Friday, July 11, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਮਾਡਲ, ਅਦਾਕਾਰ ਤੇ ਐਂਕਰ-ਦਲਜੀਤ ਸਿੰਘ ਜੀਤ

November 17, 2021 11:55 PM
ਡਲ, ਅਦਾਕਾਰ ਤੇ ਐਂਕਰ- ਦਲਜੀਤ ਸਿੰਘ ਜੀਤ
 
ਦੋਸਤੀ , ਪਿਆਰ, ਸਤਿਕਾਰ ਇਹ ਇਕ ਖ਼ੂਬਸੂਰਤ ਰਿਸ਼ਤਿਆਂ ਦੀ ਸੱਚੀ ਪਰਿਭਾਸ਼ਾ  ਹੈ । ਇਹ ਅਕਸਰ ਉਨ੍ਹਾਂ ਲੋਕਾਂ ਨਾਲ ਜੁੜੀ ਹੁੰਦੀ ਹੈ ਜ਼ੋ ਇਸਦੇ ਸੱਚੇ ਕਦਰਦਾਨ ਹੁੰਦੇ ਹਨ , ਰਿਸ਼ਤਿਆਂ ਦੀ ਕਦਰ ਵੀ ਉੱਥੇ ਹੁੰਦੀ ਹੈ । ਜਿਥੇ ਸਾਡੇ ਖਿਆਲਾ ਦੀ ਵਧਦੀ ਸਾਂਝ ਬਣ ਜਾਵੇ , ਇਸ ਸਾਂਝ ਨੂੰ ਮਜ਼ਬੂਤੀ ਤੇ ਹੁਲਾਰਾ ਉਦੋਂ ਮਿਲਦਾ ਹੈ ਜਦੋਂ ਦੋਸਤ ਥੋਡਾ ਸਾਥ ਨਿਭਾਉਣ ਵਾਲੇ ਹੋਣ  ਅਜਿਹੇ ਵਧੀਆ ਦੋਸਤਾਂ ਦੀ ਲੜੀ ਚ ਇਕ ਨਾਮ ਵੀਰ ਦਲਜੀਤ ਸਿੰਘ ਜੀਤ  ਦਾ ਵੀ ਹੈ ।  ਉਸ ਦਾ ਜ਼ਿਕਰ ਮਨਦੀਪ ਅਕਸਰ ਕਰਦਾ ਹੁੰਦਾ ਸੀ ਕਿ ਮੰਗਤ ਬਾਈ ਇਹ ਉਹ  ਸ਼ਖਸ ਹੈ ਜੋ ਵਿਦੇਸ਼ ਵਿਚ ਵੀ ਰਹਿ ਕੇ ਸਾਡੀ ਮਾਂ ਬੋਲੀ ਨੂੰ ਐਨਾਂ ਪਿਆਰ ਦੇ ਰਿਹਾ ਹੈ ਇਸ ਦੀ ਸੇਵਾ ਕਰ ਰਿਹਾ ਹੈ।
ਇੰਨੀ ਦਿਨੀ ਜਦੋ‌ ਦਲਜੀਤ ਪੰਜਾਬ‌ ਆਇਆ ਤਾਂ ਮੈਨੂੰ ਵੀਰ ਮਨਦੀਪ ਸਿੰਘ ਸਿੱਧੂ ਦੀ ਬਦੌਲਤ ਇਸ ਨੂੰ ਮਿਲਣ ਤੇ ਇਸ ਦੀ ਸ਼ਖ਼ਸੀਅਤ ਨੂੰ ਜਾਨਣ ਦਾ ਮੌਕਾ ਮਿਲਿਆ। ਇਸ ਨੇ ਦੱਸਿਆ ਮੇਰਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਚ ਪੈਂਦੇ ਕਸਬੇ ਮੁਕੇਰੀਆਂ ਵਿਖੇ ਪਿਤਾ ਬਲਵੀਰ ਸਿੰਘ ਅਤੇ ਮਾਤਾ ਜਸਵੀਰ ਕੌਰ (ਮਰਹੂਮ) ਦੇ ਘਰ ਹੋਇਆ । ਉਸਨੇ ਸਕੂਲ ਤੇ ਕਾਲਜ ਦੀ ਪੜ੍ਹਾਈ ਇਥੋਂ ਕੀਤੀ। ਉਸਨੇ ਦੱਸਿਆ ਮੇਰੇ ਮਨ ਵਿਚ ਇਕ ਤਾਂਘ ਸੀ ਕਿ ਮੈਂ ਬਾਹਰਲੇ ਦੇਸ਼ ਜਾਣਾਂ ਹੈ ਪਹਿਲਾਂ ਉਹ ਥਾਈਲੈਂਡ ਚਲਾ ਗਿਆ ਇਥੇ ਥੋੜਾ‌ ਸਮਾਂ ਰਹਿਣ ਤੋਂ ਬਾਅਦ ਇਟਲੀ ਵੀਜ਼ਾ ਲੈ ਕੇ ਚਲਾ ਗਿਆ ਉਥੇ 12 ਸਾਲ ਸਖ਼ਤ ਮਿਹਨਤ ਤੋਂ ਬਾਅਦ ਉਹ ਆਪਣੇ ਪੈਰਾਂ ਤੇ ਖੜ੍ਹਾ ਹੋ ਗਿਆ । ਉਸਨੂੰ ਖ਼ਿਆਲ ਆਇਆ ਮੈਂ ਹਾਲੈਂਡ ਚਲਾ ਜਾਵਾਂ ਹਾਲੈਂਡ ਵੀ ਉਸਨੇ ਡੇਢ ਸਾਲ ਮਿਹਨਤ  ਮੁਸ਼ੱਕਤ ਕੀਤੀ ਚਾਰ ਪੈਸੇ ਕਮਾਏ ਪਰ ਅਫਸੋਸ ਇਕ ਦਿਨ ਘਰੋਂ ਅਚਨਚੇਤ ਫੋਨ ਆਇਆ ਕਿ ਉਸਦੇ ਮਾਤਾ ਜੀ ਸਵਰਗ ਸਿਧਾਰ ਗਏ ਹਨ । ਜਿਸ ਦਾ ਸੁਣ ਕੇ ਉਸਨੂੰ ਬੜਾ ਧੱਕਾ ਲੱਗਾ ਮਾਂ ਦੇ ਅਕਿਹ ਤੇ ਅਸਿਹ ਵਿਛੋੜੇ ਨਾਲ ਰੂਹ ਤੱਕ ਟੁੱਟ ਗਿਆ। ਇਕ ਵਾਰ ਤਾਂ ਉਸਨੂੰ ਲੱਗਿਆ ਕਿ ਜ਼ਿੰਦਗੀ ਰੁਕ ਗਈ ਹੈ ਪਰ ਪਿਤਾ ਵੱਲੋਂ ਹੋਂਸਲੇ ਨੇ ਮੇਰੇ ਅੰਦਰ ਇਕ ਵਾਰ ਫਿਰ ਉਤਸ਼ਾਹ ਭਰ ਦਿੱਤਾ। ਤਾਂ ਮੈਨੂੰ ਕੁਝ ‌ਮਹੀਨਿਆਂ ਬਾਅਦ ਇੰਗਲੈਂਡ ਦਾ ਵੀਜ਼ਾ  ਮਿਲ ਗਿਆ ਤੇ ਉਹ ਉਥੇ ਚਲਾ ਗਿਆ ਇਕ ਦਿਨ ਉਸਦੇ ਦੋਸਤ ਨੇ ਉਸਨੂੰ ਇੰਗਲੈਂਡ ਦੇ ਮਸ਼ਹੂਰ ਟੀਵੀ ਚੈਨਲ 'ਕੇ ਟੀ ਵੀ' ਉਥੇ ਕਿਸੀ ਪ੍ਰੋਗਰਾਮ ਦੀ ਰਿਕਾਰਡਿੰਗ ਚੱਲ ਰਹੀ ਸੀ ਪ੍ਰੋਗਰਾਮ ਖਤਮ ਹੁੰਦਿਆ ਹੀ ਮੇਰੇ ਦੋਸਤ ਨੇ ਚੈਨਲ ਹੈਂਡ ਨਾਲ ਮਿਲਾਇਆ । ਮੇਰੇ ਬਾਰੇ ਪਤਾ ਲੱਗਣ ਤੋਂ ਬਾਅਦ ਖ਼ੁਸ਼ ਹੁੰਦਿਆਂ ਮੈਨੂੰ ਆਪਣੇ ਚੈਨਲ ਵਿਚ ਐਂਕਰ ਦੀ ਨੌਕਰੀ ਕਰਨ ਦੀ ਪੇਸ਼ਕਸ਼ ਕਰ ਦਿੱਤੀ । ਇਹ  ਮੇਰੇ ਲਈ  ਬੜੀ ਖੁਸ਼ੀ ਵਾਲੀ ਗੱਲ ਸੀ ਕਿਉਂਕਿ ਇਸ ਤੋਂ ਪਹਿਲਾਂ ਮੇਰਾ ਬੋਲਣ ਦਾ ਤਜ਼ਰਬਾ ਅਤੇ ਪੰਜਾਬੀ ਸ਼ਬਦਾਵਲੀ ਉਤੇ ਪਕੜ ਕਰਕੇ ਮੈਨੂੰ ਇਹ ਖੂਬਸੂਰਤ ਮੌਕਾ ਮਿਲਿਆ । ਕੁਝ ਸਮਾਂ ਇਸ ਚੈਨਲ ਤੇ ਕੰਮ ਕਰਨ ਤੋਂ ਬਾਅਦ ਮੇਰਾ ਤਜ਼ਰਬਾ ਅਤੇ ਮੇਰੀ ਜਾਣ-ਪਛਾਣ ਦਾ ਦਾਇਰਾ ਬਹੁਤ ਵਧ ਗਿਆ ਸੀ ਇਸ ਤੋਂ ਬਾਅਦ ਮੇਰੇ ਕੰਮ ਤੋਂ ਪ੍ਰਭਾਵਿਤ ਹੁੰਦਿਆਂ ' ਅਕਾਲ ਟੀਵੀ ਯੂ ਕੇ' ਨੇ ਮੈਨੂੰ ਆਪਣੇ ਚੈਨਲ ਐਂਕਰਿੰਗ ਦੀ ਪੇਸ਼ਕਸ਼ ਕਰ ਦਿੱਤੀ। ਇਸ ਚੈਨਲ ਦੀ ਐਂਕਰਿੰਗ ਕਰਦਿਆਂ- ਕਰਦਿਆਂ  ਮੈਨੂੰ ਕਈ ਪੰਜਾਬੀ ਗੀਤਾਂ ਵਿਚ ਮਾਡਲਿੰਗ ਕਰਨ ਦਾ ਮੌਕਾ ਮਿਲ ਗਿਆ। ਇਸ ਨਾਲ ਉਥੇ ਰਹਿੰਦੇ ਪੰਜਾਬੀ ਭਾਈਚਾਰੇ ਵਿਚ ਮੇਰੀ ਪਛਾਣ ਬਣ ਗਈ ਤੇ ਹਰ ਬੱਚਾ ਮੇਰੇ ਨਾਂਮ ਤੋਂ ਵਾਕਿਫ਼ ਹੋ ਗਿਆ ਐਂਕਰਿੰਗ ਸਦਕੇ ਇਥੇ  ਮੈਂ ਕੁਝ ਸਾਲ ਇਸ ਚੈਨਲ ਤੇ ਕੰਮ ਕਰਦਿਆਂ ਮੈਨੂੰ ਪੰਜਾਬੀਆਂ ਵੱਲੋਂ ਬਹੁਤ ਹੋਂਸਲਾ ਅਫਜ਼ਾਈ ਮਿਲੀ । ਇਕ ਦਿਨ ਮੇਰੇ ਮਨ ਵਿਚ ਖਿਆਲ ਆਇਆ ਕਿਉਂ ਨਾ ਮੈਂ ਆਪਣਾ ਪੰਜਾਬੀ ਟੀਵੀ ਚੈਨਲ ਸ਼ੁਰੂ ਕਰਾ। ਫਿਰ ਮੈਂ ਆਪਣੇ ਸੁਹਿਰਦ ਮਿੱਤਰਾਂ ਨਾਲ ਗੱਲ ਕਰਨ ਤੋਂ ਬਾਅਦ ਆਪਣਾ 'ਪ੍ਰਰਾਈਡ ਪੰਜਾਬ ਟੀਵੀ ਯੂ ਕੇ' ਨਾਂਅ ਦਾ ਚੈਨਲ ਸ਼ੁਰੂ ਕਰ ਦਿੱਤਾ। ਮੇਰੇ ਚੈਨਲ  ਤੇ  ਮੇਰੇ ਵੱਲੋਂ ਹੋਸਟ ਕੀਤੇ ਗਏ  ਪ੍ਰੋਗਰਾਮਾਂ ਨੂੰ  ਲੋਕਾਂ ਨੇ ਪਸੰਦ ਕਰਨਾ  ਸ਼ੁਰੂ ਕਰ ਦਿੱਤਾ। ਥੋੜੇ ਸਮੇਂ ਬਾਅਦ ਮੈਂ ਸੋਚਿਆ ਕਿਉਂ ਨਾ ਮੈਂ ਆਪਣੇ ਚੈਨਲ ਦੀ ਇਕ ਬ੍ਰਾਂਚ ਆਪਣੇ ਭਾਰਤ ਪੰਜਾਬ ਖੋਲਾਂ ਤਾਂ ਇਸ ਲਈ ਮੈਂ ਕਿਸੇ ਜ਼ਿੰਮੇਵਾਰ ਬੰਦੇ ਬਾਰੇ ਸੋਚ ਰਿਹਾ ਸੀ ਮੈਨੂੰ ਪੰਜਾਬ ਵਿਚ ਇਕ ਜ਼ਿੰਮੇਵਾਰ ਬੰਦੇ ਦੀ ਤਲਾਸ਼ ਸੀ  ਜੋ ਮੇਰੇ ਚੈਨਲ ਨੂੰ ਜ਼ਿੰਮੇਵਾਰੀ ਨਾਲ ਚਲਾ ਸਕੇ । ਇਸ ਤਲਾਸ਼ ਦੌਰਾਨ ਮੇਰਾ ਰਾਬਤਾ ਪੰਜਾਬ ਦੇ ਇਕ ਨੌਜਵਾਨ ਸੰਸਾਰਦੀਪ ਸਿੰਘ ਟਿਵਾਣਾ ਨਾਲ ਹੋਇਆ ਤੇ ਮੈਂ ਉਸ ਨਾਲ ਚੈਨਲ ਦੀ ਸਾਰੀ ਗੱਲਬਾਤ ਸਾਂਝੀ ਕੀਤੀ । ਉਸਨੇ ਮੇਰੀ ਪੇਸ਼ਕਸ਼ ਸਵੀਕਾਰ ਕਰ ਲਈ ਤੇ ਉਸਦੀ ਕਾਬਲੀਅਤ ਨੂੰ ਦੇਖਿਆ ਉਸ ਨੂੰ ਆਪਣੇ ਚੈਨਲ 'ਪ੍ਰਰਾਈਡ ਪੰਜਾਬ ਟੀਵੀ ਯੂ ਕੇ'  ਪੂਰੇ ਪੰਜਾਬ ਦਾ ਹੈਡ ਬਣਾ ਦਿੱਤਾ। ਪੰਜਾਬ ਵਿਚ ਸੰਸਾਰਦੀਪ ਨੇ ਇੰਟਰਵਿਊ ਕਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਸਾਡੇ ਚੈਨਲ ਦੀ ਪਛਾਣ ਪੁਖਤਾ ਬਣ ਗਈ। ਆਪਣੇ ਬਚਪਨ ਦੀ ਇਕ ਯਾਦ ਸਾਂਝੀ ਕਰਦਿਆਂ ਉਸਨੇ ਦੱਸਿਆ ਮੈਂ ਉਸ ਸਮੇਂ 12-13 ਸਾਲਾਂ ਦਾ ਸੀ ਜਦੋਂ ਮੈਨੂੰ ਫ਼ਿਲਮਾਂ ਵੇਖਣ ਦਾ ਸ਼ੌਕ ਪੈਦਾ ਹੋ ਗਿਆ ਫ਼ਿਲਮਾਂ ਵੀ ਉਹ ਵੇਖਦਾ ਸੀ ਜੋ ਬਹੁਤ ਮਿਆਰੀ ਹੁੰਦੀਆਂ ਸਨ । ਫ਼ਿਲਮਾਂ ਵੇਖਦਿਆਂ ਹੀ ਮੇਰੇ ਮਨ 'ਚ ' ਵੀ ਇਕ ਕਸਕ ਤੇ ਲਗਨ ਸੀ ਕਿ ਮੈਂ ਵੀ  ਇਕ ਦਿਨ ਪੰਜਾਬੀ ਫ਼ਿਲਮਾਂ ਦਾ ਹੀਰੋ ਬਣਾ । ਜਦੋਂ ਮੈਂ ਯੂ ਕੇ ਵਿਚ ਪੂਰੀ ਤਰ੍ਹਾਂ ਸੈਟ ਹੋ ਗਿਆ ਤਾਂ ਮੈਂ ਇਹ ਆਪਣਾ ਸੁਫ਼ਨਾ ਉਥੇ ਜਾ ਕੇ ਪੂਰਾ ਕੀਤਾ । ਇਕ ਦਿਨ ਮੇਰੇ ਦੋਸਤ ਡਾਇਰੈਕਟਰ ਰਿਕੀ ਚੌਹਾਨ ਨੇ ਕਿਹਾ ਯਾਰ ਤੂੰ ਸੋਹਣਾ ਸੁਨੱਖਾ ਗੁਭਰੂ ਹੈ ਤੂੰ ਮੇਰੀ ਫ਼ਿਲਮ ਵਿਚ ਕੰਮ ਕਰ ਸ਼ੌਕ ਤਾਂ ਮੈਨੂੰ ਪਹਿਲਾਂ ਹੀ ਸੀ  ਮੈਂ ਝੱਟ ਹਾਂ ਕਰ ਦਿੱਤੀ ਇਹ ਲਘੂ ਫ਼ਿਲਮ ' ਦੋ ਝੱਲੇ ਕਿਥੇ ਚਲੇ'' ਸੀ ਜ਼ੋ ਅਦਾਕਾਰ ਵਜੋਂ ਮੇਰੀ ਪਹਿਲੀ ਫ਼ਿਲਮ ਸੀ ਇਸ ਫ਼ਿਲਮ ਤੋਂ ਮੈਨੂੰ ਕਾਫ਼ੀ ਉਤਸ਼ਾਹ ਮਿਲਿਆ । ਡਾਇਰੈਕਟਰ ਰਿਕੀ ਚੌਹਾਨ ਮੇਰੀ ਅਦਾਕਾਰੀ ਤੋਂ ਬਹੁਤ ਮੁਤਾਸਿਰ ਹੋਇਆ ਤੇ ਮੈਨੂੰ ਆਪਣੀ ਦੂਜੀ ਫ਼ਿਲਮ  ਵਿਚ ਕੰਮ ਕਰਨ ਦਾ ਮੌਕਾ ਦਿੱਤਾ  ਇਸ ਵਿਚ ਮੇਰੇ ਨਾਲ   ਯੂ ਕੇ ਰਹਿੰਦੇ ਪੰਜਾਬੀ ਪੋਪ ਸਿੰਗਰ ਮਲਕੀਤ ਸਿੰਘ ( ਗੋਲਡਨ ਸਟਾਰ ਯੂ ਕੇ) ਕੰਮ ਕਰ ਰਹੇ ਹਨ  ਤੇ  ਫ਼ਿਲਮ ਬਹੁਤ ਜਲਦੀ ਰੀਲੀਜ਼ ਹੋ ਰਹੀ ਹੈ  । ਇਲੈਕਟ੍ਰਾਨਿਕ ਮੀਡੀਆ ਵਿਚ ਕੰਮ ਕਰਨ ਦੇ ਨਾਲ-ਨਾਲ ਮੈਂ ਆਪਣਾ ਅਦਾਕਾਰੀ ਤੇ ਮਾਡਲਿੰਗ ਦਾ ਸ਼ੌਕ ਪੂਰਾ ਕੀਤਾ ਤੇ ਕਰ ਰਿਹਾ ਹਾਂ । ਮੇਰੀ ਦਿਲੀ ਤਮੰਨਾ ਹੈ ਕਿ ਮੈਂ ਆਪਣੇ ਟੀਵੀ ਚੈਨਲ 'ਪ੍ਰਰਾਈਡ ਪੰਜਾਬ ਯੂ ਕੇ ' ਦੇ ਜ਼ਰੀਏ ਪੰਜਾਬੀ ਮਾਂ ਬੋਲੀ , ਪੰਜਾਬੀ ਧਰਤੀ ਨਾਲ ਜੁੜੇ ਸੋਹਣੇ ਤੇ ਸੋਹਣੇ ਪ੍ਰੋਗਰਾਮ ਪੇਸ਼ ਕਰਾਂ । ਇਸ ਦੇ ਨਾਲ ਹੀ ਮੇਰੀ ਤਮੰਨਾ ਹੈ ਮੈਂ ਆਪਣੇ ਆਉਂਣ ਵਾਲੇ ਸਮੇਂ ਵਿਚ ਆਪਣੇ ਸ਼ੌਕ ਵਜੋਂ ਕੁਝ ਪੰਜਾਬੀ ਫ਼ਿਲਮਾਂ ਤੇ ਵੈਬ ਸੀਰੀਜ਼ ਵਿਚ ਕੰਮ ਕਰਾਂ । 
ਸ਼ਾਲਾ !  ਮੇਰਾ ਇਹ ਵੀਰ ਮੀਡੀਆ ਤੇ ਅਦਾਕਾਰੀ ਦੇ ਜ਼ਰੀਏ ਦਿਨ ਦੁੱਗਣੀ ਤੇ ਰਾਤ ਚੁਗਣੀ ਤਰੱਕੀ ਕਰੇ 
 
ਮੰਗਤ ਗਰਗ

Have something to say? Post your comment

More From Article

               ਪੰਜਾਬੀ ਨਾਲ ਜੁੜਿਆ ਬਾਵਾ

ਪੰਜਾਬੀ ਨਾਲ ਜੁੜਿਆ ਬਾਵਾ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ ---  ਰਣਜੀਤ ਸਿੰਘ ਦਮਦਮੀ ਟਕਸਾਲ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ --- ਰਣਜੀਤ ਸਿੰਘ ਦਮਦਮੀ ਟਕਸਾਲ

ਕਮਾਲ ਦੇ ਬੰਦੇ-ਬਾਬਾ ਖੜਕ ਸਿੰਘ ਕੇਸਰੀ ਦਾ ਮਾਣ, ਚਾਬੀਆਂ ਦੀ ਜੰਗ-ਖੜਕ ਸਿੰਘ ਦਾ ਸੰਘਰਸ਼, ਤਿਰੰਗੇ ਦਾ ਰੰਗ! ਜਾਣੋ: ਤਿਰੰਗੇ ਝੰਡੇ ਦੇ ਵਿਕਾਸ ’ਚ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਕੇਸਰੀ ਰੰਗ ਕਿਵੇਂ ਸਿਖ਼ਰ ’ਤੇ ਪਹੁੰਚਿਆ -ਹਰਜਿੰਦਰ ਸਿੰਘ ਬਸਿਆਲਾ

ਕਮਾਲ ਦੇ ਬੰਦੇ-ਬਾਬਾ ਖੜਕ ਸਿੰਘ ਕੇਸਰੀ ਦਾ ਮਾਣ, ਚਾਬੀਆਂ ਦੀ ਜੰਗ-ਖੜਕ ਸਿੰਘ ਦਾ ਸੰਘਰਸ਼, ਤਿਰੰਗੇ ਦਾ ਰੰਗ! ਜਾਣੋ: ਤਿਰੰਗੇ ਝੰਡੇ ਦੇ ਵਿਕਾਸ ’ਚ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਕੇਸਰੀ ਰੰਗ ਕਿਵੇਂ ਸਿਖ਼ਰ ’ਤੇ ਪਹੁੰਚਿਆ -ਹਰਜਿੰਦਰ ਸਿੰਘ ਬਸਿਆਲਾ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼?   —  ਗੁਰਚਰਨਜੀਤ ਸਿੰਘ `ਲਾਂਬਾ`

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼? — ਗੁਰਚਰਨਜੀਤ ਸਿੰਘ `ਲਾਂਬਾ`

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਤਣਾਅ ਦਾ ਬੋਝ

ਤਣਾਅ ਦਾ ਬੋਝ

ਸਿੰਧੂ ਪਾਣੀ ਵੰਡ ,ਇੱਕ ਗੰਭੀਰ ਸਮੱਸਿਆ, ਵਿਰਤਾਂਤ ਸਿਰਜਣਾ ਨੂੰ ਸਮਝਣ ਦੀ ਲੋੜ

ਸਿੰਧੂ ਪਾਣੀ ਵੰਡ ,ਇੱਕ ਗੰਭੀਰ ਸਮੱਸਿਆ, ਵਿਰਤਾਂਤ ਸਿਰਜਣਾ ਨੂੰ ਸਮਝਣ ਦੀ ਲੋੜ