Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Article

ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਦੂਰਦਰਸ਼ਨ ਜਲੰਧਰ।

January 01, 2022 02:47 AM
ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਦੂਰਦਰਸ਼ਨ ਜਲੰਧਰ।
 
ਹਰ ਸਾਲ ਇੱਕਤੀ ਦਸੰਬਰ ਦੀ ਰਾਤ ਬੜੀ ਅਹਿਮ ਹੁੰਦੀ ਸੀ ਜਦ ਰਾਤ ਨੂੰ ਦੂਰਦਰਸ਼ਨ ਜਲੰਧਰ ਉਪਰ ਨਵੇਂ ਸਾਲ ਦਾ ਪ੍ਰੋਗਰਾਮ ਆਉਂਦਾ ਸੀ। ਸਾਰਾ ਟੱਬਰ ਮਿਲ਼ ਕੇ ਗਰਮ-ਗਰਮ ਮੂੰਗਫਲੀ ਮੂਹਰੇ  ਰੱਖ ਕੇ ਖਾਂਦੇ ਤੇ ਰਿਊੜੀਆਂ ਵੀ ਵੰਡ ਲੈਂਦੇ ਸਨ। ਕਈ ਵਾਰ ਚਲਦੇ ਪ੍ਰੋਗਰਾਮ ਵਿੱਚ ਬਿਜਲੀ ਚਲੀ ਜਾਂਦੀ ਸੀ ਤੇ ਲੋਕ ਬਿਜਲੀ ਮਹਿਕਮੇ ਨੂੰ ਸੌ-ਸੌ ਗਾਲ਼ਾਂ ਕੱਢਦੇ ਤੇ ਲਾਹਣਤਾਂ ਪਾਉਂਦੇ ਤੇ ਅਗਲੇ ਦਿਨ ਮੁੜ ਪ੍ਰਸਾਰਣ ਦਾ ਇੰਤਜ਼ਾਰ ਕਰਦੇ। ਹਫ਼ਤਾ ਪਹਿਲਾਂ ਪ੍ਰੋਗਰਾਮ ਦੀ ਝਲਕ ਦਿਖਾਈ ਜਾਂਦੀ ਸੀ। ਓਦੋਂ ਸ਼ਾਇਦ ਇਹ ਇਕਲੌਤਾ ਚੈਨਲ ਸੀ ਜਾਂ ਆਮ ਲੋਕਾਂ ਦੀ ਪਹੁੰਚ ਵਿੱਚ ਸੀ। ਹੁਣ ਤਾਂ ਪਤਾ ਨਹੀਂ ਕਿੰਨੇ ਚੈਨਲਾਂ ਉੱਪਰ ਕਿੰਨੇ ਹੀ ਪ੍ਰੋਗਰਾਮ ਕਿੰਨੇ ਹੀ ਦਿਨ ਚੱਲਦੇ ਰਹਿੰਦੇ ਹਨ ਤੇ ਵੇਖਣ ਦੀ ਚਾਹਤ ਵੀ ਪੈਦਾ ਨਹੀਂ ਹੁੰਦੀ।
         ਇਸ ਸਾਲ ਮੈਂ ਜਦ ਦੂਰਦਰਸ਼ਨ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਸੀ ਤਾਂ ਕਿਸੇ ਕਿਹਾ ਸੀ ," ਜਦ ਦੂਰਦਰਸ਼ਨ ਨੂੰ ਕੋਈ ਨਹੀਂ ਜਾਣਦਾ ਓਦੋਂ ਉਹਨਾਂ ਤੈਨੂੰ ਸੱਦ ਲਿਆ ਹੈ !" ਦੂਰਦਰਸ਼ਨ ਜਲੰਧਰ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਹੈ। ਮਨਮੋਹਨ ਵਾਰਿਸ ਤੇ ਕਮਲ ਹੀਰ ਵਰਗੇ ਵੀ ਹਾਲੇ ਤੱਕ ਦੂਰਦਰਸ਼ਨ ਦੀ ਸਿਫ਼ਤ ਕਰਦੇ ਨਹੀਂ ਥੱਕਦੇ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਇਹ ਜਿੰਦਜਾਨ ਹੈ। ਮੈਂ ਵੀ ਜਦ ਕਦੇ ਵਿਹਲਾ ਹੋਵਾਂ ਤਾਂ ਦੂਰਦਰਸ਼ਨ ਜਲੰਧਰ ਚੈਨਲ ਹੀ ਵੇਖਦਾ ਹਾਂ। ਇਹ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਤੇ ਸਾਡੇ ਚੇਤਿਆਂ ਵਿੱਚ ਸਦਾ ਵਸਿਆ ਰਹੇਗਾ।
 
ਆਮੀਨ!
ਹੀਰਾ ਸਿੰਘ ਤੂਤ

Have something to say? Post your comment