Sunday, July 06, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਫ਼ਿਲਮ ਅਤੇ ਸੰਗੀਤਕ ਖੇਤਰ ਦੀ ਨਾਮਵਰ ਕਾਸਟਿਊਮ ਡਿਜ਼ਾਈਨਰ ਜਸਦੀਪ ਕੁਲਾਰ

November 19, 2021 11:07 PM

ਫ਼ਿਲਮ ਅਤੇ ਸੰਗੀਤਕ ਖੇਤਰ ਦੀ ਨਾਮਵਰ ਕਾਸਟਿਊਮ ਡਿਜ਼ਾਈਨਰ ਜਸਦੀਪ ਕੁਲਾਰ


ਪੰਜਾਬੀ ਗਾਣਿਆਂ ਦੇ ਵੀਡੀਓ ਬਣਨੇ ਸ਼ੁਰੂ ਹੋਣ ਅਤੇ ਅੱਧੀ ਦਰਜਨ ਤੋਂ ਵੱਧ ਪੰਜਾਬੀ ਟੀ.ਵੀ. ਚੈਨਲਾਂ ਦੀ ਆਮਦ ਨਾਲ ਬਹੁਤ ਥੋੜੇ ਸਮੇਂ ਵਿੱਚ ਹੀ ਪੰਜਾਬ ਅਤੇ ਇਸਦੇ ਨਾਲ ਲਗਦੇ ਰਾਜਾਂ ਵਿੱਚ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਦੀ ਭਾਰੀ ਮੰਗ ਹੋਣ ਲੱਗੀ ਅਤੇ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਨੇ ਆਪੋ-ਆਪਣੀ ਕਲਾ ਅਤੇ ਰੁਚੀ ਦੇ ਹਿਸਾਬ ਨਾਲ ਇਸ ਖ਼ੇਤਰ ਵਿੱਚ ਕੈਰੀਅਰ ਬਣਾਉਣ ਨੂੰ ਪਹਿਲ ਦਿੱਤੀ। ਜਿੱਥੇ ਇਸ ਖੇਤਰ ਵਿੱਚ ਕਲਾਕਾਰਾਂ ਦੀ ਭਾਰੀ ਮੰਗ ਲਗਾਤਾਰ ਜਾਰੀ ਹੈ, ਉਥੇ ਇਹਨਾਂ ਕਲਾਕਾਰਾਂ ਨੂੰ ਸ਼ਿੰਗਾਰਨ ਅਤੇ ਉਹਨਾਂ ਦੇ ਕਿਰਦਾਰ ਮੁਤਾਬਿਕ ਲੁੱਕ ਦੇਣ ਲਈ ਜਿਹੜੇ ਕਲਾਕਾਰ ਦੀ ਜ਼ਰੂਰਤ ਸਭ ਤੋਂ ਪਹਿਲਾਂ ਪੈਂਦੀ ਹੈ, ਉਹ ਹੈ ਕਾਸਟਿਊਮ ਡਿਜ਼ਾਈਨਰ। ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੇ ਇਸ ਕੰਮ ਦੀਆਂ ਬਾਰੀਕੀਆਂ ਸਿੱਖਕੇ ਆਪਣਾ ਕੈਰੀਅਰ ਅੱਗੇ ਵਧਾਇਆ ਹੈ, ਜਿਨਾਂ ਵਿੱਚੋਂ ਫ਼ਿਲਮ ਅਤੇ ਸੰਗੀਤਕ ਖੇਤਰ ਵਿੱਚ ਉਂਗਲਾਂ ’ਤੇ ਗਿਣੇ ਜਾਣ ਵਾਲੇ ਨਾਵਾਂ ‘ਚ ਨਾਂ ਐ ਕਾਸਟਿਊਮ ਡਿਜ਼ਾਈਨਰ ਜਸਦੀਪ ਕੁਲਾਰ
ਬਰਨਾਲਾ ਜ਼ਿਲੇ ਦੇ ਪਿੰਡ ਬਦਰਾ ਵਿਖੇ ਰਹਿ ਰਹੀ ਜਸਦੀਪ ਕੁਲਾਰ ਨੇ ਜਦੋਂ ਕਿਸੇ ਕਿੱਤੇ ਨੂੰ ਆਪਣਾ ਕੈਰੀਅਰ ਬਣਾਉਣ ਦੀ ਸੋਚੀ, ਤਾਂ ਜਿਸ ਕੰਮ ਵਿੱਚ ਉਸਦੀ ਰੁਚੀ ਅਤੇ ਰੀਝ ਸੀ, ਉਹ ਸੀ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਦੇ ਕਲਾਕਾਰਾਂ ਅਤੇ ਗਾਇਕ ਕਲਾਕਾਰਾਂ ਦੀ ਕਾਸਟਿਊਮ ਡਿਜ਼ਾਈਨ ਕਰਨਾ। ਜਲਦ ਹੀ ਉਸਦੀ ਮਿਹਨਤ ਰੰਗ ਲਿਆਈ ਅਤੇ ਉਸਨੂੰ ਪੰਜਾਬੀ ਗੀਤਾਂ ਦੇ ਵੀਡੀਓਜ਼ ਵਿੱਚ ਕੰਮ ਮਿਲਣਾ ਸ਼ੁਰੂ ਹੋ ਗਿਆ। ਜਸਦੀਪ ਕੁਲਾਰ  ਨੇ ਬਹੁਤ ਸਾਰੇ ਵੀਡੀਓਜ਼ ਪ਼੍ਰੋਜੈਕਟਾਂ ਵਿੱਚ ਆਪਣੀ ਡਿਜ਼ਾਈਨਿੰਗ ਦਾ ਲੋਹਾ ਮਨਵਾਇਆ ਹੈ ਅਤੇ ਬਹੁਤ ਸਾਰੇ ਗਾਇਕਾਂ, ਮਾਡਲਾਂ ਅਤੇ ਅਭਿਨੇਤਾਵਾਂ ਦੇ ਕੱਪੜੇ ਡਿਜ਼ਾਈਨ ਕਰਨ ਦਾ ਮਾਣ ਹਾਸਿਲ ਕੀਤਾ ਹੈ। ਉਸਦਾ ਸੁਭਾਗ ਇਹ ਰਿਹਾ ਕਿ ਉਸਨੇ ਫੋਕ ਸਟੂਡੀਓਜ਼ ਦੇ ਕਈ ਪ਼੍ਰੋਜੈਕਟਾਂ ਵਿੱਚ ਵੀ ਕੰਮ ਕੀਤਾ ਹੈ। ਇਹਨਾਂ ਵੱਲੋਂ ਰਿਲੀਜ਼ ਕੀਤੇ ਉਸਦੇ ਕੁੱਝ ਖਾਸ ਪ਼੍ਰੋਜੈਕਟਾਂ ਵਿੱਚ ’ਡੁੱਬਦੇ ਪੱਥਰ ਤਾਰੇ’ (ਭਾਈ ਕਮਲਜੀਤ ਸਿੰਘ ਜੀ ਸ਼੍ਰੀਨਗਰ ਵਾਲੇ), ’ਦਿੱਲੀ ਵਰਸਜ਼ ਸਰਦਾਰ’ (ਇੰਦਰਜੀਤ ਨਿੱਕੂ), ’ਜੋ ਮੰਗਿਆ ਸੋ ਪਾਇਆ ਐ’ (ਗਿੱਲ ਇੰਦਰ), ਸ਼ੋਰ (ਜੱਗਾ), ’ਸਭ ਜੱਗ ਚੱਲਣਹਾਰ’ ਅਤੇ ’ਤੇਰਾ ਸਦੜਾ ਸੁਣੀਜੈ’ (ਭਾਈ ਰਾਮ ਸਿੰਘ ਜੀ ਮਾਈਸਰਖਾਨੇ ਵਾਲੇ) ਦੇ ਨਾਂ ਵਰਨਣਯੋਗ ਹਨ। ਇਸ ਤੋਂ ਇਲਾਵਾ ਉਸਦੇ ਆਉਣ ਵਾਲੇ ਪ਼੍ਰੋਜੈਕਟਾਂ ਵਿੱਚ ਭਾਈ ਦਵਿੰਦਰ ਸਿੰਘ ਸੋਢੀ ਦਾ ਪ਼੍ਰੋਜੈਕਟ ’ਪ਼੍ਰਗਟਿਓ ਖਾਲਸਾ’ ਵੀ ਸ਼ਾਮਿਲ ਹੈ।
ਕਾਸਟਿਊਮ ਡਿਜ਼ਾਈਨਰ ਜਸਦੀਪ ਕੁਲਾਰ ਦਾ ਕਹਿਣਾ ਹੈ ਕਿ ਇਨਸਾਨ ਨੂੰ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਇੱਕ ਨਾ ਇੱਕ ਦਿਨ ਤੁਹਾਡੇ ਕੰਮ ਦਾ ਜਾਦੂ ਲੋਕਾਂ ਸਿਰ ਚੜ ਕੇ ਬੋਲਣਾ ਸ਼ੁਰੂ ਹੋ ਜਾਂਦਾ ਹੈ। ਉਸਨੂੰ ਆਸ ਹੈ ਕਿ ਉਹ ਦਿਨ ਦੂਰ ਨਹੀਂ, ਜਦੋਂ ਉਸ ਦੇ ਕੰਮ ਦਾ ਜਾਦੂ ਲੋਕਾਂ ਨੂੰ ਮੰਤਰ-ਮੁਗਧ ਕਰ ਦੇਵੇਗਾ। ਮੇਰੀ ਵੀ ਇਹੀ ਦਿਲੀਂ ਇੱਛਾ ਹੈ ਕਿ ਕਾਸਟਿਊਮ ਡਿਜ਼ਾਈਨਰ ਜਸਦੀਪ ਕੁਲਾਰ ਹੋਰ ਢੇਰ ਸਾਰੀਆਂ ਤਰੱਕੀਆਂ ਕਰੇ ਅਤੇ ਸਾਰੀ ਦੁਨੀਆਂ ‘ਤੇ ਉਹਦਾ ਨਾਮ ਹੋਵੇ।

-ਗੁਰਬਾਜ ਗਿੱਲ

Have something to say? Post your comment