Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਪਾਲੀਵੁੱਡ ‘ਚ ਸੰਘਰਸ਼ੀਲ ਨਵੇਂ ਕਲਾਕਾਰਾਂ ਲਈ ਵਰਦਾਨ ਬਣਿਆ ਓਪਨ ਮਾਇਕ ਸਟੂਡੀਓਜ਼

November 22, 2021 11:57 PM

ਪਾਲੀਵੁੱਡ ‘ਚ ਸੰਘਰਸ਼ੀਲ ਨਵੇਂ ਕਲਾਕਾਰਾਂ ਲਈ ਵਰਦਾਨ ਬਣਿਆ ਓਪਨ ਮਾਇਕ ਸਟੂਡੀਓਜ਼
ਵੱਖ-ਵੱਖ ਖੇਤਰਾਂ ਨਾਲ ਜੁੜੇ ਨਵੇਂ ਕਲਾਕਾਰਾਂ ਨੂੰ ਦੇ ਰਿਹੈ ਟੈਲੈਂਟ ਸਾਬਤ ਕਰਨ ਦੇ ਮੌਕੇ

ਪਾਲੀਵੁੱਡ ‘ਚ ਬੰਬੂਕਾਟ, ਵੇਖ ਬਰਾਤਾਂ ਚੱਲੀਆਂ, ਅਫਸਰ ਅਤੇ ਭਲਵਾਨ ਸਿੰਘ ਵਰਗੀਆਂ ਚਰਚਿਤ
ਫਿਲਮਾਂ ਦੇ ਮਸ਼ਹੂਰ ਫਿਲਮ ਨਿਰਮਾਤਾ ਯੁਵਰਾਜ ਤੁੰਗ ਹੁਣ ਪਾਲੀਵੁੱਡ ਖੇਤਰ ‘ਚ ਗਾਇਕੀ,
ਅਦਾਕਾਰੀ, ਮਾਡਲੰਿਗ, ਸੰਗੀਤ, ਗੀਤਕਾਰੀ ਅਤੇ ਵਾਜਾ ਯੰਤਰਾਂ ਆਦਿ ਨਾਲ ਜੁੜੀਆਂ
ਸੰਘਰਸ਼ੀਲ ਯੋਗ ਪ੍ਰਤੀਭਾਵਾਂ ਨੂੰ ਆਪਣੇ ਖ਼ੁਦ ਦੇ ਮਿਊਜ਼ਿਕ ਲੇਬਲ ਓਪਨ ਮਾਇਕ ਸਟੂਡੀਓਜ਼ ਹੇਠ
ਇਕ ਵੱਡਾ ਪਲੇਟਫਾਰਮ ਦਿੰਦੇ ਨਜ਼ਰ ਆ ਰਹੇ ਹਨ।ਓਪਨਮਾਇਕ ਸਟੂਡੀਓਜ਼ ਦਾ ਮੁੱਖ ਮੰਤਵ ਨਵੇਂ
ਸੰਘਰਸ਼ੀਲ ਕਲਾਕਾਰਾਂ ਨੂੰ ਵੱਖ-ਵੱਖ ਸੇਵਾਵਾਂ ਦੇਣਾ ਹੈ ਜਿਵੇਂ ਕਿ ਨਵੇਂ ਕਲਾਕਾਰਾਂ ਨੂੰ ਅਧਿਆਪਨ
ਅਤੇ ਸਿੱਖਿਅਤ ਕਰਨ ਤੋਂ ਲੈ ਕੇ ਉਨ੍ਹਾਂ ਦੇ ਗੀਤ ਰਿਲੀਜ਼ ਕਰਨ ਅਤੇ ਉਨ੍ਹਾਂ ਨੂੰ ਵੱਖਰਾ ਓਟੀਟੀ ਅਤੇ
ਹੋਰ ਡਿਿਜਟਲ ਪਲੇਟਫਾਰਮ ਉੱਤੇ ਕੰਮ ਦਵਾਉਣ ਵਿੱਚ ਮਦਦ ਕਰਨਾ ਆਦਿ। ਯੁਵਰਾਜ ਤੁੰਗ ਦਾ
ਕਹਿਣਾ ਹੈ ਕਿ ਉਨਾਂ ਨੇ ਹਮੇਸ਼ਾ ਸੰਗੀਤ, ਸਿੰਫਨੀ ਅਤੇ ਮਹੱਤਵਪੂਰਣ ਵਿਜ਼ੁਅਲ ਕੰਟੈਂਟ ਦੇ ਪ੍ਰਤੀ
ਇੱਕ ਰੂਹਾਨੀ ਝੁਕਾਵ ਮਹਿਸੂਸ ਕੀਤਾ ਹੈ। ਇਸ ਕਰਕੇ ਮੈਂ ਪਹਿਲਾਂ ਕੁੱਝ ਫਿਲਮਾਂ ਬਣਾਈਆਂ ਹਨ।
ਹੁਣ ਮੈਂ ਇੱਕ ਅਜਿਹੇ ਲੇਬਲ ਵੱਲ ਕੰਮ ਕਰ ਰਿਹਾ ਹਾਂ ਜੋ ਸਾਰਥਕ ਸੰਗੀਤ ਲਈ ਸਿਆਣਿਆ ਜਾਂਦਾ
ਹੈ।ਉਨਾਂ ਅੱਗੇ ਕਿਹਾ ਕਿ ਉਨਾਂ ਦਾ ਮੁੱਖ ਉਦੇਸ਼ ਹੈ ਕਿ ਉਹ ਜੋ ਵੀ ਗੀਤ ਸੰਗੀਤ ਲੈ ਕੇ ਆਉਣਗੇ,
ਉਹ ਦਰਸ਼ਕਾਂ ਲਈ ਭਰੋਸੇਮੰਦ ਹੋਵੇਗਾ ਅਤੇ ਜਿਸ ਨੂੰ ਦਰਸ਼ਕ ਲੰਬੇ ਸਮੇਂ ਤੱਕ ਸੰਜੋ ਕੇ ਰੱਖ ਸਕਣਗੇ।
ਰਤਨਅਮੋਲ ਸਿੰਘ ਦੇ ਅਗਵਾਈ ਵਿੱਚ ਯੁਵਰਾਜ ਤੁੰਗ, ਕੰਪਨੀ ਦੇ ਬਿਜ਼ਨਸ ਅਤੇ ਫਾਇਨੇਸ
ਆਪਰੇਸ਼ਨ ਦੇ ਸੰਚਾਲਨ ਦੇ ਨਾਲ ਨਾਲ ਸੰਸਥਾ ਦੇ ਟੈਲੇਂਟ ਮੈਂਨੇਜਮੇਂਟ ਦੀ ਦੇਖਭਾਲ ਵੀ ਕਰਨਗੇ।
ਰਤਨਅਮੋਲ ਸਿੰਘ ਸੀ.ਡੀ.ਸੀ.ਐਲ, ਚੰਡੀਗੜ ਦੇ ਇੱਕ ਉੱਦਮੀ ਅਤੇ ਸੀ.ਈ.ਓ ਹੋਣ ਦੇ ਨਾਲ
ਨਾਲ ਇਨਕਾਰਪੋਰੇਟੇਡ ਇਨਲਿਵੇਨ ਸਕਿਲਸ ਇੰਡਿਆ ਪ੍ਰਾਇਵੇਟ ਲਿਮਟਡ ਦੇ ਡਾਇਰੈਕਟਰ ਹਨ।
ਰਤਨਅਮੋਲ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਬਿਜ਼ਨਸ
ਮੈਂਨੇਜਮੇਂਟ ਅਤੇ ਸਕਿਲ ਡਵਲਪਮੇਂਟ ਇੰਡਸਟਰੀ ਵਿੱਚ ਮੇਰਾ ਅਨੁਭਵ, ਸੰਗੀਤ ਦੇ ਪ੍ਰਤੀ ਮੇਰਾ
ਜਨੂੰਨ, ਓਪਨ ਮਾਇਕ ਨੂੰ ਕਈ ਤਰ੍ਹਾਂ ਮਦਦ ਕਰੇਗਾ। ਇਸ ਲਈ, ਅਸੀਂ ਓਪਨ ਮਾਈਕ ਵਿੱਚ
ਕਾਸਿਅਸ ਕੰਟੇਂਟ ਪ੍ਰੋਡਿਊਸਰਜ਼ ਦੇ ਰੂਪ ਵਿੱਚ, ਆਪਣੇ ਦਰਸ਼ਕਾਂ ਲਈ ਦਿਲ ਖਿਚਵਾਂ ਅਤੇ ਸਾਰਥਕ
ਸੰਗੀਤ ਲਿਆਉਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।

ਹਰਜਿੰਦਰ ਸਿੰਘ

Have something to say? Post your comment

More From Article

ਮਾਂ ਬੋਲੀ ਪੰਜਾਬੀ ਦਾ ਭਾਸ਼ਾ ਕਨੂੰਨ - ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਮਾਂ ਬੋਲੀ ਪੰਜਾਬੀ ਦਾ ਭਾਸ਼ਾ ਕਨੂੰਨ - ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਗਤਕੇ 'ਚ ਪੀ.ਐਚ.ਡੀ ਮਨਿੰਦਰਜੀਤ ਸਿੰਘ ਤੇ ਸਾਬਕਾ ਵਾਲੀਬਾਲ ਖਿਡਾਰੀ ਨਰਜੀਤ ਸਿੰਘ ਆਣਗੇ 'ਪੰਜਾਬੀਆਂ ਦੀ ਦਾਦਾਗਿਰੀ' ਦੇ ਸੈੱਟ 'ਤੇ

ਗਤਕੇ 'ਚ ਪੀ.ਐਚ.ਡੀ ਮਨਿੰਦਰਜੀਤ ਸਿੰਘ ਤੇ ਸਾਬਕਾ ਵਾਲੀਬਾਲ ਖਿਡਾਰੀ ਨਰਜੀਤ ਸਿੰਘ ਆਣਗੇ 'ਪੰਜਾਬੀਆਂ ਦੀ ਦਾਦਾਗਿਰੀ' ਦੇ ਸੈੱਟ 'ਤੇ

 ਮਨੂੰ ਭੰਡਾਰੀ : ਸਵੈ-ਕਥਨ  - ਅਤੇ ਪੇਸ਼ਕਸ਼

ਮਨੂੰ ਭੰਡਾਰੀ : ਸਵੈ-ਕਥਨ - ਅਤੇ ਪੇਸ਼ਕਸ਼

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

ਬਾਬਾ ਨਾਨਕ - ਸੁਖਪਾਲ ਸਿੰਘ ਗਿੱਲ

ਬਾਬਾ ਨਾਨਕ - ਸੁਖਪਾਲ ਸਿੰਘ ਗਿੱਲ

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ

ਆਓ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ:ਸੰਜੀਵ ਸਿੰਘ ਸੈਣੀ

ਆਓ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ:ਸੰਜੀਵ ਸਿੰਘ ਸੈਣੀ

ਹਿੰਦੀ ਵਿਅੰਗ  -   ਅਸ਼ਲੀਲ  -  ਹਰੀਸ਼ੰਕਰ ਪਾਰਸਾਈ

ਹਿੰਦੀ ਵਿਅੰਗ - ਅਸ਼ਲੀਲ - ਹਰੀਸ਼ੰਕਰ ਪਾਰਸਾਈ

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’