Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪਿੰਡਾਂ ਵਾਲਾ ਮਹੌਲ ਕਿਥੇ ਸ਼ਹਿਰਾਂ ਚ? ਵਾਕਿਆ ਈ ਪਿੰਡਾਂ ਵਿੱਚ ਰੱਬ ਵਸਦਾ।

January 28, 2022 12:16 AM
ਪਿੰਡਾਂ ਵਾਲਾ ਮਹੌਲ ਕਿਥੇ ਸ਼ਹਿਰਾਂ ਚ? ਵਾਕਿਆ ਈ ਪਿੰਡਾਂ ਵਿੱਚ ਰੱਬ ਵਸਦਾ।
       (ਅੱਖੀਂ ਵੇਖਿਆ ਨਜ਼ਾਰਾ)
 
ਆਮ ਕਹਾਵਤ ਵੀ ਇਹੀ ਹੈ ਕਿ ਪਿੰਡਾਂ ਵਰਗਾ ਮਾਹੌਲ ਸ਼ਹਿਰਾਂ ਚ ਨਹੀਂ ਹੁੰਦਾ,ਇਹ ਵੀ ਕਿਹਾ ਜਾਂਦਾ ਹੈ ਕਿ ਪਿੰਡਾਂ ਵਿੱਚ ਰੱਬ ਵਸਦਾ। ਬਿਲਕੁਲ ਇਹ ਹਕੀਕੀ ਗੱਲਾਂ ਨੇ,ਜੋ ਇਨਸਾਨ ਪਹਿਲਾਂ ਪਿੰਡ ਵਿੱਚ ਰਹਿੰਦਾ ਹੋਵੇ ਹੁਣ ਬੇਸ਼ੱਕ ਸ਼ਹਿਰ ਆ ਵਸਿਆ ਹੋਵੇ ਓਹ ਇਨ੍ਹਾਂ ਗੱਲਾਂ ਨੂੰ ਬਾਖੂਬੀ ਜਾਣਦਾ ਹੈ।
        ਬੇਸ਼ੱਕ ਜ਼ਿਆਦਾ ਤਰ ਵੀਰ ਪਹਿਲਾਂ ਪਿੰਡਾਂ ਵਿੱਚ ਹੀ ਰਿਹਾ ਕਰਦੇ ਸਨ ਤੇ ਪੰਜਾਬ ਨੂੰ ਪਿੰਡਾਂ ਵਾਲਾ ਪੰਜਾਬ ਹੀ ਕਿਹਾ ਜਾਂਦਾ ਰਿਹਾ ਹੈ।ਪਰ ਹੌਲੀ-ਹੌਲੀ ਜਿਉਂ ਜਿਉਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਰਹੇ ਹਾਂ ਆਪਾਂ, ਬਾਈਵੀਂ ਸਦੀ ਵਿੱਚ ਪ੍ਰਵੇਸ਼ ਕੀਤਾ ਓਦੋਂ ਤੋਂ ਲੋੜ ਮੁਤਾਬਕ ਸ਼ਹਿਰਾਂ ਵਿੱਚ ਆ ਵਸਣਾ ਵੀ ਹਰ ਇਨਸਾਨ ਦੀ ਮਜਬੂਰੀ ਹੋ ਗੲੀ ਹੈ। ਬੱਚਿਆਂ ਦੀ ਉੱਚਕੋਟੀ ਦੀ ਪੜ੍ਹਾਈ ਲਈ ਇਹ ਜ਼ਰੂਰੀ ਵੀ ਹੋ ਗਿਆ ਹੈ।ਪਰ ਜਿਹੜੇ ਲੋਕ ਹਾਲੇ ਵੀ ਪਿੰਡਾਂ ਵਿੱਚ ਰਹਿੰਦੇ ਹਨ ਓਹਨਾਂ ਦਾ ਇਹੀ ਕਹਿਣਾ ਹੈ ਕਿ ਪਿੰਡਾਂ ਦੀ ਜ਼ਿੰਦਗੀ ਸ਼ਹਿਰਾਂ ਨਾਲੋਂ ਹਾਲੇ ਵੀ ਬਿਹਤਰ ਹੈ।
            ਦਾਸ ਵੀ ਬੇਸ਼ੱਕ ਪਹਿਲਾਂ ਪਿੰਡ ਵਿੱਚ ਹੀ(ਪਿੰਡ ਦੱਦਾਹੂਰ ਜ਼ਿਲ੍ਹਾ ਮੋਗਾ)ਰਹਿੰਦਾ ਸੀ ਪਰ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਆਏ ਨੂੰ ਵੀ ਤੇਤੀ ਸਾਲ ਹੋ ਗਏ ਕਰਕੇ ਓਹੋ ਜਿਹੇ ਹੀ ਹੋ ਗੲੇ ਹਾਂ।ਪਰ ਕੱਲ੍ਹ ਦਾਸ ਨੂੰ ਹਰਿਆਣਾ ਦੇ ਪਿੰਡ ਦਾਰੇ ਵਾਲਾ (ਜੋ ਡਬਵਾਲੀ-ਐਲਨਾਬਾਦ ਰੋਡ ਤੇ ਡਬਵਾਲੀ ਤੋਂ ਕਰੀਬ ਬੱਤੀ ਕਿਲੋਮੀਟਰ ਬਿੱਜੂਆਂ ਵਾਲੀ ਤੋਂ ਲਿੰਕ ਰੋਡ ਤੇ ਸਥਿਤ ਹੈ) ਜਾਣ ਦਾ ਸੁਭਾਗ ਪ੍ਰਾਪਤ ਹੋਇਆ, ਓਥੇ ਇੱਕ ਵਿਆਹ ਪ੍ਰੋਗਰਾਮ ਜਿਸ ਦੀ ਸਤਾਈ ਜਨਵਰੀ ਨੂੰ ਜਾਗੋ, ਪਿੰਡ ਦਾਰੇ ਵਾਲਾ ਵਿਖੇ,ਅਠਾਈ ਜਨਵਰੀ ਨੂੰ ਡਬਵਾਲੀ-ਚੌਟਾਲਾ ਰੋਡ ਤੇ ਇਕ ਪੈਲੇਸ ਵਿੱਚ ਵਿਆਹ ਹੋਣਾ ਹੈ। ਓਥੇ ਜੋ ਕੁੱਝ ਪਿੰਡ ਵਿੱਚ ਵੇਖਿਆ ਓਹੋ ਹੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ।
             ਰਾਤ ਨੂੰ ਜੋ ਮੇਲ ਆਇਆ (ਰਿਸ਼ਤੇਦਾਰ)ਓਹ ਘਰ ਵਿੱਚ ਇਕੋ ਕਮਰੇ ਵਿੱਚ ਬੈਠ ਕੇ ਵਿਆਹ ਦੇ ਗੀਤ ਗਾਉਂਦੀਆਂ ਬੀਬੀਆਂ,ਹੋਰ ਪਰਿਵਾਰਕ ਗੱਲਾਂ ਬਾਤਾਂ ਕਰਦੀਆਂ(ਫੋਟੋ ਨਾਲ ਹੈ) ਓਥੇ ਹੀ ਬੈਠ ਰੋਟੀ ਖਾਂਦਿਆਂ ਵਿੱਚੋਂ ਜੋ ਪਿਆਰ ਮੁਹੱਬਤ ਅਪਣੱਤ ਦਿਸ ਰਹੀ ਸੀ ਓਹ ਅਜੋਕੇ ਸ਼ਹਿਰਾਂ ਵਾਲੇ ਵਿਆਹਾਂ ਵਿੱਚ ਕਿਤੋਂ ਵੀ ਵੇਖਣ ਨੂੰ ਨਹੀਂ ਮਿਲਦੀ। ਜਦੋਂ ਸਵੇਰੇ ਸਵੇਰੇ ਖੇਤਾਂ ਵਾਲੇ ਪਾਸੇ ਗੇੜਾ ਮਾਰਿਆ ਤਾਂ ਵਾਕਿਆ ਈ ਇਹ ਬਿਲਕੁਲ ਸਚਾਈ ਜਾਪੀ ਕਿ ਪੇਂਡੂ ਖਿੱਤਿਆਂ ਵਿੱਚ ਹੀ ਰੱਬ ਵਸਦਾ ਹੈ। ਚਿੜੀਆਂ ਦੀ ਚੀਂ ਚੀਂ ਘੁਗੀਆਂ ਕਬੂਤਰਾਂ ਦੀਆਂ ਆਵਾਜ਼ਾਂ ਦਿਲ ਨੂੰ ਮੋਂਹਦੀਆਂ ਸਨ,ਜੋ ਕਿ ਸ਼ਹਿਰਾਂ ਵਿੱਚ ਬਿਲਕੁਲ ਕਿਤੇ ਵੀ ਸੁਣਾਈ ਨਹੀਂ ਦਿੰਦੀ, ਤੇ ਨਾ ਹੀ ਘੁਗੀਆਂ ਕਬੂਤਰ, ਗਟਾਰਾਂ ਕਿਧਰੇ ਦਿਸਦੀਆਂ ਹੀ ਹਨ। ਛੋਟੀਆਂ ਛੋਟੀਆਂ ਕਿਆਰੀਆਂ ਬਣਾ ਕੇ ਪਾਲਕ,ਮੇਥੀ, ਧਨੀਆਂ ਲਸਣ, ਗਾਜਰਾਂ ਅਤੇ ਵੱਟਾਂ ਤੇ ਮੂਲੀਆਂ ਲਾਈਆਂ ਇੱਕ ਖੇਤ ਵਿਚ ਸਰੋਂ ਬੀਜੀ,ਜੋ ਕਿ ਬਿਨਾਂ ਕਿਸੇ ਖਾਦ ਮਤਲਬ ਔਰਗੈਨਿਕ,ਰਾਤ ਨੂੰ ਵੱਟ ਤੋਂ ਮੂਲੀਆਂ ਪੱਟ ਕੇ ਜਦੋਂ ਸਲਾਦ ਦੇ ਤੌਰ ਦੇ ਰੋਟੀ ਨਾਲ ਖਾਧੀਆਂ ਤਾਂ ਇਹੋ ਜਿਹਾ ਸਵਾਦ ਕਦੇ ਵੀ ਸ਼ਹਿਰ ਚੋਂ ਨਹੀਂ ਆਇਆ,ਇਹ ਬਿਲਕੁਲ ਸਚਾਈ ਹੈ।
               ਅੱਗੇ ਗਏ ਤਾਂ ਵੇਖਿਆ ਕਿ ਓਸ ਪਰਿਵਾਰ ਨੇ (ਜਿਸ ਘਰ ਵਿਆਹ ਤੇ ਗਏ ਸਾਂ) ਆਪਣੇ ਖੇਤਾਂ ਵਿੱਚ ਸਿਰਫ਼ ਆਪਣੇ ਪਰਿਵਾਰ ਲਈ ਸੋਲਰ ਸਿਸਟਮ ਪਲਾਂਟ ਲਾਇਆ ਹੋਇਆ ਸੀ,ਇਸ ਦੀ ਬਾਬਤ ਓਹਨਾਂ ਨੇ ਗੱਲ ਕਰਦਿਆਂ ਦੱਸਿਆ ਕਿ ਸੂਰਜੀ  ਸ਼ਕਤੀ ਨਾਲ ਹੀ ਇਹ ਪਲਾਂਟ ਕੰਮ ਕਰਦਾ ਹੈ,ਇਹ ਆਪਣੇ ਆਪ ਹੀ ਚਾਲੂ ਹੋ ਕੇ ਬਹੁਤ ਵੱਡਾ ਜੋ ਪਾਣੀ ਵਾਲਾ ਟੈਂਕ ਬਣਾਇਆ ਹੈ (ਫੋਟੋ ਵਿੱਚ ਮੌਜੂਦ ਹੈ) ਓਹਦੇ ਵਿੱਚ ਪਾਣੀ ਭਰ ਦਿੰਦਾ ਹੈ, ਤੇ ਜਦੋਂ ਲੋੜ ਹੋਵੇ ਓਦੋਂ ਓਥੇ ਲੱਗੇ ਟੁਲੂ ਪੰਪ ਨਾਲ ਚੱਕ ਕੇ ਖੇਤਾਂ ਨੂੰ ਲਾਈਦਾ ਹੈ।ਇਸੇ ਤਰ੍ਹਾਂ ਘਰ ਵਿੱਚ ਜਿੰਨੀ ਮਰਜ਼ੀ ਬਿਜਲੀ ਦੀ ਲੋੜ ਹੈ ਸੂਰਜੀ ਸ਼ਕਤੀ ਨਾਲ ਇਹ ਸੋਲਰ ਸਿਸਟਮ ਬਣਾ ਦਿੰਦਾ ਹੈ, ਤੇ ਜੇਕਰ ਸਾਡੀ ਲੋੜ ਤੋਂ ਵੱਧ ਬਿਜਲੀ ਪੈਦਾ ਹੁੰਦੀ ਹੈ ਤਾਂ ਅਸੀ ਬਿਜਲੀ ਘਰ ਵਿੱਚ ਵੀ ਭੇਜਦੇ ਹਾਂ, ਤੇ ਓਹਦੇ ਸਾਨੂੰ ਪੈਸੇ ਮਿਲਦੇ ਹਨ।ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਰਿਹਾ ਸਾਂ। ਸਿਰਫ਼ ਕੜਕਦੀ ਧੁੱਪ ਵਿਚ ਹੀ ਇਹ ਸੋਲਰ ਸਿਸਟਮ ਪਲਾਂਟ ਕੰਮ ਕਰਦਾ ਹੈ ਇਹ ਵੀ ਉਸ ਨੇ ਦੱਸਿਆ। ਅੱਗੇ ਗੱਲ ਕਰਦਿਆਂ ਓਹਨਾਂ ਦੱਸਿਆ ਕਿ ਅੰਡਰਗਰਾਊਂਡ ਸਾਰੇ ਖੇਤ ਨੂੰ ਪਾਣੀ ਲਾਉਣ ਲਈ ਵਧੀਆ ਕੁਆਲਟੀ ਦੀ ਪਾਈਪ ਦੱਬੀ ਹੋਈ ਹੈ,ਜਿਸ ਰਾਹੀਂ ਸਾਰੇ ਖੇਤ ਨੂੰ ਪਾਣੀ ਲਾਈਦਾ ਹੈ,ਕੋਈ ਆੜ ਬਣਾਉਣ ਦਾ ਝੰਜਟ ਨਹੀਂ ਜੋ ਪਹਿਲਾਂ ਸਾਡੇ ਪੁਰਖੇ ਕਰਦੇ ਰਹੇ ਹਨ,ਫਿਰ ਓਹਨਾ ਆੜਾਂ ਵਿੱਚ ਫਾਲਤੂ ਘਾਹ ਉੱਗ ਆਉਂਦਾ ਸੀ ਤੇ ਉਸ ਨੂੰ ਘੜਦੇ ਸਨ, ਹੁਣ ਓਸ ਝੰਜਟ ਤੋਂ ਖਹਿੜਾ ਛੁੱਟਿਆ ਹੈ। ਮੈਂ ਇਹ ਸੱਭ ਕੁੱਝ ਸੁਣਕੇ ਹੈਰਾਨ ਹੋ ਰਿਹਾ ਸਾਂ ਇਸ ਕਰਕੇ ਇਹ ਨਵੀਆਂ ਨਵੀਆਂ ਤਕਨੀਕਾਂ ਨਾਲ ਅਜੋਕੇ ਸਮਿਆਂ ਵਿੱਚ ਖੇਤੀਬਾੜੀ ਕਰ ਰਹੇ ਹਨ, ਪਿੰਡਾਂ ਦੇ ਅਗਾਂਹਵਧੂ ਕਿਸਾਨ।ਜੌਨਡੀਅਰ ਟਰੈਕਟਰ ਸਮੇਤ ਵੱਡੇ ਟਰਾਲੇ ਵੀ ਘਰ ਵਿੱਚ ਮੌਜੂਦ ਸੀ,ਜਿਸ ਦੀ ਟਰਾਲੇ ਸਮੇਤ ਕਰੀਬ ਅੱਠ ਲੱਖ ਕੀਮਤ ਹੈ। ਬਹੁਤ ਖੁੱਲ੍ਹਾ ਡੁੱਲ੍ਹਾ ਘਰ,ਘਰ ਵਿੱਚ ਮੱਝਾਂ ਗਾਵਾਂ ਬੱਕਰੀਆਂ ਮੁਰਗੇ ਮੁਰਗੀਆਂ ਰੱਖੀਆਂ ਹੋਈਆਂ ਹਨ,ਘਰ ਦਾ ਦੁੱਧ,ਘਰ ਦੀ ਦਹੀਂ ਗੱਲ ਕੀ ਹਰ ਓਹ ਸਹੂਲਤ ਮੌਜੂਦ ਜੋ ਕਿ ਸ਼ਹਿਰਾਂ ਵਿੱਚ ਨਸੀਬ ਹੋਣੀ ਮੁਸ਼ਕਿਲ ਹੈ।ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਾਕਈ ਈ ਪਿੰਡਾਂ ਵਿੱਚ ਰੱਬ ਵਸਦਾ ਹੈ,ਇਹ ਸਾਰਾ ਨਜ਼ਾਰਾ ਵੇਖ ਕੇ ਇਹੀ ਮਹਿਸੂਸ ਹੋ ਰਿਹਾ ਸੀ। ਹਾਲੇ ਕੱਲ੍ਹ ਨੂੰ ਵਿਆਹ ਹੋਣਾ ਹੈ, ਇਹ ਸਾਰਾ ਦ੍ਰਿਸ਼ ਜਾਗੋ ਵਾਲੀ ਰਾਤ ਤੋਂ ਪਹਿਲਾਂ ਦਾ ਹੈ ਜੀ।ਇਹ ਛੋਟੇ ਜਿਹੇ ਪਿੰਡ ਵਿੱਚ ਸਾਰੇ ਲੋਕ ਪਿਆਰ ਸਤਿਕਾਰ ਨਾਲ ਰਹਿੰਦੇ ਹਨ, ਕੋਈ ਪਾਰਟੀ ਬਾਜੀ ਨਹੀਂ ਹੈ,ਇਹੋ ਜਿਹੇ ਪਿੰਡ ਅਜੋਕੇ ਸਮਿਆਂ ਵਿੱਚ ਕਿਧਰੇ ਘੱਟ ਹੀ ਦਿਸਦੇ ਹਨ,ਇਹ ਸੱਭ ਉਪਰੋਕਤ ਵੇਖ ਕੇ ਇਹ ਕਹਿਣ ਲਈ ਦਿਲ ਮਜਬੂਰ ਹੋ ਜਾਂਦਾ ਹੈ ਕਿ ਪਿੰਡਾਂ ਦੀ ਜ਼ਿੰਦਗੀ ਸ਼ਹਿਰਾਂ ਨਾਲੋਂ ਹਾਲੇ ਵੀ ਬਹੁਤ ਬਿਹਤਰ ਹੈ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ