Tuesday, July 01, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਕਾਸਟਿਊਮ ਡਿਜ਼ਾਈਨਿੰਗ ਮੇਰੀ ਰੋਜ਼ੀ ਰੋਟੀ ਦੇ ਨਾਲ ਨਾਲ ਤਪੱਸਿਆ ਵੀ ਹੈ - ਗੁਰਪ਼੍ਰੀਤ ਕੌਰ

November 22, 2021 11:36 PM

ਕਾਸਟਿਊਮ ਡਿਜ਼ਾਈਨਿੰਗ ਮੇਰੀ ਰੋਜ਼ੀ ਰੋਟੀ ਦੇ ਨਾਲ ਨਾਲ ਤਪੱਸਿਆ ਵੀ ਹੈ - ਗੁਰਪ਼੍ਰੀਤ ਕੌਰ


ਜੋ ਇਨਸਾਨ ਆਪਣੇ ਆਪ ਵਿੱਚ ਹਿੰਮਤ ਦੀ ਭਾਵਨਾ ਰਖਦਾ ਹੋਵੇ, ਉਹ ਦੂਜਿਆਂ ਦੁਆਰਾ ਬਣਾਏ ਗਏ ਰਸਤਿਆਂ ਨੂੰ ਛੱਡਕੇ ਆਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਹਨ ਕਿ ਉਹ ਆਮ ਲੋਕਾਂ ਨੂੰ ਵੀ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦੇ ਹਨ। ਇਹ ਇੱਕ ਅਟੱਲ ਸੱਚਾਈ ਹੈ ਕਿਸਮਾਂ ਕਦੇ ਵੀ ਕਿਸੇ ਦੇ ਪਿੱਛੇ ਨਹੀਂ ਚੱਲਿਆ, ਸਗੋਂ ਉਹ ਤਾਂ ਆਪਣੀ ਮਸਤ ਚਾਲੇ ਚਲਦਾ ਹੀ ਰਹਿੰਦਾ ਹੈ। ਬਹੁਤ ਹੀ ਘੱਟ ਲੋਕ ਹੁੰਦੇ ਹਨ, ਜੋ ਸਮੇਂ ਦੀ ਕਦਰ ਕਰਦੇ ਹਨ ਤੇ ਉਹਦੇ ਨਾਲ ਆਪਣਾ ਕਦਮ ਦਰ ਕਦਮ ਮਿਲਾ ਕੇ ਚਲਦੇ ਹਨ। ਜਿਹੜੇ ਲੋਕ ਅਜਿਹਾ ਕਰਦੇ ਹਨ, ਉਹੀ ਆਪਣੀਆਂ ਮਿੱਥੀਆਂ ਹੋਈਆਂ ਮੰਜਿਲਾਂ ’ਤੇ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚਦੇ ਹਨ। ਪੰਜਾਬੀ ਸੰਗੀਤ ਜਗਤ ਦੇ ਵੀਡੀਓ ਖੇਤਰ ਵਿੱਚ ਪੈਰ ਰੱਖਣ ਦੇ ਨਾਲ ਹੀ ਇਸ ਇੰਡਸਟਰੀ ਵਿੱਚ ਰੋਜ਼ਗਾਰ ਦੇ ਬਹੁਤ ਸਾਰੇ ਸਾਧਨ ਪੈਦਾ ਹੋਣੇ ਸ਼ੁਰੂ ਹੋਏ ਅਤੇ ਬਹੁਤ ਸਾਰੇ ਕਲਾਕਾਰਾਂ, ਤਕਨੀਸ਼ੀਅਨਾਂ ਅਤੇ ਗੀਤਕਾਰਾਂ ਨੂੰ ਮਾਣ-ਸਤਿਕਾਰ ਮਿਿਲਅ। ਵੀਡੀਓ ਪ਼੍ਰੋਡਕਸ਼ਨ ਸਮੇਂ ਕਲਾਕਾਰਾਂ ਦੇ ਪਹਿਨੇ ਹੋਏ ਕੱਪੜਿਆਂ ਦਾ ਬਹੁਤ ਮਹੱਤਵ ਹੈ ਅਤੇ ਲੋੜੀਂਦੀ ਮੰਗ ਹੈ, ਜਿਸ ਕਾਰਨ ਬਹੁਤ ਸਾਰੇ ਲੜਕੇ ਲੜਕੀਆਂ ਕਾਸਟਿਊਮ ਡਿਜ਼ਾਈਨਿੰਗ ਦੇ ਖੇਤਰ ਵਿੱਚ ਉਤਰੇ ਅਤੇ ਬਹੁਤਿਆਂ ਨੇ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਆਪਣੇ ਕੰਮ ਦਾ ਲੋਹਾ ਮੰਨਵਾਇਆ। ਅਜਿਹੀ ਹੀ ਮਿਹਨਤੀ ਤੇ ਸਿਰੜੀ ਕਾਸਟਿਊਮ ਡਿਜ਼ਾਈਨਰ ਦਾ ਨਾਂ ਹੈ ਗੁਰਪ਼੍ਰੀਤ ਕੌਰ
2 ਫਰਵਰੀ 1996 ਨੂੰ ਜਨਮੀ ਗੁਰਪ਼੍ਰੀਤ ਕੌਰ ਵਿੱਚ ਵਧੀਆ ਡਿਜ਼ਾਈਨਰ ਬਣਨ ਦੇ ਗੁਣ ਬਚਪਨ ਤੋਂ ਹੀ ਕੁੱਟ ਕੁੱਟ ਕੇ ਭਰੇ ਹੋਏ ਸਨ। ਆਪਣੇ ਸਕੂਲ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਉਸਨੇ ਕਾਲਜ ਜੁਆਇਨ ਕਰ ਲਿਆ। ਸਕੂਲ ਦੀਆਂ ਸਭਿਆਚਾਰਕ ਗਤੀਵਿਧੀਆਂ ਵਿੱਚ ਵਧ-ਚੜ ਕੇ ਭਾਗ ਲੈਣ ਕਰਕੇ ਉਸਦਾ ਝੁਕਾਅ ਇਹਨਾਂ ਦਿਨਾਂ ਤੋਂ ਹੀ ਡਿਜ਼ਾਈਨਿੰਗ ਅਤੇ ਫ਼ੈਸ਼ਨ ਵੱਲ ਜ਼ਿਆਦਾ ਹੋ ਗਿਆ ਸੀ। ਇਸੇ ਕਾਰਨ ਉਸਨੇ ਆਪਣੀ ਪੜਾਈ ਪੂਰੀ ਕਰਨ ਉਪਰੰਤ ਰੋਜ਼ੀ-ਰੋਟੀ ਲਈ ਕਾਸਟਿਊਮ ਡਿਜ਼ਾਈਨਰ ਵਜੋਂ ਆਪਣਾ ਕੈਰੀਅਰ ਚੁਣਨ ਨੂੰ ਤਰਜੀਹ ਦਿੱਤੀ ਅਤੇ ਇਸ ਕਿੱਤੇ ਵਿੱਚ ਉਸਨੇ ਬਾਕਾਇਦਾ ਸਿੱਖਿਆ ਹਾਸਿਲ ਕਰਨ ਉਪਰੰਤ ਸੰਗੀਤਕ ਐਲਬਮਾਂ ਦੀ ਵੀਡੀਓ ਬਣਾਉਣ ਵਾਲੀਆਂ ਤਕਨੀਕੀ ਟੀਮਾਂ ਨਾਲ਼ ਕੰਮ ਕਰਨਾ ਸ਼ੁਰੂ ਕਰ ਦਿੱਤਾ। ਗੁਰਪ਼੍ਰੀਤ ਕੌਰ ਦੇ ਨਿੱਘੇ ਅਤੇ ਮਿਲਾਪਣੇ ਸੁਭਾਅ ਕਰਕੇ ਉਹ ਬਹੁਤ ਜਲਦੀ ਹੀ ਆਪਣੀ ਟੀਮ ਵਿੱਚ ਘੁਲ ਮਿਲ ਜਾਂਦਾ ਹੈ। ਬਹੁਤ ਸਾਰੇ ਕਲਾਕਾਰ ਉਸ ਨਾਲ ਇੱਕ ਵਾਰ ਕੰਮ ਕਰਕੇ ਖੁਸ਼ ਹੁੰਦੇ ਦਿੰਦੇ ਹਨ ਅਤੇ ਦੁਬਾਰਾ ਫਿਰ ਉਸਨੂੰ ਆਪਣੇ ਅਗਲੇ ਕੰਮ ਵਿੱਚ ਲੈਣ ਲਈ ਪਹਿਲ ਦਿੰਦੇ ਹਨ। ਉਸਨੇ ਹੁਣ ਤੱਕ ਬਹੁਤ ਸਾਰੀਆਂ ਸੰਗੀਤਕ ਵੀਡੀਓ ਐਲਬਮਾਂ ਅਤੇ ਫ਼ਿਲਮਾਂ ਦੇ ਕਲਾਕਾਰਾਂ ਦੇ ਕਾਸਟਿਊਮ ਡਿਜ਼ਾਈਨ ਕੀਤੇ ਹਨ। ਪੰਜਾਬੀ ਹਿੰਦੀ ਦੇ ਦਰਜਨਾਂ ਸੰਗੀਤਕ ਪ਼੍ਰੋਜੈਕਟਾਂ ਤੋਂ ਇਲਾਵਾ ਫੋਕ ਸਟੂਡੀਓਜ਼ ਵੱਲੋਂ ਰਿਲੀਜ਼ ਕੀਤੇ ਉਸਦੇ ਕੁੱਝ ਖਾਸ ਪ਼੍ਰੋਜੈਕਟਾਂ ਵਿੱਚ ’ਡੁੱਬਦੇ ਪੱਥਰ ਤਾਰੇ’ (ਭਾਈ ਕਮਲਜੀਤ ਸਿੰਘ ਜੀ ਸ਼੍ਰੀਨਗਰ ਵਾਲੇ), ’ਦਿੱਲੀ ਵਰਸਜ਼ ਸਰਦਾਰ’ (ਇੰਦਰਜੀਤ ਨਿੱਕੂ), ’ਜੋ ਮੰਗਿਆ ਸੋ ਪਾਇਆ ਐ’ (ਗਿੱਲ ਇੰਦਰ), ਸ਼ੋਰ (ਜੱਗਾ) ਆਦਿ ਦੇ ਨਾਂ ਵਰਨਣਯੋਗ ਹਨ। ਇਸ ਤੋਂ ਇਲਾਵਾ ਉਸਦੇ ਆਉਣ ਵਾਲੇ ਪ਼੍ਰੋਜੈਕਟਾਂ ਵਿੱਚ ਭਾਈ ਦਵਿੰਦਰ ਸਿੰਘ ਸੋਢੀ ਦਾ ਪ਼੍ਰੋਜੈਕਟ ’ਪ਼੍ਰਗਟਿਓ ਖਾਲਸਾ’ ਵੀ ਸ਼ਾਮਿਲ ਹੈ।
ਕਾਸਟਿਊਮ ਡਿਜ਼ਾਈਨਰ ਗੁਰਪ਼੍ਰੀਤ ਕੌਰ ਦੀ ਕੰਮ ਪ਼੍ਰਤੀ ਲਗਨ ਅਤੇ ਮਿਹਨਤ ਨੂੰ ਦੇਖਕੇ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸਦਾ ਇਸ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਸ਼ਾਲਾ! ਇਹ ਮਾਣਮੱਤੀ ਮੁਟਿਆਰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ ਅਤੇ ਹਰ ਦਿਨ ਤਰੱਕੀ ਦੀਆਂ ਨਵੀਆਂ ਮੰਜਿਲਾਂ ਨੂੰ ਛੂਹੇ। ਆਮੀਨ!

-ਗੁਰਬਾਜ ਗਿੱਲ

Have something to say? Post your comment