Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ . ਗੁਰਦਾਸ ਮਾਨ

January 01, 2022 11:58 PM
ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ . ਗੁਰਦਾਸ ਮਾਨ  
 
 
ਮਾਏ ਨੀ ਜੇ ਤੂੰ  ਗੁਰਦਾਸ ਨੂੰ ਮਰਜਾਣਾ ਕਹਿੰਦੀ ਨਾ ਮਰਜਾਣੇ ਦੀ ਭੋਰਾ ਕੀਮਤ ਪੈਂਦੀ ਨਾ  .ਗੁਰਦਾਸ ਮਾਨ  
 
 
ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ ਕੁਰਸੀ ਦੇ ਭੁੱਖੇ ਕੁਰਸੀ ਲੈ ਕੇ ਬਹਿਗੇ  .ਗੁਰਦਾਸ ਮਾਨ  
 
ਗੁਰਦਾਸ ਮਾਨ ਨੇ ਅੱਧੀ ਸਦੀ ਪੰਜਾਬੀ ਮਾਂ ਬੋਲੀ ਦੇ ਲੇਖੇ ਲਾਈ  
 
....
 
 
 
ਪੰਜਾਬੀ ਫ਼ਿਲਮ ਇੰਡਸਟਰੀ ਹੋਵੇ ਜਾਂ ਫਿਰ ਮਿਊਜ਼ਿਕ ਇੰਡਸਟਰੀ ਦੋਵਾਂ ਵਿੱਚ ਹੀ ਆਪਣੀ ਅਦਭੁੱਤ ਅਦਾਕਾਰੀ ਅਤੇ ਆਵਾਜ਼ ਦਾ ਲੋਹਾ ਮਨਵਾ ਚੁੱਕੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਸਾਹਬ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ ਇਨ੍ਹਾਂ 65ਸਾਲਾਂ ਵਿੱਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਏ  ਪਰ ਜ਼ਿੰਦਗੀ ਦੇ ਹਰ ਪੜਾਅ ਨੂੰ ਬੜੀ ਸਹਿਜਤਾ ਨਾਲ ਪਾਰ ਕਰਦੇ ਹੋਏ ਮਾਨ ਸਾਬ ਅੱਜ ਤਕ ਆਪਣੇ ਪ੍ਰਸੰਸਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ ।
 
 
ਗੁਰਦਾਸ ਮਾਨ ਸਾਹਿਬ ਦਾ ਜਨਮ 4ਜਨਵਰੀ 1957 ਨੂੰ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਪੈਂਦੇ ਛੋਟੇ ਜਿਹੇ ਪਿੰਡ ਗਿੱਦੜਬਾਹਾ ਚ ਹੋਇਆ ਉਨ੍ਹਾਂ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਮਾਨ  ਕਿਸਾਨ ਸਨ  ਮਾਤਾ ਤੇਜ ਕੌਰ ਇਕ ਘਰੇਲੂ ਔਰਤ ਸੀ   ਗੁਰਦਾਸ ਮਾਨ ਨੇ ਆਪਣੀ ਮੁੱਢਲੀ ਸਿੱਖਿਆ ਗਿੱਦੜਬਾਹਾ ਦੇ ਸਕੂਲ ਤੋਂ ਕਰਨ ਉਪਰੰਤ ਉੱਚ ਸਿੱਖਿਆ ਮਲੋਟ ਅਤੇ ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਤੋਂ ਹੋਈ  ਗੁਰਦਾਸ ਮਾਨ  ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ ਅਤੇ ਆਪਣੇ ਛੋਟੇ ਭਰਾ ਗੁਰਪੰਥ ਮਾਨ ਅਤੇ ਦੋਸਤ ਹਾਕਮ ਸੂਫ਼ੀ ਨਾਲ ਰਿਆਜ਼ ਕਰਿਆ ਕਰਦੇ ਸਨ ਉਦੋਂ ਗੁਰਪੰਥ ਮਾਨ ਉਨ੍ਹਾਂ ਨਾਲ ਬੈਂਜੋ ਵਜਾਇਆ ਕਰਦੇ ਸਨ ਗੁਰਦਾਸ ਮਾਨ ਗੀਤ ਗਾਇਆ ਕਰਦੇ ਸਨ ਉੱਥੇ ਕਾਲਜ ਦੇ ਦਿਨਾਂ ਵਿੱਚ ਗੁਰਦਾਸ ਮਾਨ ਇੱਕ ਚੰਗੇ   ਅਥਲੀਟ ਵੀ ਰਹਿ ਚੁੱਕੇ ਹਨ  ਅਤੇ ਜੂਡੋ ਵਿੱਚ ਬਲੈਕ ਬੈਲਟ ਦਾ ਖਿਤਾਬੀ ਉਨ੍ਹਾਂ ਨੂੰ ਮਿਲਿਆ ਹੋਇਆ ਹੈ 
 
ਗੁਰਦਾਸ ਮਾਨ ਨੇ ਆਪਣੇ ਪ੍ਰੋਫੈਸ਼ਨਲ ਜੀਵਨ ਦੀ ਸ਼ੁਰੂਆਤ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਤੋਂ ਕੀਤੀ ਪਰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਰੱਖਣ ਵਾਲੇ ਮਾਨ ਨੇ ਛੇਤੀ ਇਸ ਸਰਕਾਰੀ ਨੌਕਰੀ ਨੂੰ ਅਲਵਿਦਾ ਕਹਿੰਦੇ ਹੋਏ  ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੁੱਦ ਪਏ  ਉਂਜ ਤਾਂ ਗੁਰਦਾਸ ਮਾਨ ਨੇ ਆਪਣੇ ਪ੍ਰੋਫੈਸ਼ਨਲ ਕੈਰੀਅਰ ਦੀ ਸ਼ੁਰੂਆਤ ਸਕੂਲ ਅਤੇ ਕਾਲਜ ਟਾਈਮ ਵਿੱਚ ਹੀ ਗਾਇਕੀ ਦੇ ਖੇਤਰ ਵਿੱਚ ਕਦਮ ਰੱਖੇ ਕਰ ਲਈ ਸੀ ਪਰ ਇਸ ਖੇਤਰ ਵਿੱਚ ਉਨ੍ਹਾਂ ਦੀ ਅਸਲ ਸ਼ੁਰੂਆਤ 1980  ਵਿੱਚ ਆਈ  ਪਹਿਲੀ ਮਿਊਜ਼ਿਕ ਐਲਬਮ ਨਾਲ ਹੋਈ ਉਨ੍ਹਾਂ ਦਾ ਗੀਤ ਦਿਲ ਦਾ ਮਾਮਲਾ ਇਨ੍ਹਾਂ ਪ੍ਰਸਿੱਧ ਹੋਇਆ  ਕੀ ਗੁਰਦਾਸ ਮਾਨ ਰਾਤੋ ਰਾਤ ਸੁਪਰ ਸਟਾਰ ਬਣ ਗਏ  ਉੱਨੀ ਸੌ ਇਕਆਸੀ ਵਿੱਚ ਇਸ ਗੀਤ ਨੂੰ ਐਲਬਮ ਦਿਲ ਦਾ ਮਾਮਲਾ ਵਿੱਚ ਸ਼ਾਮਲ ਕੀਤਾ ਗਿਆ ਅਤੇ ਉਸ ਐਲਬਮ ਮਗਰੋਂ ਗੁਰਦਾਸ ਮਾਨ ਨੇ ਪਿੱਛੇ ਮੁੜਕੇ ਨਹੀਂ ਦੇਖਿਆ  ਇਸ ਮਗਰੋਂ ਮਾਨ ਨੇ ਇਕ ਮਗਰੋਂ ਇਕ ਕਰੀਬ ਤਿੱਨ ਸੌ ਦੱਸ ਰਿਕਾਰਡ ਤੋੜ ਗੀਤ ਲਿਖੇ ਅਤੇ ਕਰੀਬ ਛੱਤੀ ਐਲਬਮ ਰਿਕਾਰਡ ਕੀਤੀਆਂ ਜਿਨ੍ਹਾਂ ਵਿੱਚ .1984ਚੱਕਰ.1988ਰਾਤ ਸੁਹਾਨੀ.1989 ਨੱਚੋ ਬਾਬਿਓ.1992ਘਰ ਭੁੱਲ ਗਈ ਮੋੜ ਤੇ ਆ ਕੇ .1992 ਇਬਾਦਤ.1993 ਤੇਰੀ ਖੈਰ ਹੋਵੇ.1994ਵੇਖੀਂ ਕਿਤੇ ਯਾਰ ਨਾ ਹੋਵੇ.1993ਤੇਰੀ ਖੈਰ ਹੋਵੇ.1994ਤਕਲੀਫ਼ਾਂ.1995 ਵਾਹ ਨੀ ਜਵਾਨੀਏ  .1995 ਲੜ ਗਿਆ ਪੇਚਾ  .1995 ਚੁਗਲੀਆਂ  .1996 ਯਾਰ ਮੇਰਾ ਪਿਆਰ  .1997ਪੀੜ ਪ੍ਰਾਹੁਣੀ  .1998 ਕੁੱਲੀ ਚ ਭਾਵੇਂ ਕੱਖ ਨਾ ਰਹੇ  .1999 ਜਾਦੂਗਰੀਆਂ  .2000 ਪਿਆਰ ਕਰ ਲਏ  .2000 ਦਿਲ ਤੋੜਨਾ ਮਨ੍ਹਾਂ ਹੈ  .2001 ਅੱਖੀਆਂ ਉਡੀਕਦੀਆਂ  .2003 ਪੰਜੀਰੀ  .2003 ਇਸ਼ਕ ਦਾ ਗਿੱਧਾ  .2004 ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ (ਹੀਰ  ).2004  ਦਿਲ ਦਾ   ਬਾਦਸ਼ਾਹ .2005 ਵਲੈਤਣ  .2005 ਇਸ਼ਕ ਨਾ ਵੇਖੇ ਜਾਤ  .2007 ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ  (ਬੂਟ ਪਾਲਸ਼ਾਂ  )2010 ਮੇਲਾ ਦੋ ਦਿਨ ਦਾ  . 2011 ਵਾਹਗੇ ਦੇ ਬਾਰਡਰ ਤੋਂ ਰਾਹ ਪੁੱਛਦੀ ਲਹੌਰਾ ਦੇ  ( ਜੋਗੀਆ  ).2013 ਰੋਟੀ  .2017 ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ (ਪੰਜਾਬ  )
 
 ਦਿਲ ਦਾ ਮਾਮਲਾ ਦਿਲ ਸਾਫ਼ ਹੋਣਾ  .ਮਸਤੀ. ਅੱਖੀਆਂ ਉਡੀਕਦੀਆਂ  ਆਦਿ ਪ੍ਰਮੁੱਖ ਐਲਬਮਜ਼ ਹਨ   ਮਾਨ ਦੀਆਂ 36ਦੇ ਕਰੀਬ ਕੈਸਿਟਾਂ ਅਤੇ 310 ਗੀਤ ਰਿਕਾਰਡ ਹੋ ਚੁੱਕੇ ਹਨ  
 
ਪੰਜਾਬੀ ਵਿਚ ਗਾਉਣ ਦੇ ਇਲਾਵਾ, ਉਹ ਹਿੰਦੀ, ਬੰਗਾਲੀ, ਤਮਿਲ, ਹਰਿਆਨੀ ਅਤੇ ਰਾਜਸਥਾਨੀ ਭਾਸ਼ਾਵਾਂ ਵਿਚ ਮੁਹਾਰਤ ਰੱਖਦੇ ਹਨ।ਗਾਇਕੀ ਤੋਂ ਇਲਾਵਾ ਗੁਰਦਾਸ ਮਾਨ ਫ਼ਿਲਮੀ ਦੁਨੀਆਂ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ ਉਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ 1982 ਵਿੱਚ ਆਈ ਫ਼ਿਲਮ ਉੱਚਾ ਦਰ ਬਾਬੇ ਨਾਨਕ ਦੇ ਨਾਲ ਕੀਤੀ ਇਸ ਫ਼ਿਲਮ ਵਿੱਚ ਗੁਰਦਾਸ ਮਾਨ ਦੇ ਅਭਿਨੈ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ ਅਤੇ ਉਦੋਂ ਤੋਂ ਲੈ ਕੇ ਹੁਣ ਤਕ ਮਾਨ ਹਿੰਦੀ ਪੰਜਾਬੀ ਹਰਿਆਣਵੀ ਕਰੀਬ 35 ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਬਖੇਰ ਚੁੱਕੇ ਹਨ    ਇੱਕ ਅਭਿਨੇਤਾ ਦੇ ਰੂਪ ਵਿੱਚ, ਉਸਨੇ ਪੰਜਾਬੀ, ਹਿੰਦੀ ਅਤੇ ਤਾਮਿਲ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਉਹ ਆਪਣੀ ਫਿਲਮ ਵਾਰਿਸ ਸ਼ਾਹ ਵਿੱਚ ਪ੍ਰਮੁੱਖ ਭੂਮਿਕਾ ਲਈ ਜਾਣਿਆ ਜਾਂਦਾ ਹੈ, ਜੋ ਕਿ ਆਪਣੀ ਮਹਾਂਕਾਵਿ ਹੀਰ ਰਾਂਝਾ ਦੀ ਰਚਨਾ ਦੇ ਦੌਰਾਨ ਪੰਜਾਬੀ ਕਵੀ ਵਾਰਿਸ ਸ਼ਾਹ ਦੀ ਤਸਵੀਰ ਹੈ। ਉਸਨੇ ਸ਼ਾਹਰੁਖ ਖਾਨ ਅਤੇ ਪ੍ਰਿਟੀ ਜ਼ਿੰਟਾ ਦੇ ਨਾਲ ਵੀਰ-ਜ਼ਾਰਾ ਫਿਲਮ ਵਿਚ ਇਕ ਵਿਸ਼ੇਸ਼ ਦਿੱਖ ਦਿੱਤੀ।
 
ਸਾਲ1984 ਮਾਮਲਾ ਗੜਬੜ ਹੈ 1985ਪੱਥਰ ਦਿਲ1985ਉੱਚਾ ਦਰ ਬਾਬੇ ਨਾਨਕ ਦਾ1986ਲੌਂਗ ਦਾ ਲਿਸ਼ਕਾਰਾ1986ਗੱਭਰੂ ਪਂਜਾਬ ਦਾ  ਸ਼ੇਰਾ1986ਕੀ ਬਣੂ ਦੁਨੀਆ ਦਾ 1987ਛੋਰਾ ਹਰਿਆਣੇ ਕਾ1990ਦੁਸ਼ਮਨੀ ਦੀ ਅੱਗ  1990ਕੁਰਬਾਨੀ ਜੱਟ ਦੀ  .1990ਪਰਤਿੱਗਆ 1991  ਰੁਹਾਨੀ ਤਾਕਤ1992ਸਾਲੀ ਆਧੀ ਘਰ ਵਾਲੀ  ਅਲਾਈਵ1994 ਕਚਹਿਰੀ  ਗੁਰਦਾਸ/1995ਸੂਬੇਦਾਰ 1995ਬਗਾਵਤ 1999 ਸਿਰਫ਼ ਤੁਮ(ਹਿੰਦੀ)1999ਸ਼ਹੀਦ-ਏ-ਮੁਹੱਬਤ ਬੂਟਾ ਸਿੰਘ2000ਸ਼ਹੀਦ ਊਧਮ ਸਿੰਘ(ਮੂਵੀ ਬਾਕਸ)ਭਗਤ ਸਿੰਘ2002ਜ਼ਿੰਦਗੀ ਖ਼ੂਬਸੂਰਤ ਹੈ2004ਵੀਰ ਜ਼ਾਰਾ 2004ਦੇਸ ਹੋਇਆ ਪਰਦੇਸ  (ਯੂਨੀਵਰਸਲ)2006ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ ਵਾਰਿਸ ਸ਼ਾਹ2007 2008ਯਾਰੀਆਂ(ਯੂਨੀਵਰਸਲ)2009ਮਿੰਨੀ ਪੰਜਾਬ  2010 ਸੁਖਮਨੀ .2010ਚੱਕ ਜਵਾਨਾ 2014ਦਿਲ ਵਿਲ ਪਿਆਰ ਵਿਆਰ 2017ਨਨਕਾਣਾ ਦੇ ਨਾਮ ਸ਼ਾਮਲ ਹਨ  
 
ਪੰਜਾਬੀ ਗਾਇਕੀ ਅਤੇ ਫ਼ਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਅਦਾਕਾਰ ਹੋਣ ਦੇ ਬਾਵਜੂਦ ਮਾਨ ਵਿੱਚ ਕੋਈ ਵੀ ਨਖਰਾ ਨਹੀਂ ਹੈ ਹੁਣ ਤਕ ਵੀ ਛੋਟੇ ਛੋਟੇ ਪਿੰਡਾਂ ਵਿੱਚ ਧਰਮ ਕਥਾਵਾਂ ਮੇਲਿਆਂ ਵਿੱਚ ਉਹ ਅਕਸਰ  ਗਾਉਂਦੇ ਦੇਖੇ ਗਏ ਹਨ  ਉਹ ਨਕੋਦਰ ਸਥਿਤ ਡੇਰਾ ਬਾਬਾ ਮੁਰਾਦਸ਼ਾਹ ਟਰੱਸਟ ਦੇ ਚੇਅਰਮੈਨ ਵੀ ਹਨ ਇਸ ਟਰੱਸਟ ਵੱਲੋਂ ਉੱਤਰਾਖੰਡ ਵਿਚ ਜੂਨ 2013 ਵਿੱਚ ਆਏ ਹੜ੍ਹ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਉਨ੍ਹਾਂ 11 ਲੱਖ ਰੁਪਏ ਦਾਨ ਕੀਤੇ  ਗੁਰਦਾਸ ਮਾਨ ਦੇ ਵਿਆਹੁਤਾ ਜੀਵਨ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਮਨਜੀਤ ਮਾਨ ਨਾਲ ਹੋਇਆ ਉਨ੍ਹਾਂ ਦਾ ਇੱਕ ਲੜਕਾ ਗੁਰਇੱਕ ਮਾਨ ਵੀ ਹੈ ਜਿਹੜੇ ਕਿ ਇਨ੍ਹੀਂ ਦਿਨੀਂ ਪੰਜਾਬੀ  ਫ਼ਿਲਮ ਇੰਡਸਟਰੀ ਵਿੱਚ ਆਪਣੇ ਮਾਂ ਪਿਓ ਨਾਲ ਫ਼ਿਲਮ ਡਾਇਰੈਕਸ਼ਨ ਦਾ ਕੰਮ ਦੇਖ ਰਹੇ ਹਨ 
 
 ਮੌਤ ਦੇ ਮੂੰਹ ਵਿੱਚੋਂ ਦੋ ਵਾਰ ਬਚ ਕੇ ਨਿਕਲੇ ਮਾਨ ਸਾਹਿਬ ਦੇ ਜੀਵਨ ਵਿਚ ਦੋ ਵਾਰ ਅਜਿਹਾ ਪਲ ਵੀ ਆਇਆ ਹੈ ਜਦੋਂ ਉਨ੍ਹਾਂ ਦੀ ਜਾਨ ਤੇ ਬਣ ਗਈ ਇਹ ਪਲ 9 ਜਨਵਰੀ 2001ਨੂੰ ਰੋਪੜ ਕੋਲ ਹੋਇਆ ਇਕ ਭਿਆਨਕ ਸੜਕ ਹਾਦਸਾ ਸੀ  ਇਸ ਹਾਦਸੇ ਵਿਚ ਇਨ੍ਹਾਂ ਦੇ ਡਰਾਈਵਰ ਤੇਜਪਾਲ ਦੀ ਮੌਤ ਹੋ ਗਈ ਤੇਜਪਾਲ ਨੂੰ ਗੁਰਦਾਸ ਮਾਨ ਆਪਣਾ ਚੰਗਾ ਦੋਸਤ ਮੰਨਦੇ ਮੰਨਦੇ ਸਨ ਤੇਜਪਾਲ ਦੀ ਯਾਦ ਨੂੰ ਸਮਰਪਤ ਇਕ ਗੀਤ ਗਾਇਆ ਹੈ ਕਿ ਵੇਲਾ ਸਾਡਾ ਆ ਗਿਆ ਸੀ ਜੱਗ ਤੋਂ ਜਾਣਦਾ ਘਰਾਂ ਵਿਚ ਬੈਠੀਆਂ ਜੋ ਪੁੱਤਾਂ ਦੀ ਉਡੀਕ ਲਈ ਐਸੀਆਂ ਲੱਖਾਂ ਕਰੋੜਾਂ ਮਾਵਾਂ ਦੀਆਂ ਦੁਆਵਾਂ ਨੇ ਬਚਾ ਲਿਆ  .ਅੱਖ ਖੁੱਲ੍ਹੀ ਜਦੋਂ ਫੇਰ ਖੁਮਾਰੀ ਉਤਰ ਗਈ ਬੈਠੇ ਸਾਡੇ ਬੈਠੀ ਸਾਡੇ ਨਾਲ ਇੱਕ ਸਵਾਰੀ ਉਤਰ ਗਈ ਇਕ ਗੀਤ ਲਿਖਿਆ ਤੇ ਗਾਇਆ  ਜੋ ਤੇਜਪਾਲ ਨੂੰ ਸਮਰਪਿਤ ਕੀਤਾ  ਮਾਨਸਾ ਨਾਲ ਦੂਸਰਾ ਹਾਦਸਾ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਯੂਪੀ ਦੇ ਨੋਇਡਾ ਸ਼ਹਿਰ ਵਿਚ ਇਕ ਪ੍ਰੋਗਰਾਮ ਲਾ ਕੇ ਵਾਪਸ ਚੰਡੀਗੜ੍ਹ ਆ ਰਹੇ ਸਨ ਤਾਂ ਕਰਨਾਲ ਨੇੜੇ  20 ਜਨਵਰੀ  2007 ਨੂੰ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ ਇਸ ਘਟਨਾ ਵਿੱਚ ਵੀ ਗੁਰਦਾਸ ਮਾਨ ਨੂੰ ਬਹੁਤ ਸੱਟਾਂ ਲੱਗੀਆਂ ਪਰ ਉਨ੍ਹਾਂ ਦੇ ਪ੍ਰਸੰਸਕਾਂ ਦੀਆਂ ਦੁਆਵਾਂ ਨੇ ਉਨ੍ਹਾਂ ਨੂੰ ਫੇਰ ਬਚਾ ਲਿਆ ਉਂਜ ਤਾਂ ਮਾਨ ਦੇ ਨਾਂ ਕਈ ਸਨਮਾਨ   ਅਤੇ ਪੁਰਸਕਾਰ ਦਰਜ ਹਨ ਪਰ ਸਤੰਬਰ 2010 ਵਿਚ ਬਰਤਾਨੀਆ ਦੇ ਬੋਲਵਰ ਹੈਂਪਟਨ   ਯੂਨੀਵਰਸਿਟੀ ਨੇ ਉਨ੍ਹਾਂ ਨੂੰ ਵਿਸ਼ਵ ਸੰਗੀਤ ਵਿੱਚ ਡਾਕਟਰ ਦੀ ਉਪਾਧੀ ਨਾਲ ਸਨਮਾਨਤ ਕੀਤਾ  14ਦਸੰਬਰ  2012 ਨੂੰਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 36ਸਮਾਰੋਹ ਵਿੱਚ ਰਾਜਪਾਲ ਨੇ ਡਾਕਟਰੇਟ ਆਫ ਲਿਟਰੇਚਰ ਦੀ ਉਪਾਧੀ ਨਾਲ ਸਨਮਾਨਤ ਕੀਤਾ ਇਨ੍ਹੀਂ ਦਿਨੀਂ ਗੁਰਦਾਸ ਮਾਨ ਆਪਣੀ ਪੰਜਾਬੀ ਫ਼ਿਲਮ ਪੰਜਾਬੀਏ ਜ਼ੁਬਾਨੇ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਸਨ ਇਸ ਫ਼ਿਲਮ ਨੂੰ ਉਨ੍ਹਾਂ ਦੀ ਪਤਨੀ ਮਨਜੀਤ ਮਾਨ ਨੇ ਡਾਇਰੈਕਟ ਕੀਤਾ ਹੈ    
 
ਗੁਰਦਾਸ ਮਾਨ 54 ਵੀਂ ਕੌਮੀ ਫਿਲਮ ਐਵਾਰਡਜ਼ ਵਿਚ ਸਰਬੋਤਮ ਮਰਦ ਪਲੇਬੈਕ ਗਾਇਕ ਲਈ ਰਾਸ਼ਟਰੀ ਪੁਰਸਕਾਰ ਲੈਣ ਵਾਲੇ ਇਕੋ ਇਕ ਪੰਜਾਬੀ ਗਾਇਕ ਹਨ, ਜਿਸ ਨੇ ਵਾਰਿਸ ਸ਼ਾਹ ਵਿਚ ਹੀਰ ਦੀ ਪੂਰੀ ਕਹਾਣੀ ਨੂੰ  ਗਾਣੇ ਰਾਹੀਂ ਤਿਆਰ ਕੀਤਾ: ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ।
 
ਗੁਰਦਾਸ ਮਾਨ ਨੇ ਆਪਣੇ ਹਿੱਟ ਗੀਤ "ਦਿਲ ਦਾ ਮਾਮਲਾ  ਹੈ" ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਤੋਂ ਬਾਅਦ "ਮਮਲਾ ਗੜਬੜ ਹੈ" ਅਤੇ "ਛੱਲਾ" ਆਇਆ, ਬਾਅਦ ਵਿਚ ਪੰਜਾਬੀ ਫ਼ਿਲਮ 'ਲੌਂਗ ਦਾ ਲਿਸ਼ਕਾਰਾ  (1986) ਦਾ  ਹਿੱਟ ਫਿਲਮ ਗਾਣਾ ਸੀ, ਜਿਸ ਨੂੰ ਮਾਨ ਨੇ ਪ੍ਰਸਿੱਧ ਗਾਇਕ ਜਗਜੀਤ ਸਿੰਘ ਦੇ ਸੰਗੀਤ ਦੀ ਅਗਵਾਈ ਹੇਠ ਰਿਕਾਰਡ ਕੀਤਾ।
 
 ਮਾਨ ਨੇ ਬਲਾਕਬੱਸਟਰ ਬਾਲੀਵੁੱਡ ਫਿਲਮਾਂ ਵਿਚ ਅਭਿਨੈ ਕੀਤਾ ਹੈ ਅਤੇ 2005 ਵਿਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਉਨ੍ਹਾਂ ਨੂੰ ਜੂਰੀ ਅਵਾਰਡ ਸਮੇਤ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਪ੍ਰਸਿੱਧ ਟਰੈਕ 'ਕੀ ਬਣੂ ਦੁਨੀਆਂ ਦਾ' ਤੇ 'ਕੋਕ ਸਟੂਡੀਓ ਐਮਟੀਵੀ ਸੈਸ਼ਨ 4' ਵੀ ਗਾਇਆ। ਇਹ ਗੀਤ 15 ਅਗਸਤ 2015 ਨੂੰ ਰਿਲੀਜ਼ ਕੀਤਾ ਗਿਆ ਅਤੇ ਇਸਨੇ 1 ਹਫਤੇ ਵਿਚ ਯੂਟਿਊਬ ਉੱਤੇ 3 ਮਿਲੀਅਨ ਤੋਂ ਵੱਧ ਵਿਯੂਜ਼ ਦਰਜ ਕੀਤੇ।
 
2009 ਵਿਚ ਉਸ ਨੇ 'ਬੂਟ ਪਾਲਿਸ਼ਾਂ' ਗੀਤ ਲਈ ਯੂਕੇ ਏਸ਼ੀਅਨ ਮਿਊਜ਼ਿਕ ਐਵਾਰਡਜ਼ ਵਿਚ "ਬੈਸਟ ਇੰਟਰਨੈਸ਼ਨਲ ਐਲਬਮ" ਵੀ ਜਿੱਤਿਆ।
 
 
ਵਾਦ ਵਿਵਾਦ  
 
ਬਹੁਤ ਹੀ ਸੁਲਝੇ ਹੋਏ ਵਿਦਵਾਨ .ਪੰਜਾਬੀ ਦੇ ਉੱਚਕੋਟੀ ਦੇ   ਲਿਖਾਰੀ. ਗਾਇਕ.ਫਿਲਮ ਐਕਟਰ  . ਕੋਰੀਓਗ੍ਰਾਫਰ  .ਮਿਊਜ਼ਿਕ ਤੇ ਮਾਹਰ  ਗੁਰਦਾਸ ਮਾਨ ਨੇ ਆਪਣੀ ਜ਼ਿੰਦਗੀ ਵਿੱਚ ਜੋ ਲਿਖਿਆ ਤੇ ਗਾਇਆ ਉਸ ਵੱਲ ਕੋਈ ਉਂਗਲ ਨਹੀਂ ਕਰ ਸਕਦਾ ਉਨ੍ਹਾਂ ਦੀ ਪੂਰੀ ਜ਼ਿੰਦਗੀ ਸਾਫ ਸੁਥਰੀ ਇਕ ਪਾਣੀ ਦੀ ਤਰ੍ਹਾਂ ਸਾਫ਼ ਰਹੀ ਹੈ  ਪਰ ਜ਼ਿੰਦਗੀ ਦੇ ਆਖ਼ਰੀ ਪੜਾਅ ਵੱਲ ਵਧ ਰਹੇ ਮਾਨਸਾ ਨੂੰ ਵਿਵਾਦਾਂ ਨੇ ਆਖਰ ਘੇਰ ਹੀ ਲਿਆ  ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ ਨੀਂ ਗਾਉਣ ਵਾਲੇ ਮਾਨ ਸਾਹਿਬ ਨੇ ਇੱਕ ਸ਼ੋਅ ਦੌਰਾਨ ਕਿਹਾ ਕਿ ਮੈਂ ਪੰਜਾਬੀ ਬੋਲੀ ਦਾ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਬਹੁਤੀ ਰਿਣੀ ਹਾਂ  ਜਿਸ ਬੋਲੀ ਨੇ ਮੈਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਇਆ ਮੈਂ ਉਸ ਵਾਰੇ  ਮਾੜਾ   ਕਿਵੇਂ ਸੋਚ ਸਕਦਾ ਹਾਂ  ਉਨ੍ਹਾਂ ਕਿਹਾ ਕਿ ਮੈਂ ਤਾਂ ਅੱਜ ਤੋ ਬਹੁਤ ਸਾਲ ਪਹਿਲਾਂ ਇਹ ਵੀ ਗਾਇਆ ਸੀ ਕਿਵੀ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਪੱਕੀ ਦੇਖ ਕੇ ਕੱਚੀ ਨਹੀਂ ਢਾਈਦੀ  ਕਹਿਣ ਦਾ ਭਾਵ ਕੇ  ਆਪਣੀ ਮਾਂ ਬੋਲੀ ਪੰਜਾਬੀ ਨੂੰ ਨਹੀਂ ਭੁੱਲਣਾ ਹੋਰ ਬੋਲੀਆਂ ਸਿੱਖੋ ਸਿੱਖਣ ਵਿੱਚ ਕੋਈ ਹਰਜ਼ ਨਹੀਂ  ਹਿੰਦੀ ਨੂੰ ਉਨ੍ਹਾਂ ਨੇ ਮਾਸੀ ਕਿਹਾ ਇਸ ਗੱਲ ਤੇ ਹੀ ਵਿਵਾਦ ਖੜ੍ਹਾ ਹੋ ਗਿਆ ਉਨ੍ਹਾਂ ਨੇ ਮੁਆਫੀ ਵੀ ਮੰਗ ਲਈ ਇਸ ਵਿਵਾਦ ਤੋਂ ਇਹੀ ਉਨ੍ਹਾਂ ਦਾ ਵੱਡਾ ਵਡੱਪਣ ਹੈ  ਪਰ ਸ਼ੋਅ ਦੌਰਾਨ ਮਾਨ    ਸਾਹਿਬ   ਜੋ ਤਲਖ਼ੀ ਵਿੱਚ ਆ ਗਏ ਉਸ ਕਾਰਨ ਮਾਨ ਦਾ ਕਾਫ਼ੀ ਵਿਰੋਧ ਵੀ ਹੋਇਆ  ਦੂਸਰਾ ਵਿਵਾਦ ਡੇਰਾ ਮੁਰਾਦ ਸ਼ਾਹ ਨਕੋਦਰ ਵਿਖੇ ਮਾਨ ਵੱਲੋਂ ਲਾਡੀ ਸ਼ਾਹ ਨੂੰ  ਗੁਰੂ ਅਮਰਦਾਸ ਜੀ ਦਾ ਵੰਸ ਕਹਿਣ ਤੇ ਕਾਫ਼ੀ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਤੇ ਉਨ੍ਹਾਂ ਤੇ ਐੱਫਆਈਆਰ ਦਰਜ ਵੀ ਹੋਈ ਅਤੇ ਫਿਰ ਉਨ੍ਹਾਂ ਨੇ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਲੈ ਲਈ  
 
 
ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਤੇ ਕਿਸਾਨਾਂ ਵਿਰੁੱਧ ਜਾਰੀ ਕੀਤੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਜੋ ਧਰਨਾ ਦਿੱਲੀ ਵਿਖੇ ਲਗਾਇਆ ਗਿਆ ਸੀ ਉਸ ਧਰਨੇ ਵਿਚ  ਸ਼ਮੂਲੀਅਤ ਕਰਕੇ ਮਾਨ ਸਾਬ੍ਹ ਜਦੋਂ ਸਟੇਜ ਤੋਂ ਬੋਲਣ ਲਈ ਉੱਠੇ ਤਾਂ ਕੁਝ ਲੋਕਾਂ ਨੇ    ਇਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਵਕਤ     ਉਨ੍ਹਾਂ ਨੇ ਬੜੇ ਹੀ ਦੁਖੀ ਮਨ ਨਾਲ  ਕਿਹਾ ਕਿ ਮੈਂ ਪੰਜਾਬੀ ਮਾਂ ਬੋਲੀ ਦੀ ਚਾਲੀ ਸਾਲ ਸੇਵਾ ਕੀਤੀ ਹੈ ਤੇ ਜੋ ਨਿਰੰਤਰ ਜਾਰੀ ਹੈ  ਮੈਂ ਤਾਂ ਗਲਤੀ ਦੀ ਭੁੱਲ ਚੁੱਕ ਖੇਮਾ ਵੀ ਮੰਗ ਲਈ ਹੈ ਫਿਰ ਇਹ ਵਿਵਾਦ ਕਿਉਂ  ਸਾਡੀ ਰਾਇ ਮੁਤਾਬਕ ਲੋਕਾਂ   ਨੂੰ ਵੀ ਸੋਚਣਾ ਚਾਹੀਦਾ ਹੈ ਕਿ ਮਾਨ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀ ਮਾਂ ਬੋਲੀ ਦੇ ਲੇਖੇ ਲਾ ਦਿੱਤੀ ਕਿ ਉਨ੍ਹਾਂ ਨੂੰ ਅਜਿਹਾ ਸਲੂਕ ਨਹੀਂ ਕਰਨਾ ਚਾਹੀਦਾ ਸੀ ਮਾਨ ਨਾਲ ਜੋ ਕਿ  ਬਹੁਤ ਹੀ ਮੰਦਭਾਗਾ ਸਲੂਕ ਕੀਤਾ  ਪੰਜਾਬੀ ਮਾਂ ਬੋਲੀ ਲਈ ਮਾਨ ਸਾਹਿਬ ਨੇ ਜੋ ਕੁਝ ਕੀਤਾ ਸ਼ਾਇਦ ਹੀ ਕੋਈ ਹੋਰ ਕਲਾਕਾਰ ਜ਼ਿੰਦਗੀ ਚ ਕਰ ਪਾਊਂਗਾ  ਜੋ ਇਨਸਾਨ ਇਸ ਧਰਤੀ ਤੇ ਆਇਆ ਹੈ ਆਖਰ ਨੂੰ ਉਸ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਡਿਊਟੀ ਪੂਰੀ ਕਰਦਿਆਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ ਹੈ ਇਹੋ ਇੱਕ ਪੰਜਾਬੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਗੁਰਦਾਸ ਮਾਨ  ਮਾਨ ਤੋਂ ਬਾਅਦ ਪੰਜਾਬੀ ਮਾਂ ਬੋਲੀ ਨੂੰ ਜਿਊਂਦਾ ਰੱਖਣ ਵਾਲਾ ਹਾਲੇ ਤੱਕ ਕੋਈ ਵੀ ਪੈਦਾ ਨਹੀਂ ਹੋਇਆ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਗੁਰਦਾਸ ਮਾਨ  ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤਾਂ ਕਿ ਉਹ ਸਾਡੀ ਮਾਂ ਬੋਲੀ ਪੰਜਾਬੀ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਜਿਊਣ ਜੋਗਾ ਮਾਨ ਇਸੇ ਤਰ੍ਹਾਂ ਕਰਦਾ ਰਹੇ 
 
                          ਆਮੀਨ      
 
 ਜੀ ਗੁਰੀ  

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ