Wednesday, July 02, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਮਿਹਨਤੀ ਤੇ ਸਿਰੜੀ ਲੇਖਕ ਦਾ ਨਾਂ ਹੈ ਹਰਪ਼੍ਰੀਤ ਖਿੰਡਾ

November 25, 2021 09:16 PM

ਮਿਹਨਤੀ ਤੇ ਸਿਰੜੀ ਲੇਖਕ ਦਾ ਨਾਂ ਹੈ ਹਰਪ਼੍ਰੀਤ ਖਿੰਡਾ
ਜੋ ਇਨਸਾਨ ਆਪਣੇ ਆਪ ਵਿੱਚ ਹਿੰਮਤ ਦੀ ਭਾਵਨਾ ਰਖਦਾ ਹੋਵੇ, ਉਹ ਦੂਜਿਆਂ ਦੁਆਰਾ ਬਣਾਏ ਗਏ ਰਸਤਿਆਂ ਨੂੰ ਛੱਡਕੇ ਆਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਹਨ ਕਿ ਉਹ ਆਮ ਲੋਕਾਂ ਨੂੰ ਵੀ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦੇ ਹਨ। ਇਹ ਇੱਕ ਅਟੱਲ ਸੱਚਾਈ ਹੈ ਕਿਸਮਾਂ ਕਦੇ ਵੀ ਕਿਸੇ ਦੇ ਪਿੱਛੇ ਨਹੀਂ ਚੱਲਿਆ, ਸਗੋਂ ਉਹ ਤਾਂ ਆਪਣੀ ਮਸਤ ਚਾਲੇ ਚਲਦਾ ਹੀ ਰਹਿੰਦਾ ਹੈ। ਬਹੁਤ ਹੀ ਘੱਟ ਲੋਕ ਹੁੰਦੇ ਹਨ, ਜੋ ਸਮੇਂ ਦੀ ਕਦਰ ਕਰਦੇ ਹਨ ਤੇ ਉਹਦੇ ਨਾਲ ਆਪਣਾ ਕਦਮ ਦਰ ਕਦਮ ਮਿਲਾ ਕੇ ਚਲਦੇ ਹਨ। ਜਿਹੜੇ ਲੋਕ ਅਜਿਹਾ ਕਰਦੇ ਹਨ, ਉਹੀ ਆਪਣੀਆਂ ਮਿੱਥੀਆਂ ਹੋਈਆਂ ਮੰਜਿਲਾਂ ’ਤੇ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚਦੇ ਹਨ। ਪੰਜਾਬੀ ਸੰਗੀਤ ਜਗਤ ਦੇ ਵੀਡੀਓ ਖੇਤਰ ਵਿੱਚ ਪੈਰ ਰੱਖਣ ਦੇ ਨਾਲ ਹੀ ਇਸ ਇੰਡਸਟਰੀ ਵਿੱਚ ਰੋਜ਼ਗਾਰ ਦੇ ਬਹੁਤ ਸਾਰੇ ਸਾਧਨ ਪੈਦਾ ਹੋਣੇ ਸ਼ੁਰੂ ਹੋਏ ਅਤੇ ਬਹੁਤ ਸਾਰੇ ਕਲਾਕਾਰਾਂ, ਤਕਨੀਸ਼ੀਅਨਾਂ, ਲੇਖਕਾਂ ਅਤੇ ਗੀਤਕਾਰਾਂ ਨੂੰ ਮਾਣ-ਸਤਿਕਾਰ ਮਿਿਲਆ। ਵੀਡੀਓ ਪ਼੍ਰੋਡਕਸ਼ਨ ਸਮੇਂ ਇਸ ਦੇ ਕੰਸੈਪਟ ਅਤੇ ਸਕਰੀਨ ਪਲੇਅ ਦੀ ਬਹੁਤ ਅਹਿਮੀਅਤ ਹੁੰਦੀ ਹੈ। ਇਸ ਤੋਂ ਬਿਨਾਂ ਇੱਕ ਚੰਗਾ ਵੀਡੀਓ ਜਾਂ ਫ਼ਿਲਮ ਨਹੀਂ ਬਣਾਈ ਜਾ ਸਕਦੀ। ਜਿਹੜੇ ਨੌਜਵਾਨ ਇਸ ਖੇਤਰ ਵਿੱਚ ਕੰਮ ਕਰ ਰਹੇ ਹਨ, ਉਹਨਾਂ ਨੂੰ ਲਗਾਤਾਰ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਹੀ ਮਿਹਨਤੀ ਤੇ ਸਿਰੜੀ ਲੇਖਕ ਦਾ ਨਾਂ ਹੈ ਹਰਪ਼੍ਰੀਤ ਖਿੰਡਾ
29 ਜਨਵਰੀ 1999 ਨੂੰ ਸ. ਹਰਜਿੰਦਰ ਸਿੰਘ ਦੇ ਘਰ ਪਿੰਡ ਪੜੋਹ (ਭੁੱਨਰਹੇੜੀ), ਜ਼ਿਲਾ ਪਟਿਆਲਾ ਵਿਖੇ ਜਨਮ ਲੈਣ ਵਾਲੇ ਹਰਪ਼੍ਰੀਤ ਖਿੰਡਾ ਵਿੱਚ ਵਧੀਆ ਲੇਖਕ ਵਾਲੇ ਗੁਣ ਬਚਪਨ ਤੋਂ ਹੀ ਕੁੱਟ ਕੁੱਟਕੇ ਭਰੇ ਹੋਏ ਸਨ। ਆਪਣੇ ਸਕੂਲ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਉਸਨੇ ਕਾਲਜ ਜੁਆਇਨ ਕਰ ਲਿਆ। ਸਕੂਲ ਦੀਆਂ ਸਭਿਆਚਾਰਕ ਗਤੀਵਿਧੀਆਂ ਵਿੱਚ ਵਧ-ਚੜ ਕੇ ਭਾਗ ਲੈਣ ਵਾਲੇ ਹਰਪ਼੍ਰੀਤ ਖਿੰਡਾ ਦਾ ਝੁਕਾਅ ਇਹਨਾਂ ਦਿਨਾਂ ਤੋਂ ਹੀ ਲੇਖਣੀ ਵੱਲ ਜ਼ਿਆਦਾ ਹੋ ਗਿਆ ਸੀ। ਇਸੇ ਕਾਰਨ ਉਸਨੇ ਆਪਣੀ ਪੜਾਈ ਪੂਰੀ ਕਰਨ ਉਪਰੰਤ ਰੋਜ਼ੀ-ਰੋਟੀ ਲਈ ਵੀ ਸਕਰੀਨ ਪਲੇਅ ਅਤੇ ਕੰਸੈਪਟ ਲਿਖਣ ਵਜੋਂ ਆਪਣਾ ਕੈਰੀਅਰ ਚੁਣਨ ਨੂੰ ਤਰਜੀਹ ਦਿੱਤੀ ਅਤੇ ਇਸ ਕਿੱਤੇ ਵਿੱਚ ਸਿੱਖਿਆ ਹਾਸਿਲ ਕਰਨ ਉਪਰੰਤ ਪੰਜਾਬੀ ਫ਼ਿਲਮਾਂ ਅਤੇ ਸੰਗੀਤਕ ਐਲਬਮਾਂ ਦੀ ਤਕਨੀਕੀ ਟੀਮ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਰਪ਼੍ਰੀਤ ਨੇ ਫੋਕ ਸਟੂਡੀਓਜ਼ ਦੇ ਕਈ ਪ਼੍ਰੋਜੈਕਟਾਂ ਵਿੱਚ ਵੀ ਕੰਮ ਕੀਤਾ ਹੈ। ਇਹਨਾਂ ਵੱਲੋਂ ਰਿਲੀਜ਼ ਕੀਤੇ ਉਸਦੇ ਕੁੱਝ ਖਾਸ ਪ਼੍ਰੋਜੈਕਟਾਂ ਵਿੱਚ ’ਡੁੱਬਦੇ ਪੱਥਰ ਤਾਰੇ’ (ਭਾਈ ਕਮਲਜੀਤ ਸਿੰਘ ਜੀ ਸ਼੍ਰੀਨਗਰ ਵਾਲੇ), ’ਦਿੱਲੀ ਵਰਸਜ਼ ਸਰਦਾਰ’ (ਇੰਦਰਜੀਤ ਨਿੱਕੂ), ’ਜੋ ਮੰਗਿਆ ਸੋ ਪਾਇਆ ਐ’ (ਗਿੱਲ ਇੰਦਰ), ਸ਼ੋਰ (ਜੱਗਾ) ’ਸਭ ਜੱਗ ਚੱਲਣਹਾਰ’ ਅਤੇ ’ਤੇਰਾ ਸਦੜਾ ਸੁਣੀਜੈ’ (ਭਾਈ ਰਾਮ ਸਿੰਘ ਜੀ ਮਾਈਸਰਖਾਨੇ ਵਾਲੇ) ਦੇ ਨਾਂ ਵਰਨਣਯੋਗ ਹਨ। ਇਸ ਤੋਂ ਇਲਾਵਾ ਉਸਦੇ ਆਉਣ ਵਾਲੇ ਪ਼੍ਰੋਜੈਕਟਾਂ ਵਿੱਚ ਭਾਈ ਦਵਿੰਦਰ ਸਿੰਘ ਸੋਢੀ ਦਾ ਪ਼੍ਰੋਜੈਕਟ ’ਪ਼੍ਰਗਟਿਓ ਖਾਲਸਾ’ ਵੀ ਸ਼ਾਮਿਲ ਹੈ।
ਲੇਖਕ ਹਰਪ਼੍ਰੀਤ ਖਿੰਡਾ ਦੀ ਕੰਮ ਪ਼੍ਰਤੀ ਲਗਨ ਅਤੇ ਮਿਹਨਤ ਨੂੰ ਦੇਖਕੇ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸਦਾ ਇਸ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਸ਼ਾਲਾ! ਇਹ ਮਾਣਮੱਤਾ ਨੌਜਵਾਨ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ ਅਤੇ ਹਰ ਦਿਨ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਨੂੰ ਛੂਹੇ। ਆਮੀਨ!
-ਗੁਰਬਾਜ ਗਿੱਲ

Have something to say? Post your comment