Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਕਿਧਰੇ ਅਸੀਂ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਵਾਲੇ ਗੈਂਗਸ਼ਟਰਾਂ ਨੂੰ ਸਿਆਸੀ ਸ਼ਹਿ ਤੇ ਮੁੜ " ਦਲਦਲ " ਵਿੱਚ ਤਾਂ ਨਹੀਂ ਧੱਕ ਰਹੇ ..?

November 12, 2021 09:36 PM
ਕਿਧਰੇ ਅਸੀਂ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਵਾਲੇ ਗੈਂਗਸ਼ਟਰਾਂ ਨੂੰ 
ਸਿਆਸੀ ਸ਼ਹਿ ਤੇ ਮੁੜ " ਦਲਦਲ " ਵਿੱਚ ਤਾਂ ਨਹੀਂ ਧੱਕ ਰਹੇ ..?

" ਮੈਂ ਦੀਵਾ ਲੱਗਦਾ ਜਿਨ੍ਹਾਂ ਨੂੰ, ਮੇਰੇ ਸੂਰਜ ਬਨਣ ਤੋਂ ਡਰਦੇ ਨੇ .. ਕਾਲਾ ਧਨੌਲਾ 

ਉਂਝ ਇਹ ਵੀ ਇਕ ਸੱਚਾਈ ਹੈ ਕਿ ਸਮੇਂ-ਸਮੇਂ 'ਤੇ ਗੈਂਗਸਟਰਾਂ ਅਤੇ ਸਿਆਸੀ ਆਗੂਆਂ ਦੀ ਨੇੜਤਾ ਜੱਗ ਜ਼ਾਹਰ ਹੁੰਦੀ ਰਹੀ ਹੈ। ਇਕ ਅੰਗਰੇਜ਼ੀ ਅਖਬਾਰ ਵਿਚ ਛਪੀ ਖਬਰ ਮੁਤਾਬਕ ਪੰਜਾਬ ਪੁਲਸ ਦੇ ਅੰਕੜੇ ਵੀ ਇਸ ਤੱਥ ਦੇ ਗਵਾਹ ਹਨ। 1990 ਵਿਆਂ ਦੇ ਅੱਧ 'ਚ ਜਦੋਂ ਸੂਬੇ 'ਚੋਂ ਦਹਿਸ਼ਤਗਰਦੀ ਦਾ ਅੰਤ ਹੋਇਆ, ਉਸ ਤੋਂ ਬਾਅਦ ਗੈਂਗਸਟਰਾਂ ਦੀ ਸਿਆਸੀ ਆਗੂਆਂ ਨਾਲ ਨੇੜਤਾ ਵਧਦੀ ਗਈ। ਪੰਜਾਬ ਦੇ ਕ੍ਰਾਈਮ ਵਿੰਗ ਕੋਲ ਮੌਜੂਦ ਅੰਕੜਿਆਂ ਮੁਤਾਬਕ ਸਿਆਸੀ ਆਗੂ ਅਕਸਰ ਰੋਹ–ਭਰਪੂਰ ਨੌਜਵਾਨਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਦੇ ਰਹੇ ਹਨ। ਇਸ ਲਈ ਅਜਿਹੇ ਨੌਜਵਾਨਾਂ ਦੀ ਜਾਣਬੁੱਝ ਕੇ ਪੁਸ਼ਤ–ਪਨਾਹੀ ਕੀਤੀ ਜਾਂਦੀ ਹੈ। ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੌਰਾਨ ਵੀ ਕਈ ਵਾਰ ਗੈਂਗਸਟਰ ਖੁੱਲ੍ਹ ਕੇ ਲੀਡਰਾਂ ਦੇ ਹੱਕ ਵਿਚ ਸਾਹਮਣੇ ਆਉਂਦੇ ਅਕਸਰ ਵੇਖੇ ਜਾ ਸਕਦੇ ਹਨ। ਜਿੰਨ੍ਹਾਂ ਦੇ ਥੋੜੇ ਜਿਹੇ ਥਿੜਕਣ ਜਾਂ ਬਦਲਣ ਤੇ ਸਿਆਸੀ ਅਕਾਵਾਂ ਦੇ ਹੋਰ "ਘਰੇਲੂ ਰਾਖਿਆਂ" ਹੱਥੋਂ ਬਲੀ ਦੇ ਬੱਕਰੇ ਵੀ ਬਣਨਾ ਪੈਂਦਾ। ਕਈ ਪੁਰਾਣੀਆਂ ਰੰਜਿਸ਼ਾਂ ਨੂੰ ਛੱਡ ਮੁੱਖ ਧਾਰਾ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋਏ ਵੀ ਜਾਂ ਤਾਂ ਆਪਣਿਆਂ ਹੱਥੋਂ ਮਾਰੇ ਜਾਂਦੇ ਹਨ ਜਾਂ ਸਿਆਸੀ ਸ਼ਹਿ ਤੇ ਪੁਲਿਸ ਵਧੀਕੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਸੁੱਖਾ ਕਾਹਲਵਾਂ , ਕੁਲਬੀਰ ਨਰੂਆਣਾ ਅਤੇ ਹੋਰ ਕਈ ਤਾਜ਼ਾ ਘਟਨਾਵਾਂ
ਇਸ ਦੀਆਂ ਗਵਾਹ ਹਨ।
           ਗੱਲ ਕਰਦੇ ਹਾਂ 1994 -95 'ਚ ਮਸ਼ਾ 18-19 ਸਾਲਾਂ ਦੇ   ਮੁੱਛ ਫੁੱਟਦੇ ਨੌਜਵਾਨ ਗੁਰਮੀਤ ਸਿੰਘ ਮਾਨ ਉਰਫ਼ " ਕਾਲਾ ਧਨੌਲਾ " ਦੀ ਜਿਸਨੇ ਵਿਦਿਆਰਥੀ ਸਮੇਂ ਵਿੱਚ ਇੱਕ ਪੰਚਾਇਤ ਅਧਿਕਾਰੀ ਦਾ ਮੁੰਡਾ ਕੁੱਟ ਦਿੱਤਾ ਸੀ ਬੱਸ ਫੇਰ ਕੀ ਸੀ ...ਉਹ ਅਲੂਣਾ ਜਿਹਾ ਮੁੰਡਾਂ ਦਹਿਸ਼ਤ ਦੀ ਦੁਨੀਆਂ 'ਚ " ਗੈਂਗਸਟਰ ਕਾਲਾ ਧਨੌਲਾ " ਬਣ ਬੈਠਾ ।  
ਬਰਨਾਲਾ ਦੇ ਪਿੰਡ ਧਨੌਲਾ ਦਾ ਜੰਮਪਲ ਗੁਰਮੀਤ ਸਿੰਘ ਮਾਨ  ਇੱਕ ਚੰਗੇ ਪ੍ਰੀਵਾਰ ਵਿੱਚ ਪੈਦਾ ਹੋਇਆ ਜਿਸਦੇ ਦਾਦਾ ਸ੍ਰ. ਸੱਜਣ ਸਿੰਘ ਵੀਰ ਚੱਕਰ ਵਿਜੇਤਾ ਸਨ। ਵਿਦਿਆਰਥੀ ਜੀਵਨ ਵਿੱਚ ਛੋਟੀਆਂ- ਮੋਟੀਆਂ ਲੜਾਈਆਂ ਲੜੀਆਂ, ਫੇਰ ਥੋੜੀਆਂ ਵੱਡੀਆਂ ....ਇਨ੍ਹਾਂ ਛੋਟੀਆਂ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਣ ਬਦਲੇ ਕਾਲਾ ਮਾਨ ਧਨੌਲਾ ਉੱਤੇ  65 ਦੇ ਕਰੀਬ ਮੁਕੱਦਮੇ ਦਰਜ ਹੋਏ । ਜਿਨ੍ਹਾਂ ਕਈਆਂ ਵਿੱਚੋਂ ਉਹ ਬਾ ਇੱਜ਼ਤ ਬਰੀ ਹੁੰਦਾ ਰਿਹਾ ਹੈ ।
ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਕਾਲਾ ਮਾਨ ਧਨੌਲਾ ਪਿੰਡ ਦਾ ਸਰਪੰਚ ਵੀ ਬਣਿਆ ਤੇ ਜਦੋਂ ਧਨੌਲਾ ਵਿਚ ਨਗਰ ਪੰਚਾਇਤ ਬਣੀ ਤਾਂ ਉਹ ਕੌਂਸਲਰ ਬਣਿਆ । ਸਾਲ 2009 'ਚ ਗ੍ਰਿਫ਼ਤਾਰੀ ਤੱਕ ਉਸ ਨੂੰ ਅਕਸਰ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਟੇਜਾਂ 'ਤੇ ਵੇਖਿਆ ਜਾਂਦਾ ਸੀ। ਉਹ ਜ਼ਿਆਦਾਤਰ ਇਸ ਇਲਾਕੇ ਦੇ ਹਾਈ–ਪ੍ਰੋਫ਼ਾਈਲ ਸਿਆਸੀ ਪਰਿਵਾਰ ਦੇ ਮੰਚਾਂ 'ਤੇ ਦਿਸਦਾ ਸੀ। ਅੱਜ ਵੀ ਭਾਵੇਂ ਸਰਕਾਰੀ ਕਾਗਜ਼ਾਂ ਜਾਂ ਪੁਲੀਸ ਰਿਕਾਰਡ ਵਿੱਚ ਉਹ ਗੈਂਗਸਟਰ ਹੋਵੇ ਪਰ ਲੋਕਾਂ ਵਿੱਚ ਉਸਦਾ ਪ੍ਰਭਾਵ " ਨਾਇਕਾਂ " ਵਾਲਾ ਹੈ । ਮੀਡੀਆ 'ਚ ਛਪੀਆਂ ਜੁਲਾਈ 2008 ਦੀਆਂ ਖ਼ਬਰਾਂ ਦੱਸਦੀਆਂ ਹਨ ਕਿ ਧਨੌਲਾ ਮੰਡੀ ਦੀਆਂ ਨਗਰ ਕੌਂਸਲ ਚੋਣਾਂ 'ਚ ਉਨ੍ਹਾਂ ਦੀ ਮਾਤਾ ਬੀਬੀ ਬਲਜੀਤ ਕੌਰ ਅਤੇ ਜੇਲ੍ਹ ਅੰਦਰ ਬੈਠਿਆਂ ਗੁਰਮੀਤ ਸਿੰਘ ਕਾਲਾ ਮਾਨ ਨੂੰ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਜਿਤਾ ਕੇ ਪਿੰਡ ਦੇ ਵਿਕਾਸ ਦੀ ਕਮਾਨ ਵੀ ਉਨ੍ਹਾਂ ਦੇ ਹੱਥ ਸੰਭਾਲ ਦਿੱਤੀ ਤੇ ਕੁੱਲ 13 ਵਾਰਡਾਂ ਵਿੱਚੋਂ ਜਿੱਤੇ 8 ਕੌਂਸਲਰਾਂ ਨੇ
" ਕਾਲਾ ਮਾਨ " ਨੂੰ ਪੂਰਨ ਸਮਰਥਨ ਦੇ ਕੇ ਉਨ੍ਹਾਂ ਦੀ ਪ੍ਰਧਾਨਗੀ ਲਈ ਰਾਹ ਪੱਧਰਾ ਕਰ ਦਿੱਤਾ ਸੀ । ਲੋਕਾਂ ਵੱਲੋਂ ਦਿੱਤੇ ਗਏ ਇਸ ਫਤਵੇ ਨਾਲ ਉਸ ਨੇ ਮੀਡੀਆ ਸੋਸ਼ਲ ਮੀਡੀਆ ਰਾਹੀਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਇਸ ਪੇਸ਼ੇ ਨੂੰ ਛੱਡ ਕੇ ਹੁਣ ਸਮਾਜ ਸੇਵਾ ਕਰੇਗਾ ਤੇ ਉਹੀ ਕਾਲਾ ਮਾਨ ਕੁਝ ਦਿਨਾਂ ਤਕ ਤੁਹਾਡੇ ਸਾਹਮਣੇ ਗੁਰਮੀਤ ਸਿੰਘ ਬਣਕੇ ਆਪਣੇ ਸਮਾਜ ਅਤੇ ਆਪਣੇ ਭੈਣਾਂ - ਭਰਾਵਾਂ ਵਿੱਚ ਵਿਚਰੇਗਾ ।
ਜ਼ਿਕਰਯੋਗ ਹੈ ਕਿ ਸਾਲ 2012 ਵਿੱਚ ਆਪਸੀ ਰੰਜਿਸ਼ ਦੇ ਚਲਦਿਆਂ ਹੋਏ ਇਕ ਵਿਅਕਤੀ ਦੇ ਕਤਲ ਕੇਸ ਵਿੱਚ ਗੁਰਮੀਤ ਸਿੰਘ ਕਾਲਾ ਮਾਨ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੋਈ ਹੈ । ਜਿਸ ਦੇ ਚਲਦਿਆਂ ਜ਼ਮਾਨਤ ਉੱਪਰ ਆਏ ਹੋਏ ਕਾਲਾ ਧਨੌਲਾ ਨੇ ਇਕ ਵਾਰ ਫਿਰ ਸਮਾਜ ਸੇਵੀ ਕੰਮਾਂ ਵਿੱਚ ਆਪਣੇ ਦਾਦਾ ਜੀ ਦੇ ਨਾਮ ਤੇ " ਵੀਰ ਚੱਕਰ ਵਿਜੇਤਾ ਸੱਜਣ ਸਿੰਘ ਯਾਦਗਾਰੀ ਟਰੱਸਟ " ਬਣਾ ਕੇ ਵਡਮੁੱਲਾ ਯੋਗਦਾਨ ਪਾਇਆ । ਜਿਸ ਵਿਚ ਉਨ੍ਹਾਂ ਆਪਣੇ ਸਾਥੀਆਂ ਨਾਲ ਰਲ ਕੇ  ਖ਼ੂਨਦਾਨ ਕੈਂਪ ,ਗਰੀਬ ਬੱਚੀਆਂ ਦੀਆਂ ਸ਼ਾਦੀਆਂ ਅਤੇ ਪਰਿਵਾਰਕ ਲੜਾਈ ਝਗੜਿਆਂ ਨੂੰ ਹੱਲ ਕਰਵਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ ।
ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਾਥ ਦੇਣ ਲਈ ਗੁਰਮੀਤ ਸਿੰਘ ਕਾਲਾ ਮਾਨ ਵੱਲੋਂ " ਭਾਰਤੀ ਕਿਸਾਨ ਮਜ਼ਦੂਰ ਫਰੰਟ ਧਨੌਲਾ " ਬਣਾਇਆ ਜਿਸ ਫਰੰਟ ਦੇ ਉਹ 'ਪੰਜਾਬ ਪ੍ਰਧਾਨ' ਵੀ ਐਲਾਨੇ ਗਏ। ਕਾਲਾ ਮਾਨ ਧਨੌਲਾ ਦੱਸਦਾ ਹੈ ਕਿ ਉਸ ਵੱਲੋਂ ਵੱਡੇ ਪੱਧਰ ਤੇ ਵਿੱਢੀਆਂ ਸਰਗਰਮੀਆਂ ਇਕ ਵਾਰ ਫਿਰ ਸਿਆਸੀ ਅਕਾਵਾਂ , ਆਗੂਆਂ ਨੂੰ ਰਾਸ ਨਹੀਂ ਆਈਆਂ, ਜਿਸ ਕਾਰਨ ਉਸ ਨੂੰ ਮਈ 2021 ਵਿੱਚ ਫਿਰ ਫਿਰੌਤੀ ਆਦਿ ਦੇ ਝੂਠੇ ਮੁਕੱਦਮੇ ਰਾਹੀਂ ਜੇਲ੍ਹ ਅੰਦਰ ਡੱਕ ਦਿੱਤਾ ਗਿਆ ।
ਜਿਸ ਵਿਚੋਂ ਵੀ ਜ਼ਮਾਨਤ ਮਿਲਣ ਤੇ ਜ਼ਿਲ੍ਹਾ ਜੇਲ੍ਹ ਸੰਗਰੂਰ ਦੀ ਡਿਉਢੀ 'ਚੋਂ ਬਾਹਰ ਆਉਂਦਿਆਂ ਬਰਨਾਲਾ ਜ਼ਿਲ੍ਹੇ ਦੀ ਪੁਲੀਸ ਨੇ ਕਿਸੇ ਹੋਰ ਮੁਕੱਦਮੇ 'ਚ ਕਾਲਾ ਮਾਨ ਧਨੌਲਾ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ । ਕਾਲਾ ਮਾਨ ਧਨੌਲਾ ਨੇ ਕਿਹਾ,

" ਮੈਂ ਦੀਵਾ ਲੱਗਦਾ ਜਿਨ੍ਹਾਂ ਨੂੰ, ਮੇਰੇ ਸੂਰਜ ਬਨਣ ਤੋਂ ਡਰਦੇ ਨੇ,
ਇਹਨੂੰ ਕਿਸੇ ਤਰੀਕੇ ਗੁਲ ਕਰੀਏ, ਹਵਾ ਨਾਲ ਸਲਾਹਾਂ ਕਰਦੇ ਨੇ।" 

ਜਿਸ ਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਾਲਾ ਧਨੌਲਾ ਦੇ ਵਕੀਲ ਡੀ ਐਸ ਡੱਲੀ ਨੇ ਕਿਹਾ ਸੀ ਕਿ ਇਹ ਗ੍ਰਿਫਤਾਰੀ ਕਾਨੂੰਨ ਦੇ ਉਲਟ ਹੈ ਜੇਕਰ ਪੁਲੀਸ ਨੂੰ ਕਿਸੇ ਹੋਰ ਮੁਕੱਦਮੇ 'ਚ ਵਿਅਕਤੀ ਲੋੜੀਂਦਾ ਹੁੰਦਾ ਹੈ ਤਾਂ ਅਦਾਲਤ 'ਚ ਪ੍ਰੋਡਕਸ਼ਨ ਵਾਰੰਟ ਲਿਆ ਜਾਂਦਾ ਹੈ, ਕਿਉਂਕਿ ਜੇਕਰ ਬਰਨਾਲਾ ਪੁਲੀਸ ਕੋਲ ਪਹਿਲਾਂ ਹੀ ਕੋਈ ਹੋਰ ਮੁਕੱਦਮਾ ਦਰਜ ਸੀ ਤਾਂ ਕਾਲਾ ਧਨੌਲਾ ਸੀ. ਆਈ. ਏ ਕੋਲ 6 ਦਿਨਾਂ ਦੇ ਰਿਮਾਂਡ ਤੇ ਰਿਹਾ ਹੈ ਉਦੋਂ ਹੀ ਕਿਸੇ ਹੋਰ ਮੁਕੱਦਮੇ 'ਚ ਪੁੱਛ -ਗਿੱਛ ਕਿਉਂ ਨਹੀਂ ਕੀਤੀ ਗਈ ਵਕੀਲ ਡੱਲੀ ਨੇ ਦੱਸਿਆ ਕਿ ਪੁਲੀਸ ਹਮੇਸ਼ਾ ਨਵੇਂ ਨਵੇਂ ਮੁਕੱਦਮੇ ਦਰਜ ਕਰਕੇ ਗੁਰਮੀਤ ਸਿੰਘ ਕਾਲਾ ਮਾਨ ਨੂੰ ਪਰੇਸ਼ਾਨ ਕਰ ਰਹੀ ਹੈ ਅਸੀਂ ਇਸ ਮਸਲੇ ਤੇ ਉੱਚ ਅਧਿਕਾਰੀਆਂ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ।

Have something to say? Post your comment

More From Article

ਮਾਂ ਬੋਲੀ ਪੰਜਾਬੀ ਦਾ ਭਾਸ਼ਾ ਕਨੂੰਨ - ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਮਾਂ ਬੋਲੀ ਪੰਜਾਬੀ ਦਾ ਭਾਸ਼ਾ ਕਨੂੰਨ - ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਗਤਕੇ 'ਚ ਪੀ.ਐਚ.ਡੀ ਮਨਿੰਦਰਜੀਤ ਸਿੰਘ ਤੇ ਸਾਬਕਾ ਵਾਲੀਬਾਲ ਖਿਡਾਰੀ ਨਰਜੀਤ ਸਿੰਘ ਆਣਗੇ 'ਪੰਜਾਬੀਆਂ ਦੀ ਦਾਦਾਗਿਰੀ' ਦੇ ਸੈੱਟ 'ਤੇ

ਗਤਕੇ 'ਚ ਪੀ.ਐਚ.ਡੀ ਮਨਿੰਦਰਜੀਤ ਸਿੰਘ ਤੇ ਸਾਬਕਾ ਵਾਲੀਬਾਲ ਖਿਡਾਰੀ ਨਰਜੀਤ ਸਿੰਘ ਆਣਗੇ 'ਪੰਜਾਬੀਆਂ ਦੀ ਦਾਦਾਗਿਰੀ' ਦੇ ਸੈੱਟ 'ਤੇ

 ਮਨੂੰ ਭੰਡਾਰੀ : ਸਵੈ-ਕਥਨ  - ਅਤੇ ਪੇਸ਼ਕਸ਼

ਮਨੂੰ ਭੰਡਾਰੀ : ਸਵੈ-ਕਥਨ - ਅਤੇ ਪੇਸ਼ਕਸ਼

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

ਬਾਬਾ ਨਾਨਕ - ਸੁਖਪਾਲ ਸਿੰਘ ਗਿੱਲ

ਬਾਬਾ ਨਾਨਕ - ਸੁਖਪਾਲ ਸਿੰਘ ਗਿੱਲ

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ

ਆਓ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ:ਸੰਜੀਵ ਸਿੰਘ ਸੈਣੀ

ਆਓ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ:ਸੰਜੀਵ ਸਿੰਘ ਸੈਣੀ

ਹਿੰਦੀ ਵਿਅੰਗ  -   ਅਸ਼ਲੀਲ  -  ਹਰੀਸ਼ੰਕਰ ਪਾਰਸਾਈ

ਹਿੰਦੀ ਵਿਅੰਗ - ਅਸ਼ਲੀਲ - ਹਰੀਸ਼ੰਕਰ ਪਾਰਸਾਈ

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’