Monday, October 20, 2025
24 Punjabi News World
Mobile No: + 31 6 39 55 2600
Email id: hssandhu8@gmail.com

India

ਸਰਕਾਰਾਂ ਪ੍ਰੌ ਭੁੱਲਰ ਦੀ ਰਿਹਾਈ ਲਈ ਕਰ ਰਹੀਆਂ ਹਨ ਟਾਲ ਮਟੋਲ - ਸਿੱਖ ਸਟੂਡੈਟਸ ਫੈਡਰੇਸ਼ਨ

January 27, 2022 10:00 PM

ਸਰਕਾਰਾਂ ਪ੍ਰੌ ਭੁੱਲਰ ਦੀ ਰਿਹਾਈ ਲਈ ਕਰ ਰਹੀਆਂ ਹਨ ਟਾਲ ਮਟੋਲ - ਸਿੱਖ ਸਟੂਡੈਟਸ ਫੈਡਰੇਸ਼ਨ 

ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰ ਸਰਕਾਰਾਂ ਮੁੱਕਰੀਆਂ - ਭਾਈ ਰਾਊਕੇ

ਅੰਮ੍ਰਿਤਸਰ - ਏਜੰਸੀਆਂ- ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਛੱਡਣ ਵਿੱਚ ਸਰਕਾਰਾਂ ਟਾਲ ਮਟੋਲ ਕਰ ਰਹੀਆਂ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਦਲੇਰ ਸਿੰਘ ਡੋਡ ਕੌਮੀ ਪ੍ਰਧਾਨ ਸਿੱਖ ਸਟੂਡੈਟਸ ਫੈਡਰੇਸ਼ਨ ਅਤੇ ਭਾਈ ਕੁਲਵੰਤ ਸਿੰਘ ਰਾਊਕੇ ਜਿਲ੍ਹਾ ਪ੍ਰਧਾਨ ਫੈਡਰੇਸ਼ਨ ਮੋਗਾ ਨੇ ਇਕ ਪ੍ਰੈਸ ਵਾਰਤਾ ਦੌਰਾਨ ਕੀਤਾ। 

ਭਾਈ ਡੋਡ ਨੇ ਕਿਹਾ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਪਿਛਲੇ ਛੱਬੀ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਲੰਘੇ ਸਮੇ ਗੁਰੂ ਨਾਨਕ ਦੇਵ ਜੀ ਦੇ ५५० ਸਾਲਾ ਪ੍ਰਕਾਸ਼ ਪੁਰਬ ਤੇ ਭਾਰਤ ਸਰਕਾਰ ਨੇ ਇਹਨਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ ਜਿਸ ਤੋ ਬਾਅਦ ਭਾਈ ਭੁੱਲਰ ਦੀ ਰਿਹਾਈ ਤੇ ਮਨਿੰਦਰ ਬਿੱਟਾ ਨੇ ਸੁਪਰੀਮ ਕੋਰਟ ਤੋਂ ਸਟੇਅ ਲੈ ਲਿਆ ਸੀ ਪਰ ਹੁਣ ਸੁਪਰੀਮ ਕੋਰਟ ਵੱਲੋ ਵੀ ਬਿੱਟੇ ਦੀ ਅਰਜ਼ੀ ਖਾਰਿਜ ਕਰ ਦਿੱਤੀ ਹੈ ਤੇ ਹੁਣ ਪ੍ਰੋ: ਭੁੱਲਰ ਦੀ ਪੱਕੀ ਰਿਹਾਈ ਦੇ ਸਾਰੇ ਅੜ੍ਹਿਕੇ ਦੂਰ ਹੋ ਚੁੱਕੇ ਸਨ।

ਭਾਈ ਰਾਊਕੇ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਥਾਨਕੀ ਪ੍ਰਸ਼ਾਸਨ ਵੀ ਰਿਹਾਈ ਲਈ ਸਹਿਮਤੀ ਦੇ ਚੁੱਕਾ ਹੈ ਪਰ ਪ੍ਰੋ: ਭੁੱਲਰ ਨੂੰ ਦਿੱਲੀ ਦੀ ਇਕ ਕੋਰਟ ਵੱਲੋ ਸਜ਼ਾ ਸੁਣਾਈ ਗਈ ਸੀ ਇਸ ਕਰਕੇ ਰਿਹਾਈ ਦਾ ਜੋ ਪ੍ਰਵਾਨਾ ਉਹ ਦਿੱਲੀ ਸਰਕਾਰ ਦੇ ਦਸਤਖਤਾਂ ਹੇਠ ਹੀ ਜਾਰੀ ਹੋ ਸਕਦਾ ਹੈ, ਪਰ ਅਰਵਿੰਦ ਕੇਜਰੀਵਾਲ ਨੇ ਭਾਈ ਭੁੱਲਰ ਨੂੰ ਖ਼ਤਰਨਾਕ ਅੱਤਵਾਦੀ ਦੱਸਦੇ ਹੋਏ ਰਿਹਾਈ ਦਾ ਪ੍ਰਵਾਨਾ ਰੱਦ ਕਰ ਦਿੱਤਾ,

 ਭਾਈ ਬਲਵਿੰਦਰ ਸਿੰਘ ਰੋਡੇ ਨੇ ਕਿਹਾ ਕਿ ਜੇਕਰ ਕੇਜਰੀਵਾਲ ਸਰਕਾਰ ਭਾਈ ਭੁੱਲਰ ਦੇ ਪ੍ਰਵਾਨੇ ਤੇ ਦਸਤਖਤ ਨਹੀਂ ਕਰਦੀ ਤਾਂ ਆਉਣ ਵਾਲੇ ਸਮੇ ਵਿੱਚ ਫੈਡਰੇਸ਼ਨ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ। ਰਣਜੀਤ ਸਿੰਘ ਲੰਗੇਆਣਾ ਨੇ ਰੋਸ ਮਾਰਚ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਵੱਲੋਂ 29 ਜਨਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸੰਤ ਖਾਲਸਾ ਸਾਹਿਬ ਪਿੰਡ ਰੋਡੇ (ਜਨਮ ਅਸਥਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ) ਤੋਂ ਰੋਸ ਮਾਰਚ ਪਿੰਡ ਨੱਥੂਵਾਲਾ, ਲੰਗੇਆਣਾ, ਬਾਘਾਪੁਰਾਣਾ, ਬੁੱਧ ਸਿੰਘ ਵਾਲਾ, ਚੰਨੂਵਾਲਾ, ਸੰਗਤਪੁਰਾ, ਥਰਾਜ, ਭਗਤਾ ਭਾਈਕਾ, ਅਤੇ ਜਲਾਲ ਤੋ ਹੁੰਦਾ ਹੋਇਆ, ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਗੁਰਦੁਆਰਾ ਜ਼ਫ਼ਰਨਾਮਾ ਸਾਹਿਬ ਪਿੰਡ ਦਿਆਲਪੁਰਾ ਭਾਈਕਾ ਵਿਖੇ ਪਹੁੰਚੇਗਾ। ਸਮੂਹ ਜਥੇਬੰਦੀਆਂ, ਸੰਪਰਦਾਵਾਂ ਅਤੇ ਨੌਜਵਾਨ ਵੀਰਾਂ ਨੂੰ ਕੇਸਰੀ ਦਸਤਾਰਾਂ ਬੰਨਕੇ ਇਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।

ਇਸ ਸਮੇ ਹੋਰਨਾਂ ਤੋਂ ਇਲਾਵਾ ਭਾਈ ਰਣਜੀਤ ਸਿੰਘ ਲੰਗੇਆਣਾ ਜਿਲ੍ਹਾ ਮੀਤ ਪ੍ਰਧਾਨ ਮੋਗਾ, ਭਾਈ ਸੁਖਜਿੰਦਰ ਸਿੰਘ ਬੁੱਧ ਸਿੰਘ ਵਾਲਾ, ਭਾਈ ਹਰਵਿੰਦਰ ਸਿੰਘ ਮਾਹਲਾ ਅਤੇ ਭਾਈ ਰਾਜਪਾਲ ਸਿੰਘ ਰਾਜਾ ਆਦਿ ਹਾਜਿਰ ਸਨ।

Have something to say? Post your comment

More From India

चलती मालगाड़ी से नाबालिगों की कोयला चोरी का वीडियो वायरल

चलती मालगाड़ी से नाबालिगों की कोयला चोरी का वीडियो वायरल

ਕੱਛ: 400 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ ਬੱਚਾ, ਪਿੰਡ ਵਾਸੀਆਂ ਨੇ ਬਚਾਈ ਜਾਨ

ਕੱਛ: 400 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ ਬੱਚਾ, ਪਿੰਡ ਵਾਸੀਆਂ ਨੇ ਬਚਾਈ ਜਾਨ

ਜਬਲਪੁਰ: 18 ਮਿੰਟਾਂ ਵਿੱਚ 14.8 ਕਿਲੋ ਸੋਨਾ ਅਤੇ 5 ਲੱਖ ਨਕਦ ਲੁੱਟ

ਜਬਲਪੁਰ: 18 ਮਿੰਟਾਂ ਵਿੱਚ 14.8 ਕਿਲੋ ਸੋਨਾ ਅਤੇ 5 ਲੱਖ ਨਕਦ ਲੁੱਟ

ਦਿੱਲੀ 'ਚ ਰਾਹੁਲ-ਪ੍ਰਿਯੰਕਾ ਸਮੇਤ ਕਈ ਵਿਰੋਧੀ ਨੇਤਾ ਹਿਰਾਸਤ ਵਿੱਚ

ਦਿੱਲੀ 'ਚ ਰਾਹੁਲ-ਪ੍ਰਿਯੰਕਾ ਸਮੇਤ ਕਈ ਵਿਰੋਧੀ ਨੇਤਾ ਹਿਰਾਸਤ ਵਿੱਚ

ਦਿੱਲੀ ਦੇ ਕਰਾਵਲ ਨਗਰ 'ਚ ਪਤਨੀ ਅਤੇ ਦੋ ਧੀਆਂ ਦੀ ਹੱਤਿਆ

ਦਿੱਲੀ ਦੇ ਕਰਾਵਲ ਨਗਰ 'ਚ ਪਤਨੀ ਅਤੇ ਦੋ ਧੀਆਂ ਦੀ ਹੱਤਿਆ

ਕੁਲਗਾਮ ਆਪ੍ਰੇਸ਼ਨ ਦਾ 9ਵਾਂ ਦਿਨ: ਪੰਜਾਬ ਦੇ ਦੋ ਸੈਨਿਕ ਸ਼ਹੀਦ, ਦੋ ਹੋਰ ਜ਼ਖਮੀ

ਕੁਲਗਾਮ ਆਪ੍ਰੇਸ਼ਨ ਦਾ 9ਵਾਂ ਦਿਨ: ਪੰਜਾਬ ਦੇ ਦੋ ਸੈਨਿਕ ਸ਼ਹੀਦ, ਦੋ ਹੋਰ ਜ਼ਖਮੀ

ਹਿਮਾਚਲ ਦੇ ਚੰਬਾ ਵਿੱਚ ਖੱਡ ‘ਚ ਕਾਰ ਡਿੱਗਣ ਨਾਲ 6 ਦੀ ਮੌਤ, ਪਰਿਵਾਰ ਦੇ ਸਾਰੇ ਮੈਂਬਰ ਹਾਦਸੇ ਦਾ ਸ਼ਿਕਾਰ

ਹਿਮਾਚਲ ਦੇ ਚੰਬਾ ਵਿੱਚ ਖੱਡ ‘ਚ ਕਾਰ ਡਿੱਗਣ ਨਾਲ 6 ਦੀ ਮੌਤ, ਪਰਿਵਾਰ ਦੇ ਸਾਰੇ ਮੈਂਬਰ ਹਾਦਸੇ ਦਾ ਸ਼ਿਕਾਰ

ਅਨਿਲ ਅੰਬਾਨੀ 17,000 ਕਰੋੜ ਕਰਜ਼ਾ ਧੋਖਾਧੜੀ ਮਾਮਲੇ 'ਚ ਈਡੀ ਸਾਹਮਣੇ ਪੇਸ਼

ਅਨਿਲ ਅੰਬਾਨੀ 17,000 ਕਰੋੜ ਕਰਜ਼ਾ ਧੋਖਾਧੜੀ ਮਾਮਲੇ 'ਚ ਈਡੀ ਸਾਹਮਣੇ ਪੇਸ਼

ਪੌਂਗ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ, 6 ਅਗਸਤ ਨੂੰ ਤਲਵਾੜਾ ਤੋਂ ਛੱਡਿਆ ਜਾਵੇਗਾ ਪਾਣੀ

ਪੌਂਗ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ, 6 ਅਗਸਤ ਨੂੰ ਤਲਵਾੜਾ ਤੋਂ ਛੱਡਿਆ ਜਾਵੇਗਾ ਪਾਣੀ

उत्तरकाशी आपदा: धराली में बादल फटने से भारी तबाही, राहत-बचाव कार्य जारी

उत्तरकाशी आपदा: धराली में बादल फटने से भारी तबाही, राहत-बचाव कार्य जारी