Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਅਧਿਆਪਕ ਦਿਵਸ ਤੇ ਖਾਸ

September 06, 2021 12:36 AM

ਅਧਿਆਪਕ ਦਿਵਸ ਤੇ ਖਾਸ                     

           ਅਧਿਆਪਕ ਕਿਸੇ ਦੇਸ਼ ਦਾ ਨਿਰਮਾਤਾ ਹੁੰਦਾ ਹੈ।ਮਾਪਿਆਂ ਤੋਂ ਬਾਅਦ ਅਧਿਆਪਕ ਦਾ ਰੋਲ ਹਰ ਕਿਸੇ ਦੀ ਜ਼ਿੰਦਗੀ ਵਿੱਚ ਬਹੁਤ ਅਹਿਮ ਹੁੰਦਾ ਹੈ।ਪਰ ਮੁੱਢਲੇ ਦਿਨਾਂ ਜਾਂ ਸ਼ੁਰੂਆਤੀ ਵੇਲੇ ਦੇ ਅਧਿਆਪਕਾਂ ਦਾ ਰੋਲ ਬੇਹੱਦ ਮਹੱਤਵਪੂਰਨ ਹੁੰਦਾ ਹੈ।ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਉਹ ਬਿਲਕੁੱਲ ਕੱਚੀ ਮਿੱਟੀ ਅਤੇ ਕੋਰਾ ਕਾਗਜ਼ ਹੁੰਦਾ ਹੈ।ਉਸਨੂੰ ਅਧਿਆਪਕ ਆਪਣੀ ਕਾਬਲੀਅਤ ਅਤੇ ਆਪਣੇ ਹਿਸਾਬ ਨਾਲ ਤਿਆਰ ਕਰ ਸਕਦਾ ਹੈ।ਜੇਕਰ ਅਸੀਂ ਸ਼ੁਰੂਆਤੀ ਅਧਿਆਪਕਾਂ ਨੂੰ ਇਮਾਰਤ ਦੀਆਂ ਨੀਹਾਂ ਬਣਾਉਣ ਵਾਲੇ ਕਹਿ ਲਈਏ ਤਾਂ ਗਲਤ ਨਹੀਂ ਹੋਏਗਾ।ਮਜ਼ਬਤ ਨੀਹਾਂ ਤੇ ਵੱਡੀਆਂ ਅਤੇ ਮਜ਼ਬੂਤ ਇਮਾਰਤਾਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ।                                    ਪੰਜ ਸਤੰਬਰ ਨੂੰ 'ਅਧਿਆਪਕ ਦਿਵਸ 'ਦੇ ਤੌਰ ਤੇ ਮਨਾਇਆ ਜਾਂਦਾ ਹੈ।ਜਦੋਂ ਵੀ ਅਸੀਂ ਕੋਈ ਦਿਵਸ ਮਨਾਉਂਦੇ ਹਾਂ ਤਾਂ ਜਿਸ ਲਈ ਮਨਾਉਂਦੇ ਹਾਂ ਉਸ ਨੂੰ ਖਾਸ ਮਹਿਸੂਸ ਕਰਵਾਉਣ ਲਈ ਮਨਾਉਂਦੇ ਹਾਂ। ਇਹ ਦਿਵਸ ਵੀ ਅਧਿਆਪਕਾਂ ਨੂੰ ਮਾਣ ਸਤਿਕਾਰ ਦੇਣ ਲਈ ਹੀ ਮਨਾਇਆ ਜਾਂਦਾ ਹੈ।ਇਸ ਦਿਨ ਭੂਤਪੂਰਵ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨਨ ਦਾ ਜਨਮ ਹੋਇਆ ਸੀ।ਸੰਨ 1962 ਵਿੱਚ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਕੁੱਝ ਵਿਦਿਆਰਥੀਆਂ ਅਤੇ ਦੋਸਤਾਂ ਨੇ ਜਨਮ ਦਿਨ ਮਨਾਉਣ ਦੀ ਗੱਲ ਕਹੀ।ਡਾਕਟਰ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਇਸ ਦਿਨ ਨੂੰ ਅਸੀਂ ਅਧਿਆਪਕਾਂ ਨੂੰ ਸਮਰਪਿਤ ਕਰੀਏ ਤਾਂ ਬਿਹਤਰ ਹੋਏਗਾ। ਉਨ੍ਹਾਂ ਦੀ ਇਹ ਇੱਛਾ,ਆਪਣੇ ਅਧਿਆਪਨ ਕਿੱਤੇ ਨਾਲ ਮੋਹ ਪਿਆਰ ਵਿਖਾਉਂਦੀ ਹੈ।ਇਸਤੋਂ ਬਾਅਦ ਸੰਨ 1967 ਤੋਂ ਇਹ ਦਿਨ ਅਧਿਆਪਕ ਦਿਵਸ ਦੇ ਤੌਰ ਤੇ ਮਨਾਇਆ ਜਾਣ ਲੱਗਾ।ਸਕੂਲਾਂ ਕਾਲਜਾਂ ਵਿੱਚ ਇਸ ਦਿਨ ਅਧਿਆਪਕਾਂ ਦੇ ਸਤਿਕਾਰ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਹਨ।ਡਾਕਟਰ ਕ੍ਰਿਸ਼ਨਨ ਨੇ ਅਧਿਆਪਕ ਨੂੰ ਰਾਸ਼ਟਰ ਦਾ ਨਿਰਮਾਣ ਕਰਨ ਵਾਲਾ ਹੀ ਮੰਨਿਆ ਹੈ।ਪੜ੍ਹਿਆ ਲਿਖਿਆ ਸਮਾਜ ਅਗਾਂਹ ਵਧੂ ਸੋਚ ਦਾ ਮਾਲਕ ਹੋਏਗਾ।

ਅਧਿਆਪਕ ਨੂੰ ਗੁਰੂ ਦਾ ਦਰਜਾ ਵੀ ਦਿੱਤਾ ਜਾਂਦਾ ਹੈ।ਗੁਰੂ ਬਿੰਨਾ ਗੱਤਕਾ ਨਹੀਂ, ਮਤਲਬ ਗੁਰੂ ਬਿੰਨਾ ਕੋਈ ਸਹੀ ਰਸਤਾ ਨਹੀਂ ਵਿਖਾਉਂਦਾ ਅਤੇ ਨਾ ਹੀ ਸਹੀ ਮਾਰਗ ਦਰਸ਼ਨ ਕਰਦਾ ਹੈ।ਹਕੀਕਤ ਇਹ ਹੈ ਕਿ ਜਿੰਨ੍ਹਾਂ ਨੇ ਪਹਿਲੇ ਗੁਰੂ ਮਾਪੇ ਅਤੇ ਦੂਸਰੇ ਗੁਰੂ ਅਧਿਆਪਕ ਦੀ ਇਜ਼ੱਤ ਕੀਤੀ ਹੈ ਅਤੇ ਉਨ੍ਹਾਂ ਦੇ ਕਹੇ ਅਨੁਸਾਰ ਚੱਲੇ ਹਨ,ਉਹ ਸਿਖਰਾਂ ਤੇ ਪਹੁੰਚੇ ਹਨ।ਕੁੱਝ ਦਹਾਕਿਆਂ ਤੱਕ ਅਧਿਆਪਕ ਦਾ ਮਾਣ ਸਤਿਕਾਰ ਬੱਚੇ ਤਾਂ ਕਰਦੇ ਹੀ ਸਨ,ਉਨ੍ਹਾਂ ਦੇ ਮਾਪੇ ਵੀ ਬਹੁਤ ਕਰਦੇ ਸਨ।ਪਰ ਸਮੇਂ ਦੇ ਬਦਲਣ ਨਾਲ ਬਹੁਤ ਕੁੱਝ ਬਦਲਾਅ ਗਿਆ। ਡਰ,ਪਿਆਰ ਅਤੇ ਸਾਂਝ ਕੁੱਝ ਸਾਲ ਪਹਿਲਾਂ ਤੱਕ ਬਹੁਤ ਅਹਿਮੀਅਤ ਰੱਖਦੀ ਸੀ।ਮਾਪੇ, ਬੱਚਿਆਂ ਵੱਲੋਂ ਕੀਤੀ ਕੋਈ ਵੀ ਸ਼ਕਾਇਤ ਸੁਣਕੇ,ਅਧਿਆਪਕ ਦੀ ਬੇਇੱਜ਼ਤ ਨਹੀਂ ਕਰਦੇ ਸੀ।ਅਧਿਆਪਕ ਵੀ ਆਪਣੇ ਹਰ ਵਿਦਿਆਰਥੀ ਦੇ ਮਾਪਿਆਂ ਨੂੰ ਨਿੱਜੀ ਤੌਰ ਤੇ ਜਾਣਦਾ ਹੁੰਦਾ ਸੀ।
ਜਿੱਥੇ ਬਹੁਤ ਕੁੱਝ ਆਧੁਨਿਕਤਾ ਨੇ ਨਿਗਲ ਲਿਆ,ਉੱਥੇ ਇਸ ਕਿੱਤੇ ਨੂੰ ਵੀ ਨਹੀਂ ਬਖਸ਼ਿਆ।ਅੱਜ ਨਾ ਅਧਿਆਪਕ ਗੁਰੂ ਰਹੇ ਅਤੇ ਨਾ ਸਕੂਲ ਵਿਦਿਆ ਮੰਦਿਰ ਰਹੇ।ਵਧੇਰੇ ਕਰਕੇ ਬੱਚਿਆ ਅਤੇ ਅਧਿਆਪਕਾਂ ਦੀ ਸਾਂਝ ਵਾਲੀ ਗੱਲ ਵੀ ਖ਼ਤਮ ਹੋ ਗਈ ਹੈ।ਜਿਹੜੇ ਸਕੂਲ ਵਿਦਿਆ ਮੰਦਿਰ ਸਨ,ਉਨ੍ਹਾਂ ਦਾ ਨਿੱਜੀਕਰਨ ਹੋ ਗਿਆ ਅਤੇ ਉਹ ਪੈਸੇ ਕਮਾਉਣ ਵਾਲਾ ਧੰਦਾ ਬਣ ਗਿਆ।ਨਾ ਉਵੇਂ ਦੇ ਵਿਦਿਆਰਥੀ ਹਨ,ਨਾ ਉਵੇਂ ਦੇ ਸਕੂਲ ਅਤੇ ਨਾ ਉਵੇਂ ਦੀ ਆਪਸੀ ਸਾਂਝ।ਸਿਸਟਮ ਨੇ ਵਿਦਿਆ ਮੰਦਿਰ ਦੀ ਮਹੱਤਤਾ ਹੀ ਖ਼ਤਮ ਕਰ ਦਿੱਤੀ।ਹੁਣ ਕੋਈ ਅਧਿਆਪਕ ਬੱਚੇ ਨੂੰ ਕੁੱਝ ਕਹਿਣ ਦਾ ਹੱਕ ਨਹੀਂ ਰੱਖਦਾ।ਬੱਚੇ ਘਰਾਂ ਵਿੱਚ ਜਾਕੇ ਮਾਪਿਆਂ ਨੂੰ ਸ਼ਕਾਇਤ ਕਰਦੇ ਹਨ ਅਤੇ ਮਾਪੇ ਬੱਚਿਆਂ ਦੇ ਕਹਿਣ ਤੇ ਅਧਿਆਪਕਾਂ ਦੀ ਬੇਇਜ਼ਤੀ ਕਰਨ ਵਿੱਚ ਵੀ ਗੁਰੇਜ਼ ਨਹੀਂ ਕਰਦੇ।ਦੂਸਰੇ ਪਾਸੇ ਸਰਕਾਰਾਂ ਨੇ ਵੀ ਅਧਿਆਪਕਾਂ ਦੀ ਮਹੱਤਤਾ ਘਟਾਈ ਹੋਈ ਹੈ।
ਅੱਜ ਕਿੱਧਰੇ ਅਧਿਆਪਕ ਕਈ ਕਈ ਸਾਲ ਨੌਕਰੀਆਂ ਕਰਨ ਤੋਂ ਬਾਅਦ ਪੱਕੇ ਹੋਣ ਲਈ ਧਰਨਿਆਂ ਤੇ ਬੈਠੇ ਹੋਏ ਹਨ।ਕਿੱਧਰੇ ਡਿਗਰੀਆਂ ਹੱਥਾਂ ਵਿੱਚ ਫੜੀ ਨੌਕਰੀਆਂ ਲਈ ਧੱਕੇ ਖਾ ਰਹੇ ਹਨ ਅਤੇ ਧਰਨਿਆਂ ਤੇ ਬੈਠੇ ਹੋਏ ਸਨ।ਸਕੂਲਾਂ ਵਿੱਚ ਅਧਿਆਪਕ ਨਹੀਂ ਹਨ ਅਤੇ ਵਿਕਾਸ ਦੀਆਂ ਬਿਆਨਬਾਜ਼ੀ ਕਰਨ ਤੋਂ ਕੋਈ ਵੀ ਪਿੱਛੇ ਨਹੀਂ ਰਹਿੰਦਾ।ਜਿੱਥੇ ਰੋਜ਼ ਅਧਿਆਪਕਾਂ ਤੇ ਡੰਡੇ ਵਰਦੇ ਹੋਣ,ਪੱਗਾਂ ਅਤੇ ਚੁੰਨੀਆਂ ਲੱਥਦੀਆਂ ਹੋਣ,ਉਨ੍ਹਾਂ ਦੀ ਖਿੱਚ ਧੂਹ ਹੁੰਦੀ ਹੋਵੇ,ਉੱਥੇ ਦਿਵਸ ਮਨਾਉਣ ਦੇ ਕੀ ਮਾਇਨੇ ਹਨ,ਸਮਝੋ ਬਾਹਰ ਹੈ।ਜਿੱਥੇ ਨੌਜਵਾਨੀ ਬੇਰੁਜ਼ਗਾਰੀ ਨਾਲ ਜੂਝਦਾ ਹੋਵੇ।ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਹੀ ਨਾ ਹੋਣ,ਉਸ ਰਾਸ਼ਟਰ ਦਾ ਨਿਰਮਾਣ ਕਿਵੇਂ ਹੋਏਗਾ,ਸੋਚਣ ਲਈ ਮਜ਼ਬੂਰ ਕਰ ਰਿਹਾ ਹੈ।ਦਿਵਸ ਮਨਾਉਣਾ ਚਾਹੀਦਾ ਹੈ ਪਰ ਜਿੰਨਾਂ ਲਈ ਮਨਾਉਣਾ ਹੈ,ਉਨਾਂ ਦੀ ਹਾਲਤ ਵੀ ਵੇਖ ਲੈਣੀ ਚਾਹੀਦੀ ਹੈ।ਸੜਕਾਂ ਤੇ ਦੌੜਾਂ ਦੌੜਾਂ ਕੇ ਅਧਿਆਪਕਾਂ ਨੂੰ ਕੁੱਟਣਾ ਅਤੇ ਫੇਰ ਦਿਵਸ ਮਨਾਉਣ ਦੀ ਗੱਲ ਕਰਨਾ,ਵਧੀਆ ਨਹੀਂ ਲੱਗ ਰਹੀ।
ਜੇਕਰ ਦੇਸ਼ ਨੂੰ ਉਚਾਈਆਂ ਵੱਲ ਲੈਕੇ ਜਾਣਾ ਹੈ ਤਾਂ ਅਧਿਆਪਕਾਂ ਦਾ ਮਾਣ ਸਤਿਕਾਰ ਦੇਣਾ ਬਹੁਤ ਜ਼ਰੂਰੀ ਹੈ।ਚੰਗੇ ਅਧਿਆਪਕ ਹੀ,ਚੰਗੇ ਡਾਕਟਰ,ਇੰਜੀਨੀਅਰ,ਵਧੀਆ ਪ੍ਰੋਫ਼ੈਸਰ,ਅਧਿਆਪਕ  ਅਤੇ ਵਧੀਆ ਸਾਇੰਸਦਾਨਾਂ ਬਣਾ ਸਕਦੇ ਹਨ।ਸਿੱਖਿਆ ਦਾ ਮਿਆਰ ਵਧੀਆ ਤਾਂ ਹੀ ਹੋ ਸਕਦਾ ਹੈ ਜੇਕਰ ਸਰਕਾਰਾਂ ਸਕੂਲਾਂ ਅਤੇ ਅਧਿਆਪਕਾਂ ਵੱਲ ਗੰਭੀਰਤਾ ਨਾਲ ਧਿਆਨ ਦੇਣ।ਪੰਜ ਸਤੰਬਰ ਨੂੰ ਅਧਿਆਪਕ ਦਿਵਸ ਹੈ,ਉਸ ਦਿਨ ਅਧਿਆਪਕਾਂ ਨੂੰ ਬਣਦਾ ਸਤਿਕਾਰ ਮਿਲੇ,ਇਹ ਬਹੁਤ ਜ਼ਰੂਰੀ ਹੈ।ਰਾਸ਼ਟਰ ਨਿਰਮਾਤਾ ਸੜਕਾਂ ਤੇ ਬੈਠਕੇ ਰਾਸ਼ਟਰ ਦਾ ਨਿਰਮਾਣ ਨਹੀਂ ਕਰ ਸਕਦਾ।ਸਾਰੇ ਅਧਿਆਪਕਾਂ ਨੂੰ ''ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ"।    ਪ੍ਰਭਜੋਤ ਕੌਰ ਢਿੱਲੋਂ 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ