Wednesday, July 09, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਉੱਘਾ ਸ਼ਾਇਰ ਤੇ ਲੇਖਕ - ਧਰਮ ਸਿੰਘ ਕੰਮੇਆਣਾ

January 09, 2022 01:49 AM
ਉੱਘਾ ਸ਼ਾਇਰ  ਤੇ ਲੇਖਕ  - ਧਰਮ ਸਿੰਘ  ਕੰਮੇਆਣਾ
 
ਇਸ ਜਿੰਦਗੀ ' ਚ ਕਿਸੇ ਕੋਲ  ਵੀ ਇੰਨਾ ਸਮਾਂ ਨਹੀਂ ਹੈ ਕਿ ਉਹ ਕਿਸੇ ਹੋਰ ਵਿਅਕਤੀ ਦੀ ਅੰਤਰ- ਆਤਮਾ ਦੀ ਗਹਿਰਾਈ ' ਚ ਉਤਰ ਸਕੇ । ਪਰ ਜਿੰਦਗੀ ਦੇ ਲੰਬੇ ਸਫ਼ਰ ' ਚ ਜਿਨ੍ਹਾਂ ਲੋਕਾਂ ਨਾਲ ਮੇਰਾ ਵਾਹ ਪਿਆ , ਉਨ੍ਹਾਂ ਬਾਰੇ ਲਿਖਣਾ ਮੈਂ ਆਪਣਾ ਮੈਂ ਆਪਣਾ ਧਰਮ ਸਮਝਦਾ ਹਾਂ। ਮੈਂ ਨਹੀਂ ਜਾਣਦਾ ਕਿ ਇਹ ਲੋਕ ਅਗਲੇ ਜਨਮ' ਚ  ਫਿਰ ਕਦੀ ਮੈਨੂੰ ਮਿਲਣਗੇ ਵੀ ਜਾਂ ਨਹੀਂ ।
 ਸ਼ਾਇਦ  ਹੀ ਕੋਈ ਪੰਜਾਬੀ ਪਾਠਕ ਹੋਵੇਗਾ ਜਿਹੜਾ ਇਸ ਨਾਮ ਨੂੰ ਨਾਂ ਜਾਣਦਾ ਹੋਵੇ। ਜੇ ਇਨ੍ਹਾਂ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 11 ਪੰਜਾਬੀ ਮਾਂ ਬੋਲੀ ਦੇ ਕਾਵਿ ਸੰਗ੍ਰਹਿ ਤੇ ਹਿੰਦੀ ਭਾਸ਼ਾ' ਚ ਸੁਲਗਤੇ ਨਾ ਬੁਝ ਜਾਨਾ ਸਮੇਤ  ਪਾਠਕਾਂ ਦੀ ਝੋਲੀ ਚ ਪਾ ਚੁੱਕੇ ਹਨ। 2 ਗੀਤ ਸੰਗ੍ਰਹਿ, ਕਾਵਿ ਨਾਟ ਸਾਹਿਬਾਂ, ਸਵੈ-ਜੀਵਨੀ, ਨਾਵਲ 3, ਬਾਲ ਸਾਹਿਤ 1, ਤੇ 258 ਤੋਂ ਵੱਧ ਪ੍ਰਸਿੱਧ ਗਾਇਕ- ਗਾਇਕਾਵਾਂ ਦੀਆਂ ਆਵਾਜ਼ਾਂ ਚ ਫੀ਼ਚਰ ਫ਼ਿਲਮਾਂ , ਟੀ.ਵੀ ਸੀਰੀਅਲ, ਆਡੀਓ ਟੇਪ, ਸੀ.ਡੀਜ਼ , ਤੇ ਵੀ. ਡੀਜ਼ ਤੇ ਵਿਚ ਅਤੇ ਰੇਡੀਓ- ਟੀ.ਵੀ ਉਪਰ ਰਿਕਾਰਡ ਹੋਏ ਹਨ। ਇਨ੍ਹਾਂ ਦੀ ਸ਼ਾਇਰੀ ਤੇ ਹੋਰ ਰਚਨਾਵਾਂ ਨੂੰ ਆਧਾਰ ਬਣਾ ਕੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਐਮ.ਫਿਲ.ਤੇ ਪੀ- ਐੱਚ .ਡੀ ਦੇ ਥੀਸਿਸ ਲਿਖੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਮ.ਏ ਪੰਜਾਬੀ ਦੇ ਸਿਲੇਬਸ ਵਿਚ ਕਾਵਿ ਰਚਨਾ ਸ਼ਾਮਲ ਕੀਤੀ ਗਈ।
ਪੰਜਾਬੀ ਮਾਂ ਬੋਲੀ ਦੇ ਇਸ ਉਘੇ ਕਵੀ, ਲੇਖਕ ਬਾਈ ਧਰਮ ਸਿੰਘ ਕੰਮੇਆਣਾ    ਨੂੰ ਮਿਲਣ ਦਾ ਇਕ ਬੜਾ ਦਿਲਚਸਪ ਸਬੱਬ ਬਣਿਆ ਚਾਹੇ ਬਾਈ ਜੀ ਮੇਰੇ ਰਾਬਤੇ ਚ ਬਹੁਤ ਪੁਰਾਣੇ ਹਨ ਸਾਡੀ ਲੰਮੇ ਸਮੇਂ ਤੋਂ ਫੋਨ ਉਤੇ ਵੀ ਗੱਲ ਬਾਤ ਹੁੰਦੀ ਰਹਿੰਦੀ ਹੈ। ਅਕਸਰ ਪਟਿਆਲਾ ਮੈਂ ਜਾਂਦਾ ਰਹਿੰਦਾ ਹਾਂ ਹਰ ਵਾਰ ਸੋਚਦਾ ਹਾਂ ਮੈਂ ਬਾਈ ਜੀ ਨੂੰ ਮਿਲਾ ਪਰ ਕਈ ਵਾਰ ਜ਼ਿਆਦਾ ਰੁਝੇਵਿਆਂ ਭਰੀ ਜ਼ਿੰਦਗੀ ਹੋਣ ਕਰਕੇ ਨਹੀਂ ਮੁਲਾਕਾਤ ਹੋ ਸਕੀ । ਇਸ ਵਾਰ ਮੈਂ ਆਪਣੀ ਫਿਲਮ ਦੇ ਕਿਸੇ ਪ੍ਰਾਜੈਕਟ ਸਬੰਧੀ ਪਟਿਆਲਾ ਦੇ ਹੋਟਲ  ਦਾ ਇਕਬਾਲ ਇਨ  ਰੁਕਿਆ ਹੋਇਆ ਸੀ ਉਧਰੋਂ ਸਮੇਂ ਨਾਲ ਵਿਹਲੇ ਹੋ ਕੇ ਮੈਂ ਮਨਦੀਪ ਸਿੱਧੂ  , ਇੰਡੋਜ਼ ਚੈਨਲ ਆਸਟ੍ਰੇਲੀਆ ਪੰਜਾਬ ਦੇ ਹੈਡ ਵਰੁਣ ਬੱਸੀ   , ਸੁੱਖੀ ਗਿੱਲ ਪਟਿਆਲਵੀ   , ਵੀਰ ਨਾਲ  ਬਾਈ ਜੀ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਤੇ ਉਨ੍ਹਾਂ ਦੇ ਆਜ਼ਾਦ ਨਗਰ , ਸਰਹਿੰਦ ਰੋਡ ਘਰ ਚਲੇ ਗਏ। ਬਹੁਤ ਹੀ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਮਾਲਕ ਬਾਈ ਧਰਮ ਸਿੰਘ ਕੰਮੇਆਣਾ ਨੇ ਸਾਨੂੰ ਕਲਾਵੇ ਵਿਚ ਲੈ ਲਿਆ  ਸਾਰੀ ਜ਼ਿੰਦਗੀ  ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਰਨ ਵਾਲੇ ਵਾਲੇ  ਬਾਈ ਜੀ ਭਾਸ਼ਾ ਵਿਭਾਗ ਪੰਜਾਬੀ ਦੇ ਡਿਪਟੀ ਡਾਇਰੈਕਟਰ ਵਰਗੇ ਉੱਚੇ ਅਹੁਦੇ ਤੇ ਕੰਮ ਕਰ ਚੁੱਕੇ ਹਨ ਅੱਜ- ਕੱਲ ਆਪਣੇ ਇਕ ਨਵੇਂ ਨਾਵਲ ਤੇ ਕੰਮ ਕਰ ਰਹੇ ਹਨ ਜੋ ਬਹੁਤ ਜਲਦੀ ਪਾਠਕਾਂ ਦੇ ਰੂਬਰੂ ਹੋਵੇਗਾ। ਇਨ੍ਹਾਂ ਦਾ ਇਕਲੌਤਾ  ਬੇਟਾ ਸਨਾਵਰ ਸਿੰਘ ਇਕ ਬਹੁਤ ਵਧੀਆ ਗਾਇਕ ਹੈ ਉਸ ਦੇ ਬਹੁਤ ਸਾਰੇ ਗੀਤ ਆ  ਚੁੱਕੇ ਹਨ , ਬਾਈ ਜੀ ਨੇ ਹੱਸਦੇ ਹੋਏ ਦੱਸਿਆ ਕਿ ਇਕ ਵਾਰੀ ਇਕ ਲੇਖਕ ਉਨ੍ਹਾਂ ਨੂੰ ਆਪਣੀ ਕਿਤਾਬ ਸਤਿਕਾਰ ਵਜੋਂ ਭੇਟ ਕਰਨ ਆਇਆ ਤਾਂ ਇਨ੍ਹਾਂ ਨੇ ਪੁੱਛਿਆ ਕਿ ਤੇਰੇ ਕੋਲ ਚਾਰ ਕਾਪੀਆ ਹੋਰ ਹਨ ਇਸ ਸਮੇਂ ਉਸਨੇ ਕਿਹਾ ਹਾਂ ਜੀ ਇਨ੍ਹਾਂ ਨੇ ਉਸਨੂੰ ਨਾਲ ਲੈ ਕੇ ਭਾਸ਼ਾ ਵਿਭਾਗ ਦੇ ਦਫ਼ਤਰ ਇਕ ਫਾਰਮ ਭਰਵਾ ਦਿੱਤਾ ਤੇ ਅਗਲੇ ਸਾਲ ਉਸਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ 30 ਹਜ਼ਾਰ ਰੁਪਏ ਦਾ ਪੁਰਸਕਾਰ ਮਿਲਿਆ । ਤੇ ਅੱਗੋਂ ਉਹ ਲੇਖਕ ਹੈਰਾਨ ਇਹ ਹੈ ਸਾਡੇ ਬਾਈ ਧਰਮ ਸਿੰਘ ਕੰਮੇਆਣਾ ਦੀ ਬਾਕਮਾਲ ਸ਼ਖ਼ਸੀਅਤ ਜੋ ਹਰ ਕਿਸੇ ਦੀ ਬਿਨਾਂ ਸਵਾਰਥ ਤੋਂ ਮੱਦਦ ਕਰਦੇ ਹਨ । ਇਹ ਸਫ਼ਰ ਭਰਿਆ ਪਿਆ ਹੈ ਕਈ ਮਧੁਰ ਯਾਦਾਂ ਨਾਲ । ਅਜਿਹੀ ਸਾਂਝ ਮੁਨੱਖ ਨੂੰ ਜੀਉਣ ਦੀ ਪ੍ਰੇਰਣਾ ਦੇਂਦੀ ਹੈ। ਜ਼ਿੰਦਗੀ ਚ ਮਿਠਾਸ ਭਰ ਦੇਂਦੀ ਹੈ । ਅਜਿਹੀ ਸਾਂਝ ਵਿਚ ਹੀ ਰੱਬ ਵਸਦਾ ਹੈ । 
     ਮੰਗਤ ਗਰਗ
 
 

Have something to say? Post your comment