Tuesday, April 21, 2026
24 Punjabi News World
Mobile No: + 31 6 39 55 2600
Email id: hssandhu8@gmail.com

Article

ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥ ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥

November 02, 2022 03:22 PM

ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥ ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥

ਜਲਾਵਤਨੀ ਕੱਟ ਰਹੇ ਭਾਈ ਮਨਜੀਤ ਸਿੰਘ ਹੋਠੀ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਜਰਮਨ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਆਗੂਆਂ ਵੱਲੋ ਡੂੰਘੇ ਦੁੱਖ ਦਾ ਪ੍ਰਗਟਾਵਾਂ ਦੇਸ਼ ਪੰਜਾਬ ਨੂੰ ਭਾਰਤ ਦੀ ਗੁਲਾਮੀ ਤੋ ਅਜ਼ਾਦ ਕਰਾਉਣ ਲਈ ਚੱਲ ਰਹੇ ਸੰਘਰਸ਼ ਦੇ ਪਾਂਧੀ ਲੰਮੇ ਅਰਸੇ ਤੋਂ ਵਿਦੇਸ਼ ਦੀ ਧਰਤੀ ਤੇ ਜਲਾਵਤਨੀ ਕੱਟ ਰਹੇ ਭਾਈ ਮਨਜੀਤ ਸਿੰਘ ਹੋਠੀ ਸਾਬਕਾ ਚੇਅਰਮੈਨ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੇ ਸਤਿਕਾਰਯੋਗ ਮਾਤਾ ਕਰਮ ਕੌਰ ਜੀ ਜੋ ਕਿ ਦੇਸ਼ ਪੰਜਾਬ ਦੀ ਧਰਤੀ ਤੇ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਪੁਰਖ ਵੱਲੋ ਮਿਲੇ ਸਵਾਸਾਂ ਦੀ ਪੂੰਜੀ ਭੋਗ ਕੇ ਅਕਾਲ ਚਲਾਣਾ ਕਰ ਗਏ । ਜਰਮਨੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ , ਸਿੰਘ ਸਭਾ ਤੇ ਵਰਲੱਡ ਸਿੱਖ ਪਾਰਲੀਮੈਟ ਜਰਮਨੀ ਦੇ ਆਗੂਆਂ ਭਾਈ ਗੁਰਚਰਨ ਸਿੰਘ ਗੁਰਾਇਆ ਭਾਈ ਗੁਰਪਾਲ ਸਿੰਘ ਭਾਈ ਜਤਿੰਦਰ ਸਿੰਘ , ਸਿੰਘ ਸਭਾ ਜਰਮਨੀ ਦੇ ਭਾਈ ਅਵਤਾਰ ਸਿੰਘ ਸਟੁਟਗਾਰਟ, ਭਾਈ ਸੰਤੋਖ ਸਿੰਘ, ਬਾਬਾ ਚੂਹੜ ਸਿੰਘ, ਭਾਈ ਉਂਕਾਰ ਸਿੰਘ, ਭਾਈ ਮਲਕੀਤ ਸਿੰਘ ਮਾਨਹਾਈਮ, ਭਾਈ ਗੁਰਵਿੰਦਰ ਸਿੰਘ ਭਾਈ ਕਮਲਜੀਤ ਸਿੰਘ ਰਾਏ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਭਾਈ ਬਲਕਾਰ ਸਿੰਘ , ਸ੍ਰ. ਨਰਿੰਦਰ ਸਿੰਘ ਘੋਤੜਾ, ਮਿਉਨਿਚਨ ਭਾਈ ਤਰਸੇਮ ਸਿੰਘ ਅਟਵਾਲ ਲਾਇਪਸਿਕ ਭਾਈ ਬਲਦੇਵ ਸਿੰਘ ਬਾਜਵਾ ਨਿਊਨਬਰਗ ਭਾਈ ਦਿਲਬਾਗ ਸਿੰਘ ਰੀਗਨਸਬਰਗ ਭਾਈ ਭਵਿੰਦਰ ਸਿੰਘ ਭਾਈ ਨਰਿੰਦਰ ਸਿੰਘ ਤੇ ਭਾਈ ਜਤਿੰਦਰਬੀਰ ਸਿੰਘ ਆਦਿ ਨੇ ਭਾਈ ਮਨਜੀਤ ਸਿੰਘ ਹੋਠੀ ਦੇ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬਜੁਰਗਾਂ ਦਾ ਸੰਸਾਰ ਵਿਚੋਂ ਚਲੇ ਜਾਣਾ ਜਿੰਦਗੀ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਹੈ।ਪਰ ਅਕਾਲ ਪੁਰਖ ਦੇ ਭਾਣੇ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ। ਜਲਾਵਤਨੀ ਕਾਰਨ ਪਹਿਲਾਂ ਪਿਤਾ ਜੀ ਤੇ ਹੁਣ ਮਾਤਾ ਦੇ ਆਖ਼ਰੀ ਦਰਸ਼ਨ ਨਵੀਂ ਨਸੀਬ ਨਹੀਂ ਹੋਏ ਸਮੂਹ ਆਗੂਆ ਨੇ ਕਿਹਾ ਕਿ ਅਕਾਲ ਪੁਰਖ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Have something to say? Post your comment