Saturday, June 06, 2026
24 Punjabi News World
Mobile No: + 31 6 39 55 2600
Email id: hssandhu8@gmail.com

Article

ਵਿੱਦਿਆ ਵਿਚਾਰੀ ਤਾਂ ਪਰਉਪਕਾਰੀ

August 04, 2021 11:53 PM

ਪੰਦਰਵੀਂ ਸਦੀ ਦੇ ਮਹਾਨ ਦਾਰਸ਼ਨਿਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ "ਵਿਚਾਰ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ"ਵਿਚਾਰ ਅੱਜ ਦੇ ਸਮੇਂ ਵੀ ਬਿਲਕੁਲ ਸਹੀ ਢੁੱਕਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿੰਨਾ ਸਮਾਂ ਪਹਿਲਾਂ ਇਹ ਆਖ ਦਿੱਤਾ ਸੀ ਕਿ ਜੇਕਰ ਵਿੱਦਿਆ ਦੇ ਉੱਪਰ ਅਸੀਂ ਵਿਚਾਰ ਕਰਦੇ ਹਾਂ ਤਾਂ ਵਿੱਦਿਆ ਸਭ ਦੀ ਭਲਾਈ ਕਰਦੀ ਹੈ ਅਸੀਂ ਦੁਨੀਆਂ ਦੇ ਬੁਹਤ ਸਾਰੇ ਮਹਾਨ ਵਿਅਕਤੀਆਂ ਨੂੰ ਦੇਖਿਆਂ ਜਿਨ੍ਹਾਂ ਨੂੰ ਵਿੱਦਿਆ ਨੇ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾ ਦਿੱਤਾ ਅਸੀਂ ਵੇਖਿਆਂ ਡਾ: ਭੀਮ ਰਾਓ ਅੰਬੇਡਕਰ ਨੂੰ ਤੇ ਡਾ:ਐ ਪੀ ਜੇ ਅਬਦੁਲ ਜੀ ਨੂੰ ਕਹਿ ਸਕਦੇ ਹਾਂ ਜਿਨ੍ਹਾਂ ਨੇ ਵਿੱਦਿਆ ਤੇ ਵਿਚਾਰ ਕੀਤਾ ਤੇ ਆਪਣੀ ਜ਼ਿੰਦਗੀ ਨੂੰ ਕਿੰਨਾ ਸੁਖਾਲਾ ਅਤੇ ਉੱਚੇ ਦਰਜੇ ਦਾ ਕਰ ਲਿਆ ਜਾਂ ਹੋਰ ਬੁਹਤ ਸਾਰੇ ਮਹਾਨ ਸ਼ਖ਼ਸੀਅਤਾਂ ਦੇਖ ਸਕਦੇ ਹਾਂ ਜਿਨ੍ਹਾਂ ਨੂੰ ਵਿੱਦਿਆ ਨੇ ਬੁਹਤ ਕੁੱਝ ਦਿੱਤਾ ਹੈ ਅੱਜ ਵੀ ਅਸੀਂ ਮਹਾਨ ਅਹੁਦਿਆਂ ਤੇ ਪੁਹੰਚੇ ਹੋਏ ਵਿਅਕਤੀਆਂ ਨੂੰ ਦੇਖਦੇ ਹਾਂ ਜੋ ਜੋ ਬੁਹਤ ਹੀ ਗ਼ਰੀਬੀ ਵਾਲੇ ਜੀਵਨ ਚੋਂ ਉੱਠ ਕੇ ਅੱਗੇ ਪੜ੍ਹਾਈ ਦੀਆਂ ਪੋੜੀਆਂ ਚੜਕੇ ਮਹਾਨ ਅਹੁਦਿਆਂ ਤੇ ਪੁਹੰਚੇ ਹਨ ਉੱਚੇ ਅਹੁਦਿਆਂ ਤੇ ਬਿਰਾਜਮਾਨ ਆਈ ਏ ਐਸ, ਪੀ ਸੀ ਐਸ ਅਧਿਕਾਰੀਆਂ ਦੇ ਜਦੋਂ ਜੀਵਨ ਨੂੰ ਖੰਘਾਲਦੇ ਹਾਂ ਤਾਂ  ਇਹਨਾਂ ਦੀਆਂ ਜੜ੍ਹਾਂ ਵੀ ਗ਼ਰੀਬੀ ਵਿੱਚ ਹੀ ਮਿਲਦੀਆਂ ਹਨ ਦੁਸਰੇ ਪਾਸੇ ਜੋ ਲੋਕ ਚੰਗ਼ਾ ਰਸੂਖ਼ ਸਮਾਜ ਵਿਚ ਰੱਖਦੇ ਹਨ ਉਹਨਾਂ ਨੇ ਵੀ ਵਿੱਦਿਆ ਤੋ ਬੁਹਤ ਕੁੱਝ ਗ੍ਰਹਿਣ ਕੀਤਾ ਹੈ ਅੱਜ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਸਾਨੂੰ ਸੰਤੁਸ਼ਟੀ, ਮਾਣ, ਇੱਜ਼ਤ ਸਭ ਕੁੱਝ ਮਿਲਿਆ ਹੈ ਜੇਕਰ ਅਸੀਂ ਕਿਸੇ ਚੀਜ਼ ਦਾ ਦਾਨ ਦੇਣਾ ਚਾਹੁੰਦੇ ਹਾ ਤਾ ਵਿੱਦਿਆ ਤੋਂ ਵੱਡਾ ਦਾਨ ਕੋਈ ਨਹੀਂ ਹੋ ਸਕਦਾ ਵਿੱਦਿਆ ਉਹ ਸੀੜ੍ਹੀ ਹੈ ਜਿਸ ਤੇ ਚੜ੍ਹ ਕੇ ‌ਵਿਅਕਤੀ ਆਪਣੀਆਂ ਮੰਜ਼ਿਲਾਂ ਨੂੰ ਸਰ ਕਰ ਸਕਦਾ ਹੈ ਇਸ ਲਈ ਸਾਨੂੰ ਵਿਦਿਆ ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਤਾ ਹੀ ਵਿੱਦਿਆ ਵਿਚਾਰੀ ਤਾ ਪਰਉਪਕਾਰੀ ਹੋ ਸਕਦੀ ਹੈ ਤੇ ਵਿਦਿਆਰਥੀਆਂ ਦਾ ਭਲਾ ਹੋ ਸਕਦਾ ਹੈ

ਭੂਸ਼ਣ ਕੁਮਾਰ

Have something to say? Post your comment