Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਹੁਣ ਬੱਚੇ ਆਪਣੇ ਫ਼ਰਜ਼ਾਂ ਨੂੰ ਸਮਝਣ :ਸੰਜੀਵ ਸਿੰਘ ਸੈਣੀ

January 12, 2022 12:13 AM

ਹੁਣ ਬੱਚੇ ਆਪਣੇ ਫ਼ਰਜ਼ਾਂ ਨੂੰ ਸਮਝਣ 

 
 
ਅਕਸਰ ਆਮ ਸੁਣਨ ਵਿੱਚ ਆਉਂਦਾ ਹੈ, ਮਾਪੇ ਬੱਚਿਆਂ ਨੂੰ ਲਾਲਚ ਦਿੰਦੇ ਸਨ ਕਿ ਜੇ ਤੇਰੇ ਵਧੀਆ ਨੰਬਰ ਆਏ  ਮੋਟਰਸਾਈਕਲ ਜਾਂ ਬੁਲਟ ਜਾਂ ਤੇਰੀ ਹਰ ਖੁਆਇਸ਼ ਪੂਰੀ ਕਰਾਂਗੇ ।ਬੱਚੇ ਹੁਣ ਸਮਝ ਜਾਣ ਕਿ ਮਹਾਂਮਾਰੀ ਕਰਕੇ ਬਾਪ ਦੀ ਆਮਦਨੀ ਹੁਣ ਬਿਲਕੁਲ ਵੀ ਨਹੀਂ ਰਹੀ ਹੈ ।ਇੰਨਾ ਸ਼ੁਕਰ ਕਰੋ ਮਾਂ ਬਾਪ ਅਜਿਹੀ ਮਾਰ ਵਿੱਚ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ ।ਬੱਚਿਆਂ ਨੂੰ ਜ਼ਿੱਦੀ ਬਣ ਕੇ ਮਾਂ ਬਾਪ ਨੂੰ ਪ੍ਰੇਸ਼ਾਨ ਨਹੀਂ ਕਰਨਾ ਹੈ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਮਾਂ ਬਾਪ ਆਪ ਤੰਗੀਆਂ ਕੱਟ ਕੇ ਸਾਨੂੰ ਇਸ ਦੌਰ ਵਿੱਚ ਪੜ੍ਹਾ ਰਹੇ ਹਨ। ਪਤਾ ਨਹੀਂ ਕਿਸ ਤਰ੍ਹਾਂ ਮਾਂ ਬਾਪ ਸਕੂਲਾਂ ਦੀ ਫੀਸ ਦੇ ਰਹੇ ਹਨ, ਬੱਚਿਆਂ ਦੀ ਜ਼ਿੰਮੇਵਾਰੀ ਹੁਣ ਵੱਧ ਗਈ ਹੈ ਕਿ ਉਹ ਆਪਣੀ ਖੁਆਇਸ਼ ਪੂਰੀ ਕਰਨ ਲਈ ਮਾਂ -ਬਾਪ ਦੇ ਗਲ ਵਿੱਚ ਗੁੱਠਾਂ ਨਾ ਦੇਣ ।ਹਾਲਾਂਕਿ ਮਾਂ ਬਾਪ ਆਪ ਤੰਗੀਆਂ ਕੱਟ ਕੇ ਬੱਚਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰ ਦਿੰਦੇ ਹਨ। ਫਿਰ ਵੀ ਸਮਾਂ ਅਜਿਹਾ ਚੱਲ ਰਿਹਾ ਹੈ ਬੱਚਿਆਂ ਨੂੰ ਆਪ ਸੋਚਣਾ ਚਾਹੀਦਾ ਹੈ ਕੀ ਸਾਡੇ ਮਾਂ ਬਾਪ ਕਿਸ ਤਰ੍ਹਾਂ ਸਾਡੀਆਂ ਫੀਸਾਂ ਦੇ ਰਹੇ ਹਨ, ਬੱਚਿਆਂ ਨੂੰ ਮਾਂ ਬਾਪ ਦੇ ਕਹੇ ਮੁਤਾਬਿਕ ਹੀ ਚੱਲਣਾ ਚਾਹੀਦਾ ਹੈ। ਤਾਂ ਜੋ ਘਰ ਵਿੱਚ ਵਧੀਆ ਮਾਹੌਲ ਹੋਵੇ। ਜੇ ਬੱਚੇ ਬਾਰ ਬਾਰ ਮਾਂ ਬਾਪ ਨੂੰ ਕਹਿਣਗੇ ਮੈਨੂੰ ਇਹ ਚੀਜ਼ ਲੈਣੀ ਹੈ  ,  ਇੰਨੇ ਵਧੀਆ ਨੰਬਰ ਆਏ ਹਨ । ਇਹ ਬਿਲਕੁਲ ਗ਼ਲਤ ਗੱਲ ਹੈ ।ਨੰਬਰ ਤੁਸੀਂ ਆਪਣੇ ਆਪ ਲਈ ਲਏ ਹਨ। ਜਮਾਤ ਤੁਸੀਂ ਆਪਣੇ ਆਪ ਲਈ ਪਾਸ ਕੀਤੀ ਹੈ ।  ਤੁਸੀਂ ਕਿਸੇ ਤੇ ਅਹਿਸਾਨ ਨਹੀਂ ਕੀਤਾ ਹੈ। ਤੁਸੀਂ ਆਪਣੀ ਮੰਜ਼ਿਲ ਸਰ ਕਰਨੀ ਹੈ ।ਫਾਇਦਾ ਤਾਂ ਬੱਚਿਓ ਨੰਬਰਾਂ ਦਾ ਸਿਰਫ ਤੁਹਾਨੂੰ ਹੀ ਹੈ, ਕਿਉਂਕਿ ਤੁਸੀਂ ਕੱਲ੍ਹ ਦੇ ਭਵਿੱਖ ਹੋ। ਇਸ ਕਰਕੇ ਮਾਂ ਬਾਪ ਨੂੰ ਕੋਈ ਵੀ ਚੀਜ਼ ਲਈ ਪ੍ਰੇਸ਼ਾਨ ਨਹੀਂ ਕਰਨਾ ਹੈ ਕਿਉਂਕਿ ਇਹ ਜੋ ਸਮਾਂ ਚੱਲ ਰਿਹਾ ਇਸ ਨੂੰ ਸਬਰ ਸੰਤੋਖ ਨਾਲ ਹੀ ਅਸੀਂ ਕੱਢਣਾ ਹੈ ।ਆਪ ਵੀ ਖੁਸ਼ ਰਹੋ ਤੇ ਮਾਪਿਆਂ ਨੂੰ ਵੀ ਖੁਸ਼ ਰੱਖੋ ।
 
 
ਸੰਜੀਵ ਸਿੰਘ ਸੈਣੀ, ਮੋਹਾਲੀ  

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ