Wednesday, July 09, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਵਲੋਂ ਸਾਂਝਾਂ ਕਾਵਿ ਸੰਗ੍ਰਹਿ ਲੋਕ ਅਰਪਨ*।

November 19, 2021 11:21 PM
ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਵਲੋਂ ਸਾਂਝਾਂ ਕਾਵਿ ਸੰਗ੍ਰਹਿ ਲੋਕ ਅਰਪਨ*। 
ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਪੰਜਾਬ (ਰਜਿ) ਵਲੋਂ ਅੱਜ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼  ਉਸਤਵ ਤੇ ਆਪਣਾ ਪਲੇਠਾ ਸਾਝਾਂ ਕਾਵਿ ਸੰਗ੍ਰਹਿ "ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਵੱਲ" ਲੋਕ ਅਰਪਨ ਕੀਤਾ। ਇਸ ਕਾਵਿ ਸੰਗ੍ਰਹਿ ਦੇ ਮੁੱਖ ਸੰਪਾਦਕ ਸਭਾ ਦੇ ਚੇਅਰਮੈਨ ਤੇ ਸੰਸਥਾਪਕ ਗੁਰਵੇਲ ਕੋਹਾਲ਼ਵੀ ਅਤੇ ਸਹਿ ਸੰਪਾਦਕ ਇੰਦਰਬੀਰ ਸਰਾਂ, ਅਤੇ ਜਸਵਿੰਦਰ ਕੌਰ ਹਨ। ਕਾਵਿ ਸੰਗ੍ਰਹਿ ਵਿੱਚ ਸ਼ਾਮਲ ਦੇਸ਼ ਵਿਦੇਸ਼ ਦੇ 40 ਕਵੀਆਂ ਦੀਆਂ ਰਚਨਾਵਾਂ ਹਨ। ਇਹ ਕਾਵਿ ਸੰਗ੍ਰਹਿ ਇੱਕ ਖੂਬਸੂਰਤ ਗੁਲਦਸਤੇ ਵਾਂਗ ਹੈ। ਰਚਨਾਵਾਂ ਦੇ ਵਿਸ਼ਿਆਂ ਵਿੱਚ ਬੜੀ ਵੰਨ ਸੁਵੰਨਤਾ ਹੈ। ਪਿਆਰ, ਮੁਹੱਬਤ, ਇਸ਼ਕ, ਰਾਜਨੀਤਕ, ਆਰਥਿਕ, ਸਭਿਆਚਾਰ ਗੱਲ ਕੀ ਜੀਵਨ ਦੇ ਹਰ ਖੇਤਰ ਨੂੰ ਛੂਹਦੀਆਂ ਦਿਲ ਟੁੰਬਦੀਆਂ ਕਵਿਤਾਵਾਂ ਦੀ ਜੜਤ ਹੈ ਇਹ ਪੁਸਤਕ। ਮੈਨੂੰ ਮਾਣ ਹੈ ਕਿ ਮੇਰੀਆਂ ਰਚਨਾਵਾਂ ਵੀ ਇਸ ਪੁਸਤਕ ਦਾ ਹਿੱਸਾ ਹਨ। 
      ਉਸ ਮੌਕੇ ਗੁਰਵੇਲ ਕੋਹਾਲ਼ਵੀ ਨੇ ਕਿਹਾ ਮੈਂ ਪੁਸਤਕ ਵਿੱਚ ਸ਼ਾਮਲ ਕਵੀਆਂ, ਅਤੇ ਉਨ੍ਹਾਂ ਦੋਸਤਾਂ ਦਾ ਸ਼ੁਕਰਗੁਜਾਰ ਹਾਂ ਜਿਨ੍ਹਾਂ ਦੀ ਰਹਿਨੁਮਾਈ ਤੇ ਮਾਰਗ ਦਰਸ਼ਨ ਦੀ ਬਦੌਲਤ,ਮੈਨੂੰ ਪੰਜਾਬੀ ਮਾਂ ਬੋਲੀ ਦੀ ਤਿਲ ਫੁੱਲ ਸੇਵਾ ਕਰਨ ਦਾ ਸੁਭਾਗ ਮਿਲਿਆ ਹੈ। ਆਸ ਹੈ ਕਿ ਇਹ ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਨੂੰ ਸਰਸ਼ਾਰ ਕਰਦੀ ਹੋਈ ਪਾਠਕਾਂ ਲਈ ਚਾਨਣ ਮੁਨਾਰਾ ਸਾਬਿਤ ਹੋਵੇਗੀ। 
ਮੇਰੇ ਵੱਲੋਂ ਗੁਰਵੇਲ ਕੋਹਾਲ਼ਵੀ ਤੇ ਉਹਨਾ ਦੀ ਪੂਰੀ ਟੀਮ ਨੂੰ ਢੇਰ ਸ਼ੁਭਕਾਮਨਾਵਾਂ
 
                            ਵਿੰਦਰ ਮਾਝੀ। 

Have something to say? Post your comment