Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Article

ਵਿਸ਼ਵ ਪ੍ਰਸਿੱਧ ਲੇਖਕਾ ਵੀਰਪਾਲ ਕੌਰ ਭੱਠਲ ਦੇ ਗੀਤ "ਮਾਨ ਤੇ ਮਾਣ "ਦੀ ਚੜ੍ਹਤ ਸਿਖਰਾਂ ਤੇ - ਤੇਰੇ ਉੱਤੇ ਮਾਣ ਹੈ ਮਾਂ ਬੋਲੀ ਦਿਆ ਵਾਰਿਸ਼ਾ

January 12, 2022 12:17 AM
ਵਿਸ਼ਵ ਪ੍ਰਸਿੱਧ ਲੇਖਕਾ ਵੀਰਪਾਲ ਕੌਰ ਭੱਠਲ ਦੇ ਗੀਤ "ਮਾਨ ਤੇ ਮਾਣ "ਦੀ ਚੜ੍ਹਤ ਸਿਖਰਾਂ ਤੇ 
 
 ਤੇਰੇ ਉੱਤੇ ਮਾਣ ਹੈ ਮਾਂ ਬੋਲੀ ਦਿਆ ਵਾਰਿਸ਼ਾ 
 
....
ਚੰਡੀਗੜ੍ਹ ਜਨਵਰੀ ਗੁਰਭਿੰਦਰ ਗੁਰੀ   
 ਪੰਜਾਬੀ  ਜ਼ੁਬਾਨ ਨੂੰ ਵੇ ,ਦੇਸ਼ ਦੀ ਰਕਾਨ ਨੂੰ ਵੇ,
 ਮਾਣ ਨਾ ਵਧਾਇਆ ਮਾਨਾ, ਤੂੰ ਇਹਦੇ ਮਾਣ ਨੂੰ ਵੇ ।
ਸਿਰੋਂ ਨੰਗੀ ਕੀਤੀ  ਨੀ,ਮਾਂ ਬੋਲੀ ਵਿੱਚ ਗਾਣਿਆਂ ,
ਜਿਉਂਦਾ ਰਹਿ ਵੇ ਮਾਨਾਂ,ਮਾਂ  ਦਿਆਂ ਮਰ ਜਾਣਿਆ ਗੀਤ ਦੀ ਰਚੇਤਾ ਵਿਸ਼ਵ ਪ੍ਰਸਿੱਧ ਲੇਖਕਾਂ ਵੀਰਪਾਲ ਕੌਰ ਭੱਠਲ ਜੋ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਜਿਨ੍ਹਾਂ ਨੇ ਅਨੇਕਾਂ ਹੀ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ ਜਿਨ੍ਹਾਂ ਦੇ ਲੇਖ ਕਹਾਣੀਆਂ ਕਵਿਤਾਵਾਂ ਗੀਤ ਸਾਨੂੰ ਅਕਸਰ ਹੀ ਪੜ੍ਹਨ ਸੁਣਨ ਨੂੰ ਮਿਲ ਜਾਂਦੇ ਹਨ  ਜਿਨ੍ਹਾਂ ਨੇ ਗੁਰਦਾਸ ਮਾਨ ਸਾਹਿਬ  ਦੇ ਜਨਮਦਿਨ ਤੇ ਹੁਣੇ ਹੁਣੇ ਇਕ ਨਵਾਂ ਗੀਤ ਬਹੁਤ ਹੀ ਵਧੀਆ  "ਮਾਨ  ਤੇ ਮਾਣ "ਲਿਖਿਆ ਹੈ ਜੋ ਅੱਜਕੱਲ੍ਹ ਦਾ ਬਹੁਤ ਹੀ   ਮਕਬੂਲ ਗੀਤ ਹੈ ਇਸ ਗੀਤ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਜੀ ਗੁਰੀ ਵਲੋਂ ਆਪਣੀ ਆਵਾਜ਼ ਵਿੱਚ ਬਹੁਤ ਹੀ ਖ਼ੂਬ ਗਾਇਆ ਹੈ  ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ  ਇਸ ਗੀਤ ਦੀ ਪ੍ਰਮੋਸ਼ਨ ਲਈ ਪਹੁੰਚੇ ਪ੍ਰਸਿੱਧ ਲੇਖਕ ਵੀਰਪਾਲ ਕੌਰ ਭੱਠਲ ਨੇ ਦੱਸਿਆ ਕਿ ਇਹ 
    ਗੀਤ ਮੈਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸਾਨ    ਪੰਜਾਬੀ ਮਾਂ ਬੋਲੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹਿਚਾਣ ਦਿਵਾਉਣ ਵਾਲੇ  ਬਾਬਾ ਬੋਹੜ  ਗਾਇਕ ਤੇ ਅਦਾਕਾਰ  ਗੁਰਦਾਸ ਮਾਨ ਸਾਹਿਬ ਜੋ ਕਿ ਇਕ ਪੂਜਨੀਕ   ਉੱਚ ਸ਼ਖ਼ਸੀਅਤ ਹਨ ਦੇ ਬਾਰੇ ਲਿਖਿਆ ਹੈ    ਗੁਰਦਾਸ ਮਾਨ ਸਾਹਿਬ ਨੇ  ਆਪਣੀ ਜ਼ਿੰਦਗੀ ਦੇ 50ਸਾਲ ਪੰਜਾਬੀ ਮਾਂ ਬੋਲੀ ਦੇ ਲੇਖੇ ਲਾਏ ਹਨ  ਅੱਜ ਤਕ ਜੋ ਵੀ ਲਿਖਿਆ ਤੇ ਗਾਇਆ ਉਸ  ਚੋਂ ਸਾਨੂੰ  ਚੰਗੀ   ਸੇਧ ਹੀ ਮਿਲਦੀ ਹੈ   ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨੰਗੇਜ਼ਵਾਦ ਜਾਂ ਲੱਚਰਤਾ ਦਾ ਸਹਾਰਾ ਨਹੀਂ ਲਿਆ  ਹਮੇਸ਼ਾਂ ਹੀ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ  ਤੱਤਪਰ ਰਹੇ ਹਨ  ਉਨ੍ਹਾਂ ਨੇ ਅੱਜ ਤੱਕ  ਜੋ ਵੀ ਲਿਖਿਆ ਅਤੇ ਗਾਇਆ ਉਹ ਬੁਲੰਦੀਆਂ ਤੇ  ਹੀ ਰਿਹਾ  ਮਾਨ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਭਾਵੇਂ ਬਹੁਤ ਉਤਰਾਅ ਚੜ੍ਹਾਅ ਦੇਖੇ ਹਨ   ਪਰ ਜਦੋਂ ਤੋਂ ਗਾਉਣ ਲੱਗੇ ਹਨ ਉਦੋਂ ਤੋਂ ਅੱਜ ਤਕ ਉਹ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ  ਭਾਵ ਕਿ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਵਿੱਚ ਅੱਗੇ ਨਾਲੋਂ ਵੀ ਦੁੱਗਣਾ ਚੌਗੁਣਾ ਵਾਧਾ ਹੋਇਆ ਹੈ  ਪੰਜਾਬੀ ਦੇ ਕਲਾਕਾਰ ਵੀ ਗੁਰਦਾਸ ਮਾਨ ਨੂੰ ਇੱਕ ਰੱਬ ਵਾਂਗ ਪੂਜਦੇ ਹਨ  ਮਸ਼ਹੂਰ ਗਾਇਕ  ਗਿੱਲ ਹਰਦੀਪ ਸਮੇਤ ਬਹੁਤ ਸਾਰੇ ਕਲਾਕਾਰਾਂ ਨੇ ਗੁਰਦਾਸ ਮਾਨ ਦੀ ਜ਼ਿੰਦਗੀ ਤੇ ਗੀਤ ਗਾਏ ਹਨ ਤੇ ਉਹ ਮਕਬੂਲ ਵੀ ਰਹੇ ਹਨ  ਜਿੱਥੇ ਗੁਰਦਾਸ ਮਾਨ ਅੱਜ ਆਪਣਾ 65 ਵਾਂ ਜਨਮ ਦਿਨ ਚੰਡੀਗਡ਼੍ਹ ਵਿਖੇ  ਆਪਣੇ ਪਰਿਵਾਰ ਵਿੱਚ  ਮਨਾ ਰਹੇ ਹਨ ਉੱਥੇ ਹੀ ਉਨ੍ਹਾਂ ਨੂੰ ਜਨਮ ਦਿਨ ਤੇ ਇਕ ਛੋਟਾ ਜਿਹਾ ਤੋਹਫ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ 
 ਪੰਜਾਬ ਦੀ ਮਸ਼ਹੂਰ ਲੇਖਕਾ ਵੀਰਪਾਲ ਕੌਰ ਭੱਠਲ ਨੇ   ਆਪਣੀ ਕਲਮ ਦੁਆਰਾ ਗੁਰਦਾਸ ਮਾਨ ਤੇ ਇਕ ਗੀਤ "ਮਾਨ ਤੇ ਮਾਣ  " ਲਿਖਿਆ ਹੈ   ਇਸ ਗੀਤ ਨੂੰ   ਮਸ਼ਹੂਰ    ਮਿਊਜ਼ਿਕ ਡਾਇਰੈਕਟਰ ਤੇ ਗਾਇਕ   ਜੀ ਗੁਰੀ  ਵੱਲੋਂ ਆਪਣੀ ਆਵਾਜ਼ ਵਿੱਚ   ਬਹੁਤ ਹੀ ਵਧੀਆ  ਗਾਇਆ ਹੈ   ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ    ਮਿਊਜ਼ਿਕ ਡਾਇਰੈਕਟਰ ਬੀਟ ਕਿੰਗ   ਨੇ  ਰਿਲੀਜ਼ ਕੀਤਾ ਹੈ  ਮਿਊਜ਼ਿਕ ਕਮਾਲ ਕੰਪਨੀ ਨੇ      ਅੱਜ  ਰਿਲੀਜ਼ ਕੀਤਾ  ਇਕ ਬਹੁਤ ਹੀ ਵਧੀਆ ਗੀਤ " ਮਾਨ ਤੇ ਮਾਣ  "  ਮਾਨਾ ਮਰ ਜਾਣਿਆ  
ਪੰਜਾਬੀ  ਜ਼ੁਬਾਨ ਨੂੰ ਵੇ ,ਦੇਸ਼ ਦੀ ਰਕਾਨ ਨੂੰ ਵੇ,
 ਮਾਣ ਨਾ ਵਧਾਇਆ ਮਾਨਾ, ਤੂੰ ਇਹਦੇ ਮਾਣ ਨੂੰ ਵੇ ।
ਸਿਰੋਂ ਨੰਗੀ ਕੀਤੀ  ਨੀ,ਮਾਂ ਬੋਲੀ ਵਿੱਚ ਗਾਣਿਆਂ ,
ਜਿਉਂਦਾ ਰਹਿ ਵੇ ਮਾਨਾਂ,ਮਾਂ  ਦਿਆਂ ਮਰ ਜਾਣਿਆ  ।
ਗੀਤਾਂ ਵਿੱਚ ਮਾਨਾ ਪਿੰਡ ਆਪਣੇ ਵਸਾਇਆ ਤੂੰ,
 ਵਤਨਾਂ ਤੋਂ ਦੂਰ ਬੈਠੇ ਵੀਰਾਂ ਨੂੰ ਦਿਖਾਇਆ ਤੂੰ ।
 ਗੀਤਾਂ ਵਿੱਚ ਭੰਗੜਾ ਦਿਖਾਏ ਬਾਬੇ ਪਾਉਂਦੇ  ,
ਗਲੀਆਂ ਦਿਖਾਈਆਂ ਜਿੱਥੇ ਬਚਪਨ ਮਾਣਿਆ।
 ਜਿਉਂਦਾ ਰਹਿ ਵੇ ਮਾਨਾਂ,ਮਾਂ ਦਿਆ ਮਰ ਜਾਣਿਆ  ।
ਦਿਲੋਂ ਅਰਦਾਸ ਸੱਚੇ ਪਾਤਸ਼ਾਹ ਦੇ ਅੱਗੇ ਜੀ ,
 ਬੁਰੀ ਨਾ ਨਜ਼ਰ ਕਦੇ ਕਿਸੇ ਦੀ ਵੀ ਲੱਗੇ ਜੀ ।
ਤੇਰੇ ਉੱਤੇ ਮਾਣ ਹੈ ਮਾਂ ਬੋਲੀ ਦਿਆ ਵਾਰਿਸ਼ਾ ,
"ਵੀਰਪਾਲ " ਘੱਟ  ਲੱਗੇ ਜਿਨ੍ਹਾਂ ਤੈਨੂੰ ਜਾਣਿਆ ।
ਜਿਉਂਦਾ ਰਹਿ ਮਾਨਾ ਮਾਂ ਦਿਆ ਮਰ ਜਾਣਿਆ।
   ਜਿਸ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ  ਇਹ ਗੀਤ ਸੋਸਲ ਮੀਡੀਆ ਤੇ ਅੱਜ ਬਹੁਤੀ ਛਾਇਆ ਹੋਇਆ ਹੈ  ਯੂ ਟਿਊਬ ਉੱਤੇ ਵੀ ਇਸ ਗੀਤ ਨੂੰ ਲੋਕ ਵੱਡੀ ਗਿਣਤੀ ਵਿਚ ਦੇਖ  ਸੁਣ ਰਹੇ ਹਨ  
  ਲੇਖਕਾ ਵੀਰਪਾਲ ਕੌਰ ਭੱਠਲ ਨੇ ਕਿਹਾ ਕਿ  ਮਾਨ ਸਾਹਬ   ਦੇ ਜਨਮਦਿਨ ਮੌਕੇ ਮੇਰੇ ਵੱਲੋਂ ਗੀਤ ਲਿਖ ਕੇ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ਉਨ੍ਹਾਂ ਨੂੰ ਜਨਮ ਦਿਨ ਦੀ  ਵਧਾਈ ਦੇਣ ਦੀ  ਮੇਰੇ ਇਸ ਗੀਤ ਨੂੰ   ਪੰਜਾਬੀ ਸਰੋਤਿਆਂ ਵੱਲੋਂ ਇੰਨਾ ਵੱਡਾ ਮਾਣ ਸਤਿਕਾਰ ਦੇਣ ਤੇ ਮੈਂ ਸਦਾ ਰਿਣੀ ਰਹਾਂਗੀ   ਵੀਰਪਾਲ ਨੇ ਕਿਹਾ  ਕਿ   ਮੈਂ ਹਮੇਸ਼ਾਂ ਹੀ ਸਮੇਂ ਦੀ ਨਜ਼ਾਕਤ ਮੁਤਾਬਕ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ  ਗੁਰਦਾਸ ਮਾਨ ਤੋਂ ਸੇਧ ਲੈ ਕੇ ਲਿਖਦੀ ਹਾਂ ਉਨ੍ਹਾਂ ਕਿਹਾ ਕਿ ਮੈਂ ਬਚਪਨ ਤੋਂ ਲੈ ਕੇ ਹੁਣ ਤਕ ਗੁਰਦਾਸ ਮਾਨ ਦੇ ਗੀਤਾਂ ਤੋਂ ਬਹੁਤ ਪ੍ਰਭਾਵਿਤ ਹਾਂ  ਉਨ੍ਹਾਂ ਦੱਸਿਆ ਕਿ ਮੇਰੇ ਹੋਰ ਵੀ ਕਈ ਪ੍ਰਾਜੈਕਟ ਤਿਆਰ ਪਏ ਹਨ ਜੋ ਪੰਜਾਬ ਦੇ ਨਾਮੀਂ ਕਲਾਕਾਰਾਂ ਨੇ ਗਾਏ ਹਨ   ਜੋ ਜਲਦੀ ਹੀ ਮਾਰਕੀਟ ਵਿਚ ਸਰੋਤਿਆਂ ਨੂੰ ਦੇਖਣ ਸੁਣਨ ਨੂੰ ਮਿਲਣਗੇ  ਇਸ ਸਮੇਂ ਉਨ੍ਹਾਂ ਦੇ ਨਾਲ ਲੇਖਕ ਗੁਰਭਿੰਦਰ ਗੁਰੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਜੀ ਗੁਰੀ ਅੰਮ੍ਰਿਤ ਆਦਿ ਹਾਜ਼ਰ ਸਨ
 
 
 

Have something to say? Post your comment