Wednesday, July 02, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਫ਼ਿਲਮ ਅਤੇ ਸੰਗੀਤ ਇੰਡਸਟਰੀ ਵਿੱਚ ਸਫ਼ਲ ਫ਼ੋਟੋਗ਼੍ਰਾਫ਼ੀ ਨਿਰਦੇਸ਼ਕ ਸ਼ਾਦੀ ਸਿੰਘ

November 19, 2021 11:12 PM

ਫ਼ਿਲਮ ਅਤੇ ਸੰਗੀਤ ਇੰਡਸਟਰੀ ਵਿੱਚ ਸਫ਼ਲ ਫ਼ੋਟੋਗ਼੍ਰਾਫ਼ੀ ਨਿਰਦੇਸ਼ਕ ਸ਼ਾਦੀ ਸਿੰਘ


ਸ਼ਾਦੀ ਸਿੰਘ ਇੱਕ ਸੁੰਦਰ, ਉਤਸ਼ਾਹੀ ਕੈਮਰਾਮੈਨ ਅਤੇ ਸਿਨੇਮੈਟੋਗ਼੍ਰਾਫ਼ਰ ਹੈ, ਜਿਸ ਵਿੱਚ ਕਲਾ ਅਤੇ ਉਤਸ਼ਾਹ ਕੁੱਟ-ਕੁੱਟਕੇ ਭਰਿਆ ਹੋਇਆ ਹੈ। ਸੁੰਦਰਤਾ ਅਤੇ ਕਲਾਤਮਕ ਪਹਿਲੂਆਂ ਲਈ ਹਾਸੇ-ਮਜ਼ਾਕ ਹਮੇਸ਼ਾ ਭਾਵਨਾਤਮਕ ਰਹੇ ਹਨ। ਸਾਡੇ ਵਿਚੋਂ ਬਹੁਤ ਸਾਰੇ ਇੱਕੋ ਘਟਨਾ ’ਤੇ ਵੱਖੋ ਵੱਖਰੇ ਦ਼੍ਰਿਸ਼ਟੀਕੋਣ ਤੋਂ ਨਜ਼ਰ ਮਾਰਦੇ ਹਨ। ਇਸੇ ਤਰਾਂ ਕੈਮਰੇ ਦੀ ਅੱਖ ਦੁਆਰਾ ਕੁਦਰਤ ਦੀ ਸੁੰਦਰਤਾ ਨੂੰ ਕੈਪਚਰ ਕਰਨਾ ਵੀ ਇੱਕ ਕਲਾ ਹੈ ਅਤੇ ਪ਼੍ਰਮਾਤਮਾ ਇਹ ਕਲਾ ਵਿਰਲੇ ਵਿਅਕਤੀਆਂ ਦੀ ਝੋਲੀ ਹੀ ਪਾਉਂਦਾ ਹੈ। ਉਹਨਾਂ ਵਿੱਚੋਂ ਇੱਕ ਹੈ, ਸਫ਼ਲ ਫ਼ੋਟੋਗ਼੍ਰਾਫ਼ੀ ਨਿਰਦੇਸ਼ਕ ਸ਼ਾਦੀ ਸਿੰਘ
ਪੰਜਾਬ ਦੇ ਸੰਗਰੂਰ ਜ਼ਿਲੇ ਦੇ ਪਿੰਡ ਝਲੂਰ ਵਿੱਚ ਜੰਮੇ-ਪਲੇ ਸ਼ਾਦੀ ਸਿੰਘ ਦਾ ਇਸ ਸਮੇਂ ਪੰਜਾਬੀ ਫ਼ਿਲਮ ਅਤੇ ਸੰਗੀਤ ਇੰਡਸਟਰੀ ਵਿੱਚ ਫ਼ੋਟੋਗ਼੍ਰਾਫ਼ੀ ਨਿਰਦੇਸ਼ਕ ਅਤੇ ਕੈਮਰਾਮੈਨ ਵਜੋਂ ਚੰਗਾ ਨਾਂ ਹੈ। ਇਹ ਨੌਜਵਾਨ ਆਪਣੇ ਵਿਅਸਤ ਸਮੇਂ ਵਿੱਚ ਵੀ ਸ਼ੌਕ ਵਜੋਂ ਫ਼ੋਟੋਗ਼੍ਰਾਫ਼ੀ ਜਾਰੀ ਰਖਦਾ ਹੈ। ਪੰਜਾਬੀ ਫ਼ੀਚਰ ਫ਼ਿਲਮ ’ਦਿਲਦਾਰੀਆਂ’ ਅਤੇ ’ਜਰਨੀ ਆਫ਼ ਪੰਜਾਬ’ ਵਿੱਚ ਸਹਾਇਕ ਕੈਮਰਾਮੈਨ ਦੇ ਰੂਪ ਵਿੱਚ ਕੰਮ ਕਰਨ ਵਾਲੇ ਸ਼ਾਦੀ ਸਿੰਘ ਦਾ ਇੱਕ ਬਹੁਤ ਵੱਡਾ ਸੁਪਨਾ ਹੈ ਕਿ ਉਹ ਬਹੁਤ ਜਲਦ ਕਿਸੇ ਪੰਜਾਬੀ ਫ਼ੀਚਰ ਫ਼ਿਲਮ ਦੇ ਪ਼੍ਰੋਜੈਕਟ ਨੂੰ ਆਪਣੇ ਮੋਢਿਆਂ ’ਤੇ ਹਿੱਟ ਕਰਕੇ ਦਿਖਾਵੇ। ਚੰਗਾ ਕੰਮ ਕਰਨ ਲਈ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਨ ਦੀ ਸਮਰੱਥਾ ਰਖਦਾ ਹੈ ਅਤੇ ਇਸ ਲਈ ਉਹ ਪੈਸੇ ਪੱਖੋਂ ਵੀ ਸਮਝੌਤਾ ਕਰਨ ਲਈ ਤਿਆਰ ਰਹਿੰਦਾ ਹੈ। ਦਰਜਨ ਭਰ ਸੰਗੀਤਕ ਐਲਬਮਾਂ ਅਤੇ ਪੰਜਾਬੀ ਫ਼ੀਚਰ ਫ਼ਿਲਮਾਂ ਤੋਂ ਇਲਾਵਾ ਸ਼ਾਦੀ ਸਿੰਘ ਨੇ ਕਈ ਲਘੂ ਫ਼ਿਲਮਾਂ ਵਿੱਚ ਵੀ ਫੋਟੋਗ਼੍ਰਾਫ਼ੀ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ। ਸ਼ਾਦੀ ਸਿੰਘ ਦਾ ਜਨਮ 15 ਅਗਸਤ 1978 ਨੂੰ ਪਿਤਾ ਸ. ਗੁਰਦੇਵ ਸਿੰਘ ਦੇ ਘਰ ਹੋਇਆ। ਉਸਨੇ ਆਪਣੀ ਹਾਇਰ ਸੈਕੰਡਰੀ ਤੱਕ ਦੀ ਪੜਾਈ ਮੁਕੰਮਲ ਕਰਨ ਉਪਰੰਤ ਕਈ ਖੇਤਰਾਂ ਵਿੱਚ ਕੈਰੀਅਰ ਬਣਾਉਣ ਲਈ ਸੰਘਰਸ਼ ਕੀਤਾ ਅਤੇ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਵਿੱਚ ਬਤੌਰ ਫ਼ੋਟੋਗ਼੍ਰਾਫ਼ੀ ਨਿਰਦੇਸ਼ਕ ਆਪਣਾ ਕੰਮ ਸ਼ੁਰੂ ਕੀਤਾ। ਉਸਨੇ ਵੱਖ ਵੱਖ ਸੰਗੀਤ ਐਲਬਮਾਂ ਅਤੇ ਲਘੂ ਫ਼ਿਲਮਾਂ ਵਿੱਚ ਕੀਤਾ ਕੀਤਾ ਹੈ, ਜਿਨਾਂ ਦੀ ਬਦੌਲਤ ਉਸਦਾ ਇਸ ਸਮੇਂ ਕਾਫ਼ੀ ਨਾਮ ਹੈ। ਇਹਨੀਂ ਦਿਨੀਂ ਸ਼ਾਦੀ ਸਿੰਘ ਫੋਕ ਸਟੂਡੀਓਜ਼ ਵੱਲੋਂ ਨਿਰਮਿਤ ਕੀਤੇ ਜਾ ਰਹੇ ਕਈ ਪ਼੍ਰੋਜੈਕਟਾਂ ਵਿੱਚ ਬਤੌਰ ਫ਼ੋਟੋਗ਼੍ਰਾਫ਼ੀ ਨਿਰਦੇਸ਼ਕ ਕੰਮ ਕਰ ਰਿਹਾ ਹੈ। ਉਹ ਅਤੇ ਉਸਦੀ ਟੀਮ ਇਹਨਾਂ ਪ਼੍ਰੋਜੈਕਟਾਂ ’ਤੇ ਜੀਅ ਜਾਨ ਨਾਲ ਦਿਨ ਰਾਤ ਕੰਮ ਕਰ ਰਹੇ ਹਨ। ਫੋਕ ਸਟੂਡੀਓਜ਼ ਵੱਲੋਂ ਰਿਲੀਜ਼ ਕੀਤੇ ਉਸਦੇ ਕੁੱਝ ਖਾਸ ਪ਼੍ਰੋਜੈਕਟਾਂ ਵਿੱਚ ’ਡੁੱਬਦੇ ਪੱਥਰ ਤਾਰੇ’ (ਭਾਈ ਕਮਲਜੀਤ ਸਿੰਘ ਜੀ ਸ਼੍ਰੀਨਗਰ ਵਾਲੇ), ’ਦਿੱਲੀ ਵਰਸਜ਼ ਸਰਦਾਰ’ (ਇੰਦਰਜੀਤ ਨਿੱਕੂ), ’ਜੋ ਮੰਗਿਆ ਸੋ ਪਾਇਆ ਐ’ (ਗਿੱਲ ਇੰਦਰ), ਸ਼ੋਰ (ਜੱਗਾ) ਆਦਿ ਦੇ ਨਾਂ ਵਰਨਣਯੋਗ ਹਨ। ਇਸ ਤੋਂ ਇਲਾਵਾ ਉਸਦੇ ਆਉਣ ਵਾਲੇ ਹੋਰ ਪ਼੍ਰੋਜੈਕਟਾਂ ਵਿੱਚ ਭਾਈ ਦਵਿੰਦਰ ਸਿੰਘ ਸੋਢੀ ਦਾ ਪ਼੍ਰੋਜੈਕਟ ’ਪ਼੍ਰਗਟਿਓ ਖਾਲਸਾ’ ਵੀ ਸ਼ਾਮਿਲ ਹੈ। ਇਹ ਪ਼੍ਰੋਜੈਕਟ ਉਸਦੀ ਕਲਾ ਨੂੰ ਹੋਰ ਚਾਰ ਚੰਨ ਲਗਾਉਣਗੇ, ਜੋ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋਣ ਜਾ ਰਹੇ ਹਨ।
ਸ਼ਾਦੀ ਸਿੰਘ ਦੀ ਸਖ਼ਤ ਮਿਹਨਤ ਨੁੰ ਦੇਖਦਿਆਂ ਇਹ ਨਿਸ਼ਚਿਤ ਹੈ ਕਿ ਇੱਕ ਦਿਨ ਅਜਿਹਾ ਆਵੇਗਾ, ਜਦੋਂ ਉਸ ਦੁਆਰਾ ਕੀਤੇ ਕੰਮ ਨੂੰ ਲੋਕ ਲੰਮੇ ਸਮੇਂ ਲਈ ਯਾਦ ਰੱਖਣਗੇ, ਢੇਰ ਸਾਰੀਆਂ ਤਰੱਕੀਆਂ ਕਰੇ ਅਤੇ ਸਾਰੀ ਦੁਨੀਆਂ ‘ਤੇ ਉਹਦਾ ਨਾਮ ਹੋਵੇ।

-ਗੁਰਬਾਜ ਗਿੱਲ

Have something to say? Post your comment