Thursday, September 18, 2025
24 Punjabi News World
Mobile No: + 31 6 39 55 2600
Email id: hssandhu8@gmail.com

India

ਭਾਰਤ ਦੇ ਗਣਤੰਤਰ ਦਿਵਸ ਨੂੰ ਜਰਮਨ ਦੀਆਂ ਪੰਥਕ ਜਥੇਬੰਦੀਆਂ ਨੇ ਭਾਰਤੀ ਕੌਂਸਲੇਟ ਫਰੈਂਕਫੋਰਟ ਅੱਗੇ ਰੋਹ ਮੁਜ਼ਾਹਰਾ ਕਰਕੇ ਕਾਲੇ ਦਿਨ ਵਜੋਂ ਮਨਾਇਆ

January 27, 2022 03:19 PM

ਭਾਰਤ ਦੇ ਗਣਤੰਤਰ ਦਿਵਸ ਨੂੰ ਜਰਮਨ ਦੀਆਂ ਪੰਥਕ ਜਥੇਬੰਦੀਆਂ ਨੇ ਭਾਰਤੀ ਕੌਂਸਲੇਟ ਫਰੈਂਕਫੋਰਟ ਅੱਗੇ ਰੋਹ ਮੁਜ਼ਾਹਰਾ ਕਰਕੇ ਕਾਲੇ ਦਿਨ ਵਜੋਂ ਮਨਾਇਆ 

ਫਰੈਂਕਫੋਰਟ - 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਜਰਮਨ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਾਰਤੀ ਕੌਸਲੇਟ ਫਰੈਂਕਫੋਰਟ ਦੇ ਸਾਹਮਣੇ ਭਾਰੀ ਰੋਹ ਮੁਜ਼ਾਹਰਾ ਕਰਕੇ ਕਾਲੇ ਦਿਵਸ ਦੇ ਤੌਰਤੇ ਮਨਾਇਆ ਗਿਆ ।

ਭਾਰਤੀ ਗਣਤੰਤਰ ਦਿਨ ਨੂੰ ਕਾਲਾ ਦਿਨ ਮਨਾਉਂਦਿਆਂ ਹੋਇਆਂ ਵੱਖ ਵੱਖ ਆਗੂਆਂ ਵੱਲੋਂ ਵਿਚਾਰ ਦਿੰਦਿਆਂ ਕਿਹਾ ਕਿ ਅੱਜ ਭਾਰਤ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਨ ਦੀ 72ਵੀਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਮਨਾ ਰਿਹਾ ਹੈ । ਇਹਨਾਂ ਜਸ਼ਨਾਂ ਦਾ ਹੱਕ ਸਿੱਖ ਕੌਮ ਨੇ 82% ਕੁਰਬਾਨੀਆਂ ਕਰਕੇ ਅੰਗਰੇਜ਼ਾਂ ਤੋਂ ਭਾਰਤ ਨੂੰ ਅਜ਼ਾਦ ਕਰਵਾਕੇ ਦੁਆਇਆ ਸੀ ਤੇ ਉਸ ਸਮੇਂ ਦੇ ਸਿੱਖ ਆਗੂਆਂ ਨਾਲ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਆਗੂਆਂ ਨੇ ਸਿੱਖ ਕੌਮ ਨੂੰ ਭਾਰਤ ਅੰਦਰ ਇੱਕ ਅਜ਼ਾਦ ਖਿੱਤਾ ਦੇਣ ਦਾ ਜੋ ਵਾਇਦਾ ਕੀਤਾ ਕਿ ਜਿੱਥੇ ਸਿੱਖ ਅਜ਼ਾਦੀ ਦਾ ਨਿੱਘ ਮਾਣ ਸਕਣ ਪਰ ਇਸ ਤੋਂ ਮੁਨਕਰ ਹੋ ਕੇ ਸਿੱਖਾਂ ਨੂੰ ਸੰਵਿਧਾਨ ਦੀ ਧਾਰਾ 25 (ਬੀ) ਵਿੱਚ ਵੱਖਰੀ ਕੌਮ ਮੰਨਣ ਤੋਂ ਹੀ ਇਨਕਾਰੀ ਹੋ ਕੇ ਸਿੱਖਾਂ ਨਾਲ ਧੋਖਾ ਤੇ ਵਿਸ਼ਵਾਸਘਾਤ ਕੀਤਾ ਗਿਆ । 

ਭਾਰਤੀ ਸੰਵਿਧਾਨ ਨੂੰ ਲਾਗੂ ਕਰਨ ਵਾਲੀ ਮੰਨੂਵਾਦੀ ਸੋਚ ਨੇ ਘੱਟਗਿਣਤੀਆਂ, ਆਦਿ-ਵਾਸੀਆਂ ਤੇ ਖਾਸ ਕਰਕੇ ਸਿੱਖ ਕੌਮ ਨਾਲ ਦੂਜੇ ਦਰਜੇ ਦੇ ਸ਼ਹਿਰੀ ਤੇ ਗੁਲਾਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ । ਅੱਜ ਮੰਨੂਵਾਦੀ ਸੋਚ ਦੀ ਧਾਰਨੀ ਭਾਜਪਈ ਮੋਦੀ ਸਰਕਾਰ ਕਸਮ ਤਾਂ ਸੰਵਿਧਾਨ ਦੀ ਚੁੱਕਦੇ ਹਨ ਪਰ ਇਹਨਾਂ ਦੇ ਅਮਲ ਮੰਨੂਸਿਮਰਤੀਆਂ ਨੂੰ ਲਾਗੂ ਕਰਨ ਵੱਲ ਵੱਧ ਰਹੇ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਤੇ ਸਿੱਖੀ ਸਿਧਾਤਾਂ ਤੇ ਪਹਿਰਾਂ ਦੇਣ ਵਾਲੇ ਜਾਗਦੀ ਜ਼ਮੀਰ ਤੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਵਾਸਤੇ ਆਪਾ ਵਾਰ ਗਏ ਸਮੂਹ ਸ਼ਹੀਦਾਂ ਦੇ ਪਵਿੱਤਰ ਸੁਪਨੇ ਲਈ ਜਰਮਨ ਦੇ ਕਾਨੂੰਨ ਵਿੱਚ ਰਹਿੰਦੇ ਹੋਏ ਆਖ਼ਰੀ ਸੁਆਸਾਂ ਤੱਕ ਹਿਮਦੂਵਾਦੀਆਂ ਦੇ ਜ਼ੁਲਮਾਂ ਖਿਲਾਫ ਤੇ ਆਪਣੇ ਅਜ਼ਾਦ ਦੇਸ਼ ਖਾਲਿਸਤਾਨ ਦੀ ਅਜ਼ਾਦੀ ਲਈ ਅਵਾਜ ਬੁਲੰਦ ਕਰਦੇ ਰਹਾਂਗੇ ।

ਅੱਜ ਭਾਰਤੀ ਕਾਨੂੰਨ ਸਿੱਖਾਂ ਤੇ ਘੱਟ ਗਿਣਤੀ ਲਈ ਹੋਰ ਤੇ ਬਹੁ-ਗਿਣਤੀਆਂ ਵਾਸਤੇ ਹੋਰ ਹਨ ਜਿਸ ਦੀਆਂ ਅਨੇਕਾਂ ਮਿਸਾਲਾਂ ਵਿੱਚੋਂ ਇੱਕ ਸਿੱਖ ਕੌਮ ਦੇ ਸਿਆਸੀ ਕੈਦੀ ਹਨ ਜੋ ਇਸ ਦੇ ਕਾਲੇ ਕਾਨੂੰਨਾਂ ਤਹਿਤ ਉਮਰ ਕੈਦ ਦੀਆਂ ਦਿੱਤੀਆਂ ਸਜ਼ਾਵਾਂ ਪੂਰੀਆਂ ਹੋਣ ਤੋ ਬਾਅਦ ਵੀ ਉਹਨਾਂ ਦੀ ਰਿਹਾਈ ਲਈ ਸਿੱਖਾਂ ਤੋਂ ਤਰਲੇ ਤੇ ਲੇਲੜੀਆਂ ਕਢਾਈਆਂ ਜਾ ਰਿਹੀਆਂ ਹਨ ।

ਰੋਹ ਮੁਜ਼ਾਹਰੇ ਵਿੱਚ ਸ਼ਾਮਲ ਸਮੂਹ ਸਿੱਖਾਂ ਵੱਲੋਂ ਸਾਂਝੇ ਤੌਰ ਤੇ ਅਵਾਜ਼ ਬੁਲੰਦ ਕੀਤੀ ਕਿ ਭਾਰਤ ਸਰਕਾਰ ਦੀਆਂ ਬੇਇਨਸਾਫ਼ੀਆਂ ਤੇ ਧੱਕਿਆ ਧੋਖਿਆਂ ਦਾ ਹੱਲ ਸਿੱਖ ਕੌਮ ਦਾ ਅਜ਼ਾਦ ਘਰ ਖਾਲਿਸਤਾਨ ਹੈ ਹੱਕ ਸੱਚ ਇਨਸਾਫ਼ ਦੇ ਹਾਮੀਆਂ ਨੂੰ ਅਪੀਲ ਹੈ ਕਿ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਪ੍ਰਾਪਤੀ ਵਾਸਤੇ ਆਪਣਾ ਯੋਗਦਾਨ ਪਾਈਏ । 

ਰੋਹ ਮੁਜ਼ਾਹਰੇ ਵਿੱਚ ਭਾਈ ਗੁਰਚਰਨ ਸਿੰਘ ਗੁਰਾਇਆ ਕੋ-ਕੋਅਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਜਥੇਦਾਰ ਰੇਸ਼ਮ ਸਿੰਘ ਬੱਬਰ ਬੱਬਰ ਖਾਲਸਾ ਜਰਮਨੀ, ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ , ਭਾਈ ਗੁਰਪਾਲ ਸਿੰਘ ਬੱਬਰ ਇੰਟਰਨੈਸ਼ਨਲ ਬੱਬਰ ਖਾਲਸਾ ਜਰਮਨੀ, ਭਾਈ ਲਖਵਿੰਦਰ ਸਿੰਘ ਮੱਲੀ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ, ਭਾਈ ਹੀਰਾ ਸਿੰਘ ਮੱਤੇਵਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਸਵਿੰਦਰ ਸਿੰਘ ਮੁਲਤਾਨੀ ਸਿੱਖ ਫਾਰ ਜਸਟਿਸ, ਭਾਈ ਗੁਰਵਿੰਦਰ ਸਿੰਘ ਨਡਾਲੋਂ ਭਾਈ ਪ੍ਰਤਾਪ ਸਿੰਘ ਭਾਈ ਅੰਗਰੇਜ਼ ਸਿੰਘ , ਰਾਜ ਸਿੰਘ ਗਿੱਲ, ਕਸ਼ਮੀਰੀ ਆਗੂ ਅਨਸਰ ਬੱਟ ਨੇ ਸ਼ਮੂਲੀਅਤ ਕੀਤੀ ਤੇ ਵਿਚਾਰਾਂ ਦੀ ਸਾਂਝ ਪਾਈ । 

ਭਾਰਤੀ ਗਣਤੰਤਰ ਦਿਨ ਨੂੰ ਕਾਲਾ ਦਿਨ ਮਨਾਉਂਦਿਆਂ ਹੋਇਆਂ ਭਾਰਤੀ ਕੌਂਸਲੇਟ ਦੇ ਸਾਹਮਣੇ ਤਿਰੰਗੇ ਝੰਡੇ ਤੋਂ ਉੱਚਾ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਤੇ ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਰੋਹ ਮੁਜ਼ਾਹਰੇ ਵਿੱਚ ਪੰਹੁਚਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ ।

Have something to say? Post your comment

More From India

चलती मालगाड़ी से नाबालिगों की कोयला चोरी का वीडियो वायरल

चलती मालगाड़ी से नाबालिगों की कोयला चोरी का वीडियो वायरल

ਕੱਛ: 400 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ ਬੱਚਾ, ਪਿੰਡ ਵਾਸੀਆਂ ਨੇ ਬਚਾਈ ਜਾਨ

ਕੱਛ: 400 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ ਬੱਚਾ, ਪਿੰਡ ਵਾਸੀਆਂ ਨੇ ਬਚਾਈ ਜਾਨ

ਜਬਲਪੁਰ: 18 ਮਿੰਟਾਂ ਵਿੱਚ 14.8 ਕਿਲੋ ਸੋਨਾ ਅਤੇ 5 ਲੱਖ ਨਕਦ ਲੁੱਟ

ਜਬਲਪੁਰ: 18 ਮਿੰਟਾਂ ਵਿੱਚ 14.8 ਕਿਲੋ ਸੋਨਾ ਅਤੇ 5 ਲੱਖ ਨਕਦ ਲੁੱਟ

ਦਿੱਲੀ 'ਚ ਰਾਹੁਲ-ਪ੍ਰਿਯੰਕਾ ਸਮੇਤ ਕਈ ਵਿਰੋਧੀ ਨੇਤਾ ਹਿਰਾਸਤ ਵਿੱਚ

ਦਿੱਲੀ 'ਚ ਰਾਹੁਲ-ਪ੍ਰਿਯੰਕਾ ਸਮੇਤ ਕਈ ਵਿਰੋਧੀ ਨੇਤਾ ਹਿਰਾਸਤ ਵਿੱਚ

ਦਿੱਲੀ ਦੇ ਕਰਾਵਲ ਨਗਰ 'ਚ ਪਤਨੀ ਅਤੇ ਦੋ ਧੀਆਂ ਦੀ ਹੱਤਿਆ

ਦਿੱਲੀ ਦੇ ਕਰਾਵਲ ਨਗਰ 'ਚ ਪਤਨੀ ਅਤੇ ਦੋ ਧੀਆਂ ਦੀ ਹੱਤਿਆ

ਕੁਲਗਾਮ ਆਪ੍ਰੇਸ਼ਨ ਦਾ 9ਵਾਂ ਦਿਨ: ਪੰਜਾਬ ਦੇ ਦੋ ਸੈਨਿਕ ਸ਼ਹੀਦ, ਦੋ ਹੋਰ ਜ਼ਖਮੀ

ਕੁਲਗਾਮ ਆਪ੍ਰੇਸ਼ਨ ਦਾ 9ਵਾਂ ਦਿਨ: ਪੰਜਾਬ ਦੇ ਦੋ ਸੈਨਿਕ ਸ਼ਹੀਦ, ਦੋ ਹੋਰ ਜ਼ਖਮੀ

ਹਿਮਾਚਲ ਦੇ ਚੰਬਾ ਵਿੱਚ ਖੱਡ ‘ਚ ਕਾਰ ਡਿੱਗਣ ਨਾਲ 6 ਦੀ ਮੌਤ, ਪਰਿਵਾਰ ਦੇ ਸਾਰੇ ਮੈਂਬਰ ਹਾਦਸੇ ਦਾ ਸ਼ਿਕਾਰ

ਹਿਮਾਚਲ ਦੇ ਚੰਬਾ ਵਿੱਚ ਖੱਡ ‘ਚ ਕਾਰ ਡਿੱਗਣ ਨਾਲ 6 ਦੀ ਮੌਤ, ਪਰਿਵਾਰ ਦੇ ਸਾਰੇ ਮੈਂਬਰ ਹਾਦਸੇ ਦਾ ਸ਼ਿਕਾਰ

ਅਨਿਲ ਅੰਬਾਨੀ 17,000 ਕਰੋੜ ਕਰਜ਼ਾ ਧੋਖਾਧੜੀ ਮਾਮਲੇ 'ਚ ਈਡੀ ਸਾਹਮਣੇ ਪੇਸ਼

ਅਨਿਲ ਅੰਬਾਨੀ 17,000 ਕਰੋੜ ਕਰਜ਼ਾ ਧੋਖਾਧੜੀ ਮਾਮਲੇ 'ਚ ਈਡੀ ਸਾਹਮਣੇ ਪੇਸ਼

ਪੌਂਗ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ, 6 ਅਗਸਤ ਨੂੰ ਤਲਵਾੜਾ ਤੋਂ ਛੱਡਿਆ ਜਾਵੇਗਾ ਪਾਣੀ

ਪੌਂਗ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ, 6 ਅਗਸਤ ਨੂੰ ਤਲਵਾੜਾ ਤੋਂ ਛੱਡਿਆ ਜਾਵੇਗਾ ਪਾਣੀ

उत्तरकाशी आपदा: धराली में बादल फटने से भारी तबाही, राहत-बचाव कार्य जारी

उत्तरकाशी आपदा: धराली में बादल फटने से भारी तबाही, राहत-बचाव कार्य जारी