Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਦਿੱਲੀ ਚ ਸਿੱਖ ਨੌਜਵਾਨ ਦਾ ਕਤਲ, ਬਰਨਾਲਾ ਜ੍ਹੇਲ ਦੀ ਜੁਲਮੀ ਘਟਨਾ ਬਨਾਮ ਜਗਤਾਰ ਸਿੰਘ ਤਾਰੇ ਦਾ ਖਤ

November 12, 2021 09:27 PM

ਦਿੱਲੀ ਚ ਸਿੱਖ ਨੌਜਵਾਨ ਦਾ ਕਤਲ, ਬਰਨਾਲਾ ਜ੍ਹੇਲ ਦੀ ਜੁਲਮੀ ਘਟਨਾ ਬਨਾਮ ਜਗਤਾਰ ਸਿੰਘ ਤਾਰੇ ਦਾ ਖਤ

ਦਿੱਲੀ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਗ੍ਰੰਥੀ  ਸਿੰਘ ਭਾਈ ਜਰਨੈਲ ਸਿੰਘ ਦੇ ਸਪੁੱਤਰ ਦਾ ਬੇਰਹਿਮੀ ਨਾਲ ਕੁੱਟ ਮਾਰ ਕਰਨ ਤੋ ਬਾਅਦ ਕੀਤਾ ਗਿਆ ਕਤਲ ਅਤੇ ਕੁੱਟਮਾਰ ਦੀਆ ਜਨਤਕ ਹੋਈਆਂ ਵੀਡੀਓ ਦੇਖਣ ਤੋ ਬਾਅਦ ਭਾਰਤ ਅੰਦਰ ਪਹਿਲਾਂ ਹੀ ਅਸੁਰਖਿਅਤ ਮਹਿਸੂਸ ਕਰਦੀਆਂ ਸਿੱਖਾਂ ਸਮੇਤ ਸਮੁੱਚੀਆਂ ਘੱਟ ਗਿਣਤੀਆਂ ਦੇ ਤੌਖਲੇ ਹੋਰ ਵੱਧ ਜਾਂਦੇ ਹਨ,ਜਦੋ ਨਵੰਬਰ ਦੇ ਪਹਿਲੇ ਹਫਤੇ ਰਾਜਧਾਨੀ ਦਿੱਲੀ ਦੀਆ ਸੜਕਾਂ ‘ਤੇ ਇੱਕ ਸਿੱਖ ਨੌਜਵਾਨ ਨੂੰ ਬਹੁਤ ਬੇਰਹਿਮੀ ਨਾਲ ਕੁੱਟਿਆ ਮਾਰਿਆਂ ਜਾ ਰਿਹਾ ਹੁੰਦਾ ਹੈ,ਤੇ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਉਸ ਨੌਜਵਾਨ ਨੂੰ ਬਚਾਉਣ ਲਈ ਅੱਗੇ ਨਹੀ ਆਉਂਦਾ।ਲੋਕ  ਆਮ ਵਾਂਗ ਕੋਲ ਦੀ ਲੰਘ ਰਹੇ ਹਨ,ਕੁੱਝ ਇਹ ਤਮਾਸ਼ਾ ਦੇਖ ਵੀ ਰਹੇ ਹਨ ਤੇ ਬਹੁਤ ਸਾਰੇ ਇਸ ਭਿਆਨਕ ਮੰਜਰ ਨੂੰ ਅਪਣੇ ਆਪਣੇ ਫੋਨ ਦੇ ਕੈਮਰਿਆਂ ਸਾਂਭਣ ਵਿੱਚ ਮਸ਼ਰੂਫ ਹਨ,ਪਰ ਰਾਜਧਾਨੀ ਦੇ ਲੋਕਾਂ ਅੰਦਰ ਇਨਸਾਨੀਅਤ ਜਿਉਂਦੀ ਕਿਧਰੇ ਵੀ ਦਿਖਾਈ ਨਹੀ ਦਿੱਤੀ। ਇਹ ਵਰਤਾਰਾ ਉਸ ਮੌਕਾ ਵਾਪਰਦਾ ਹੈ,ਜਦੋ ਸਿੱਖ ਕੌਂਮ ਨਵੰਬਰ 1984 ਦੇ ਯੋਜਨਾਵੱਧ ਕਤਲ ਏ ਆਮ ਚ ਮਾਰੇ ਗਏ ਹਜਾਰਾਂ ਨਿਰਦੋਸ਼ ਸਿੱਖਾਂ ਨੂੰ ਯਾਦ ਕਰਦੀ ਹੋਈ ਇਸ ਕਰਕੇ ਖੂੰਨ ਦੇ ਅੱਥਰੂ ਕੇਰ ਰਹੀ ਹੁੰਦੀ ਹੈ,ਕਿਉਂਕਿ ਸਿੱਖਾਂ ਨੂੰ 1984 ਦੇ ਹੌਲਨਾਕ  ਕਤਲੇਆਮ ਦਾ ਇਨਸਾਫ਼ ਦੇਣ ਵਿੱਚ ਭਾਰਤੀ ਕਨੂੰਨ ਬੇਬੱਸ ਰਿਹਾ ਹੈ,ਜਦੋਂਕਿ ਦੂਜੇ ਪਾਸੇ ਸਿੱਖ ਨੌਜਵਾਨ ਪਿਛਲੇ 36 37 ਸਾਲਾਂ ਤੋਂ ਸਜਾਵਾਂ ਪੂਰੀਆਂ ਕਰਨ ਤੋ ਬਾਅਦ ਵੀ ਜੇਲ੍ਹਾਂ ਵਿੱਚ ਸੜ ਰਹੇ ਹਨ।ਭਾਰਤੀ ਕਨੂੰਨ ਉਹਨਾਂ ਨੂੰ ਵੀ ਨਿਆਂ ਦੇਣ ਤੋ ਪੂਰੀ ਤਰਾਂ ਬੇਬੱਸ ਹੀ ਨਹੀ  ਬਲਕਿ ਇਨਕਾਰੀ ਜਾਪਦਾ ਹੈ।ਕਨੂੰਨ ਦੇ ਦੋਹਰੇ ਮਾਪਦੰਡ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦਾ ਚਿੱਟੇ ਦਿਨ ਘਾਣ ਕਰਦੇ ਹਨ,ਕੋਈ ਸੁਣਵਾਈ ਨਹੀ।ਅਜਿਹੇ ਹਾਲਾਤਾਂ ਚੋ ਅਸੁਰਖਿਆ ਦੀ ਭਾਵਨਾ ਪੈਦਾ ਹੋਣੀ ਸੁਭਾਵਿਕ ਹੈ,ਜਿਹੜੀ ਸਿੱਖਾਂ ਵਰਗੀ ਬਹਾਦਰ ਕੌਂਮ,ਜਿਸਨੂੰ ਸਾਜਿਆ ਹੀ ਜਬਰ ਜੁਲਮ ਦੇ ਟਾਕਰੇ ਲਈ ਹੋਵੇ,ਜਿਸਨੂੰ ਗੁਰੂ ਸਾਹਿਬ ਵੱਲੋਂ ਮੀਰੀ ਪੀਰੀ ਦੇ ਸਿਧਾਂਤ ਦੀ ਬਖਸ਼ਿਸ਼ ਕੀਤੀ ਗਈ ਹੋਵੇ,ਜਿਸ ਨੂੰ ਸੰਪੂਰਨ ਹੀ ਗੁਰੂ ਨੇ “ਚੁ ਕਾਰ ਅਜ਼ ਹਮਹ ਹੀਲਦੇ ਦਰ ਗੁਜ਼ਸਤ,ਹਲਾਲ ਅਸਤ ਬੁਰਦਨ  ਬ ਸ਼ਮਸ਼ੀਰ ਦਸਤ”ਦੇ ਪਵਿੱਤਰ ਸਿਧਾਂਤ ਦੀ ਬਖਸ਼ਿਸ਼ ਨਾਲ ਕੀਤਾ ਹੋਵੇ ਉਹਦੇ ਲਈ ਅਜਿਹੀ ਸਥਿਤੀ ਬੇਹੱਦ ਅਸਿਹ ਹੋ ਜਾਂਦੀ ਹੈ,ਜਿਸ ਵਿੱਚੋਂ  ਫਿਰ ਅਜਿਹੇ ਮਰਜੀਵੜੇ ਪੈਦਾ ਹੋ ਜਾਂਦੇ ਹਨ,ਜਿਹੜੇ ਭਾਈ ਜਗਤਾਰ ਸਿੰਘ ਤਾਰਾ ਹੋ ਨਿਬੜਦੇ ਹਨ।ਪਿਛਲੇ ਦਿਨੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਤਾਰਾ ਨੇ ਜੇਲ ਤੋੜਨ ਵਾਲੇ ਕੇਸ ਵਿੱਚ ਫੈਸਲੇ ਸਮੇ ਜੱਜ ਨੂੰ ਜੋ ਲਿਖਤੀ ਪੱਤਰ ਦਿੱਤਾ ਹੈ,ਉਹ ਵੀ ਇੱਥੇ ਸਾਂਝਾ ਕਾਰਨਾਂ ਬੇਹੱਦ ਜਰੂਰੀ ਹੈ,ਤਾਂ ਕਿ ਸਿੱਖਾਂ ਦੀ ਮਨੋਦਸ਼ਾ ਨੂੰ ਸਮਝਿਆਂ ਜਾ ਸਕੇ :- “ਜੱਜ ਸਾਬ੍ਹ, ਜਦੋ ਵੀ ਕਿਸੇ ਕੌਮ ਉੱਤੇ ਜਬਰ ਜ਼ੁਲਮ ਤੇ ਅੱਤਿਆਚਾਰ ਕੀਤਾ ਜਾਵੇ, ਤਾਂ ਉਸ ਦੇ ਪ੍ਰਤੀਕਰਮ ਵਜੋਂ ਬਗਾਵਤ ਤਾਂ ਜਨਮ ਲਵੇਗੀ ਹੀ। ਜਦੋਂ ਸੱਚ ਉੱਤੇ ਚੱਲਣ ਵਾਲਿਆਂ ਨੂੰ ਝੂਠੇ ਸਾਬਤ ਕਰਨ ਲਈ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਜਬਰ ਜ਼ੁਲਮ ਨਾਲ ਦਬਾਇਆ ਜਾਵੇ, ਤਾਂ ਫਿਰ ਉਸ ਕੌਮ ਦਾ ਤਲਵਾਰ ਹੱਥ ਚ ਉਠਾ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਇਜ਼ ਹੈ। ਜੱਜ ਸਾਬ੍ਹ, ਕੋਈ ਵੀ ਸਿੱਖ ਜੋ ਨਿੱਜੀ ਅਸੂਲਾਂ ਸਿਧਾਂਤਾਂ ਅਤੇ ਆਪਣੇ ਵਡੇਰਿਆਂ ਦੀਆਂ ਪੁਰਾਤਨ ਰਵਾਇਤਾਂ ਤੋੰ ਥੋੜ੍ਹਾ ਬਹੁਤ ਵੀ ਜਾਣੂ ਹੋਵੇ ਤਾਂ ਫਿਰ ਉਹ ਆਪਣੇ ਸਾਹਮਣੇ ਥਾਣਿਆਂ ਵਿੱਚ ਬੇਗੁਨਾਹਾਂ ਤੇ ਮਸੂਮਾਂ ਨੂੰ ਦਿੱਤੇ ਜਾਂਦੇ ਤਸੀਹਿਆਂ, ਧੀਆਂ ਭੈਣਾਂ ਦੀ ਹੋ ਰਹਿ ਬੇਪਤੀ ਅਤੇ ਨੌਜਵਾਨ ਵੀਰਾਂ ਦੇ ਹੋ ਰਹੇ ਝੂਠੇ ਪੁਲਸ ਮੁਕਾਬਲਿਆਂ ਨੂੰ ਵੇਖ ਕੇ ਕਿਵੇ  ਚੁੱਪ ਰਹਿ ਸਕਦਾ ਸੀ? ਸਾਨੂੰ ਸੱਚ ਤੋਂ ਕੁਰਬਾਨ ਹੋਣਾ, ਜਬਰ ਜ਼ੁਲਮ ਵਿਰੁੱਧ ਛਾਤੀ ਠੋਕ ਕੇ ਖੜ੍ਹਨਾ, ਸਿਰਾਂ ਦੀ ਕੁਰਬਾਨੀ ਦੇ ਕੇ ਸਿੱਖੀ ਦੀ ਲਾਟ ਬਲਦੀ ਰੱਖਣੀ ਅਤੇ ਅਣਖ ਨਾਲ ਜਿਊਣਾ ਵਿਰਸੇ ਚੋਂ ਮਿਲਿਆ ਹੈ। ਇਹਨਾਂ ਸਿੱਖ ਸਿਧਾਂਤਾਂ ਅਤੇ ਪੁਰਖਿਆਂ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਬੇਅੰਤੇ ਪਾਪੀ ਨੂੰ ਉਸਦੇ ਕੀਤੇ ਕੁਕਰਮਾਂ ਦੀ ਸਜਾ ਦੇਣ ਲਈ, ਸਿੱਖ ਕੌਮ ਦੇ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਾ ਕੁਰਬਾਨ ਕਰ ਕੇ ਉਸਨੂੰ ਮੌਤ ਦੇ ਘਾਟ ਉਤਾਰਿਆ ਸੀ। ਜ਼ੁਲਮ ਤੇ ਜ਼ਾਲਮ ਵਿਰੁੱਧ ਖੜ੍ਹ ਕੇ ਅਸੀਂ ਸਿੱਖੀ ਸਿਧਾਂਤਾਂ ਉੱਤੇ ਹੀ ਪਹਿਰਾ ਦਿੱਤਾ ਸੀ। ਅਸੀਂ  ਹਥਿਆਰ ਓਦੋਂ ਚੁੱਕੇ ਨਹੀਂ, ਸਾਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਗਿਆ। ਜੱਜ ਸਾਬ੍ਹ, ਜੇਲ੍ਹ ਚੋ  ਭੱਜਣ ਦਾ ਫੈਸਲਾ ਅਸੀਂ ਸੋਚ ਵਿਚਾਰ ਕੇ ਠੀਕ ਕੀਤਾ ਸੀ, ਕਿਉਕਿ ਹਿੰਦੂਸ਼ੈਤਾਨੀ ਅਦਾਲਤੀ ਸਿਸਟਮ ਚ ਰਹਿ ਕੇ ਸਾਨੂੰ ਕਦੇ ਇਨਸਾਫ ਦੀ ਉਮੀਦ ਨਹੀਂ ਸੀ ਅਤੇ ਅਸੀ  ਬਾਹਰ ਜਾ ਕੇ ਸਿੱਖ ਕੌਮ ਨਾਲ ਹੋ ਰਹੇ ਧੋਖਿਆਂ ਵਿਰੁੱਧ ਸਿੱਖ ਕੌਮ ਦੀ ਸੇਵਾ ਕਰਨੀ ਚਾਹੁੰਦੇ ਸੀ। ਅਸੀਂ ਗਾਂਧੀ ਦੀ ਝੂਠੀ ਵਿਚਾਰਧਾਰਾ ਅਹਿੰਸੋ ਪਰਮੋ ਧਰਮਾ ਦੇ ਪੁਜਾਰੀ ਨਹੀਂ, ਸਗੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਹਾਂ, ਜਿਨ੍ਹਾਂ ਨੇ ਜਬਰ ਜ਼ੁਲਮ ਦੇ ਟਾਕਰੇ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਜਦੋਂ ਤਕ ਸਮਾਜ ਵਿੱਚੋੰ ਜਬਰ ਜ਼ੁਲਮ ਖਤਮ ਨਹੀਂ ਹੁੰਦਾ, ਸਿੱਖੀ ਦੇ ਪਰਵਾਨੇ ਅਜ਼ਾਦ ਕੌਮੀ ਘਰ ਲਈ ਕੁਰਬਾਨੀ ਕਰਦੇ ਰਹਿਣਗੇ। ਜੱਜ ਸਾਬ੍ਹ, ਨਵੰਬਰ 1984 ਵਿੱਚ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਦੀ ਕਤਲੋਗਾਰਤ, ਔਰਤਾਂ ਅਤੇ ਲੜਕੀਆਂ ਨਾਲ ਬਲਾਤਕਾਰ ਕੀਤੇ ਗਏ। 1980 ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਹਜਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਥਾਣਿਆਂ ਵਿੱਚ ਤਸ਼ੱਦਦ ਕਰਕੇ ਮਾਰਿਆ ਗਿਆ ਅਤੇ ਲਾਸ਼ਾਂ ਲਾਵਾਰਿਸ ਕਰਾਰ ਦੇ ਕੇ ਸਾੜੀਆਂ ਗਈਆਂ ਅਤੇ ਨਹਿਰਾਂ ਤੇ ਦਰਿਆਵਾਂ ਵਿੱਚ ਰੋਹੜੀਆਂ ਗਈਆਂ। ਇਹਨਾਂ ਲਈ ਜਿੰਮੇਦਾਰ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਰੱਧ ਕਿਸੇ ਵੀ ਨਿਆਂਇਕ ਸਿਸਟਮ ਨੇ ਅੱਜ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਅੱਗੇ ਉਮੀਦ ਹੈ। ਇਸ ਲਈ ਮੈਨੂੰ ਇਸ ਅਦਾਲਤੀ ਸਿਸਟਮ ਉੱਤੇ ਕੋਈ ਵਿਸ਼ਵਾਸ਼ ਨਹੀਂ  ਹੈ। ਮੈਂ ਅਜਿਹੇ ਅਦਾਲਤੀ ਸਿਸਟਮ, ਜਿਸ ਨੂੰ ਹਜ਼ਾਰਾਂ ਬੇਗੁਨਾਹਾਂ ਉੱਤੇ ਹੋਏ ਜਬਰ ਜ਼ੁਲਮ ਨਜ਼ਰ ਨਹੀਂ ਆਏ, ਨੂੰ ਮੰਨਣ ਤੋੰ ਇਨਕਾਰੀ ਹਾਂ”।
> ਭਾਈ ਜਗਤਾਰ ਸਿੰਘ ਤਾਰਾ ਨੇ ਦੇਸ਼ ਦੀ ਰਾਜਧਾਨੀ ਵਿੱਚ ਲਗਾਤਾਰ ਵਾਪਰ ਰਹੇ ਸਿੱਖਾਂ ਤੇ ਜੁਲਮਾਂ ਵਰਗੇ ਆਮ ਵਰਤਾਰੇ ਨੂੰ ਵਿਅਕਤ ਕੀਤਾ ਹੈ।ਸਿੱਖ ਕੌਂਮ ਦੇ ਇਹਨਾਂ ਮਰਜੀਵੜਿਆਂ ਦੀ ਮਨੋ ਭਾਵਨਾ ਨੂੰ ਸਮਝਣ ਦੀ ਲੋੜ ਹੈ। ਉਹਨਾਂ ਨੇ ਅਪਣੀ ਕੌਂਮ ਨਾਲ ਹੋ ਰਹੇ ਜੁਲਮਾਂ,ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਿੱਖਾਂ ਦੇ ਹੋਏ ਯੋਜਨਾਵੱਧ ਕਤਲੇਆਮ,ਸਿੱਖ ਬੀਬੀਆਂ ਦੀ ਬੇਪਤੀ ਤੋ ਬਾਅਦ ਦਰਦਨਾਕ ਮੌਤ ਵਰਗੇ ਸੈਕੜੇ ਅਜਿਹੇ ਕਾਰਨਾਂ ਨੂੰ ਸਾਹਮਣੇ ਰੱਖਿਆ ਹੈ,ਜਿੰਨਾਂ ਨੇ ਸਿੱਖਾਂ ਅੰਦਰ ਅਸੁਰਖਿਆ ਦੀ ਭਾਵਨਾ ਪੈਦਾ ਕੀਤੀ।ਜਿਸ ਦੇਸ਼ ਦੇ ਉਹ ਹਿੱਸੇ,ਜਿਸ ਨੂੰ ਸਿੱਖ ਕੌਂਮ ਅਪਣਾ ਘਰ ਸਮਝਦੀ ਹੈ,ਆਪਣਾ ਖ਼ਿੱਤਾ ਸਮਝਦੀ ਹੈ,ਆਪਣਾ ਕੌਮੀ ਘਰ ਸਮਝਦੀ ਹੈ,ਜਦੋ ਉਥੋ ਦੀਆਂ ਜੇਲ੍ਹਾਂ ਵਿੱਚ ਵੀ ਸਿੱਖਾਂ ਦੀ ਪਿੱਠ ਤੇ ਲਾਲ ਤੱਤੇ ਸਰੀਏ ਨਾਲ ਅੱਤਵਾਦੀ ਲਿਖ ਕੇ ਬੇਗਾਨਗੀ ਦਾ ਅਹਿਸਾਸ ਕਰਵਾਉਣ ਦੇ ਯਤਨ ਅਰੰਭ ਹੋ ਜਾਣ,ਤਾਂ ਸਿੱਖ ਸੁਰਖਿਅਤ ਕਿਵੇਂ ਅਤੇ ਕਿੱਥੇ ਮਹਿਸੂਸ ਕਰਨਗੇ।ਅਜਿਹੇ ਸਵਾਲ ਹੱਲ ਹੋਣੇ ਚਾਹੀਦੇ ਹਨ।2021 ਦੀ ਨਵੰਬਰ ਦੇ ਮਹੀਨੇ ਦੇ ਪਹਿਲੇ ਹਫਤੇ ਦਿੱਲੀ  ਵਰਗੇ ਸ਼ਹਿਰ ਵਿੱਚ ਸਿੱਖ ਨੌਜਵਾਨ ਨੂੰ ਕੋਹ ਕੋਹ ਕੇ ਮਾਰਨਾ ਅਜਿਹੀ ਚਿੰਤਾ ਨੂੰ ਹੋਰ ਵਧਾਉਂਦਾ ਹੈ,ਜਿਹੜੀ ਉੱਪਰਲੇ ਪੱਤਰ ਵਿੱਚ ਜੱਜ ਦੇ ਸਾਮ੍ਹਣੇ ਭਾਈ ਜਗਤਾਰ ਸਿੰਘ ਤਾਰਾ ਨੇ ਅਪਣੇ ਸਬਦਾਂ ਰਾਹੀ ਬਿਆਨ ਕੀਤੀ ਹੈ। ਸੋ ਸਿੱਖਾਂ ਸਮੇਤ ਸਮੁੱਚੀਆਂ ਘੱਟ ਗਿਣਤੀਆਂ ਦੇ ਮਨਾਂ ਚ ਵਸੀ ਅਸੁਰਖਿਆ ਦੀ ਭਾਵਨਾ ਨੂੰ ਦੂਰ ਕਰਨ ਲਈ ਦਿੱਲੀ ਅਤੇ ਪੰਜਾਬ ਦੇ ਸਹਿਰ ਬਰਨਾਲਾ ਦੀ ਜੇਲ ਚ ਵਾਪਰੇ ਬੇਹੱਦ ਜੁਲਮੀ ਵਰਤਾਰੇ ਨੂੰ ਰੋਕਣ ਲਈ ਦੋਹਰੇ ਮਾਪਦੰਡਾਂ ਦੇ ਰੁਝਾਨ ਨੂੰ ਤਿਆਗ ਕੇ ਕਨੂੰਨ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ,ਤਾਂ ਕਿ ਘੱਟ ਗਿਣਤੀਆਂ ਅੰਦਰ ਕਨੂੰਨ ਚ ਪੈਦਾ ਹੋਏ ਅਵਿਸ਼ਵਾਸ ਦੀ ਭਾਵਨਾ ਨੂੰ ਖਤਮ ਕੀਤਾ ਜਾ ਸਕੇ।

 ਬਘੇਲ ਸਿੰਘ ਧਾਲੀਵਾਲ

Have something to say? Post your comment

More From Article

ਮਾਂ ਬੋਲੀ ਪੰਜਾਬੀ ਦਾ ਭਾਸ਼ਾ ਕਨੂੰਨ - ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਮਾਂ ਬੋਲੀ ਪੰਜਾਬੀ ਦਾ ਭਾਸ਼ਾ ਕਨੂੰਨ - ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਗਤਕੇ 'ਚ ਪੀ.ਐਚ.ਡੀ ਮਨਿੰਦਰਜੀਤ ਸਿੰਘ ਤੇ ਸਾਬਕਾ ਵਾਲੀਬਾਲ ਖਿਡਾਰੀ ਨਰਜੀਤ ਸਿੰਘ ਆਣਗੇ 'ਪੰਜਾਬੀਆਂ ਦੀ ਦਾਦਾਗਿਰੀ' ਦੇ ਸੈੱਟ 'ਤੇ

ਗਤਕੇ 'ਚ ਪੀ.ਐਚ.ਡੀ ਮਨਿੰਦਰਜੀਤ ਸਿੰਘ ਤੇ ਸਾਬਕਾ ਵਾਲੀਬਾਲ ਖਿਡਾਰੀ ਨਰਜੀਤ ਸਿੰਘ ਆਣਗੇ 'ਪੰਜਾਬੀਆਂ ਦੀ ਦਾਦਾਗਿਰੀ' ਦੇ ਸੈੱਟ 'ਤੇ

 ਮਨੂੰ ਭੰਡਾਰੀ : ਸਵੈ-ਕਥਨ  - ਅਤੇ ਪੇਸ਼ਕਸ਼

ਮਨੂੰ ਭੰਡਾਰੀ : ਸਵੈ-ਕਥਨ - ਅਤੇ ਪੇਸ਼ਕਸ਼

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

ਬਾਬਾ ਨਾਨਕ - ਸੁਖਪਾਲ ਸਿੰਘ ਗਿੱਲ

ਬਾਬਾ ਨਾਨਕ - ਸੁਖਪਾਲ ਸਿੰਘ ਗਿੱਲ

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ

ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ:‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ

ਆਓ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ:ਸੰਜੀਵ ਸਿੰਘ ਸੈਣੀ

ਆਓ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ:ਸੰਜੀਵ ਸਿੰਘ ਸੈਣੀ

ਹਿੰਦੀ ਵਿਅੰਗ  -   ਅਸ਼ਲੀਲ  -  ਹਰੀਸ਼ੰਕਰ ਪਾਰਸਾਈ

ਹਿੰਦੀ ਵਿਅੰਗ - ਅਸ਼ਲੀਲ - ਹਰੀਸ਼ੰਕਰ ਪਾਰਸਾਈ

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’