇਸ਼”

"1947 ਦੀ ਵੰਡ– ਇੱਕ ਇਤਿਹਾਸਕ ਵਿਸ਼ਲੇਸ਼ਣ"

ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ

ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ

         ਆਤਮ ਨਿਰਭਰ ਭਾਰਤ ਅਤੇ ਨੌਜਵਾਨ ਸ਼ਕਤੀ 

         ਆਤਮ ਨਿਰਭਰ ਭਾਰਤ ਅਤੇ ਨੌਜਵਾਨ ਸ਼ਕਤੀ 

ਗਿਆਨੀ ਜੀ ਨਿੰਦਾ ਛਡੋ,ਪੰਜਾਬ ਪੰਥ ਦੇ ਮੁਦੇ ਫੜੋ ਤੇ ਗੁਰੂ ਦੀ ਨੀਤੀ ਅਪਨਾਉ -- ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਗਿਆਨੀ ਜੀ ਨਿੰਦਾ ਛਡੋ,ਪੰਜਾਬ ਪੰਥ ਦੇ ਮੁਦੇ ਫੜੋ ਤੇ ਗੁਰੂ ਦੀ ਨੀਤੀ ਅਪਨਾਉ -- ਬਲਵਿੰਦਰ ਪਾਲ ਸਿੰਘ ਪ੍ਰੋਫੈਸਰ