Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਪੁਸਤਕ ਰੀਵਿਊ - ਨਕਸਲਵਾਦ ਅਤੇ ਪੰਜਾਬੀ ਨਾਵਲ : ਸਿਆਸੀ ਅਵਚੇਤਨ - ਪ੍ਰੋ. ਨਵ ਸੰਗੀਤ ਸਿੰਘ

November 15, 2021 11:25 PM
ਪੁਸਤਕ ਰੀਵਿਊ 
 
 
 
     
 
     ਸਤਿੰਦਰਪਾਲ ਸਿੰਘ ਬਾਵਾ ਸਕੂਲ ਵਿੱਚ ਅਧਿਆਪਨ ਦਾ ਕਾਰਜ ਕਰ ਰਿਹਾ ਹੈ ਤੇ ਉਹਨੇ ਹੁਣ ਤੱਕ ਦੋ ਕਿਤਾਬਾਂ ਦੀ ਰਚਨਾ ਕੀਤੀ ਹੈ। ਇਕ ਕਿਤਾਬ 2013 ਵਿੱਚ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀ ਹੈ- 'ਸਫ਼ਲਤਾ ਦਾ ਮੂਲ ਸਿਧਾਂਤ: ਸਵੈ ਵਿਸ਼ਵਾਸ'। ਰੀਵਿਊ ਅਧੀਨ ਪੁਸਤਕ ਉਹਦਾ ਪੀਐੱਚਡੀ ਦੇ ਥੀਸਿਸ ਦਾ ਸੋਧਿਆ ਹੋਇਆ ਰੂਪ ਹੈ।
      ਡਾ. ਬਾਵਾ ਨੇ ਸਿਆਸੀ ਅਵਚੇਤਨ ਦੀ ਦ੍ਰਿਸ਼ਟੀ ਤੋਂ ਨਕਸਲਵਾਦੀ ਦੌਰ ਨਾਲ ਸਬੰਧਤ ਕੁਝ ਪੰਜਾਬੀ ਨਾਵਲਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈ। ਇਹ ਪੁਸਤਕ ਲੇਖਕ ਦੀ ਸਖ਼ਤ ਮਿਹਨਤ ਅਤੇ ਖੋਜ ਦਾ ਪ੍ਰਤਿਫਲ ਹੈ, ਜਿਸਨੂੰ ਉਸਨੇ ਮੁੱਖ ਤੌਰ ਤੇ ਚਾਰ ਭਾਗਾਂ ਵਿੱਚ ਵੰਡ ਕੇ ਅਧਿਐਨ ਦਾ ਵਿਸ਼ਾ ਬਣਾਇਆ ਹੈ। ਇਨ੍ਹਾਂ ਮੁੱਖ ਭਾਗਾਂ ਦੇ ਅੱਗੋਂ ਕੁਝ ਹੋਰ ਉਪ-ਭਾਗ ਵੀ ਬਣਾਏ ਗਏ ਹਨ, ਤਾਂ ਜੋ ਇਸ ਸੰਕਲਪ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ।
      ਕਿਤਾਬ ਦੇ ਆਰੰਭ ਵਿੱਚ ਡਾ. ਭੀਮ ਇੰਦਰ ਸਿੰਘ ਦੀ ਭੂਮਿਕਾ ਹੈ (ਦੋ ਸ਼ਬਦ), ਪਿਛੋਂ ਡਾ. ਬਾਵਾ ਵੱਲੋਂ ਲਿਖਿਆ ਕਥਨ ਹੈ (ਆਪਣੇ ਵੱਲੋਂ)। ਅੰਤਿਕਾ ਵਿੱਚ ਇੱਕ ਪੁਸਤਕ ਸੂਚੀ ਦਿੱਤੀ ਗਈ ਹੈ, ਜਿਸ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਅਧਿਐਨ ਵਜੋਂ ਵਰਤੀਆਂ ਕ੍ਰਮਵਾਰ 112, 6 ਅਤੇ 28 ਪੁਸਤਕਾਂ ਦਰਜ ਹਨ। ਪੁਸਤਕਾਂ ਤੋਂ ਇਲਾਵਾ ਪੰਜਾਬੀ (7), ਹਿੰਦੀ (1) ਅਤੇ ਅੰਗਰੇਜ਼ੀ ਦੇ (6) ਕੋਸ਼ਾਂ ਦਾ ਜ਼ਿਕਰ ਹੈ। ਇਨ੍ਹਾਂ ਤੋਂ ਬਿਨਾਂ ਪੰਜਾਬੀ ਦੀਆਂ 10 ਪੱਤ੍ਰਿਕਾਵਾਂ, 1 ਆਨਲਾਈਨ ਰਿਸੋਰਸ, ਖੋਜ ਪ੍ਰਬੰਧਾਂ ਵਿੱਚ ਪੰਜਾਬੀ ਤੇ ਅੰਗਰੇਜ਼ੀ ਦੇ ਕ੍ਰਮਵਾਰ  2 ਤੇ 1, ਅਤੇ ਰਿਪੋਰਟਾਂ ਵਿੱਚ 2 ਅੰਗਰੇਜ਼ੀ ਤੇ 1 ਪੰਜਾਬੀ ਦਾ ਜ਼ਿਕਰ ਮਿਲਦਾ ਹੈ।  
      ਪੁਸਤਕ ਦਾ ਪਹਿਲਾ ਭਾਗ ਅਵਚੇਤਨ ਅਤੇ ਸਿਆਸੀ ਅਵਚੇਤਨ ਦੀ ਪਰਿਭਾਸ਼ਾ ਅਤੇ ਸਿਧਾਂਤਕ ਪਰਿਪੇਖ ਨੂੰ ਸਾਹਮਣੇ ਲਿਆਉਂਦਾ ਹੈ। ਜਿਸ ਵਿੱਚ ਅਵਚੇਤਨ, ਸਮੂਹਿਕ ਅਵਚੇਤਨ, ਭਾਸ਼ਾਈ ਅਵਚੇਤਨ ਤੇ ਸਿਆਸੀ ਅਵਚੇਤਨ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਬਹੁਤ ਬਾਰੀਕੀ ਨਾਲ ਅਵਚੇਤਨ ਨੂੰ ਹੋਰਨਾਂ ਨਾਲੋਂ ਨਿਖੇੜ ਕੇ ਸਪਸ਼ਟ ਕੀਤਾ ਗਿਆ ਹੈ।
      ਪੁਸਤਕ ਦਾ ਦੂਜਾ ਭਾਗ 'ਨਕਸਲਵਾਦ ਦਾ ਸਿਆਸੀ ਅਵਚੇਤਨ : ਇਤਿਹਾਸਕ ਪਰਿਪੇਖ' ਬਾਰੇ ਹੈ, ਜਿਸ ਵਿੱਚ ਭਾਰਤ ਵਿੱਚ ਨਕਸਲਵਾਦੀ ਲਹਿਰ ਦੀ ਸ਼ੁਰੂਆਤ, ਪੰਜਾਬ ਵਿੱਚ ਖੱਬੇ ਪੱਖੀ ਵਿਚਾਰਧਾਰਾ ਦਾ ਸਿਆਸੀ ਅਵਚੇਤਨ, ਪੰਜਾਬ ਵਿੱਚ ਨਕਸਲਬਾੜੀ ਲਹਿਰ ਦਾ ਸਿਆਸੀ ਅਵਚੇਤਨ ਅਤੇ ਨਕਸਲਬਾੜੀ ਲਹਿਰ ਦੀ ਅਸਫਲਤਾ ਦੇ ਕਾਰਨਾਂ ਨੂੰ ਅਧਿਐਨ ਦਾ ਕੇਂਦਰ ਬਣਾਇਆ ਗਿਆ ਹੈ।
     ਤੀਜਾ ਭਾਗ 'ਨਕਸਲਵਾਦ ਅਤੇ ਪੰਜਾਬੀ ਨਾਵਲ ਦਾ ਸਿਆਸੀ ਅਵਚੇਤਨ- ਵਿਹਾਰਕ ਪਰਿਪੇਖ' ਹੈ। ਇਸ ਵਿੱਚ ਨਕਸਲਵਾਦੀ ਕਵਿਤਾ ਅਤੇ ਗਲਪ ਨੂੰ ਨਿਖੇੜ ਕੇ ਜਸਵੰਤ ਸਿੰਘ ਕੰਵਲ, ਪ੍ਰੇਮ ਪ੍ਰਕਾਸ਼, ਸੁਖਪਾਲ ਸੰਘੇੜਾ, ਬਲਦੇਵ ਸਿੰਘ, ਪ੍ਰੋ ਹਰਭਜਨ ਸਿੰਘ, ਜਸਦੇਵ ਧਾਲੀਵਾਲ, ਬੀ ਐਸ ਢਿੱਲੋਂ, ਬਲਬੀਰ ਲੌਂਗੋਵਾਲ, ਡਾ. ਅਮਰਜੀਤ ਸਿੰਘ, ਰਾਮ ਸਰੂਪ ਰਿਖੀ, ਬਾਰੂ ਸਤਵਰਗ, ਮਹਿੰਦਰਪਾਲ ਧਾਲੀਵਾਲ, ਬਲਬੀਰ ਪਰਵਾਨਾ, ਮੋਹਨ ਸਿੰਘ ਕੁੱਕੜਪਿੰਡੀਆ, ਮਨਮੋਹਨ ਆਦਿ ਦੇ ਵਿਚਾਰਧਾਰਕ ਨਾਵਲਾਂ ਨੂੰ ਇਸ ਦ੍ਰਿਸ਼ਟੀ ਤੋਂ ਅੰਕਿਆ ਗਿਆ ਹੈ। ਸਿਆਸੀ ਅਵਚੇਤਨ ਤੇ ਇਸ ਵਿਚਾਰਧਾਰਾ ਦੇ ਪੱਖੋਂ ਇਨ੍ਹਾਂ ਲੇਖਕਾਂ ਦੇ ਮਹੱਤਵ ਨੂੰ ਬੜੀ ਸੰਜੀਦਗੀ ਅਤੇ ਖੋਜ ਦੀ ਦ੍ਰਿਸ਼ਟੀ ਤੋਂ ਪ੍ਰਸਤੁਤ ਕੀਤਾ ਗਿਆ ਹੈ। ਮੇਰੀ ਨਜ਼ਰ ਵਿੱਚ ਖੱਬੇ-ਪੱਖੀ ਵਿਚਾਰਧਾਰਾ ਨਾਲ ਸਬੰਧਿਤ ਇੱਕ ਹੋਰ ਨਾਵਲ ਵੀ ਆਇਆ ਹੈ- 'ਰੋਹ ਵਿਦਰੋਹ', ਜਿਸ ਦਾ ਕਰਤਾ ਰਘਬੀਰ ਸਿੰਘ ਮਾਨ ਹੈ। ਜੇਕਰ ਲੇਖਕ ਇਸ ਨੂੰ ਵੀ ਆਪਣੇ ਅਧਿਐਨ ਵਿੱਚ ਸ਼ਾਮਲ ਕਰ ਲੈਂਦਾ, ਤਾਂ ਹੋਰ ਵੀ ਚੰਗੇਰਾ ਹੋਣਾ ਸੀ।
     ਪੁਸਤਕ ਦਾ ਚੌਥਾ ਅਧਿਆਇ 'ਨਕਸਲਵਾਦੀ ਪੰਜਾਬੀ ਨਾਵਲ ਦੇ ਸਿਆਸੀ ਅਵਚੇਤਨ ਦੀ ਵਿਧਾਗਤ ਪੇਸ਼ਕਾਰੀ' ਬਾਰੇ ਹੈ। ਜਿਸਨੂੰ ਅੱਗੋਂ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ- ਗਲਪ ਵਿਧਾ ਅਤੇ ਅਵਚੇਤਨ, ਨਕਸਲਬਾੜੀ ਲਹਿਰ ਦੇ ਸਿਆਸੀ ਅਵਚੇਤਨ ਦੀ ਗਾਲਪਨਿਕਤਾ, ਨਕਸਲਬਾੜੀ ਲਹਿਰ ਨਾਲ ਸਬੰਧਤ ਪੰਜਾਬੀ ਗਲਪ ਦੇ ਕਥਾਨਕੀ ਪਾਸਾਰ, ਭਾਸ਼ਾ ਸ਼ੈਲੀ ਅਤੇ ਸੰਵਾਦ ਜੁਗਤਾਂ, ਪਾਤਰ ਚਿਤਰਨ। 
        ਆਪਣੇ ਵਿਚਾਰਾਂ ਨੂੰ ਪਕਿਆਈ ਦੇਣ ਲਈ ਡਾ. ਬਾਵਾ ਨੇ ਹਰ ਚੈਪਟਰ ਦੇ ਅੰਤ ਵਿਚ ਹਵਾਲੇ ਤੇ ਟਿੱਪਣੀਆਂ ਵੀ ਦਿੱਤੀਆਂ ਹਨ। ਪਰ ਇਨ੍ਹਾਂ ਵਿਚ ਇਕ ਮਾਮੂਲੀ ਉਕਾਈ ਮੈਨੂੰ ਜਾਪਦੀ ਹੈ। ਜੇਕਰ ਇਕੋ ਲੇਖਕ ਦੀ ਕਿਤਾਬ ਦਾ ਹਵਾਲਾ ਕਈ ਵਾਰ ਆਉਂਦਾ ਹੈ ਤਾਂ ਹਰ ਵਾਰ ਉਸ ਕਿਤਾਬ ਦਾ ਨਾਂ ਲਿਖਣ ਦੀ ਲੋੜ ਨਹੀਂ। ਇਹਦੇ ਲਈ ਲੇਖਕ ਦਾ ਨਾਂ ਲਿਖ ਕੇ ਫਿਰ 'ਉਹੀ' ਲਿਖਣਾ ਚਾਹੀਦਾ ਹੈ ਤੇ ਅੱਗੇ ਪੰਨਾ ਨੰ.। ਯਾਨੀ ਵਾਰ- ਵਾਰ ਕਿਤਾਬ ਦਾ ਨਾਂ ਲਿਖਣ ਦੀ ਲੋੜ ਨਹੀਂ। ਹਾਂ, ਜੇਕਰ ਕਿਤਾਬ ਹੋਰ ਹੈ ਲਿਖਣ ਦੀ ਲੋੜ ਹੈ। (ਉਦਾਹਰਣ ਵਜੋਂ ਡਾ. ਨੇਕੀ ਦੀ ਕਿਤਾਬ 'ਅਚੇਤਨ ਦੀ ਲੀਲਾ' ਦਾ ਹਵਾਲਾ 9 ਵਾਰ ਆਇਆ ਹੈ ਤੇ ਇੰਨੀ ਵਾਰੀ ਹੀ ਉਸੇ ਕਿਤਾਬ ਦਾ ਨਾਂ ਲਿਖਿਆ ਗਿਆ ਹੈ। ਇਵੇਂ ਹੀ ਜੇ ਅਗਲੇ ਕ੍ਰਮ ਵਿੱਚ ਉਸੇ ਲੇਖਕ ਤੇ ਕਿਤਾਬ ਦਾ ਦੁਬਾਰਾ ਜ਼ਿਕਰ ਹੈ, ਤਾਂ ਸਿਰਫ 'ਉਕਤ ਕਥਿਤ' ਲਿਖ ਕੇ ਨਾਲ ਪੰਨਾ ਲਿਖਿਆ ਜਾ ਸਕਦਾ ਹੈ। (ਪੰਨਾ 106 ਤੇ ਕ੍ਰਮ 23,24 ਨੂੰ ਵੇਖਿਆ ਜਾ ਸਕਦਾ ਹੈ।)  
       ਨਕਸਲਵਾਦ ਨੂੰ ਸਮਝਣ ਅਤੇ ਪੰਜਾਬੀ ਗਲਪ, ਵਿਸ਼ੇਸ਼ ਕਰਕੇ ਪੰਜਾਬੀ ਨਾਵਲ ਉੱਤੇ ਇਸ ਦੇ ਪ੍ਰਭਾਵ ਨੂੰ ਪ੍ਰਸਤੁਤ ਕਰਦੀ ਇਹ ਖੋਜ-ਪੁਸਤਕ ਡਾ. ਬਾਵਾ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ, ਜਿਸ ਤੋਂ ਸੇਧ ਲੈ ਕੇ ਨਕਸਲਵਾਦ ਦਾ ਹੋਰ ਵਿਧਾਵਾਂ ਤੇ ਪ੍ਰਭਾਵ ਨੂੰ ਵੀ ਅੰਕਿਆ ਜਾ ਸਕਦਾ ਹੈ। ਮੈਂ ਡਾ. ਬਾਵਾ ਨੂੰ ਇਸ ਕਾਰਜ ਲਈ ਮੁਬਾਰਕ ਦਿੰਦਾ ਹਾਂ ਤੇ ਇਸ ਵਿਸ਼ੇ ਵਿੱਚ ਰੁਚੀ ਰੱਖਣ ਵਾਲੇ ਖੋਜਾਰਥੀਆਂ ਨੂੰ ਇਸ ਪੁਸਤਕ ਦਾ ਅਧਿਐਨ ਕਰਨ ਦਾ ਮਸ਼ਵਰਾ ਦਿੰਦਾ ਹਾਂ। 
 
ਪ੍ਰੋ. ਨਵ ਸੰਗੀਤ ਸਿੰਘ
 
* ਪੁਸਤਕ  : ਨਕਸਲਵਾਦ ਅਤੇ ਪੰਜਾਬੀ ਨਾਵਲ : ਸਿਆਸੀ ਅਵਚੇਤਨ 
* ਲੇਖਕ    : ਸਤਿੰਦਰਪਾਲ ਸਿੰਘ ਬਾਵਾ 
* ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ 
* ਪੰਨੇ       : 240 
* ਮੁੱਲ       : 350/- ਰੁਪਏ 

Have something to say? Post your comment

More From Article

ਮਾਂ ਬੋਲੀ ਪੰਜਾਬੀ ਦਾ ਭਾਸ਼ਾ ਕਨੂੰਨ - ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਮਾਂ ਬੋਲੀ ਪੰਜਾਬੀ ਦਾ ਭਾਸ਼ਾ ਕਨੂੰਨ - ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਗਤਕੇ 'ਚ ਪੀ.ਐਚ.ਡੀ ਮਨਿੰਦਰਜੀਤ ਸਿੰਘ ਤੇ ਸਾਬਕਾ ਵਾਲੀਬਾਲ ਖਿਡਾਰੀ ਨਰਜੀਤ ਸਿੰਘ ਆਣਗੇ 'ਪੰਜਾਬੀਆਂ ਦੀ ਦਾਦਾਗਿਰੀ' ਦੇ ਸੈੱਟ 'ਤੇ

ਗਤਕੇ 'ਚ ਪੀ.ਐਚ.ਡੀ ਮਨਿੰਦਰਜੀਤ ਸਿੰਘ ਤੇ ਸਾਬਕਾ ਵਾਲੀਬਾਲ ਖਿਡਾਰੀ ਨਰਜੀਤ ਸਿੰਘ ਆਣਗੇ 'ਪੰਜਾਬੀਆਂ ਦੀ ਦਾਦਾਗਿਰੀ' ਦੇ ਸੈੱਟ 'ਤੇ

 ਮਨੂੰ ਭੰਡਾਰੀ : ਸਵੈ-ਕਥਨ  - ਅਤੇ ਪੇਸ਼ਕਸ਼

ਮਨੂੰ ਭੰਡਾਰੀ : ਸਵੈ-ਕਥਨ - ਅਤੇ ਪੇਸ਼ਕਸ਼

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

ਬਾਬਾ ਨਾਨਕ - ਸੁਖਪਾਲ ਸਿੰਘ ਗਿੱਲ

ਬਾਬਾ ਨਾਨਕ - ਸੁਖਪਾਲ ਸਿੰਘ ਗਿੱਲ

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ

ਆਓ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ:ਸੰਜੀਵ ਸਿੰਘ ਸੈਣੀ

ਆਓ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ:ਸੰਜੀਵ ਸਿੰਘ ਸੈਣੀ

ਹਿੰਦੀ ਵਿਅੰਗ  -   ਅਸ਼ਲੀਲ  -  ਹਰੀਸ਼ੰਕਰ ਪਾਰਸਾਈ

ਹਿੰਦੀ ਵਿਅੰਗ - ਅਸ਼ਲੀਲ - ਹਰੀਸ਼ੰਕਰ ਪਾਰਸਾਈ

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’