Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

December 01, 2021 11:56 PM
ਬੇਸ਼ੱਕ ਇਸ ਵੇਲੇ ਅਣਗਿਣਤ ਚਿਹਰੇ ਫਿਲਮਾਂ ਦੇ  ਖ਼ੇਤਰ ਵਿੱਚ ਵੱਡੀ ਪੱਧਰ ਤੇ ਸਰਗਰਮ ਹਨ ਪਰ ਇਸ ਸੰਘਰਸ਼ ਭਰੇ ਦੋਰ ਵਿੱਚੋਂ ਨਿਕਲ ਕੇ ਜੋ ਕਲਾਕਾਰ ਦਰਸ਼ਕਾਂ ‌ਵਿੱਚ ਆਪਣੀ ‌ਵੱਖਰੀ ਪਹਿਚਾਣ ਬਣਾਉਦੇ ਆ ਰਹੇ ‌ਹਨ ਉਹਨਾ ਦੇ ਕਿਰਦਾਰਾਂ ਨੂੰ ਲੰਮਾ ਸਮਾਂ ਯਾਦ ਰੱਖਿਆ ਜਾਦਾ ਹੈ। ਜਿਸ ਦੀਆ ਬਹੁਤ  ਸਾਰੀਆਂ ਮਿਸਾਲਾਂ ਵੀ ਹਨ। ਖ਼ੇਤਰ ਕੋਈ ਵੀ ਹੋਵੇ ਇੱਕ ਕਲਾਕਾਰ ਵਲੋ ਨਿਭਾਏ ਕਿਰਦਾਰ ਨੂੰ ਉਸ ਵਲੋਂ  ਕਿੰਨੀ ਤਿਆਰੀ ਤੇ ‌ਮੇਹਨਤ ਨਾਲ ਕੰਮ ਕੀਤਾ ਜਾਂਦਾ ਹੈ ਇਸ ਦਾ ਸਬੂਤ ਦਰਸ਼ਕਾਂ ਦੀਆਂ ਤਾੜੀਆ ਨਾਲ ਮਿਲ ਜਾਂਦਾ ਹੈ ਜੋ ਉਸ ਵੱਲੋਂ ਕੀਤੇ ਕਿਰਦਾਰ ਦਾ ਮੁੱਲ ਮੋੜਨ ਵਿੱਚ ਸਫ਼ਲਤਾ ਦੀ ਨੀਂਹ  ਕਿਹਾ ਜਾ ਸਕਦਾ ਹੈ। ਜਿਸ ਨਾਲ ਉਸ ਕਲਾਕਾਰ ਦੀ ਹੋਸਲਾ ਅਫ਼ਜ਼ਾਈ ਤਾਂ ਹੁੰਦੀ ਹੀ ਹੈ ਨਾਲੋਂ ਨਾਲ ਕਲਾ ਖ਼ੇਤਰ ਵਿਚ ਅੱਗੇ ਵਧਣ ਲਈ ਰਸਤੇ ਵੀ ਖੁੱਲ ਜਾਂਦੇ ਹਨ। ਵੈਸੇ ਕਿਸ ਵਿਅਕਤੀ ਨੂੰ ਕਿਹੜੇ ਰਸਤੇ ਤੇ ਕਦੋ ਸਫ਼ਲਤਾ ਮਿਲ ਜਾਵੇ ਇਹ ਸਭ ਤਾਂ ਉਸ ਡਾਢੇ ਦੇ ਹੱਥ ਹੈ। ਜੇਕਰ ਲੰਮੇ ਸਮੇਂ ਤੋਂ ਕਲਾ ਖ਼ੇਤਰ ਵਿੱਚ ਰਹਿ ਕੇ ਇਸ ਦੀਆਂ  ਬਾਰੀਕੀਆਂ ਵੱਲ ਧਿਆਨ ਦਿੱਤਾ ਜਾਵੇ ਤਾਂ ਉਹ ਦਿਨ ਵੀ ਦੂਰ ਨਹੀ ਹੁੰਦੇ ਜਦੋਂ  ਇਕ ਤੋ ਬਾਅਦ ਇੱਕ ਪ੍ਰੋਜੈਕਟ ਮਿਲਣੇ ਸ਼ੁਰੂ ਹੋ ਜਾਣ ਤਾਂ ਇਹ ਸਮਝੋ ਕਿ ਦਰਸ਼ਕਾਂ ਨੇ ਕਲਾ ਦਾ ਮੁੱਲ ਪਾਉਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਪਿੱਛੇ ਮੁੜ ਕੇ ਦੇਖੀਏ ਤਾਂ ਛੋਟੇ ਵੱਡੇ ਪਰਦੇ ਲਈ ਵਧੇਰੇ ਨਾਟਕਾਂ/ਫ਼ਿਲਮਾਂ ਆਦਿ ਦੇ ਨਿਰਮਾਣ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ ਜਿਸ ਨਾਲ ਹਰ ਛੋਟੇ ਵੱਡੇ ਰੰਗਮੰਚ ਦੇ ਕਲਾਕਾਰਾਂ ਦਾ ਮੁੱਲ ਵੀ ਪਿਆ ਹੈ। ਵੱਡੀ ਪੱਧਰ ਤੇ ਇਸ ਖ਼ੇਤਰ ਵਿਚ ਨਵੇ ਕਲਾਕਾਰਾਂ ਦੀ ਆਮਦ ਹੋਈ ਹੈ ਬੰਬਈ ਫ਼ਿਲਮ ਨਗਰੀ ਵਿੱਚ ਪੱਕੇ ਪੈਰੀਂ ਸਥਾਪਤ ਹੋਣ ਲਈ ਦਿਨ-ਰਾਤ ਇਕ ਕਰਕੇ ਛੋਟੇ ਛੋਟੇ ਕਿਰਦਾਰ ਰਾਹੀ ਵੱਡੀ ਸਫਲਤਾ ਪਾਉਂਣ ਵਾਲੇ ਕਲਾਕਾਰਾਂ ਦੀਆ ਅਨੇਕਾ ਹੀ ਉਦਾਹਰਣਾਂ  ਹਨ।  ਸ਼ਾਇਦ ਉਹ  ਸੰਘਰਸ਼ ਕਰ ਰਹੇ ਕਲਾਕਾਰਾਂ ਲਈ ਮਾਰਗ ਦਾ ਰਸਤਾ ਵੀ ਬਣਦੇ ਹਨ। ਜਿਨ੍ਹਾਂ ਦੀ ਹਿਸਟਰੀ ਪੜ ਸੁਣ ਕੇ ਸੋਚ ਬਦਲ ਜਾਂਦੀ ਹੈ ਤੇ ਅੱਗੇ ਵਧਣ ਲਈ ਪੂਰੀ ਤਰ੍ਹਾਂ ਨਾਲ ਸੰਜੀਵਨੀ ਬੂਟੀ ਦਾ ਕੰਮ ਕਰਦੀ ਹੈ।  ਜਦੋ ਦਰਸ਼ਕ ਕਿਸੇ ਕਲਾਕਾਰ ਨੂੰ ਰੰਗੀਨ ਪਰਦੇ ਤੇ ਦੇਖਦੇ ਹਨ ਤਾਂ  ਉਸ ਦੇ ਅਗਲੇ ਪਿਛਲੇ ਕੰਮਾਂ  ਦਾ ਵੀ ਜ਼ਿਕਰ ਸ਼ੁਰੂ ਹੋ ਜਾਂਦਾ ਹੈ  ਕਿ ਇਸ ਕਲਾਕਾਰ ਨੇ ਤਾਂ  ਪਹਿਲਾਂ ਫਲਾਣੀ ਫ਼ਿਲਮ ਜਾਂ ਨਾਟਕ ਵਿਚ ਬੜਾ ਵਧੀਆ ਕੰਮ ਕੀਤਾ ਸੀ। ਹੁਣ ਇਸ ਵਿਚ ਜਮੀ ਸਿਰਾ ਈ ਕਰਾਤਾ ਬਹੁਤੀ ਵਾਰ ਸਿਰਫ਼ ਕਿਰਦਾਰ ਕਰਕੇ ਹੀ ਜਾਣਿਆ ਜਾਂਦਾ ਹੈ ਪਰ ਉਸ ਦੇ ਫ਼ਿਲਮੀ ਨਾਂ ਤੋ ਦਰਸ਼ਕ ਪੂਰੀ ਤਰ੍ਹਾਂ ਵਾਕਿਫ ਹੀ ਨਹੀਂ ਹੁੰਦੇ ਤੇ ਉੱਗਲਾਂ ਦੀਆਂ ਗੰਢਾਂ  ਭੰਨਣ ਲਈ ਮਜਬੂਰ ਹੋ ਜਾਦੇ ਹਨ।  ਕਲਾਕਾਰ ਦਾ ਨਾਮ ਕੀ ਹੈ  ਜਾਂ ਫਿਰ ਕਿਸੇ ਫ਼ਿਲਮ /ਨਾਟਕ ਵਿੱਚ ਕੀਤੇ ਕਰੈਕਟਰ ਵਾਲੀ ਪਹਿਚਾਣ ਮਿਲ ਜਾਂਦੀ ਹੈ ਜਿਸ ਕਰਕੇ ਦਰਸ਼ਕ ਵਰਗ ਉਸ ਨੂੰ ਉਸ ਨਾਮ ਜਾਂ ਕਰੈਕਟਰ ਨਾਲ ਜਿਆਦਾ ਜਾਨਣਾ ਸ਼ੁਰੂ ਕਰ ਦਿੰਦੇ ਹਨ।ਇਸ ਲੇਖ ਵਿਚ ਅਸੀ ਇੱਕ ਅਜਿਹੇ ਹੀ ਕਲਾਕਾਰ/ਮਿਊਜ਼ਿਕ ਡਾਇਰੈਕਟਰ ਦਾ ਜ਼ਿਕਰ ਕਰ ਰਹੇ ਹਾਂ  ਜਿਸ ਨੂੰ ਸੱਚਮੁੱਚ ਹੀ ਪਹਿਚਾਣ ਅਜਿਹੇ ਤਾਰੀਕੇ ਨਾਲ ਮਿਲੀ ਹੈ ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਹੈ। ਤਕਰੀਬਨ ਦੋ ਦਹਾਕਿਆਂ ਤੋਂ ਬੰਬਈ ਫ਼ਿਲਮ ਨਗਰੀ ਵਿੱਚ ਰਹਿਕੇ ਮਿਊਜ਼ਿਕ ਦੀਆਂ ਬਾਰੀਕੀਆਂ ਸਿੱਖਣ ਵਾਲੇ ਇਸ ਫ਼ਨਕਾਰ ਕਲਾਕਾਰ ਦਾ ਨਾਮ ਹੈਪੀ ਸਿੰਘ ਹੈ ਜੋ ਆਪਣੇ ਨਾਮ ਦੀ ਤਰ੍ਹਾਂ ਹਰ ਵੇਲੇ ਖੁਸ਼ ਮਿਜਾਜ਼ ਰਹਿੰਦਾ ਹੈ ਇਸ ਹਰਦਿਲ ਅਜੀਜ਼ ਕਲਾਕਾਰ ਦੇ ਚਿਹਰੇ ਨੂੰ ਦੇਖ ਕੇ ਆਪ ਮੁਹਾਰੇ ਹੀ ਹਾਸਾ ਫੁੱਟ ਪੈਂਦਾ ਹੈ ਕਿਉਂਕਿ ਇਸ ਨੂੰ ਪ੍ਰਮਾਤਮਾ ਨੇ ਕਲਾ ਦਾ ਜੋ ਗੁਣ ਦਿੱਤਾ ਹੈ ਸ਼ਾਇਦ ਹੀ ਕਿਸੇ ਹੋਰ ਦੇ ਹਿੱਸੇ ਆਇਆ ਹੋਵੇ।  ਹੈਪੀ ਸਿੰਘ ਪਟਿਆਲਾ ਦਾ ਰਹਿਣ ਵਾਲਾ ਹੈ ਜਿਸ ਨੇ ਹੁਣ ਤੱਕ ਪੰਜਾਬੀ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕਰਕੇ ਦਰਸ਼ਕਾਂ ਵਿੱਚ ਵੱਖਰੀ ਪਛਾਣ ਬਣਾਈ ਹੈ। ਉਹ ਜਿਥੇ ਇਕ ਵਧੀਆ ਫ਼ਿਲਮ ਕਲਾਕਾਰ ਹੈ ਉਥੇ ਹੀ ਉਹ ਲੰਮੇ ਸਮੇਂ ਤੋਂ ਮਿਊਜ਼ਿਕ ਡਾਇਰੈਕਟਰ ਵਜੋਂ ਵੀ ਬੰਬਈ ਰਹਿ ਕੇ ਕੰਮ ਕਰ ਰਿਹਾ ਹੈ। ਉਸ ਨੇ ਸੰਗੀਤ ਦੇ ਗੁਰ ਮਨੋਜ ਪ੍ਰਵੀਨ ਤੋ ਸਿੱਖੇ।  ਮਾਇਆ ਨਗਰੀ ਚ ਸੰਗੀਤ ਦੇ ਦਿੱਗਜਾਂ ਨਾਲ ਕੰਮ ਕਰਕੇ ਕਾਫ਼ੀ ਕੁੱਝ ਸਿੱਖਿਆ।  ਹੈਪੀ ਸਿੰਘ  ਨੇ ਪਹਿਲੀ ਵਾਰ ਪੰਜਾਬੀ ਫ਼ਿਲਮ ਮਾਈ ਸੈਲਫ ਪੇਂਡੂ ਵਿੱਚ ਕੰਮ ਕੀਤਾ। ਇਸ ਤੋ ਬਾਅਦ ਫ਼ਿਲਮਾਂ ਗਿੱਦੜ ਸਿੰਗੀ, ਮੈਰਿਜ਼ ਪੈਲੇਸ, ਮਿਸਟਰ ਐਂਡ ਮਿਸਿਜ਼ 420, ਪੁਆੜਾ, ਆਦਿ ਵਿੱਚ ਕੰਮ ਕੀਤਾ। ਜਿਨ੍ਹਾਂ ਵਿਚਲੀ ਅਦਾਕਾਰੀ ਨੇ ਹੈਪੀ ਸਿੰਘ ਲਈ ਕੰਮ ਦੇ ਦਰਵਾਜ਼ੇ ਖੋਲ੍ਹ ਦਿੱਤੇ ਸੀ। ਹੈਪੀ ਸਿੰਘ ਦੱਸਦਾ ਹੈ ਕਿ ਫ਼ਿਲਮ ਮਿਸਟਰ ਐਂਡ ਮਿਸਿਜ਼ 420 ਵਿਚਲੇ ਅਮਲੀ ਦੇ ਕਿਰਦਾਰ ਨੇ ਉਸ ਨੂੰ ਇੱਕ ਵੱਖਰੀ ਪਛਾਣ ਦਿੱਤੀ। ਜਿਸ ਵਿਚ ਉਸ ਨੇ ਭੁੱਕੀ (ਨਸ਼ਾ)ਖਾਣ ਵਾਲੇ ਅਮਲੀ ਦਾ ਕਿਰਦਾਰ ਨਿਭਾਇਆ ਸੀ। ਬੇਸ਼ੱਕ ਨਸ਼ਾ ਸਾਡੀ ਨੋਜਵਾਨੀ ਲਈ ਘਾਤਕ ਹੈ। ਜਿਸ ਨਾਲ ਘਰਾ ਦੇ ਘਰ ਤਬਾਹ ਹੋ ਗਏ ਹਨ ਜੋ ਹਕੀਕਤ ਚ ਵੀ ਮਾੜਾ ਹੈ। ਜਦੋ ਇਹ ਫ਼ਿਲਮ ਦਰਸ਼ਕਾਂ ਨੇ ਦੇਖੀ ਤਾਂ ਉਸ ਦੇ ਰੋਲ਼ ਨੂੰ ਬਾਖ਼ੂਬੀ ਪਸੰਦ ਕੀਤਾ ਗਿਆ।  ਉਹ ਦਰਸ਼ਕ ਵਰਗ ਚ ਵਿਚਰਦਾ ਤਾਂ  ਉਸ ਤੋ ਮਜ਼ਾਕ ਮਜਾਕ ਵਿੱਚ ਭੁੱਕੀ ਦੀ ਚੁਟਕੀ ਦੀ ਮੰਗ ਵੀ ਕੀਤੀ ਜਾਣ ਲੱਗੀ ਸੀ।  ਜਦ ਕਿ ਉਸ ਨੂੰ ਅਜਿਹੇ ਨਸ਼ੇ ਬਾਰੇ ਪਤਾ ਵੀ ਨਹੀਂ ਸੀ। ਹੈਪੀ ਸਿੰਘ ਦੀਆ ਆਉਣ ਵਾਲੀਆਂ ਫ਼ਿਲਮਾਂ ਵਿੱਚ ਬਰਾਤ ਬੰਦੀ, ਕਾਲੇ ਕੱਛਿਆਂ ਵਾਲੇ ਹਨ। ਦਸੰਬਰ ਮਹੀਨੇ ਰੀਲੀਜ਼ ਹੋ ਰਹੀ ਪੰਜਾਬੀ ਫ਼ਿਲਮ "ਕਦੇ ਹਾ ਕਦੇ ਨਾਂ" ਚ ਵੀ ਉਸ ਦੇ ਨਿਵੇਕਲੇ ਕਿਰਦਾਰ ਨੂੰ ਬੇਹੱਦ ਪਸੰਦ ਕੀਤਾ ਜਾਵੇਗਾ।  ਜਿਸ ਵਿੱਚ ਉਹ ਜਪਾਨੀ ਅੰਦਾਜ਼ ਵਿਚ ਪੇਸ਼ਕਾਰੀ ਕਰਦਾ ਨਜ਼ਰ ਆਵੇਗਾ। ਇਸ ਫ਼ਿਲਮ ਤੋ ਹੈਪੀ ਸਿੰਘ ਤੇ ਪੂਰੀ ਟੀਮ ਨੂੰ ਪੂਰੀਆ ਉਮੀਦਾਂ ਹਨ। ਇਹ ਫ਼ਿਲਮ ਦਰਸ਼ਕਾਂ ਦੀ ਕੱਸਵੱਟੀ ਤੇ ਪੂਰੀ ਤਰ੍ਹਾਂ ਖਰੀ ਉਤਰੇਗੀ। ਇਸ ਫ਼ਿਲਮ ਦੇ ਟ੍ਰੇਲਰ ਨੂੰ ਫ਼ਿਲਹਾਲ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੈਪੀ ਸਿੰਘ ਕਲਾਕਾਰ ਤੇ ਕਹਾਣੀਕਾਰ ਨਰੇਸ਼ ਕਥੂਰੀਆ, ਫ਼ਿਲਮ ਡਾਇਰੈਕਟਰ ਨਗਿੰਦਰ ਚੌਹਾਨ,  ਕਲਾਕਾਰ  ਬੀ ਐਨ ਸ਼ਰਮਾ, ਸੁਨੀਲ ਠਾਕੁਰ, ਰਾਕੇਸ਼ ਧਵਨ, ਤੇ ਅੰਬਰਦੀਪ ਜਿਹੀਆ ਦਿੱਗਜ਼ ਸ਼ਖ਼ਸੀਅਤਾਂ ਦਾ ਬੇਹੱਦ ਸ਼ੁਕਰਗੁਜ਼ਾਰ ਹੈ।  ਜਿਨ੍ਹਾਂ ਤੋ ਕਾਫ਼ੀ ਕੁੱਝ ਸਿੱਖਣ/ਜਾਨਣ ਦਾ ਮੋਕਾ ਮਿਲਿਆ ਕਲਾਕਾਰ ਹੈਪੀ ਸਿੰਘ ਆਉਣ ਵਾਲੇ ਸਮੇਂ ਵਿੱਚ ਦਿੱਗਜ਼ ਗਾਇਕ ਕਲਾਕਾਰਾਂ  ਦੀਆਂ  ਸੁਰੀਲੀਆਂ ਆਵਾਜ਼ਾਂ ਨੂੰ ਸੰਗੀਤਕ ਧੁਨਾਂ ਚ ਪ੍ਰਰੋੰਦਾ ਨਜ਼ਰ ਆਵੇਗਾ।  ਬਾਲੀਵੁੱਡ ਤੇ ਪਾਲੀਵੁੱਡ ਖ਼ੇਤਰ ਵਿੱਚ ਉਸ ਦੇ ਕਿਰਦਾਰ ਦੀ ਤੂਤੀ ਬੋਲਦੀ ਨਜ਼ਰ ਆਵੇ ਦਰਸ਼ਕਾਂ ਨੂੰ ਉਸ ਤੋ ਪੂਰੀਆ ਉਮੀਦਾ ਹਨ। ਹੈਪੀ ਸਿੰਘ ਜਿਥੇ ਦਰਸ਼ਕਾਂ ਦਾ ਸਦਾ ਰਿਣੀ ਹੈ ਉਥੇ ਹੀ ਉਸ ਅੰਦਰ ਦੇਸ਼ ਦੀਆਂ  ਹੱਦਾ/ਸਰਹੱਦਾ ਤੇ ਆਪਣੇ ਹੱਕ ਲੈਣ ਲਈ ਲੜਾਈ ਲੜ ਰਹੇ ਕਿਸਾਨਾ/ਮਜ਼ਦੂਰਾਂ ਦਾ ਦਰਦ ਸਾਫ਼ ਝਲਕਦਾ ਹੈ ਜਿਸ ਨੂੰ ਸਮੇ ਦੀ ਸਰਕਾਰ ਮੰਨਣ ਨੂੰ ਤਿਆਰ ਨਹੀਂ ਹੋਈ ਸੀ।

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ