Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਧੀਆਂ ਪ੍ਰਤੀ ਸੋਚ ਬਦਲਣਾ ਬਹੁਤ ਜ਼ਰੂਰੀ - ਪ੍ਰਭਜੋਤ ਕੌਰ ਢਿੱਲੋਂ

November 15, 2021 11:33 PM
ਧੀਆਂ ਪ੍ਰਤੀ ਸੋਚ ਬਦਲਣਾ ਬਹੁਤ ਜ਼ਰੂਰੀ
ਔਰਤਾਂ ਪ੍ਰਤੀ ਸਮਾਜ ਨੂੰ ਆਪਣੀ ਸੋਚ ਬਦਲਣੀ ਵਕਤ ਦੀ ਜ਼ਰੂਰਤ ਬਣ ਗਈ ਹੈ।ਔਰਤ ਵਿੱਚ ਮਾਂ ਤੇ ਭੈਣ ਵੀ ਹਨ ਸਿਰਫ਼ ਨੂੰਹ ਨਹੀਂ ਆਉਂਦੀ।ਜਦੋਂ ਵੀ ਔਰਤ ਦੇ ਹੱਕ ਦੀ ਗੱਲ ਹੁੰਦੀ ਹੈ ਤਾਂ ਸਿਰਫ਼ ਨੂੰਹ ਨੂੰ ਹੀ ਸਾਹਮਣੇ ਰੱਖਿਆ ਜਾਂਦਾ ਹੈ।ਸਮਾਜ ਆਪਣੇ ਹਿਸਾਬ ਤੇ ਆਪਣੇ ਨਫ਼ੇ ਨੁਕਸਾਨ ਅਨੁਸਾਰ ਔਰਤ ਪ੍ਰਤੀ ਸੋਚ ਬਣਾ ਲੈਂਦਾ ਹੈ।ਪਰ ਹਕੀਕਤ ਏਹ ਹੈ ਕਿ ਕੋਈ ਵੀ,ਕਿਸੇ ਵੀ ਰਿਸ਼ਤੇ ਵਿੱਚ ਉਸ ਨਾਲ ਇਨਸਾਫ਼ ਨਹੀਂ ਕਰਦਾ।ਸੱਭ ਤੋਂ ਪਹਿਲਾਂ ਮਾਪੇ ਆਉਂਦੇ ਨੇ,ਮਾਪੇ ਕਈ ਵਾਰ ਤਾਂ ਉਸਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ ਸਿਰਫ਼ ਉਸ ਸੋਚ ਨਾਲ ਕਿ ਉਸਨੂੰ ਦਹੇਜ ਦੇਣਾ ਪਵੇਗਾ।ਬੜੀ ਹੈਰਾਨੀ ਹੁੰਦੀ ਹੈ ਕਿ ਪੁੱਤ ਨੂੰ ਸਾਰੀ ਜਾਇਦਾਦ ਦੇਣੀ ਹੁੰਦੀ ਹੈ ਉਸਨੂੰ ਜਨਮ ਤੋਂ ਪਹਿਲਾਂ ਨਹੀਂ ਮਾਰਦੇ।ਲੜਕੀ ਨਾਲ ਬੇਇਨਸਾਫ਼ੀ ਉਸਦੇ ਮਾਪਿਆਂ ਦੇ ਘਰ ਤੋਂ ਸ਼ੁਰੂ ਹੋ ਜਾਂਦੀ ਹੈ।ਸੱਚ ਏਹ ਹੈ ਕਿ ਮਾਪੇ ਇਸਨੂੰ ਮੰਨਣ ਵਾਸਤੇ ਤਿਆਰ ਹੀ ਨਹੀਂ।ਦਹੇਜ ਦੀ ਦੁਹਾਈ ਪੈਂਦੀ ਹੈ ਤੇ ਬੜੇ ਖੁਸ਼ ਹੁੰਦੇ ਹਨ ਜਦੋਂ ਕੋਈ ਬਿਨਾ ਦਹੇਜ ਦੇ ਲੜਕੇ ਵਾਲੇ ਵਿਆਹ ਲਈ ਤਿਆਰ ਹੁੰਦੇ ਹਨ।ਧੀ ਨਾਲ ਦਗਾ,ਧੋਖਾ ਤਾਂ ਮਾਪੇ ਕਰ ਗਏ ਫੇਰ ਵੀ ਮੁੰਡੇ ਵਾਲਿਆਂ ਦੇ ਘਰ ਵਿੱਚ ਦਖਲ ਦੇਣਗੇ।
ਲੜਕੀ ਨੂੰ ਤਾਂ ਮਾਪੇ ਪੇਟ ਵਿੱਚ ਹੀ ਮਾਰ ਦਿੰਦੇ ਨੇ,ਕਈ ਵਾਰ ਜਨਮ ਤੋਂ ਬਾਦ ਲਿਫ਼ਾਫਿਆਂ ਵਿੱਚ ਪਾਕੇ ਜਿਉਂਦੀਆਂ ਨੂੰ ਗੰਦੇ ਨਾਲਿਆਂ ਵਿੱਚ ਸੁੱਟ ਦਿੰਦੇ ਨੇ,ਗੰਦ ਦੇ ਢੇਰ ਤੇ ਸੁੱਟ ਜਾਂਦੇ ਨੇ,ਕੁਝ ਇੰਨੀ ਕੁ ਇਨਸਾਨੀਅਤ ਵਿਖਾ ਦਿੰਦੇ ਹਨ ਕਿ ਕਿਸੇ ਪੰਘੂੜੇ ਵਿੱਚ ਪਾ ਜਾਂਦੇ ਨੇ।ਜਿੰਨਾ ਮਰਜ਼ੀ ਬੇਟੀ ਬਚਾਓ ਦੀ ਗੱਲ ਕਰੀ ਜਾਈਏ,ਜਿੰਨੀ ਦੇਰ ਸੋਚ ਨਹੀਂ ਬਦਲਦੀ,ਕੁਝ ਵੀ ਨਹੀਂ ਬਦਲ ਸਕਦਾ।ਬੇਟੀ ਨੂੰ ਦੇਣ ਵਾਲੇ ਦਹੇਜ ਦੀ ਗੱਲ ਜੋੜਦੇ ਨੇ,ਧੀ ਦੇ ਵਿਆਹ ਤੇ ਹੋਣ ਵਾਲੇ ਖਰਚੇ ਦੀ ਗੱਲ ਹੁੰਦੀ ਹੈ।ਮੁੰਡੇ ਦੀ ਪੜ੍ਹਾਈ ਤੇ ਵਿਆਹ ਤੇ ਵੀ ਤਾਂ ਉਵੇਂ ਹੀ ਖਰਚਾ ਹੁੰਦਾ ਹੈ।ਪੁੱਤ ਕਾਰ ਵੀ ਲੈਂਦਾ ਹੈ ਤੇ ਬਾਕੀ ਸਮਾਨ ਵੀ ਲੈਂਦਾ ਹੈ,ਉਸ ਨੂੰ ਨਾ ਪੇਟ ਵਿੱਚ ਮਾਰਿਆ ਜਾਂਦਾ ਹੈ ਤੇ ਨਾ ਹੀ ਕੱਚਰੇ ਦੇ ਢੇਰ ਤੇ ਸੁੱਟਿਆ ਜਾਂਦਾ ਹੈ।ਪੁੱਤ ਦੇ ਖਰਚੇ ਨੂੰ ਹੱਸ ਹੱਸ ਕਰਦੇ ਨੇ।ਧੀਆਂ ਮਾਪਿਆਂ ਦਾ ਧਿਆਨ ਵਧੇਰੇ ਰੱਖਦੀਆਂ ਹਨ,ਮਾਪਿਆਂ ਦਾ ਧਿਆਨ ਰੱਖਣ ਤੇ ਪੇਕਿਆਂ ਦੇ ਵੱਲ ਵਧੇਰੇ ਝੁਕਾ ਹੋਣ ਕਰਕੇ,ਸੁਹਰੇ ਪਰਿਵਾਰ ਵਿੱਚ ਰਿਸ਼ਤੇ ਵਿਗੜ ਜਾਂਦੇ ਨੇ।ਲੜਕੀਆਂ ਨੂੰ ਪੜ੍ਹਾ ਲਿਖਾ ਕੇ,ਪੁੱਤ ਵਾਂਗ ਤੇ ਪੁੱਤ ਬਰਾਬਰ ਗੱਲ ਕਹੀ ਜਾਂਦੀ ਹੈ ਪਰ ਜਾਇਦਾਦ ਦੇਣ ਲੱਗਿਆਂ,ਸੋਚ ਉਥੇ ਹੀ ਖੜੀ ਹੁੰਦੀ ਹੈ।ਧੀ ਨੂੰ ਦਹੇਜ ਸਾਰੀ ਜ਼ਿੰਦਗੀ ਸੁਣਾਇਆ ਜਾਂਦਾ ਹੈ,ਜਾਇਦਾਦ ਵਿੱਚੋਂ ਹਿੱਸਾ ਦੇਣਾ ਇਵੇਂ ਲੱਗਦਾ ਹੈ ਜਿਵੇਂ ਆਪਣੀ ਬੇਟੀ ਨੂੰ ਨਹੀਂ ਸਗੋਂ ਕਿਸੇ ਬਾਹਰਲੇ ਕੋਲ ਜਾ ਰਿਹਾ ਹੈ।ਇਹ ਸੋਚ ਹਰ ਵਰਗ ਵਿੱਚ ਤੇ ਸਮਾਜ ਦੇ ਬਹੁ ਗਿਣਤੀ ਲੋਕਾਂ ਵਿੱਚ ਹੈ।ਆਪਣੇ ਆਪ ਨੂੰ ਪੜ੍ਹਿਆ ਲਿਖਿਆ ਦੱਸਣ ਵਾਲੇ, ਆਧੁਨਿਕਤਾ ਦਾ ਵਿਖਾਵਾ ਕਰਨ ਵਾਲੇ,ਅਗਾਂਹਵਧੂ ਵਿਖਾਈ ਦੇਣ ਵਾਲੇ ਵੀ ਧੀਆਂ ਨੂੰ ਪੁੱਤਾਂ ਬਰਾਬਰ ਹਕੀਕਤ ਵਿੱਚ ਨਹੀਂ ਮੰਨਦੇ।ਕਹਿਣੀ ਤੇ ਕਥਨੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ।ਔਰਤ ਪ੍ਰਤੀ ਜਾਂ ਕਹਿ ਲਈਏ ਕਿ ਧੀ ਵਾਸਤੇ ਸੋਚ ਬਦਲਣਾ ਬੇਹੱਦ ਜ਼ਰੂਰੀ ਹੈ।
ਹਰ ਲੜਕੀ ਨੂੰ ਵੀ ਚਾਹੀਦਾ ਹੈ ਕਿ ਆਪਣੇ ਹੱਕਾਂ ਵਾਸਤੇ ਸਿਰਫ਼ ਸੁਹਰੇ ਪਰਿਵਾਰ ਲਈ ਸਖ਼ਤ ਨਾ ਪੁੱਟੇ।ਸੱਚ,ਹਕੀਕਤ ਤੇ ਕਾਨੂੰਨ ਮੁਤਾਬਿਕ ਹੱਕਾਂ ਲਈ ਖੜੀ ਹੋਵੇ।ਮਾਪੇ ਵੀ ਪੁੱਤਾਂ ਨੂੰ ਚੰਗੀ ਤਰ੍ਹਾਂ ਦੱਸ ਦੇਣ ਕਿ ਲੜਕੀ ਦਾ ਇਸ ਵਿੱਚ ਬਰਾਬਰ ਦਾ ਹਿੱਸਾ ਹੈ।ਜਦੋਂ ਲੜਕੀਆਂ ਪੜ੍ਹ ਗਈਆਂ, ਹਰ ਤਰ੍ਹਾਂ ਦੀ ਨੌਕਰੀ ਕਰਨ ਲੱਗ ਗਈਆਂ ਫੇਰ ਮਾਪੇ ਧੀਆਂ ਨਾਲ ਬੇਇਨਸਾਫ਼ੀ ਕਿਉਂ ਕਰਦੇ ਨੇ,ਏਹ ਸਮਝ ਨਹੀਂ ਆਉਂਦੀ।ਬੜੀ ਹੈਰਾਨੀ ਹੁੰਦੀ ਹੈ ਜਦੋਂ ਮਾਪੇ ਕਹਿੰਦੇ ਹਨ ਕਿ ਸਾਡੀ ਬੇਇਜ਼ਤੀ ਹੈ ਜੇਕਰ ਤੂੰ ਹਿੱਸਾ ਲੈ ਗਈ।ਜਦੋਂ ਉਸਦਾ ਹਿੱਸਾ ਨਹੀਂ ਦਿੰਦੇ,ਉਸ ਨੂੰ ਬੇਇਜ਼ਤੀ ਨਹੀਂ ਸਮਝਦੇ।ਭਰਾ ਘਰ ਨਾ ਵੜਨ ਦੀ ਧਮਕੀ ਦਿੰਦੇ ਹਨ।ਬਦਲੋ ਸੋਚ ਨੂੰ, ਧੀਆਂ ਨੂੰ ਬੱਚੇ ਸਮਝੋ।ਉਸਨੂੰ ਉਹ ਸੱਭ ਦੇਣ ਦੀ ਸੋਚ ਬਣਾਉ ਜੋ ਲੜਕੇ ਨੂੰ ਦਿੰਦੇ ਹੋ।ਲੜਕੀ ਨੂੰ ਪੜ੍ਹਾਕੇ ਪੈਸੇ ਦੀ ਦੁਹਾਈ ਪਾਉਣੀ ਬੰਦ ਕਰੋ।ਜਿੰਨੀ ਦੇਰ ਮਾਪੇ ਧੀਆਂ ਲਈ ਸੋਚ ਨਹੀਂ ਬਦਲਦੇ ਸਮਾਜ ਵਿੱਚ ਧੀਆਂ ਵਾਸਤੇ ਕੁਝ ਵੀ ਬਦਲਣਾ ਬਹੁਤ ਔਖਾ ਹੈ।ਧੀਆਂ ਨਾਲ ਗੰਦੀ ਸਿਆਸਤ ਨਾ ਖੇਲੋ,ਧੀਆਂ ਦੀਆਂ ਭਾਵਨਾਵਾਂ ਨਾਲ ਖੇਲਣਾ ਗਲਤ ਹੈ ਕਿਉਂਕਿ ਉਹ ਮਾਪਿਆਂ ਤੇ ਬਹੁਤ ਯਕੀਨ ਕਰਦੀਆਂ ਹਨ।ਜਦੋਂ ਏਹ ਯਕੀਨ ਟੁੱਟਦਾ ਹੈ ਤਾਂ ਬਹੁਤ ਠੇਸ ਪਹੁੰਚਦੀ ਹੈ।ਵਕਤ ਬਦਲ ਚੁੱਕਿਆ ਹੈ,ਹੁਣ ਧੀਆਂ ਪ੍ਰਤੀ ਸੋਚ ਬਦਲਣਾ ਬਹੁਤ ਜ਼ਰੂਰੀ ਹੈ
। ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ