Wednesday, September 17, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਲੱਛਮੀ ਤਾਂ ਚਲੀ ਗਈ!

November 12, 2021 09:55 PM
ਲੱਛਮੀ ਤਾਂ ਚਲੀ ਗਈ!
 
 ਗੁਰਦਿਆਲ ਦੇ ਗੁਆਂਢ ਵਿੱਚ ਕੁਝ ਬਈਆਂ ਦੀਆਂ ਝੁੱਗੀਆਂ ਸਨ। ਇੱਕ ਬਈਏ ਦੀ ਘਰਵਾਲੀ ਜਿਸਦਾ ਨਾਮ ਲੱਛਮੀ ਸੀ, ਉਹ ਗਰਭਵਤੀ ਸੀ। ਉਹ ਗੁਰਦਿਆਲ ਦੇ ਘਰ ਹੀ ਲੰਮੇ ਸਮੇਂ ਤੋਂ ਕੰਮ-ਕਾਰ ਕਰਦੀ ਆ ਰਹੀ ਸੀ। ਗੁਰਦਿਆਲ ਅਤੇ ਉਸ ਦੀ ਮਾਂ ਨੇ ਆਖਿਆ ਸੀ , " ਜੇਕਰ ਹਸਪਤਾਲ ਜਾਣ ਦੀ ਲੋੜ ਹੋਵੇ ਤਾਂ ਉਹਨਾਂ ਨੂੰ ਭਾਵੇਂ ਅੱਧੀ-ਰਾਤੀਂ ਆਵਾਜ਼ ਮਾਰ ਲੈਣਾ। ਅਸੀਂ ਤੁਹਾਡੀ ਮੱਦਦ ਲਈ ਸਦਾ ਤਿਆਰ ਹਾਂ।"
ਸਵੇਰ  ਦੇ ਨੌਂ ਵੱਜੇ ਸਨ । ਲੱਛਮੀ ਦੀ ਸੱਸ ਨੇ ਕਾਹਲ ਕਰਦਿਆਂ ਕਿਹਾ ਸੀ, " ਸਰਦਾਰ ਜੀ ਜਲਦੀ ਕਰੋ.... ਹਸਪਤਾਲ ਚੱਲਣਾ ਹੈ... ਲੱਛਮੀ ਕੋ ਬਹੁਤ ਪੀੜਾ ਉਠ ਰਹੀ ਹੈ।"
           ਤੇ ਗੁਰਦਿਆਲ ਹੱਥ-ਮੂੰਹ ਧੋ ਕੇ ਉਸੇ ਤਰ੍ਹਾਂ ਹੀ ਗੱਡੀ ਲੈ ਕੇ ਨਾਲ਼ ਤੁਰ ਪਿਆ ਸੀ। ਸਰਕਾਰ ਦੇ ਆਖਰੀ ਚਾਰ  ਮਹੀਨੇ ਹੀ ਬਾਕੀ ਰਹਿ ਗਏ ਸਨ। ਥਾਂ-ਥਾਂ ਉੱਪਰ ਵੱਡੇ-ਛੋਟੇ  ਰਸਤੇ ਪੁੱਟ ਸੁੱਟੇ ਸਨ। ਸੜਕ ਉੱਪਰ ਗੱਡੀ ਭਾਵੇਂ ਹੌਲ਼ੀ ਚਲਾਓ ਪਰ ਝਟਕੇ ਲੱਗਣੇ ਤਾਂ ਲਾਜ਼ਮੀ ਹਨ। ਗੁਰਦਿਆਲ ਨੂੰ ਬਹੁਤ ਖਿੱਝ ਚੜ੍ਹੀ ਸੀ ਕਿ ਸਰਕਾਰਾਂ ਨੂੰ ਸਾਰੇ ਵਿਕਾਸ-ਕਾਰਜ ਆਖਰੀ ਸਮੇਂ ਤੇ ਇੱਕੋ ਵਾਰੀ ਹੀ ਕਿਉਂ ਯਾਦ ਆਉਂਦੇ ਹਨ? ਤੇ ਲੱਛਮੀ ਬਾਰ-ਬਾਰ ਆਖ ਰਹੀ ਸੀ, " ਸਰਦਾਰ ਜੀ ਜਲਦੀ ਚੱਲੋ! ਅਬ ਪੀੜਾਂ ਸਹਿਣ ਨਹੀਂ ਹੋਵਤ !"
  " ਭੈਣ ਜੀ, ਸਬਰ ਰੱਖੋ ।" ਗੁਰਦਿਆਲ ਨੇ ਗੱਡੀ ਹਸਪਤਾਲ ਅੱਗੇ ਲਿਆ ਖੜ੍ਹੀ ਕਰ ਦਿੱਤੀ ਸੀ। ਹਸਪਤਾਲ ਤਿੰਨ ਮੰਜ਼ਲੀ ਕੋਠੀ ਵਿੱਚ ਬਣਿਆ ਹੋਇਆ ਸੀ। ਅੰਦਰ ਕੰਮ ਵਾਲੀ ਤਾਜ਼ਾ-ਤਾਜ਼ਾ ਪੋਚਾ ਲਗਾ ਕੇ ਹਟੀ ਸੀ। ਦਸ ਮਿੰਟ ਤੱਕ ਤਾਂ ਲੇਡੀ ਡਾਕਟਰ ਵੀ ਕਮਰੇ ਤੋਂ ਬਾਹਰ ਨਹੀਂ ਆਈ ਸੀ। ਕੰਮ ਵਾਲੀਆਂ ਨਰਸਾਂ ਲੱਛਮੀ ਨੂੰ ਐਮਰਜੈਂਸੀ ਵਾਰਡ ਵਿੱਚ ਲੈ ਗਈਆਂ ਸਨ। ਉਨ੍ਹਾਂ ਦੱਸਿਆ ਕਿ ਮੈਡਮ ਜੀ ਨਰਾਤਿਆਂ ਦੀ ਪੂਜਾ ਕਰਾ ਰਹੇ ਹਨ। ਬੱਸ ਦਸ ਮਿੰਟ ਹੋਰ ਲੱਗਣਗੇ। ਫ਼ੋਨ ਬੰਦ ਕੀਤਾ ਹੋਇਆ ਹੈ। ਜਦੋਂ ਡਾਕਟਰਨੀ ਬਾਹਰ ਆਈ ਸੀ ਤਾਂ ਉਦੋਂ ਤੱਕ ਲੱਛਮੀ ਇੱਕ ਬੱਚੀ ਨੂੰ ਜਨਮ ਦੇ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ ਸੀ। ਡਾਕਟਰਨੀ ਨੇ ਆਉਂਦਿਆਂ ਕਿਹਾ ਸੀ, " ਸੌਰੀ! ਮਾਫ਼ ਕਰਨਾ!  ਜੋ ਹੋਣਾ ਸੀ ਉਹ ਤਾਂ ਹੋ ਗਿਆ ਹੈ। ਖੁਸ਼ੀ ਦੀ ਗੱਲ ਤਾਂ ਇਹ ਹੈ ਕੀ ਅੱਜ ਤੁਹਾਡੇ ਘਰ ਲੱਛਮੀ ਨੇ ਜਨਮ ਲਿਆ ਹੈ।" ਤੇ ਗੁਰਦਿਆਲ ਸਿੰਘ ਦੇ ਸ਼ਬਦ ਉਸਦੇ ਮੂੰਹ ਵਿੱਚ ਅਟਕ ਕੇ ਰਹਿ ਗਏ ਸਨ, " ਨਹੀਂ! ਲੱਛਮੀ ਤਾਂ ਚਲੀ ਗਈ।"
  
ਹੀਰਾ ਸਿੰਘ ਤੂਤ

Have something to say? Post your comment

More From Article

ਮਨਮੋਹਨ ਸਿੰਘ ਦਾਊਂ ਦਾ ਕਾਵਿ ਸੰਗ੍ਰਹਿ ‘ਸ਼ਾਇਰੀ ਦਾ ਸਰਵਰ’ ਸੰਵੇਦਨਸ਼ੀਲਤਾ ਦਾ ਪ੍ਰਤੀਕ  -- ਉਜਾਗਰ ਸਿੰਘ   

ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਕ੍ਰਿਤ੍ਰਿਮ ਬੁੱਧੀ ਦੀ ਭੂਮਿਕਾ

ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਕ੍ਰਿਤ੍ਰਿਮ ਬੁੱਧੀ ਦੀ ਭੂਮਿਕਾ

ਚੰਡੀਗੜ੍ਹ: ਸੁੰਦਰਤਾ, ਯੋਜਨਾ ਤੇ ਆਧੁਨਿਕਤਾ ਦਾ ਮਿਲਾਪ --- ਗੁਰਭਿੰਦਰ ਗੁਰੀ

ਚੰਡੀਗੜ੍ਹ: ਸੁੰਦਰਤਾ, ਯੋਜਨਾ ਤੇ ਆਧੁਨਿਕਤਾ ਦਾ ਮਿਲਾਪ --- ਗੁਰਭਿੰਦਰ ਗੁਰੀ

ਐਲੋਪੇਸੀਆ

ਐਲੋਪੇਸੀਆ

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ---  ਡਾ. ਸਤਿੰਦਰ ਪਾਲ ਸਿੰਘ

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ---  ਡਾ. ਸਤਿੰਦਰ ਪਾਲ ਸਿੰਘ

ਨੇਪਾਲ ਵਿੱਚ ਹਿੰਸਾ ਦੇ ਕਾਰਣ ਅਤੇ ਸੰਭਾਵਿਤ ਸਮਾਧਾਨ

ਨੇਪਾਲ ਵਿੱਚ ਹਿੰਸਾ ਦੇ ਕਾਰਣ ਅਤੇ ਸੰਭਾਵਿਤ ਸਮਾਧਾਨ

ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿਚਕਾਰ ਵੱਧਦਾ ਫਾਸਲਾ

ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿਚਕਾਰ ਵੱਧਦਾ ਫਾਸਲਾ

ਕਮਾਲ ਦੀ ਗੁਰਬਾਣੀ: ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥

ਕਮਾਲ ਦੀ ਗੁਰਬਾਣੀ: ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥

ਅਮਰ ਗਰਗ ਕਲਮਦਾਨ ਦਾ ਕਹਾਣੀ ਸੰਗ੍ਰਹਿ ‘ਸਲੋਚਨਾ’ ਮਨੋਵਿਗਿਆਨਕ ਵਿਸ਼ਲੇਸ਼ਣ  ---  ਉਜਾਗਰ ਸਿੰਘ   

ਅਮਰ ਗਰਗ ਕਲਮਦਾਨ ਦਾ ਕਹਾਣੀ ਸੰਗ੍ਰਹਿ ‘ਸਲੋਚਨਾ’ ਮਨੋਵਿਗਿਆਨਕ ਵਿਸ਼ਲੇਸ਼ਣ ---  ਉਜਾਗਰ ਸਿੰਘ