Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਮੈਂ ਇਹ ਕਦ ਕਿਹਾ - ਮਹਿੰਦਰ ਸਿੰਘ ਮਾਨ

January 08, 2022 12:14 AM

ਮੈਂ ਇਹ ਕਦ ਕਿਹਾ

ਕਿ ਤੁਸੀਂ ਕਰੋ ਨਾ
ਰੱਬ ਅੱਗੇ ਅਰਦਾਸ
ਤੇ ਰੱਖੋ ਨਾ
ਉਸ ਤੇ ਕੋਈ ਆਸ।
ਮੈਂ ਤਾਂ ਸਿਰਫ ਏਨਾ ਕਿਹਾ
ਕਿ ਉਸ ਕੁਝ ਤੁਸੀਂ
ਉਸ ਤੋਂ ਹੈ ਮੰਗਿਆ
ਉਹ ਉਸ ਤੋਂ ਲੈਣ ਲਈ
ਤੁਹਾਨੂੰ ਕਰਨੀ ਪੈਣੀ ਹੈ
ਕੋਸ਼ਿਸ਼ ਤੇ ਹਿੰਮਤ
ਕਿਉਂ ਕਿ ਉਹ
ਉਨ੍ਹਾਂ ਦੀਆਂ ਹੀ
ਮੰਗਾਂ ਮੰਨਦਾ ਹੈ
ਜਿਹੜੇ ਕਰਦੇ ਨੇ
ਕੋਸ਼ਿਸ਼ ਤੇ ਹਿੰਮਤ।
ਆਲਸੀ ਤੇ ਕੰਮ ਚੋਰਾਂ 'ਤੇ
ਉਹ ਕਰਦਾ ਨਹੀਂ
ਕੋਈ ਮਿਹਰ।
ਮਹਿੰਦਰ ਸਿੰਘ ਮਾਨ
ਸਲੋਹ ਰੋਡ

Have something to say? Post your comment