Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਕੋਰੋਨਾ ਬਨਾਮ ਚੋਣ ਰੈਲੀਆਂ - ਰਾਜੇਸ਼ ਕੁਮਾਰ ਭਗਤ

January 11, 2022 12:25 AM
ਕੋਰੋਨਾ ਬਨਾਮ ਚੋਣ ਰੈਲੀਆਂ
------------------------
ਚੋਣਾਂ ਆਈਆਂ ਨਜ਼ਦੀਕ ਵੇ ਲੋਕੋ,
ਹਾਕਮਾਂ ਰੌਲਾ ਪਾਇਆ ਏ।
ਰੈਲੀਆਂ ਚੱਲਣ ਹੁਣ ਜੋਰਾਂ ਤੇ,
ਭਾਵੇਂ, ਕੋਰੋਨਾ ਆਇਆ ਹੈ।
ਚੋਣਾਂ ਆਈਆਂ ਨਜ਼ਦੀਕ ਵੇ ਲੋਕੋ,
ਹਾਕਮਾਂ ਰੌਲਾ ਪਾਇਆ ਏ।
 
ਸਕੂਲ ਕਾਲਜ ਇਹ ਬੰਦ ਸਭ ਕਰਕੇ ,
ਕਹਿੰਦੇ ਇਕੱਠ ਨਾ ਤੁਸੀ ਬਣਾਓ।
ਮਾਸਕ ਨੂੰ ਰੱਖੋ ਮੂੰਹ ਤੇ ਲਗਾ ਕੇ,
ਸਮਾਜਿਕ ਦੂਰੀ, ਸਦਾ ਬਣਾਓ।
ਖੁਦ ਇਕੱਠ ਪਏ ਕਰੀ ਏ ਜਾਵਣ,
ਕੁੱਝ ਸਮਝ ਨਾ ਯਾਰੋ ਆਇਆ ਏ।
ਚੋਣਾਂ ਆਈਆਂ ਨਜ਼ਦੀਕ ਵੇ ਲੋਕੋ,
ਹਾਕਮਾਂ ਰੌਲਾ ਪਾਇਆ ਏ।
 
ਕਿਰਤੀ ਨੂੰ ਪਰੇਸ਼ਾਨੀ ਕੰਮ ਦੀ,
ਹੁਣ ਕਿਦਾਂ ਇਹ ਰੁਜ਼ਗਾਰ ਚੱਲੇ।
ਹਾਕਮ ਲੁੱਟਣ ਇੱਥੇ ਭਰ ਭਰ ਗੱਫੇ,
ਸਾਡੇ ਤਾਂ ਕੁੱਝ ਰਿਹਾ ਨਾ ਪੱਲੇ।
ਰੈਲੀਆਂ ਦੇ ਵਿੱਚ ਹੇਕਾਂ ਲਾਉਂਦੇ,
ਗਰੀਬੀ ਦਾ ਕਰ ਦਿਆਂਗੇ ਸਫਾਇਆ ਏ।
ਚੋਣਾਂ ਆਈਆਂ ਨਜ਼ਦੀਕ ਵੇ ਲੋਕੋ,
ਹਾਕਮਾਂ ਰੌਲਾ ਪਾਇਆ ਏ।
 
ਘਰ-ਘਰ ਨੌਕਰੀ ਦਿਆਂਗੇ ਸਭ ਨੂੰ,
ਮੁਫਤ ਕਰ ਦੇਣਾ ਰਾਸ਼ਨ ਪਾਣੀ ਏ।
ਪੈਨਸ਼ਨਾਂ ਕਰ ਦੇਣੀਆਂ ਦੋ ਗੁਣਾਂ ਇੱਥੇ,
ਨਾ ਮੁਸ਼ਕਿਲ ਕਿਸੇ ਨੂੰ ਆਉਣੀ ਏ।
ਸਭ ਆਜੋ ਆਕੇ ਫਾਰਮ ਇਹ ਭਰਲੋ,
ਨਾ ਬਿਜਲੀ ਦਾ ਰਹਿਣਾ ਬਕਾਇਆ ਏ।
ਚੋਣਾਂ ਆਈਆਂ ਨਜ਼ਦੀਕ ਵੇ ਲੋਕੋ,
ਹਾਕਮਾਂ ਰੌਲਾ ਪਾਇਆ ਏ।
 
ਇੱਕ ਪਾਸੇ ਲੋਕਾਂ ਨੂੰ 'ਕੋਰੋਨਾ' ਕਰਕੇ,
ਇਹੀ, ਪਏ ਘਰ ਬਿਠਾਉਂਦੇ ਨੇ।
ਦੂਜੇ ਪਾਸੇ ਇਹ ਜੂਮਲੇ ਕਰ-ਕਰ,
ਸਭ ਵੋਟਰਾਂ ਨੂੰ ਭਰਮਾਉਂਦੇ ਨੇ।
ਇਨਾਂ ਤੇ ਵਿਸ਼ਵਾਸ ਨਾ ਕਰਨਾ,
ਰਾਜੇਸ਼ ਮਨ ਨੂੰ ਇਹੀ ਸਮਝਾਇਆ ਏ।
ਚੋਣਾਂ ਆਈਆਂ ਨਜ਼ਦੀਕ ਵੇ ਲੋਕੋ,
ਹਾਕਮਾਂ ਰੌਲਾ ਪਾਇਆ ਏ।
 
                 ਰਾਜੇਸ਼ ਕੁਮਾਰ ਭਗਤ

Have something to say? Post your comment