Wednesday, July 02, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਖੇਤੀਬਾੜੀ ਦੀ ਸਿਰਜਣਾ — ਕਿਰਤੀ ਅਤੇ ਕਿਸਾਨ

January 03, 2022 10:18 PM

ਖੇਤੀਬਾੜੀ ਦੀ ਸਿਰਜਣਾ — ਕਿਰਤੀ ਅਤੇ ਕਿਸਾਨ
ਕਿਸਾਨ ਅਤੇ ਕਿਰਤੀ ਹੀ ਖੇਤੀਬਾੜੀ ਦੀ ਸਿਰਜਣਾ ਕਰਦੇ ਹਨ । ਖੇਤੀ ਦਾ ਕਿਰਤੀ ਕਿਸਾਨਾਂ ਨਾਲ
ਜਿਸਮ ਅਤੇ ਰੂਹ ਦਾ ਸੁਮੇਲ ਹੈ । ਕਿਰਸਾਣ , ਮਜ਼ਦੂਰ ਅਤੇ ਦਸਤਕਾਰ ਕਿੱਤੇ ਸਿੱਧੇ ਤੌਰ ਤੇ ਇੱਕ
ਦੂਜੇ ਤੋਂ ਬਿਨ੍ਹਾਂ ਖੇਤੀ ਨੂੰ ਸੰਪੂਰਨ ਨਹੀਂ ਕਰ ਸਕਦੇ । ਕਿਸਾਨ ਖੇਤੀਬਾੜੀ ਕਰਨ ਵਾਲੇ ਨੂੰ ਕਹਿੰਦੇ
ਹਨ । ਦੰਦ ਕਥਾਵਾਂ ਅਨੁਸਾਰ ਕਿਰਸਾਣ ਸ਼ਬਦ ਨੂੰ ਕਿਰਸ + ਆਣ ਕਿਹਾ ਜਾਂਦਾ ਹੈ । ਭਾਵ ਜੇ
ਕਿਰਸ ਹੈ ਤਾਂ ਹੀ ਘਰਾਂ ਨੂੰ ਆਉਣ ਲਈ ਕੁਝ ਹੁੰਦਾ ਹੈ । ਪਰ ਹੁੰਦੀ ਇਹ ਵੀ ਮਜ਼ਦੂਰੀ ਹੈ । ਸਾਹਿਤ
, ਵਿਰਸੇ ਅਤੇ ਸੱਭਿਆਚਾਰਕ ਪੱਖੋਂ ਵੀ ਕਿਰਤ ਅਤੇ ਕਿਸਾਨ ਦੀ ਖੇਤੀ ਗੂੰਜਦੀ ਹੈ । ਦਸਤਕਾਰੀ
ਵਿੱਚ ਤਰਖਾਣ ਅਤੇ ਲੁਹਾਰ ਦਾ ਕੰਮ ਅਹਿਰਣਹਾਲੀ ਵਿੱਚ ਕਿਸਾਨੀ ਦੇ ਸੰਦਾਂ ਨੂੰ ਦਰੁਸਤ ਕਰਨਾ
ਹੁੰਦਾ ਹੈ । ਇਹ ਵਰਗ ਇੱਕ ਸਿੱਕੇ ਦੇ ਦੋ ਪਹਿਲੂਆਂ ਵਾਂਗ ਹਨ ।
ਕਿਰਤ ਅਤੇ ਕਿਸਾਨ ਅਜ਼ਾਦੀ ਤੋਂ ਪਹਿਲਾਂ ਅਤੇ ਅਜ਼ਾਦੀ ਤੋਂ ਬਾਅਦ ਜੋਕਾਂ ਰਾਹੀਂ ਚੂਸੇ ਜਾਂਦੇ
ਹਨ । ਅੱਜ ਵੀ ਇਹ ਵਰਗ ਸਰਮਾਏਦਾਰੀ ਦਾ ਝੰਜੋੜਿਆ ਹੋਇਆ ਹੈ । ਸਮੇਂ ਤੇ ਚੱਲੇ ਕਿਸਾਨੀ
ਮਜ਼ਦੂਰੀ ਅਤੇ ਦਸਤਕਾਰੀ ਦੇ ਅੰਦੋਲਨ ਇਸਦੀ ਗਵਾਹੀ ਭਰਦੇ ਹਨ । ਅਜੇ ਦਸਤਕਾਰ ਨੇ ਸਖਤ
ਮਿਹਨਤ ਕਰਕੇ ਆਪਣਾ ਜੀਵਨ ਪੱਧਰ ਉੱਚਾ ਕੀਤਾ ਪਰ ਸਿਰੜ ਦੀ ਮਿਸਾਲ ਦੇ ਕੇ ਕੀਤਾ ।
ਧਨੀ ਰਾਮ ਚਾਤਰਿਕ ਨੇ ਅਜ਼ਾਦੀ ਤੋਂ ਬਾਅਦ ਵੀ ਕਿਰਤੀ ਕਿਸਾਨ ਨੂੰ ਇਨਕਲਾਬੀ ਗੀਤ ਲੋਕਾਂ ਦੀ
ਜੋਕਾਂ ਰਾਹੀਂ ਲੁੱਟ ਦਾ ਸੰਦੇਸ਼ ਦੇਣ ਲਈ ਪੇਸ਼ ਕੀਤਾ ਸੀ ਜੋ ਅੱਜ ਦੇ ਹਲਾਤਾਂ ਤੇ ਵੀ ਪੂਰਾ ਢੁੱਕਦਾ ਹੈ

" ਕਿਸਾਨਾਂ , ਮਜ਼ਦੂਰਾਂ , ਤ੍ਰਖਾਣਾ ਅਤੇ ਲੁਹਾਰਾ ,
ਮੇਰੇ ਕਸਬੀਆ ਕਿਰਤੀ ਦਸਤਕਾਰਾ ,
ਤੂੰ ਹੈ ਦੇਸ਼ ਦਾ ਆਸਰਾ ਤੇ ਸਹਾਰਾ ,
ਏ ਰੌਣਕ ਅਤੇ ਦੌਲਤ ਵਧੇ ਨਾਲ ਤੇਰੇ ,
ਵਧੀ ਚੱਲ ਅਗੇਰੇ , ਵਧੀ ਚੱਲ ਅਗੇਰੇ ,
ਜੇ ਸਰਮਾਏਦਾਰੀ ਹੈ ਤਾਂ ਕੀ ਹੈ * ਡਰ ਨਾ ,

ਹੈ ਬਹੁ ਗਿਣਤੀ ਤੇਰੀ ਕੋਈ ਫਿਕਰ ਕਰ ਨਾ,
ਵਗਾਰਾਂ ਤੇ ਚੱਟੀ ਕੋਈ ਟੈਕਸ ਭਰ ਨਾ ,
ਫਤਿਹ ਤੇਰੀ ਹੋਵੇਗੀ ਅਵੇਰੇ ਸਵੇਰੇ ,
ਵਧੀ ਚੱਲ ਅਗੇਰੇ , ਵਧੀ ਚੱਲ ਅਗੇਰੇ "

ਅੱਜ ਵੀ ਖੇਤੀ ਸਰਮਾਏਦਾਰੀ ਨੂੰ ਸੌਂਪਣ ਦੇ ਯਤਨਾਂ ਨੇ ਕਿਰਤੀ ਅਤੇ ਕਿਸਾਨਾਂ ਅੱਗੇ ਗੋਡੇ
ਟੇਕਣ ਲਈ ਮਜ਼ਬੂਰ ਕਰ ਦਿੱਤਾ । ਲੋਕਾਂ ਅਤੇ ਜੋਕਾਂ ਦਾ ਮੇਲ ਹੋ ਹੀ ਨਹੀਂ ਸਕਦਾ । ਪੰਜਾਬੀ
ਵਿਰਸਾਤ , ਸਾਹਿਤ ਅਤੇ ਸੱਭਿਆਚਾਰ ਨੂੰ ਸਾਂਭਣ ਲਈ ਕਿਸਾਨ ਕਿਰਤੀ ਅਤੇ ਦਸਤਕਾਰਾਂ ਨੂੰ
ਹੁਲਾਰਾ ਦੇਣ ਦੀ ਸਖਤ ਲੋੜ ਹੈ ਤਾਂ ਜੋ ਸ਼ਾਨਾਂਮੱਤੀ ਕਿੱਤਾ ਖੇਤੀਬਾੜੀ ਕਿਰਤੀ ਕਿਸਾਨ ਦੇ ਪਾਲੇ
ਵਿੱਚ ਰਹੇ । ਭਾਰਤ ਦੀ ਅਬਾਦੀ ਦਾ 1.53 ਖਿੱਤੇ ਵਾਲਾ ਪੰਜਾਬ 70# ਖੇਤੀਬਾੜੀ ਨਾਲ ਕਿਰਤ
ਅਤੇ ਕਿਸਾਨ ਤੇ ਖੜ੍ਹਾ ਹੈ । ਜਿਸਦੀ ਸੰਜੀਵਨੀ ਬੂਟੀ ਖੇਤੀਬਾੜੀ ਹੈ । ਧਨਾਢਾਂ ਸਰਮਾਏਦਾਰਾਂ ਦੀ
ਅਤੀਤ ਤੋਂ ਵਰਤਮਾਨ ਤੱਕ ਕਿਰਤ , ਕਿਸਾਨ ਅਤੇ ਦਸਤਕਾਰਾਂ ਨਾਲ ਨਹੀਂ ਬਣੀ । ਕਿਰਤੀ ਅਤੇ
ਕਿਸਾਨ ਤਾਂ ਹੀ ਜਿਉਂਦੇ ਹਨ ਜੇ ਉਹਨਾਂ ਦੀਆਂ ਜ਼ਮੀਨਾਂ ਅਤੇ ਕਿੱਤੇ ਉਹਨਾਂ ਦੇ ਪੱਲੇ ਰਹਿਣ ।
ਦੈਂਤਾ ਤੋਂ ਬਚਣ ਲਈ ਖੇਤੀ ਦੀ ਅਧਾਰਸ਼ਿਲਾ ਕਿਸਾਨ ਅਤੇ ਕਿਰਤੀ ਹੋਣ ਕਰਕੇ ਭਵਿੱਖ ਵਿੱਚ ਵੀ
ਜਾਗਰੂਕ ਹੋਣ ਦੀ ਲੋੜ ਰਹੇਗੀ । ਇਸਦੇ ਨਾਲ ਹੀ ਕਿਰਤੀ , ਕਿਸਾਨ ਅਤੇ ਦਸਤਕਾਰ ਵਿੱਚ
ਭਾਈਚਾਰਕ ਏਕਤਾ , ਖੇਤੀ ਕਿੱਤਾ ਅਤੇ ਰੁਜ਼ਗਾਰ ਵਧੇਗਾ ।
ਸੁਖਪਾਲ ਸਿੰਘ ਗਿੱਲ

Have something to say? Post your comment