Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਦੋ ਉਂਗਲਾਂ (ਹਾਸਰਸ ਵਿਅੰਗ ) - ਬਲਤੇਜ ਸਿੰਘ ਸੰਧੂ ਬੁਰਜ ਲੱਧਾ

November 24, 2021 12:13 AM
ਦੋ ਉਂਗਲਾਂ (ਹਾਸਰਸ ਵਿਅੰਗ )
 
ਪੁਰਾਣੇ ਸਮਿਆਂ ਦੀ ਗੱਲ ਹੈ ਦੋ ਰਾਹਗੀਰ ਪਗਡੰਡੀ ਦੇ ਰਾਸਤੇ ਤੁਰੇ ਜਾਂਦੇ ਸਨ।ਮੰਜ਼ਿਲ ਦੂਰ ਸੀ। ਤੁਰਦਿਆਂ ਤੁਰਦਿਆਂ ਰਾਸਤੇ ਵਿੱਚ ਹੀ ਉਨ੍ਹਾਂ ਨੂੰ ਰਾਤ ਪੈ ਗਈ। ਉਪਰੋਂ ਪੋਹ ਮਾਘ ਮਹੀਨੇ ਦੀ ਕਹਿਰ ਦੀ ਠੰਡ ਉਨਾਂ ਸੋਚਿਆ ਹੁਣ ਆਪਣੇ ਤੋਂ ਹੋਰ ਜਿਆਦਾ ਨਹੀਂ ਤੁਰਿਆਂ ਜਾਣਾ ਮੰਜਿਲ ਵੀ ਦੂਰ ਹੈ ਅਤੇ ਉੱਪਰੋਂ ਸਵੇਰ ਦੇ ਤੁਰੇ ਹੋਏ ਹਾਂ। ਸਰੀਰ ਵੀ ਥੱਕ ਚੁੱਕਾ ਏ। ਇਸ ਲਈ ਕਿਉਂ ਨਾ ਕਿਸੇ ਦਰੱਖਤ ਜਾ ਕਿਸੇ ਕੰਧ ਦਾ ਓਟ ਆਸਰਾ ਲੈ ਲਿਆ ਜਾਵੇ ਅਤੇ ਰਾਤ ਏਥੇ ਹੀ ਗੁਜ਼ਾਰ ਲਈ ਜਾਵੇ। ਦੋਹਾਂ ਰਾਹਗੀਰਾਂ ਨੇ ਇੱਕ ਦੂਜੇ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ। ਲਾਗੇ ਹੀ ਇੱਕ ਟੁੱਟੀ ਫੁੱਟੀ ਡੰਗ ਟਪਾਊ ਝੌਂਪੜੀ ਦਾ ਆਸਰਾ ਲੈ ਲਿਆ। ਰਾਤ ਲੰਘਾ ਸਵੇਰ ਵੇਲੇ ਫੇਰ ਆਪਣੀ ਮੰਜ਼ਿਲ ਵੱਲ ਜਾਣ ਦਾ ਵਿਚਾਰ ਬਣਾ ਲਿਆ। ਪਰ ਸਵੇਰ ਦੇ ਤੁਰਿਆਂ ਨੇ ਸਾਮ ਤੱਕ ਕੁੱਝ ਵੀ ਨਹੀਂ ਸੀ ਖਾਧਾ।ਇਸ ਕਰਕੇ ਭੁੱਖ ਵੀ ਪੂਰੇ ਜੋਰ ਦੀ ਲੱਗੀ ਹੋਈ ਸੀ।ਲਾਗੇ ਕੋਈ ਵੀ ਪਿੰਡ ਨਜ਼ਰ ਨਾ ਆਇਆ ਇਸ ਕਰਕੇ ਪਾਣੀ ਦੀਆਂ ਦੋ ਦੋ ਘੁੱਟਾ ਪੀ ਮਨ ਸਮਝਾ ਲਿਆ। ਆਪਣੇ ਉੱਪਰ ਲਈਆਂ ਖੇਸੀਆਂ ਨੂੰ ਹੀ ਸਿੱਧਾ ਕਰ ਰਜਾਈ ਦਾ ਕੰਮ ਲੈਣ ਦੀ ਸੋਚੀ। ਸੰਘਣੀ ਧੁੰਦ ਠੰਢੀ ਰਾਤ ਢਿੱਡੋਂ ਭੁੱਖੇ ਰਾਤ ਲੰਘੇ ਤਾਂ ਕਿਵੇਂ ਲੰਘੇ। ਪਹਿਲੇ ਰਾਹਗੀਰ ਨੇ ਸੋਚਿਆ ਸ਼ਾਇਦ ਮੈਨੂੰ ਹੀ ਜਿਆਦਾ ਠੰਢ ਲੱਗ ਰਹੀ ਹੈ। ਤਾਂ ਉਸ ਨੇ ਦੂਸਰੇ ਨੂੰ ਪੁੱਛਿਆ? ਭਾਈਆ ਜੀ ਮੇਰੇ ਵਾਲੇ ਪਾਸੇ ਤਾਂ ਵਾਹਵਾ ਸੀਤ ਲਹਿਰ ਏ ਐਂਧਰ ਤੇਰੇ ਵਾਲੇ ਪਾਸੇ ਠੰਢ ਕਿੰਨੀ ਕੁ ਏ। ਦੂਸਰਾ ਠੰਢ ਨਾਲ ਕੰਬਦਾ ਮੱਧਮ ਜਿਹੀ ਅਵਾਜ਼ ਵਿੱਚ ਬੋਲਿਆਂ ਬੱਸ ਭਰਾਵਾਂ ਦੋ ਕੁ ਉਂਗਲਾਂ ਘੱਟ ਏ। ਪਹਿਲੇ ਰਾਹਗੀਰ ਨੂੰ ਦੋ ਉਂਗਲਾਂ ਵਾਲੀ ਗੱਲ 
ਕੁੱਝ ਸਮਝ ਨਾ ਆਈ। ਉਸ ਨੇ ਦੁਬਾਰਾ ਫਿਰ ਪੁੱਛਿਆ ਇਹ ਦੋ ਉਂਗਲਾਂ ਦਾ ਕੀ ਮਾਜਰਾ ਹੈ। ਤਾਂ ਦੂਸਰਾ ਰਾਹਗੀਰ ਕਹਿੰਦਾ ਵੀਰ ਮੇਰਿਆ ਮੈਨੂੰ ਐਨੀ ਜਿਆਦਾ ਠੰਢ ਲੱਗ ਰਹੀ ਹੈ ਕਿ। ਠੰਢ ਨਾਲ ਸੁੰਗੜ ਕੇ ਅਤੇ ਕੰਬ ਕੰਬ ਕੇ ਮੇਰੀਆਂ ਲੱਤਾਂ ਮੇਰੇ ਨੱਕ ਨਾਲ ਲੱਗਣ ਤੋਂ ਸਿਰਫ ਦੋ ਕੁ ਉਂਗਲਾਂ ਦੀ ਹੀ ਵਿੱਥੀ ਰਹਿ ਗਈ ਏ। 
ਬਲਤੇਜ ਸਿੰਘ ਸੰਧੂ ਬੁਰਜ ਲੱਧਾ 

Have something to say? Post your comment

More From Article

ਮਾਂ ਬੋਲੀ ਪੰਜਾਬੀ ਦਾ ਭਾਸ਼ਾ ਕਨੂੰਨ - ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਮਾਂ ਬੋਲੀ ਪੰਜਾਬੀ ਦਾ ਭਾਸ਼ਾ ਕਨੂੰਨ - ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਗਤਕੇ 'ਚ ਪੀ.ਐਚ.ਡੀ ਮਨਿੰਦਰਜੀਤ ਸਿੰਘ ਤੇ ਸਾਬਕਾ ਵਾਲੀਬਾਲ ਖਿਡਾਰੀ ਨਰਜੀਤ ਸਿੰਘ ਆਣਗੇ 'ਪੰਜਾਬੀਆਂ ਦੀ ਦਾਦਾਗਿਰੀ' ਦੇ ਸੈੱਟ 'ਤੇ

ਗਤਕੇ 'ਚ ਪੀ.ਐਚ.ਡੀ ਮਨਿੰਦਰਜੀਤ ਸਿੰਘ ਤੇ ਸਾਬਕਾ ਵਾਲੀਬਾਲ ਖਿਡਾਰੀ ਨਰਜੀਤ ਸਿੰਘ ਆਣਗੇ 'ਪੰਜਾਬੀਆਂ ਦੀ ਦਾਦਾਗਿਰੀ' ਦੇ ਸੈੱਟ 'ਤੇ

 ਮਨੂੰ ਭੰਡਾਰੀ : ਸਵੈ-ਕਥਨ  - ਅਤੇ ਪੇਸ਼ਕਸ਼

ਮਨੂੰ ਭੰਡਾਰੀ : ਸਵੈ-ਕਥਨ - ਅਤੇ ਪੇਸ਼ਕਸ਼

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

ਬਾਬਾ ਨਾਨਕ - ਸੁਖਪਾਲ ਸਿੰਘ ਗਿੱਲ

ਬਾਬਾ ਨਾਨਕ - ਸੁਖਪਾਲ ਸਿੰਘ ਗਿੱਲ

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ

ਆਓ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ:ਸੰਜੀਵ ਸਿੰਘ ਸੈਣੀ

ਆਓ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ:ਸੰਜੀਵ ਸਿੰਘ ਸੈਣੀ

ਹਿੰਦੀ ਵਿਅੰਗ  -   ਅਸ਼ਲੀਲ  -  ਹਰੀਸ਼ੰਕਰ ਪਾਰਸਾਈ

ਹਿੰਦੀ ਵਿਅੰਗ - ਅਸ਼ਲੀਲ - ਹਰੀਸ਼ੰਕਰ ਪਾਰਸਾਈ

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’