Saturday, May 28, 2022
24 Punjabi News World
Mobile No: + 31 6 39 55 2600
Email id: hssandhu8@gmail.com

India

ਵਾਰਿਸ ਪੰਜਾਬ ਦੇ” ਜਥੇਬੰਦੀ ਵੱਲੋਂ 29 ਜਨਵਰੀ ਨੂੰ ਬੰਦੀ ਸਿੰਘਾਂ ਦੇ ਹੱਕ ਵਿੱਚ ਕੱਢੇ ਜਾ ਰੋਸ ਮਾਰਚ ਦੀ ਹਮਾਇਤ

January 27, 2022 09:41 PM

“ਵਾਰਿਸ ਪੰਜਾਬ ਦੇ” ਜਥੇਬੰਦੀ ਵੱਲੋਂ 29 ਜਨਵਰੀ ਨੂੰ ਬੰਦੀ ਸਿੰਘਾਂ ਦੇ ਹੱਕ ਵਿੱਚ ਕੱਢੇ ਜਾ ਰੋਸ ਮਾਰਚ ਦੀ ਹਮਾਇਤ 

ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਪ੍ਰੌ ਭੁੱਲਰ ਨੂੰ ਖ਼ਤਰਨਾਕ ਅੱਤਵਾਦੀ ਦੱਸਦੀ ਹੈ - ਭਾਈ ਬੁੱਕਣਵਾਲਾ

ਅੰਮ੍ਰਿਤਸਰ - ਏਜੰਸੀਆ- ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਛੱਡਣ ਵਿੱਚ ਸਰਕਾਰਾਂ ਟਾਲ ਮਟੋਲ ਕਰ ਰਹੀਆਂ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਯੂਥ ਆਗੂ “ਵਾਰਿਸ ਪੰਜਾਬ ਦੇ” ਮੋਗਾ ਆਖੇ। ਉਨਾਂ ਨੇ ਕਿਹਾ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਪਿਛਲੇ ਛੱਬੀ ਸਾਲਾਂ ਤੋਂ ਜੇਲ ਵਿੱਚ ਬੰਦ ਹਨ ਤੇ ਲੰਘੇ ਸਮੇ ਗੁਰੂ ਨਾਨਕ ਦੇਵ ਜੀ ਦੇ ५५० ਸਾਲਾ ਪ੍ਰਕਾਸ਼ ਪੁਰਬ ਤੇ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਨਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ ਜਿਸ ਤੋ ਬਾਅਦ ਭਾਈ ਭੁੱਲਰ ਦੀ ਰਿਹਾਈ ਤੇ ਮਨਿੰਦਰਜੀਤ ਬਿੱਟਾ ਨੇ ਸੁਪਰੀਮ ਕੋਰਟ ਤੋਂ ਸਟੇਅ ਲੈ ਲਿਆ ਸੀ ਪਰ ਹੁਣ ਸੁਪਰੀਮ ਕੋਰਟ ਵੱਲੋ ਵੀ ਬਿੱਟੇ ਦੀ ਅਰਜ਼ੀ ਖਾਰਿਜ ਕਰ ਦਿੱਤੀ ਹੈ ਤੇ ਹੁਣ ਪ੍ਰੋ: ਭੁੱਲਰ ਦੀ ਪੱਕੀ ਰਿਹਾਈ ਦੇ ਸਾਰੇ ਅੜ੍ਹਿਕੇ ਦੂਰ ਹੋ ਚੁੱਕੇ ਸਨ, ਪਰੰਤੂ ਦਿੱਲੀ ਦੀ ਕੇਜਰੀਵਾਲ ਸਰਕਾਰ ਹੁਣ ਮੁੱਖ ਅੜਿੱਕਾ ਬਣ ਸਾਹਮਣੇ ਆ ਗਈ ਹੈ। 

 ਭਾਈ ਬੁੱਕਣਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਥਾਨਕੀ ਪ੍ਰਸ਼ਾਸਨ ਵੀ ਰਿਹਾਈ ਲਈ ਸਹਿਮਤੀ ਦੇ ਚੁੱਕਾ ਹੈ ਪਰ ਪ੍ਰੋ: ਭੁੱਲਰ ਨੂੰ ਦਿੱਲੀ ਦੀ ਇਕ ਕੋਰਟ ਵੱਲੋ ਸਜ਼ਾ ਸੁਣਾਈ ਗਈ ਸੀ ਇਸ ਕਰਕੇ ਰਿਹਾਈ ਦਾ ਜੋ ਪ੍ਰਵਾਨਾ ਉਹ ਦਿੱਲੀ ਸਰਕਾਰ ਦੇ ਦਸਤਖਤਾਂ ਹੇਠ ਹੀ ਜਾਰੀ ਹੋ ਸਕਦਾ ਹੈ, ਪਰ ਅਰਵਿੰਦ ਕੇਜਰੀਵਾਲ ਨੇ ਭਾਈ ਭੁੱਲਰ ਨੂੰ ਖ਼ਤਰਨਾਕ ਅੱਤਵਾਦੀ ਦੱਸਦੇ ਹੋਏ ਰਿਹਾਈ ਦਾ ਪ੍ਰਵਾਨਾ ਰੱਦ ਕਰ ਦਿੱਤਾ ਗਿਆ। 

 ਭਾਈ ਗੁਰਸੇਵਕ ਸਿੰਘ ਭਾਣਾ ਯੂਥ ਆਗੂ ਨੇ ਕਿਹਾ ਕਿ ਜੇਕਰ ਕੇਜਰੀਵਾਲ ਸਰਕਾਰ ਭਾਈ ਭੁੱਲਰ ਦੇ ਪ੍ਰਵਾਨੇ ਤੇ ਦਸਤਖਤ ਨਹੀਂ ਕਰਦੀ ਤਾਂ ਆਉਣ ਵਾਲੇ ਸਮੇ ਸੰਘਰਸ਼ ਹੋਰ ਤਿੱਖਾ ਕੀਤਾ ਜਾ ਸਕਦਾ ਹੈ। ਭਾਈ ਬੁੱਕਣਵਾਲਾ ਨੇ ਪੰਥਕ ਜਥੇਬੰਦੀ ਸਿੱਖ ਸਟੂਡੈਟਸ ਫੈਡਰੇਸ਼ਨ ਵੱਲੋ ਉਲੀਕੇ ਗਏ ਰੋਸ ਮਾਰਚ ਦੀ ਹਿਮਾਇਤ ਕਰਦਿਆਂ ਦੱਸਿਆ ਕਿ ਇਹ ਰੋਸ ਮਾਰਚ 29 ਜਨਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸੰਤ ਖਾਲਸਾ ਸਾਹਿਬ ਪਿੰਡ ਰੋਡੇ (ਜਨਮ ਅਸਥਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ) ਤੋਂ ਰੋਸ ਮਾਰਚ ਪਿੰਡ ਨੱਥੂਵਾਲਾ, ਲੰਗੇਆਣਾ, ਬਾਘਾਪੁਰਾਣਾ, ਬੁੱਧ ਸਿੰਘ ਵਾਲਾ, ਚੰਨੂਵਾਲਾ, ਸੰਗਤਪੁਰਾ, ਥਰਾਜ, ਭਗਤਾ ਭਾਈਕਾ, ਅਤੇ ਜਲਾਲ ਤੋ ਹੁੰਦਾ ਹੋਇਆ, ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਪਿੰਡ ਗੁਰਦੁਆਰਾ ਜ਼ਫ਼ਰਨਾਮਾ ਸਾਹਿਬ ਪਿੰਡ ਦਿਆਲਪੁਰਾ ਭਾਈਕਾ ਵਿਖੇ ਪਹੁੰਚੇਗਾ, ਸਮੂਹ ਜਥੇਬੰਦੀਆਂ, ਸੰਪਰਦਾਵਾਂ ਅਤੇ ਨੌਜਵਾਨ ਵੀਰਾਂ ਨੂੰ ਕੇਸਰੀ ਦਸਤਾਰਾਂ ਬੰਨਕੇ ਇਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।ਇਸ ਸਮੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਸਰਗਰਮ ਆਗੂ ਪੰਨੂ ਢੁੱਡੀਕੇ, ਭਾਈ ਬਸੰਤ ਸਿੰਘ ਦੌਲਤਪੁਰਾ, ਅਮਨਦੀਪ ਸਿੰਘ ਪੰਜਗਰਾਂਈ, ਅਤੇ ਭਾਈ ਰਾਮ ਸਿੰਘ ਬਰਾੜ ਆਦਿ ਹਾਜਿਰ ਸਨ।

Have something to say? Post your comment

More From India

 ਨਿਊਜ਼ੀਲੈਂਡ ’ਚ ਨਵਾਂ ਪਾਸਪੋਰਟ ਬਨਾਉਣ ਦੀਆਂ ਫੀਸਾਂ ’ਚ ਮਲਕੜੇ ਜਿਹੇ ਹਲਕਾ ਜਿਹਾ ਵਾਧਾ

ਨਿਊਜ਼ੀਲੈਂਡ ’ਚ ਨਵਾਂ ਪਾਸਪੋਰਟ ਬਨਾਉਣ ਦੀਆਂ ਫੀਸਾਂ ’ਚ ਮਲਕੜੇ ਜਿਹੇ ਹਲਕਾ ਜਿਹਾ ਵਾਧਾ

ਦਿੱਲੀ ਗੁਰਦੁਆਰਾ ਕਮੇਟੀ ਦਿਵਾਲੀਆ ਹੋਣ ਦੀ ਕਗਾਰ ਤੇ, ਸਰਨਾ ਪਾਰਟੀ ਜਾਂਚ ਲਈ ਕਰੇਗੀ ਪਟੀਸ਼ਨ ਦਾਇਰ

ਦਿੱਲੀ ਗੁਰਦੁਆਰਾ ਕਮੇਟੀ ਦਿਵਾਲੀਆ ਹੋਣ ਦੀ ਕਗਾਰ ਤੇ, ਸਰਨਾ ਪਾਰਟੀ ਜਾਂਚ ਲਈ ਕਰੇਗੀ ਪਟੀਸ਼ਨ ਦਾਇਰ

Motorists suffer as water floods underpasses after rain in Ludhiana city

Motorists suffer as water floods underpasses after rain in Ludhiana city

ਸਿੱਖਾਂ ਲਈ ਹਥਿਆਰ ਰੱਖਣਾ ਸਿੱਖ ਮਰਿਯਾਦਾ, ਪ੍ਰੰਪਰਾ ਅਤੇ ਸਮੇਂ ਦੀ ਲੋੜ੍ਹ: ਗਜਿੰਦਰ ਸਿੰਘ

ਸਿੱਖਾਂ ਲਈ ਹਥਿਆਰ ਰੱਖਣਾ ਸਿੱਖ ਮਰਿਯਾਦਾ, ਪ੍ਰੰਪਰਾ ਅਤੇ ਸਮੇਂ ਦੀ ਲੋੜ੍ਹ: ਗਜਿੰਦਰ ਸਿੰਘ

ਦਿੱਲੀ ਕਮੇਟੀ ਦੇ ਸਕੂਲਾਂ ਦੀ ਤਨਖਾਹ ਮਾਮਲੇ ਵਿਚ ਹਾਈ ਕੋਰਟ ਹੋਈ ਸਖ਼ਤ, ਪ੍ਰਧਾਨ ਅਤੇ ਸਕੱਤਰ ਨੂੰ ਜੇਲ੍ਹ ਭੇਜਣ ਦੇ ਦਿੱਤੇ ਸੰਕੇਤ

ਦਿੱਲੀ ਕਮੇਟੀ ਦੇ ਸਕੂਲਾਂ ਦੀ ਤਨਖਾਹ ਮਾਮਲੇ ਵਿਚ ਹਾਈ ਕੋਰਟ ਹੋਈ ਸਖ਼ਤ, ਪ੍ਰਧਾਨ ਅਤੇ ਸਕੱਤਰ ਨੂੰ ਜੇਲ੍ਹ ਭੇਜਣ ਦੇ ਦਿੱਤੇ ਸੰਕੇਤ

Man falls while trying to climb Srinivasa Sagara dam wall in Karnataka

Man falls while trying to climb Srinivasa Sagara dam wall in Karnataka

Women decamp with gold, Rs 20k

Women decamp with gold, Rs 20k

ਜਥੇਦਾਰ ਭੂਰਾ ਦੀ ਬੇਵਕਤੀ ਮੌਤ 'ਤੇ ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਜਥੇਦਾਰ ਭੂਰਾ ਦੀ ਬੇਵਕਤੀ ਮੌਤ 'ਤੇ ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

6 ਜੂਨ ਘਲੂਘਾਰੇ ਦਿਹਾੜੇ ਤੇ ਸ਼੍ਰੋਮਣੀ ਕਮੇਟੀ ਅਤੇ ਸਰਕਾਰੀ ਅਦਾਰਿਆਂ ’ਚ ਛੁੱਟੀ ਹੋਵੇ : ਗਿਆਨੀ ਹਰਨਾਮ ਸਿੰਘ

6 ਜੂਨ ਘਲੂਘਾਰੇ ਦਿਹਾੜੇ ਤੇ ਸ਼੍ਰੋਮਣੀ ਕਮੇਟੀ ਅਤੇ ਸਰਕਾਰੀ ਅਦਾਰਿਆਂ ’ਚ ਛੁੱਟੀ ਹੋਵੇ : ਗਿਆਨੀ ਹਰਨਾਮ ਸਿੰਘ

Noida: 12-year-old boy dies while performing Superman stunt

Noida: 12-year-old boy dies while performing Superman stunt